spot_img
spot_img

ਨਸ਼ਾ ਤਸਕਰੀ ਖਿਲਾਫ ਫਾਜਿਲਕਾ ਪੁਲਿਸ ਦਾ ਵੱਡਾ ਐਕਸ਼ਨ;CIA ਫਾਜਿਲਕਾ ਦੀ ਟੀਮ ਵੱਲੋਂ 2 ਕਿਲੋ ਤੋਂ ਵੱਧ ਹੈਰੋਇਨ ਸਮੇਤ 2 ਦੋਸ਼ੀ ਕਾਬੂ

Date:

spot_img

Fazilka News:ਫਾਜਿਲਕਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਮੁਹਿੰਮ ਦੇ ਤਹਿਤ ਸੀ.ਆਈ.ਏ ਫਾਜਿਲਕਾ ਦੀ ਟੀਮ ਵੱਲੋਂ 02 ਨਸ਼ਾ ਤਸਕਰਾਂ ਨੂੰੰ ਕਾਬੂ ਕਰਕੇ ਉਹਨਾਂ ਪਾਸੋਂ 2 ਕਿਲੋ 143 ਗਰਾਮ ਹੈਰੋਇਨ, ਬਰਾਮਦ ਕੀਤੀ ਗਈ ਹੈ।ਮਿਤੀ 17 ਜੁਲਾਈ 2026 ਨੂੰ ਇੰਸਪੈਕਟਰ ਸੁਨੀਲ ਕੁਮਾਰ ਇੰਚਾਰਜ ਸੀ.ਆਈ.ਏ ਫਾਜਿਲਕਾ ਦੀ ਅਗਵਾਈ ਹੇਠ ਏ.ਐਸ.ਆਈ ਰਣਜੀਤ ਸਿੰਘ, ਪੁਲਿਸ ਪਾਰਟੀ ਸਮੇਤ ਥਾਣਾ ਸਿਟੀ ਫਾਜਿਲਕਾ ਦੇ ਏਰੀਏ ਵਿੱਚ ਗਸ਼ਤ ਕਰ ਰਹੇ ਸਨ ਤਾਂ ਪੁਲਿਸ ਪਾਰਟੀ ਨੂੰ ਮੁਹੱਲਾ ਅਨੰਦਪੁਰ ਤੋਂ ਆਵਾ ਲਿੰਕ ਰੋਡ ਤੇ ਪਿੱਪਲ ਥੱਲੇ ਦੋ ਨੌਜਵਾਨ ਦਿਖਾਈ ਦਿੱਤੇ। ਜਿਹਨਾਂ ਨੂੰ ਪੁਲਿਸ ਪਾਰਟੀ ਨੇ ਸ਼ੱਕ ਦੇ ਅਧਾਰ ਤੇ ਰੋਕ ਕੇ ਚੈਕ ਕੀਤਾ ਤਾਂ ਉਹਨਾਂ ਪਾਸ ਮੋਜੂਦ ਕਿੱਟ ਬੈਗ ਵਿੱਚੋਂ 02 ਕਿਲੋ 143 ਗਰਾਮ ਹੈਰੋਇਨ ਬਰਾਮਦ ਹੋਈ। ਜਿਹਨਾਂ ਦੀ ਪਹਿਚਾਣ ਸਵਰਨ ਸਿੰਘ ਪੁੱਤਰ ਮਿੱਠਣ ਸਿੰਘ ਵਾਸੀ ਬਸਤੀ ਕੇਸਰ ਸਿੰਘ (ਥਾਣਾ ਗੁਰੂ ਹਰਸਹਾਏ) ਜਿਲ੍ਹਾ ਫਿਰੋਜਪੁਰ ਅਤੇ ਗੁਰਪ੍ਰੀਤ ਸਿੰਘ ਪੁੱਤਰ ਲੇਖ ਰਾਜ ਵਾਸੀ ਆਨੰਦਪੁਰ ਮੁਹੱਲਾ ਫਾਜਿਲਕਾ ਵਜੋਂ ਹੋਈ।

ਇਹ ਵੀ ਪੜ੍ਹੋ  Moga Police ਦੀ ਵੱਡੀ ਸਫ਼ਲਤਾ; ਕ*ਤ*ਲ ਮਾਮਲੇ ‘ਚ ਮੁਲਜ਼ਮ 24 ਘੰਟਿਆਂ ਵਿੱਚ ਗ੍ਰਿਫ਼ਤਾਰ

ਜਿਹਨਾਂ ਦੇ ਖਿਲਾਫ ਮੁਕੱਦਮਾ ਨੰਬਰ 139 ਮਿਤੀ 17—7—2026 ਜੁਰਮ 21(ਸੀ),29/61/85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਫਾਜਿਲਕਾ ਦਰਜ ਰਜਿਸਟਰ ਕਰਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ।ਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਉਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ।
ਮੁੱਢਲੀ ਤਫਤੀਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਗੁਰਪ੍ਰੀਤ ਸਿੰਘ ਨੂੰ ਇਹ ਹੈਰੋਇਨ ਜੱਜ ਸਿੰਘ ਵਾਸੀ ਸਿੱਧੂ ਵਾਲਾ (ਥਾਣਾ ਸਦਰ ਜਲਾਲਾਬਾਦ) ਵੱਲੋਂ ਮੁਹਈਆ ਕਰਵਾਈ ਗਈ ਸੀ। ਜਿਸਨੂੰ ਅੱਗੇ ਸਪਲਾਈ ਕੀਤਾ ਜਾਣਾ ਸੀ। ਮੁਕੱਦਮਾ ਵਿੱਚ ਜੱਜ ਸਿੰਘ ਉਕਤ ਨੂੰ ਵੀ ਨਾਮਜਦ ਕੀਤਾ ਜਾ ਰਿਹਾ ਹੈ। ਜਿਸਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਜੱਜ ਸਿੰਘ ਉਕਤ ਦੇ ਖਿਲਾਫ ਪਹਿਲਾਂ ਵੀ ਲੜਾਈ ਝਗੜੇ, ਚੋਰੀ ਅਤੇ ਲੁੱਟਾਂ ਖੋਹਾਂ ਕਰਨ ਦੇ 03 ਮੁਕੱਦਮੇ ਦਰਜ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Moga Police ਦੀ ਵੱਡੀ ਸਫ਼ਲਤਾ; ਕ*ਤ*ਲ ਮਾਮਲੇ ‘ਚ ਮੁਲਜ਼ਮ 24 ਘੰਟਿਆਂ ਵਿੱਚ ਗ੍ਰਿਫ਼ਤਾਰ

Moga News: Moga Police ਵੱਲੋਂ ਗੰਭੀਰ ਅਪਰਾਧਾਂ ਖ਼ਿਲਾਫ਼ ਕੀਤੀ...

Bathinda Police ‘ਚ SHO ਤੋਂ ਬਾਅਦ ਹੁਣ ਇੱਕ ਦਰਜ਼ਨ ਚੌਂਕੀ ਇੰਚਾਰਜ਼ਾਂ ਦੇ ਤਬਾਦਲੇ

Bathinda News: Bathinda Police 'ਚ ਦੋ ਦਿਨ ਪਹਿਲਾਂ ਕਈ...