ਫ਼ਸਟ ਏਡ ਦੇਣ ਤੋਂ ਬਾਅਦ ਜਖ਼ਮੀਆਂ ਨੂੰ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ
Patiala News: ਸਿਆਸਤ ਤੋਂ ਪਹਿਲਾਂ ਨਾਮੀਂ ਡਾਕਟਰ ਰਹੇ ਪੰਜਾਬ ਦੇ ਸਿਹਤ ਮੰਤਰੀ ਡਾ ਬਲਵੀਰ ਸਿੰਘ ਬੀਤੀ ਰਾਤ ਸੜਕ ਹਾਦਸੇ ਦਾ ਸ਼ਿਕਾਰ ਹੋਏ ਇੱਕ ਪ੍ਰਵਾਰ ਲਈ ਮਸੀਹਾ ਬਣ ਕੇ ਬਹੁੜੇ। ਉਨ੍ਹਾਂ ਨਾਂ ਸਿਰਫ਼ ਸੜਕ ‘ਤੇ ਲਹੂ-ਲੁਹਾਣ ਪਏ ਹੋਏ ਜਖ਼ਮੀਆਂ ਨੂੰ ਫ਼ਸਟ ਏਡ ਦਿੱਤੀ, ਬਲਕਿ ਆਪਣੀ ਕਾਰ ਦੇ ਰਾਹੀਂ ਪਟਿਆਲਾ ਦੇ ਰਜਿੰਦਰਾ ਮੈਡੀਕਲ ਕਾਲਜ਼ ਵਿਚ ਦਾਖ਼ਲ ਕਰਵਾਇਆ। ਇਸ ਘਟਨਾ ਦੀ ਵੀਡੀਓ ਵੀ ਸ਼ੋਸਲ ਮੀਡੀਆ ‘ਤੇ ਵਾਈਰਲ ਹੋ ਰਹੀ ਹੈ, ਜਿਸਦੇ ਵਿਚ ਲੋਕਾਂ ਵੱਲੋਂ ਮੰਤਰੀ ਦੇ ਇਸ ਮਨੁੱਖਤਾ ਤੇ ਹਮਦਰਦੀ ਭਰੇ ਵਤੀਰੇ ਦੀ ਸਲਾਘਾ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਪਟਿਆਲਾ ਬੱਸ ਸਟੈਂਡ ਦੇ ਕੋਲ ਰਾਤੀ ਕਰੀਬ 10 ਵਜੇਂ ਇੱਕ ਬੁਲੇਟ ਮੋਟਰਸਾਈਕਲ ਅਤੇ ਸਕੂਟੀ ਵਿਚਕਾਰ ਜਬਰਦਸਤ ਟੱਕਰ ਹੋ ਗਈ।
ਇਹ ਵੀ ਪੜ੍ਹੋ 👉ਅੱਜ ਤੋਂ ਫਿਰ ਬਦਲੇਗਾ ਮੌਸਮ ਦਾ ਮਿਜਾਜ਼, ਪੰਜਾਬ ਦੇ ਕਈ ਜ਼ਿਲ੍ਹਿਆਂ ਲਈ ਔਰੇਂਜ ਅਲਰਟ ਜਾਰੀ
ਇਸ ਹਾਦਸੇ ਵਿਚ ਦੋ ਜਣੇ ਜਖ਼ਮੀ ਹੋ ਗਏ। ਘਟਨਾ ਸਮੇਂ ਕੈਬਨਿਟ ਮੰਤਰੀ ਡਾ ਬਲਵੀਰ ਸਿੰਘ ਆਪਣੇ ਕਾਫ਼ਲੇ ਸਮੇਤ ਚੰਡੀਗੜ੍ਹ ਤੋਂ ਪਟਿਆਲਾ ਪੁੱਜੇ ਸਨ। ਇਸ ਦੌਰਾਨ ਨਵੇਂ ਬੱਸ ਅੱਡੇ ਨੇੜੇ ਹਾਦਸਾਗ੍ਰਸਤ ਵਿਅਕਤੀ ਸੜਕ ‘ਤੇ ਪਏ ਹੋਏ ਸਨ, ਜਿੰਨਾਂ ਨੂੰ ਦੇਖਦਿਆਂ ਹੀ ਮੰਤਰੀ ਨੇ ਆਪਣੇ ਕਾਫ਼ਲੇ ਨੂੰ ਰੋਕ ਕੇ ਮੌਕੇ ‘ਤੇ ਮੁੱਢਲੀ ਸਹਾਇਤਾ (First Aid) ਮੁਹੱਈਆ ਕਰਵਾਈ ਅਤੇ ਆਪਣੀ ਨਿੱਜੀ ਗੱਡੀ ਰਾਹੀਂ ਤੁਰੰਤ Rajindra Hospital ਵਿਖੇ ਭਰਤੀ ਕਰਵਾਇਆ। ਜਖ਼ਮੀਆਂ ਦੀ ਹਾਲਾਤ ਸਥਿਤ ਦੱਸੀ ਜਾ ਰਹੀ ਹੈ।
ਸਿਹਤ ਮੰਤਰੀ @AAPbalbir ਵੱਲੋਂ ਪਟਿਆਲਾ ਵਾਪਸੀ ਦੌਰਾਨ ਰਸਤੇ ‘ਚ ਹਾਦਸਾਗ੍ਰਸਤ ਵਿਅਕਤੀ ਨੂੰ ਮੌਕੇ ‘ਤੇ ਮੁੱਢਲੀ ਸਹਾਇਤਾ (First Aid) ਮੁਹੱਈਆ ਕਰਵਾਈ ਗਈ ਅਤੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਉਹਨਾਂ ਨੇ ਨਿੱਜੀ ਗੱਡੀ ਰਾਹੀਂ ਪੀੜਤ ਵਿਅਕਤੀ ਨੂੰ ਤੁਰੰਤ ਰਾਜਿੰਦਰਾ ਹਸਪਤਾਲ ਵਿਖੇ ਭਰਤੀ ਕਰਵਾਇਆ। pic.twitter.com/ybWLGlo9Ia
— AAP Punjab (@AAPPunjab) June 2, 2026
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।


