spot_img
spot_img

Moga Police ਥਾਣੇ ‘ਤੇ ਹੋਏ ਗ੍ਰਨੇਡ ਹਮਲੇ ਦਾ ਪਰਦਾਫ਼ਾਸ; ਨਿਕਲਿਆ ਵਿਦੇਸ਼ੀ ਲਿੰਕ, ਪਿਸਤੌਲ ਤੇ IED ਸਮੇਤ 17 ਕਾਬੂ

Date:

spot_img

Moga News: Moga Police ਦੇ ਥਾਣਾ ਸਦਰ ਵਿੱਚ ਹੋਏ ਗ੍ਰਨੇਡ ਹਮਲੇ ਦੇ ਮਾਮਲੇ ਵਿਚ ਵੱਡੀ ਕਾਰਵਾਈ ਕਰਦਿਆਂ ਪੁਲਿਸ ਨੇ 17 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ , 9 ਐਮ.ਐਮ ਗਲੋਕ ਪਿਸਟਲ ਅਤੇ ਇੱਕ ਇੰਪਰੂਵਾਈਜ਼ਡ ਐਕਸਪਲੋਸਿਵ ਡਿਵਾਈਸ (IED) ਵੀ ਬਰਾਮਦ ਕੀਤਾ ਹੈ। ਮੰਗਲਵਾਰ ਨੂੰ ਇਸ ਸਫ਼ਲਤਾ ਦੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਫਰੀਦਕੋਟ ਰੇਂਜ ਦੇ ਇੰਸਪੈਕਟਰ ਜਨਰਲ ਸ੍ਰੀਮਤੀ ਨੀਲਾਂਬਰੀ ਜਗਦਾਲੇ ਵਿਜੇ ਨੇ ਦੱਸਿਆ ਕਿ ਮਿਤੀ 08.07.2026 ਦੀ ਸਵੇਰ ਕਰੀਬ 03:15 ਵਜੇ ਕੁਝ ਨਾਮਾਲੂਮ ਵਿਅਕਤੀਆਂ ਵੱਲੋਂ ਥਾਣਾ ਸਦਰ ਮੋਗਾ ਦੀ ਇਮਾਰਤ ਅੰਦਰ ਲੋ ਇੰਟੈਂਨਸਟੀ ਗ੍ਰਨੇਡ ਸੁੱਟ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਸਬੰਧੀ ਮੁਕੱਦਮਾ ਦਰਜ਼ ਕਰਨ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ। ਜਾਂਚ ਲਈ ਐਸਐਸਪੀ ਸਰਤਾਜ ਸਿੰਘ ਚਾਹਲ ਦੀ ਸੁਪਰਵੀਜਨ ਹੇਠ ਐਸ.ਪੀ. (ਡੀ) ਬਾਲ ਕ੍ਰਿਸ਼ਨ ਸਿੰਗਲਾ ਦੀ ਅਗਵਾਈ ਹੇਠ ਡੀ.ਐਸ.ਪੀ. (ਡੀ) ਗੁਰਪ੍ਰੀਤ ਸਿੰਘ, ਡੀ.ਐਸ.ਪੀ. ਸਿਟੀ ਮੋਗਾ ਜਤਿੰਦਰ ਸਿੰਘ ਗਿੱਲ, ਇੰਸ: ਦਲਜੀਤ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਮੋਗਾ ਅਤੇ ਇੰਸਪੈਕਟਰ ਹਰਵਿੰਦਰ ਸਿੰਘ ਮੁੱਖ ਅਫਸਰ ਥਾਣਾ ਸਦਰ ਮੋਗਾ ਦੀਆਂ ਵੱਖ-ਵੱਖ ਪੁਲਿਸ ਟੀਮਾ ਬਣਾ ਕੇ ਟੈਕਨੀਕਲ ਤਾਰੀਕੇ ਨਾਲ ਦੋਸ਼ੀਆਂ ਨੂੰ ਟਰੇਸ ਕਰਨ ਲਈ ਭਾਲ ਸ਼ੂਰੁ ਕੀਤੀ ਗਈ।

ਇਹ ਵੀ ਪੜ੍ਹੋ Barnala Police ਦਾ ਤੜਕਸਾਰ ਬਦਮਾਸ਼ਾਂ ਨਾਲ ਮੁਕਾਬਲਾ; ਹਥਿਆਰਾਂ ਸਮੇਤ ਨਾਮੀਂ ਗੈਂਗਸਟਰ ਕਾਬੂ

ਖੁਫੀਆ ਸੋਰਸ ਅਤੇ ਟੈਕਨੀਕਲ ਢੰਗ ਨਾਲ ਕੀਤੀ ਤਫਤੀਸ਼ ਵਿੱਚ ਇਹ ਸਾਹਮਣੇ ਆਇਆ ਕਿ ਇਸ ਵਾਰਦਾਤ ਨੂੰ ਅੰਜਾਮ ਗਗਨ ਉਰਫ ਕਾਲੀ ਵਾਸੀ ਢੇਰੂ ਜਿਲ੍ਹਾ ਫਿਰੋਜਪੁਰ, ਰਾਜੇਸ ਉਰਫ ਖੰਨਾ ਵਾਸੀ ਲਾਲ ਕੁੜਤੀ ਕੈਂਟ ਫਿਰੋਜਪੁਰ ਅਤੇ ਸੁਭਮ ਉਰਫ ਭਿੰਦਰ ਵਾਸੀ ਕੋਤਵਾਲ ਜਿਲ੍ਹਾ ਫਿਰੋਜਪੁਰ ਵੱਲੋਂ ਦਿੱਤਾ ਗਿਆ ਜਿਸਦੇ ਚੱਲਦੇ ਇੰਨਾਂ ਨੂੰ ਮੁਕੱਦਮੇ ਵਿੱਚ ਨਾਮਜਦ ਕਰਨ ਤੋਂ ਬਾਅਦ ਗ੍ਰਿਫਤਾਰ ਕਰਕੇ ਪੁੱਛ ਗਿੱਛ ਕੀਤੀ ਗਈ ।ਪੁਛਗਿਛ ਦੌਰਾਨ ਵਾਰਦਾਤ ਸਮੇਂ ਵਰਤਿਆ 1 ਸਪਲੈਂਡਰ ਮੋਟਰਸਾਈਕਲ ਨੰਬਰੀ PB-03-AH-3088 ਬਰਾਮਦ ਕੀਤਾ।ਪੁੱਛ-ਗਿੱਛ ਦੌਰਾਨ ਇਹ ਵੀ ਗੱਲ ਸਾਹਮਣੇ ਆਈ ਕਿ ਇਸ ਵਾਰਦਾਤ ਦੀ ਸਾਜਿਸ਼ ਪਿੱਛੇ ਇਕਬਾਲ ਉਰਫ ਰਵੀ ਧਾਲੀਵਾਲ ਵਾਸੀ ਸੀਆ ਪਾੜੀ ਜਿਲ੍ਹਾ ਫਿਰੋਜਪੁਰ ਅਤੇ ਕੁਲਜੀਤ ਕੌਰ ਵਾਸੀ ਤਲਵੰਡੀ ਨਪਾਲਾ ਜਿਲ੍ਹਾ ਫਿਰੋਜਪੁਰ ਵੀ ਸਾਮਿਲ ਹਨ, ਜੋ ਵਿਦੇਸ ਵਿੱਚੋ ਆਪਣੇ ਹੋਰ ਸਾਥੀਆਂ ਲਾਜਰ ਉਰਫ ਅਮਨ ਵਾਸੀ ਸੀਆ ਪਾੜੀ ਜਿਲ੍ਹਾ ਫਿਰੋਜਪੁਰ ਅਤੇ ਪ੍ਰਵੀਨ ਕੌਰ ਵਾਸੀ ਸੀਆ ਪਾੜੀ ਜਿਲ੍ਹਾ ਫਿਰੋਜਪੁਰ ਨਾਲ ਰਲਿਆ ਹੋਇਆ ਹੈ।ਇਸ ਤੋਂ ਇਲਾਵਾ ਤਫਤੀਸ਼ ਦੋਰਾਨ ਇਹ ਵੀ ਖੁਲਾਸਾ ਹੋਇਆ ਹੈ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁੱਖ ਦੋਸ਼ੀਆਂ ਦੀ ਸਵਰਨ ਵਾਸੀ ਕੋਤਵਾਲ ਜਿਲ੍ਹਾ ਫਿਰੋਜਪੁਰ, ਗੋਬਿੰਦ ਵਾਸੀ ਕੋਤਵਾਲ ਜਿਲ੍ਹਾ ਫਿਰੋਜਪੁਰ,

ਇਹ ਵੀ ਪੜ੍ਹੋ Aam Aadmi Party ਵੱਲੋਂ ਵੱਖ-ਵੱਖ ਵਿੰਗਾਂ ਦੇ ਅਹੁੱਦੇਦਾਰਾਂ ਦਾ ਐਲਾਨ, ਦੇਖੋ ਲਿਸਟ

ਸਾਗਰ ਵਾਸੀ ਲਾਲ ਕੁੜਤੀ ਕੈਂਟ ਫਿਰੋਜਪੁਰ, ਲਵਪ੍ਰੀਤ ਵਾਸੀ ਢੇਰੁ ਜਿਲ੍ਹਾ ਫਿਰੋਜਪੁਰ, ਸੁਖਵਿੰਦਰ ਕੌਰ ਵਾਸੀ ਸ਼ੇਰਖਾਂ ਜਿਲ੍ਹਾ ਫਿਰੋਜ਼ਪੁਰ, ਰੂਠ ਵਾਸੀ ਤਲਵੰਡੀ ਨੇਪਾਲਾ ਜਿਲ੍ਹਾ ਫਿਰੋਜ਼ਪੁਰ, ਰਾਜ ਵਾਸੀ ਤਲਵੰਡੀ ਨੇਪਾਲਾ ਜਿਲ੍ਹਾ ਫਿਰੋਜ਼ਪੁਰ, ਜੋਨ ਵਾਸੀ ਲਾਲ ਕੁਰਤੀ ਕੈਂਟ ਫਿਰੋਜ਼ਪੁਰ, ਸਰਬਜੀਤ ਵਾਸੀ ਕੋਤਵਾਲ ਜਿਲ੍ਹਾ ਫਿਰੋਜਪੁਰ, ਗੁਰਪ੍ਰੀਤ ਸਿੰਘ ਉਰਫ ਗੁਰੀ ਵਾਸੀ ਇੱਜਤਵਾਲਾ, ਰਾਹੁਲ ਵਾਸੀ ਇੱਜਤਵਾਲਾ ਜਿਲ੍ਹਾ ਮੋਗਾ ਅਤੇ ਕਰਨਦੀਪ ਸਿੰਘ ਵਾਸੀ ਇੱਜਤਵਾਲਾ ਜਿਲ੍ਹਾ ਮੋਗਾ ਨੇ ਮਦਦ ਕੀਤੀ ਸੀ ਅਤੇ ਲਾਜਰ ਉਰਫ ਅਮਨ ਵਾਸੀ ਸੀਆ ਪਾੜੀ ਜਿਲ੍ਹਾ ਫਿਰੋਜਪੁਰ ਤੇ ਪ੍ਰਵੀਨ ਕੌਰ ਵਾਸੀ ਪਾੜੀ ਜਿਲ੍ਹਾ ਫਿਰੋਜ਼ਪੁਰ, ਵਿਦੇਸ ਵਿੱਚ ਬੈਠੇ ਇਕਬਾਲ ਉਰਫ ਰਵੀ ਨਾਲ ਮਿਲ ਕੇ ਪੰਜਾਬ ਵਿੱਚ ਵਾਰਦਾਤਾ ਕਰਵਾਉਣ ਲਈ ਉਸ ਨਾਲ ਵਿਅਕਤੀ ਜੋੜਣ ਦਾ ਕੰਮ ਕਰਦੇ ਹਨ। ਜਿਸਦੇ ਚੱਲਦੇ ਇੰਨ੍ਹਾਂ ਸਾਰਿਆਂ ਨੂੰ ਵੀ ਇਸ ਕੇਸ ਵਿੱਚ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ। ਪੁਲਿਸ ਅਧਿਕਾਰੀਆਂ ਮੁਤਾਬਕ ਗ੍ਰਿਫਤਾਰ ਮੁਲਜਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜਿਹਨਾ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਮੁਕੱਦਮੇ ਦੀ ਤਫਤੀਸ਼ ਜਾਰੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

 

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related