Bathinda Police ਵੱਲੋਂ ਕਰਿੰਦੇ ਦੇ ਹੋਏ ਅੰਨੇ ਕਤਲ ਦਾ ਪਰਦਾਫ਼ਾਸ; ਸ਼ਿੰਦਾ ਤੇ ਜੁਗਨੂੰ ਗ੍ਰਿਫਤਾਰ

Date:

spot_img

Bathinda News: Bathinda Police ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਲੰਘੀ 10 ਜੂਨ ਦੀ ਰਾਤ ਨੂੰ ਪਿੰਡ ਬਾਜਕ ਵਿਖੇ ਹੋਏ ਅੰਨੇ ਕਤਲ ਦੀ ਗੁੱਥੀ ਸੁਲਝਾਉਂਦਿਆਂ ਦੋ ਮੁਲਜਮਾਂ ਨੂੰ ਕਾਬੂ ਕਰਕੇ ਵਾਰਦਾਤ ਸਮੇਂ ਵਰਤੇ ਹਥਿਆਰ ਬਰਾਮਦ ਕਰ ਲਏ ਹਨ। ਮ੍ਰਿਤਕ ਵੱਲੋਂ ਦੇਰ ਰਾਤ ਨੂੰ ਸ਼ਰਾਬ ਦੇਣ ਤੋਂ ਮਨਾਂ ਕਰਨਾ ਹੀ ਇਸ ਕਤਲ ਦਾ ਮੁੱਖ ਕਾਰਨ ਦਸਿਆ ਜਾ ਰਿਹਾ। ਇਸ ਸਬੰਧ ਵਿਚ ਐਤਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਦਿੰਦਿਆਂ ਐੱਸ.ਪੀ (ਇੰਨਵੈਸਟੀਗੇਸ਼ਨ)ਜਸਮੀਤ ਸਿੰਘ ਨੇ ਦਸਿਆ ਕਿ 9/10-06-2026 ਦੀ ਦਰਮਿਆਨੀ ਰਾਤ ਨੂੰ ਕਿਸੇ ਅਣਪਛਾਤੇ ਵਿਅਕਤੀਆ ਵੱਲੋ ਨੈਬ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਪਿੰਡ ਬਾਜਕ ਦਾ ਤੇਜਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ 👉SSP ਦੀ ਵੱਡੀ ਕਾਰਵਾਈ; ਸੀਨੀਅਰ ਸਿਪਾਹੀ ਜੀਵਨਦੀਪ ਸਿੰਘ ਨੂੰ ਕੀਤਾ ਬਰਖਾਸਤ

ਮ੍ਰਿਤਕ ਨੈਬ ਸਿੰਘ ਪਿੰਡ ਬਾਜਕ ਦੇ ਹੀ ਸ਼ਰਾਬ ਠੇਕੇ ਉਪਰ ਕਰਿੰਦੇ ਵਜੋ ਕੰਮ ਕਰਦਾ ਸੀ।ਇਸ ਕਤਲ ਕੇਸ ਵਿਚ ਮ੍ਰਿਤਕ ਦੇ ਪੁੱਤਰ ਰਣਜੀਤ ਸਿੰਘ ਦੇ ਬਿਆਨਾਂ ਉੱਪਰ ਥਾਣਾ ਨੰਦਗੜ ਵਿਖੇ ਮੁੱਕਦਮਾ ਨੰਬਰ 56 ਮਿਤੀ 10.06.2026 ਅ/ਧ 103(1) BNS ਦਰਜ਼ ਕੀਤਾ ਗਿਆ ਸੀ। ਜਿਸਤੋਂ ਬਾਅਦ ਐਸਐਸਪੀ ਡਾ ਜਯੋਤੀ ਯਾਦਵ ਦੇ ਆਦੇਸ਼ਾਂ ‘ਤੇ ਕੇਸ ਨੂੰ ਹੱਲ ਕਰਨ ਲਈ ਡੀ.ਐੱਸ.ਪੀ (ਦਿਹਾਤੀ) ਹਰਵਿੰਦਰ ਸਿੰਘ ਸਰਾਂ ਅਤੇ ਡੀ.ਐਸ.ਪੀ.(ਡੀ) ਸੰਦੀਪ ਭਾਟੀ ਦੀ ਅਗਵਾਈ ਵਿੱਚ ਮੁੱਖ ਅਫਸਰ ਥਾਣਾ ਨੰਦਗੜ ਬਠਿੰਡਾ ਅਤੇ ਸੀ.ਆਈ.ਏ-1 ਬਠਿੰਡਾ ਦੀਆਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ।

ਇਹ ਵੀ ਪੜ੍ਹੋ 👉ਨਸ਼ਾ ਤਸਕਰੀ ਦੇ ਦੋਸ਼ਾਂ ਹੇਠ Bathinda Police ਵੱਲੋਂ ਵਕੀਲ ਤੇ ਮੁਨਸ਼ੀ ਕਾਬੂ, ਜਾਂਚ ਜਾਰੀ

ਇੰਨ੍ਹਾਂ ਟੀਮਾਂ ਵੱਲੋਂ ਕੀਤੀ ਜਾਂਚ ਦੌਰਾਨ ਥਾਣਾ ਨੰਦਗੜ ਦੀ ਪੁਲਿਸ ਪਾਰਟੀ ਨੇ ਟੈਕਨੀਕਲ ਸੋਰਸਾਂ ਅਤੇ ਹਿਊਮਨ ਇੰਟਲੀਜੈਂਸ ਦੀ ਮੱਦਦ ਪਿੰਡ ਬਾਜਕ ਵਿਖੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਦਿਆ ਹੋਇਆ ਮਿਤੀ 11-6-2026 ਦੀ ਸ਼ਾਮ ਨੂੰ ਘਟਨਾ ਦੇ ਕਰੀਬ 36 ਘੰਟਿਆ ਦੇ ਅੰਦਰ ਅੰਦਰ ਦੋ ਮੁਲਜਮਾਂ ਗੋਬਿੰਦ ਸਿੰਘ ਉਰਫ਼ ਸ਼ਿੰਦਾ ਅਤੇ ਹਰਪ੍ਰੀਤ ਸਿੰਘ ਉਰਫ਼ ਜੁਗਨੂੰ ਦੋਨੋਂ ਵਾਸੀੀ ਨੰਦਗੜ੍ਹ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ। ਇੰਨ੍ਹਾਂ ਮੁਲਜਮਾਂ ਨੂੰ ਅਦਾਲਤ ਵਿੱਚ ਪੇਸ ਕਰਕੇ 02 ਦਿਨ ਦਾ ਪੁਲਿਸ ਰਿਮਾਡ ਲਿਆ ਗਿਆ ਅਤੇ ਦੌਰਾਨੇ ਪੁਲਿਸ ਰਿਮਾਂਡ ਦੋਸੀਆ ਪਾਸੋ ਪੁੱਛਗਿੱਛ ਕਰਕੇ ਉਹਨਾ ਪਾਸੋ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੇ ਗਏ ਹਥਿਆਰ ਇੱਕ ਕੁਹਾੜੀ ਲੋਹਾ ਅਤੇ ਇੱਕ ਦਾਤਰ ਕਾਪਾ ਲੋਹਾ ਅਤੇ ਵਾਰਦਾਤ ਸਮੇਂ ਵਰਤਿਆ ਮੋਟਰਸਾਇਕਲ ਬਰਾਮਦ ਕਰਵਾਇਆ ਗਿਆ ਹੈ।ਪੁਲਿਸ ਅਧਿਕਾਰੀਆਂ ਮੁਤਾਬਕ ਸ਼ਿੰਦਾ ਦੇ ਵਿਰੁਧ ਇੱਕ ਦਰਜ਼ਨ ਅਤੇ ਜੁਗਨੂੰ ਦੇ ਵਿਰੁਧ ਅੱਧੀ ਦਰਜ਼ਨ ਦੇ ਕਰੀਬ ਮੁਕੱਦਮੇ ਪਹਿਲਾਂ ਵੀ ਦਰਜ਼ ਹਨ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

Popular

More like this
Related

Aerocity ਤੇ IT City ਨਿਵਾਸੀਆ ਨੇ ਲਾਈ ਠੰਡੇ ਮਿੱਠੇ ਜਲ ਦੀ ਛਬੀਲ

Mohali News: ਇਥੋ ਦੀ ਐਰੋਸਿਟੀ ਅਤੇ ਆਈ.ਟੀ. ਸਿਟੀ ਦੇ...

ਰਾਸ਼ਟਰ ਸੇਵਾ ਅਤੇ ਅੰਤੋਂਦੇਯ ਦੀ ਵਿਰਾਸਤ ਨੂੰ ਅੱਗੇ ਵਧਾ ਰਹੀਆਂ ਹਨ ਸਮਾਜਿਕ ਸੰਸਥਾਵਾਂ : ਨਾਇਬ ਸਿੰਘ ਸੈਣੀ

👉ਲੁਧਿਆਣਾ ਵਿੱਚ 346ਵੇਂ ਮਾਸਿਕ ਵਿਧਵਾ ਰਾਸ਼ਨ ਅਤੇ ਸਹਾਇਤਾ ਵੰਡ...

15 जून से शुरू होगा मतदाता सूची का विशेष गहन पुनरीक्षण अभियान : मुख्य निर्वाचन अधिकारी

👉राज्य के 20,629 बीएलओ करेंगे घर-घर सत्यापन, एन्यूमरेशन फॉर्म...