ਖਾਦੀ ਆਜ਼ਾਦੀ ਦੇ ਅੰਦੋਲਨ ਤੋਂ ਹੀ ਕਰੋੜਾਂ ਭਾਰਤੀਆਂ ਦੇ ਸ਼੍ਰਮ, ਸਨਮਾਨ ਅਤੇ ਸਵੈ-ਮਾਣ ਦੀ ਪ੍ਰਤੀਕ- ਮੁੱਖ ਮੰਤਰੀ

Date:

spot_img

👉‘ਖਾਦੀ ਰੁਜ਼ਗਾਰ ਉਤਸਵ’ ਦੇ ਮਾਧਿਅਮ ਰਾਹੀਂ ਸਾਕਾਰ ਹੋਇਆ ‘ਵੋਕਲ ਫ਼ਾਰ ਲੋਕਲ’ ਦਾ ਸੰਕਲਪ-ਮੁੱਖ ਮੰਤਰੀ ਨਾਇਬ ਸਿੰਘ ਸੈਣੀ
👉ਖਾਦੀ ਅਤੇ ਗ੍ਰਾਮੋਦਯੋਗ ਦਾ ਕੁੱਲ ਕਾਰੋਬਾਰ ਸਾਲ 2014 ਦੇ 31 ਹਜ਼ਾਰ ਕਰੋੜ ਰੁਪਏ ਤੋਂ ਅੱਜ ਵਧ ਕੇ ਹੋਇਆ 1 ਲੱਖ 87 ਹਜ਼ਾਰ ਕਰੋੜ
Haryana News: ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਿਵਾਨੀ ਦੀ ਪਾਵਨ ਧਰਤੀ ਨਾਲ ਅੱਜ ਆਤਮ-ਨਿਰਭਰਤਾ, ਸਵੈ-ਮਾਣ, ਰੁਜ਼ਗਾਰ ਅਤੇ ਖੁਸ਼ਹਾਲੀ ਦਾ ਇੱਕ ਨਵਾਂ ਅਧਿਆਏ ਜੁੜ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ‘ਖਾਦੀ ਰੁਜ਼ਗਾਰ ਉਤਸਵ’ ਦੇ ਮਾਧਿਅਮ ਰਾਹੀਂ ਯਸ਼ਸਵੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ‘ਵੋਕਲ ਫ਼ਾਰ ਲੋਕਲ ਅਤੇ ਵਿਕਸਤ ਭਾਰਤ-2047’ ਦਾ ਸੰਕਲਪ ਧਰਾਤਲ ‘ਤੇ ਉਤਰਦਾ ਦਿਖਾਈ ਦੇ ਰਿਹਾ ਹੈ।ਮੁੱਖ ਮੰਤਰੀ ਨਾਇਬ ਸਿੰਘ ਸੈਣੀ ਬੁੱਧਵਾਰ ਨੂੰ ਸਿਵਾਨੀ ਵਿੱਚ ਆਯੋਜਿਤ ਖਾਦੀ ਰੁਜ਼ਗਾਰ ਉਤਸਵ ਪ੍ਰੋਗਰਾਮ ਨੂੰ ਬਤੌਰ ਮੁੱਖ ਮਹਿਮਾਨ ਸੰਬੋਧਨ ਕਰ ਰਹੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਖਾਦੀ ਆਜ਼ਾਦੀ ਦੇ ਅੰਦੋਲਨ ਤੋਂ ਹੀ ਕਰੋੜਾਂ ਭਾਰਤੀਆਂ ਦੇ ਸ਼੍ਰਮ, ਸਨਮਾਨ ਅਤੇ ਸਵੈ-ਮਾਣ ਦੀ ਪ੍ਰਤੀਕ ਹੈ। ਖਾਦੀ ਸੁਤੰਤਰਤਾ ਸੰਗਰਾਮ ਦੌਰਾਨ ਵੀ ਸਵਦੇਸ਼ੀ ਦਾ ਪ੍ਰਤੀਕ ਸੀ। ਇਸ ਨੇ ਬਿਨਾਂ ਕਿਸੇ ਹਥਿਆਰ ਦੇ ਬ੍ਰਿਟਿਸ਼ ਹਕੂਮਤ ਦੀ ਆਰਥਿਕ ਬੁਨਿਆਦ ਨੂੰ ਹਿਲਾ ਕੇ ਰੱਖ ਦਿੱਤਾ ਸੀ। ਵਰਤਮਾਨ ਵਿੱਚ, ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਸਾਨੂੰ ‘ਖਾਦੀ ਫ਼ਾਰ ਨੇਸ਼ਨ, ਖਾਦੀ ਫ਼ਾਰ ਫੈਸ਼ਨ ਅਤੇ ਖਾਦੀ ਫ਼ਾਰ ਟ੍ਰਾਂਸਫਾਰਮੇਸ਼ਨ’ ਦਾ ਮੰਤਰ ਦਿੱਤਾ ਹੈ। ਅੱਜ ਸਿਵਾਨੀ ਦਾ ਇਹ ਉਤਸਵ ਇਸੇ ਸੋਚ ਨੂੰ ਧਰਾਤਲ ‘ਤੇ ਉਤਾਰਨ ਦਾ ਇੱਕ ਮਜ਼ਬੂਤ ਮਾਧਿਅਮ ਹੈ।

ਲਾਭਪਾਤਰੀਆਂ ਨੂੰ ਮਸ਼ੀਨਾਂ ਅਤੇ ਟੂਲਕਿੱਟਾਂ ਦੀ ਵੰਡ
ਖਾਦੀ ਰੁਜ਼ਗਾਰ ਉਤਸਵ ਪ੍ਰੋਗਰਾਮ ਵਿੱਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਲਾਭਪਾਤਰੀਆਂ ਕੋਲ ਖ਼ੁਦ ਜਾ ਕੇ ਉਨ੍ਹਾਂ ਨਾਲ ਗੱਲਬਾਤ ਕੀਤੀ ਅਤੇ ਮਸ਼ੀਨਾਂ ਤੇ ਟੂਲਜ਼ ਵੰਡੇ।ਮੁੱਖ ਮੰਤਰੀ ਨੇ ਸੋਨੀਪਤ ਜ਼ਿਲ੍ਹੇ ਤੋਂ ਆਈ ਨੇਹਾ, ਅੰਜਲੀ, ਰਿਤੂ ਅਤੇ ਰੋਹਤਕ ਨਿਵਾਸੀ ਸੁਦੇਸ਼ ਤੇ ਪਿੰਕੀ ਨੂੰ ਫੁੱਟਵੀਅਰ ਮੈਨੂਫੈਕਚਰਿੰਗ (ਜੁੱਤੀਆਂ ਬਣਾਉਣ ਵਾਲੀਆਂ) ਮਸ਼ੀਨਾਂ ਵੰਡੀਆਂ। ਇਸੇ ਤਰ੍ਹਾਂ ਰੋਹਤਕ ਨਿਵਾਸੀ ਸਾਧਨਾ, ਗੁੰਜਨ ਸ਼ਰਮਾ, ਮੋਨਿਕਾ, ਜੋਤੀ ਤੇ ਨੀਲਮ ਨੂੰ ਸਿਲਾਈ ਮਸ਼ੀਨਾਂ ਅਤੇ ਭਿਵਾਨੀ ਜ਼ਿਲ੍ਹੇ ਦੇ ਝੁੰਪਾ ਨਿਵਾਸੀ ਰਾਜੇਸ਼ ਦੇਵੀ, ਊਸ਼ਾ ਰਾਣੀ, ਛਾਕਲੀ ਦੇਵੀ ਤੇ ਪ੍ਰਮਿਲਾ ਨੂੰ ਚਰਖੇ ਵੰਡੇ। ਸ਼ਹਿਦ ਉਤਪਾਦਨ ਦੇ ਲਈ ਫ਼ਤਿਹਆਬਾਦ ਨਿਵਾਸੀ ਕੁਲਦੀਪ ਸਿੰਘ, ਭੀਮ ਸਿੰਘ, ਰਾਜੇਂਦਰ ਕੁਮਾਰ, ਪਵਨ ਕੁਮਾਰ, ਕੁਲਵੰਤ ਅਤੇ ਕੁਰੂਕਸ਼ੇਤਰ ਨਿਵਾਸੀ ਮੁਨੀਸ਼ ਨੂੰ ਉਪਕਰਨ ਵੰਡੇ ਗਏ।ਪ੍ਰੋਗਰਾਮ ਵਿੱਚ ਖਾਦੀ ਗ੍ਰਾਮੋਦਯੋਗ ਕਮਿਸ਼ਨ ਦੇ ਚੇਅਰਮੈਨ ਮਨੋਜ ਗੋਇਲ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਪੱਗ ਪਹਿਨਾ ਕੇ ਅਤੇ ਖਾਦੀ ਦਾ ਬਣਿਆ ਸ਼ਾਲ ਓਢਾ ਕੇ ਸਨਮਾਨਿਤ ਕੀਤਾ। ਨਾਲ ਹੀ ਚਰਖੇ ਦਾ ਯਾਦਗਾਰੀ ਚਿੰਨ੍ਹ (ਸਮ੍ਰਿਤੀ ਚਿੰਨ੍ਹ) ਵੀ ਭੇਟ ਕੀਤਾ। ਮੁੱਖ ਮੰਤਰੀ ਨੇ ਪ੍ਰੋਗਰਾਮ ਵਿੱਚ ਆਨਲਾਈਨ ਬਟਨ ਦਬਾ ਕੇ ਮਧੂਮੱਖੀ ਪਾਲਣ ਦੇ ਲਈ 2350 ਬੀ-ਬਾਕਸ (ਮਧੂਮੱਖੀ ਦੇ ਡੱਬੇ) ਵੀ ਵੰਡੇ।ਇਸ ਮੌਕੇ ‘ਤੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਗ੍ਰਾਮੋਦਯੋਗ ਵਿਕਾਸ ਯੋਜਨਾ ਤਹਿਤ ਹਰਿਆਣਾ ਦੇ 972 ਕਾਰੀਗਰਾਂ ਨੂੰ 3 ਹਜ਼ਾਰ 645 ਮਸ਼ੀਨਾਂ ਅਤੇ ਟੂਲਕਿੱਟਾਂ ਪ੍ਰਦਾਨ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚ ਬਿਜਲੀ ਨਾਲ ਚੱਲਣ ਵਾਲੇ ਚਾਕ, ਬੀ-ਬਾਕਸ ਅਤੇ ਬੀ-ਕਲੋਨੀ, ਸਿਲਾਈ ਮਸ਼ੀਨਾਂ, ਟਰਨਵੁੱਡ ਟੂਲਕਿੱਟ, ਫੁੱਟਵੀਅਰ ਨਿਰਮਾਣ ਮਸ਼ੀਨਾਂ, ਚਰਖੇ ਅਤੇ ਦੋਨਾ-ਪੱਤਲ ਨਿਰਮਾਣ ਮਸ਼ੀਨਾਂ ਸ਼ਾਮਲ ਹਨ।

ਇਹ ਵੀ ਪੜ੍ਹੋ  CM Nayab Singh Saini ਨੇ ਝੱਜਰ ਵਾਸੀਆਂ ਨੂੰ ਦਿੱਤੀ 75.37 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੀ ਸੌਗਾਤ

ਇਹ ਮਸ਼ੀਨਾਂ ਹਜ਼ਾਰਾਂ ਪਰਿਵਾਰਾਂ ਦੇ ਸੁਪਨਿਆਂ ਨੂੰ ਗਤੀ ਦੇਣ ਵਾਲੇ ਸਾਧਨ ਹਨ। ਇਹ ਮਸ਼ੀਨਾਂ ਪਿੰਡਾਂ ਵਿੱਚ ਨਵੀਂ ਆਰਥਿਕ ਕ੍ਰਾਂਤੀ ਦਾ ਆਧਾਰ ਬਣਨਗੀਆਂ।ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਰੁਜ਼ਗਾਰ ਸਿਰਜਣ ਪ੍ਰੋਗਰਾਮ ਤਹਿਤ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਸੂਖਮ ਉਦਯੋਗ ਸਥਾਪਤ ਕਰਨ ਵਾਲੇ ਨੌਜਵਾਨਾਂ ਅਤੇ ਰਵਾਇਤੀ ਕਾਰੀਗਰਾਂ ਨੂੰ 504 ਕਰੋੜ 68 ਲੱਖ ਰੁਪਏ ਦੀ ਮਾਰਜਿਨ ਮਨੀ ਸਬਸਿਡੀ ਵੀ ਦਿੱਤੀ ਗਈ ਹੈ। ਇਹ ਰਕਮ ਹਜ਼ਾਰਾਂ ਨਵੇਂ ਉਦਯੋਗਾਂ, ਨਵੇਂ ਕਾਰਖਾਨਿਆਂ ਅਤੇ ਨਵੇਂ ਰੁਜ਼ਗਾਰਾਂ ਦੇ ਦੁਆਰ ਖੋਲ੍ਹੇਗੀ। ਇਹ ਰਾਸ਼ੀ ਨੌਜਵਾਨਾਂ ਦੇ ਸੁਪਨਿਆਂ ‘ਤੇ ਸਰਕਾਰ ਦੇ ਵਿਸ਼ਵਾਸ ਦਾ ਪ੍ਰਤੀਕ ਹੈ। ਉਨ੍ਹਾਂ ਨੇ ਕਿਹਾ ਕਿ ਇਹ ਉਨ੍ਹਾਂ ਹੱਥਾਂ ਨੂੰ ਸ਼ਕਤੀ ਦੇਣ ਦਾ ਯਤਨ ਹੈ, ਜੋ ਮਿਹਨਤ ਕਰਨਾ ਚਾਹੁੰਦੇ ਹਨ, ਅੱਗੇ ਵਧਣਾ ਚਾਹੁੰਦੇ ਹਨ ਅਤੇ ਆਪਣੇ ਪਰਿਵਾਰ ਦੇ ਨਾਲ-ਨਾਲ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾਉਣਾ ਚਾਹੁੰਦੇ ਹਨ।ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅੱਜ ਭਾਰਤ ਮਾਤਾ ਦੇ ਮਹਾਨ ਸਪੂਤ ਵੀਰ ਸ਼ਿਰੋਮਣੀ ਮਹਾਰਾਣਾ ਪ੍ਰਤਾਪ ਜੀ ਦੀ ਜਯੰਤੀ ਵੀ ਹੈ। ਮੈਂ ਆਪ ਸਭ ਨੂੰ ਉਨ੍ਹਾਂ ਦੀ ਜਯੰਤੀ ਦੀਆਂ ਹਾਰਦਿਕ ਵਧਾਈਆਂ ਦਿੰਦਾ ਹਾਂ। ਦੇਸ਼ ਵਿੱਚ ਪਿਛਲੇ 12 ਸਾਲਾਂ ਵਿੱਚ ਖਾਦੀ ਅਤੇ ਗ੍ਰਾਮੋਦਯੋਗ ਦੇ ਖੇਤਰ ਵਿੱਚ ਜੋ ਬੇਮਿਸਾਲ ਬਦਲਾਅ ਆਇਆ ਹੈ, ਉਹ ਆਪਣੇ ਆਪ ਵਿੱਚ ਇੱਕ ਮਿਸਾਲ ਹੈ। ਸਾਲ 2013-14 ਵਿੱਚ ਖਾਦੀ ਅਤੇ ਗ੍ਰਾਮੋਦਯੋਗ ਦਾ ਕੁੱਲ ਕਾਰੋਬਾਰ ਲਗਭਗ 31 ਹਜ਼ਾਰ ਕਰੋੜ ਰੁਪਏ ਸੀ, ਜੋ ਅੱਜ ਵਧ ਕੇ 1 ਲੱਖ 87 ਹਜ਼ਾਰ ਕਰੋੜ ਰੁਪਏ ਹੋ ਗਿਆ ਹੈ।ਉਤਪਾਦਨ 5 ਗੁਣਾ ਵਧ ਕੇ 1 ਲੱਖ 25 ਹਜ਼ਾਰ ਕਰੋੜ ਰੁਪਏ ਤੋਂ ਵੱਧ ਹੋ ਚੁੱਕਾ ਹੈ। ਇਸ ਨਾਲ ਕਰੋੜਾਂ ਪਰਿਵਾਰਾਂ ਦੀ ਆਮਦਨ ਵਿੱਚ ਵਾਧਾ ਹੋਇਆ ਹੈ ਅਤੇ ਪਿੰਡਾਂ ਦੀ ਆਰਥਿਕਤਾ ਨੂੰ ਮਜ਼ਬੂਤੀ ਮਿਲੀ ਹੈ।ਪਿਛਲੇ 12 ਸਾਲਾਂ ਵਿੱਚ ਦੇਸ਼ ਭਰ ਵਿੱਚ ਖਾਦੀ ਅਤੇ ਗ੍ਰਾਮੋਦਯੋਗ ਦੇ ਮਾਧਿਅਮ ਰਾਹੀਂ ਲਗਭਗ 2 ਕਰੋੜ ਰੁਪਏ ਰੁਜ਼ਗਾਰ ਪੈਦਾ ਹੋਏ ਹਨ। ਖਾਦੀ ਕਾਰੀਗਰਾਂ ਦੇ ਮਿਹਨਤਾਨੇ ਵਿੱਚ ਚਾਰ ਗੁਣਾ ਵਾਧਾ ਹੋਇਆ ਹੈ। ਸਾਡੇ ਲਈ ਮਾਣ ਦੀ ਗੱਲ ਹੈ ਕਿ ਖਾਦੀ ਖੇਤਰ ਨਾਲ ਜੁੜੇ 80 ਫ਼ੀਸਦੀ ਕਾਰੀਗਰ ਸਾਡੀਆਂ ਮਾਤਾਵਾਂ-ਭੈਣਾਂ ਹਨ। ਇਹ ਪਰਿਵਰਤਨ ਮਹਿਲਾ ਸਸ਼ਕਤੀਕਰਨ ਦੀ ਇੱਕ ਨਵੀਂ ਕ੍ਰਾਂਤੀ ਹੈ। ਜਦੋਂ ਇੱਕ ਔਰਤ ਆਤਮ-ਨਿਰਭਰ ਹੁੰਦੀ ਹੈ, ਤਾਂ ਪੂਰਾ ਪਰਿਵਾਰ, ਸਮਾਜ ਅਤੇ ਰਾਸ਼ਟਰ ਪ੍ਰਗਤੀ ਦੇ ਰਾਹ ‘ਤੇ ਅੱਗੇ ਵਧਦਾ ਹੈ। ਸਾਡੀ ਸਰਕਾਰ ਮਹਿਲਾ ਸਵੈ-ਸਹਾਇਤਾ ਸਮੂਹਾਂ ਨੂੰ ਉਤਸ਼ਾਹਿਤ ਕਰ ਰਹੀ ਹੈ। ਇਨ੍ਹਾਂ ਸਮੂਹਾਂ ਵੱਲੋਂ ਬਣਾਏ ਗਏ ਬਿਹਤਰੀਨ ਉਤਪਾਦਾਂ ਨੂੰ ਸਥਾਨਕ ਬਾਜ਼ਾਰਾਂ ਦੇ ਨਾਲ-ਨਾਲ ਈ-ਕਾਮਰਸ ਪਲੇਟਫਾਰਮਾਂ ਰਾਹੀਂ ਦੇਸ਼-ਵਿਦੇਸ਼ ਵਿੱਚ ਪਹੁੰਚਾਉਣ ਲਈ ਅਸੀਂ ਪੂਰੀ ਵਿਵਸਥਾ ਕਰ ਰਹੇ ਹਾਂ। ਹਰਿਆਣਾ ਹਮੇਸ਼ਾ ਮਿਹਨਤ, ਉੱਦਮਤਾ ਅਤੇ ਆਤਮ-ਸਨਮਾਨ ਦੀ ਧਰਤੀ ਰਿਹਾ ਹੈ। ਇੱਥੋਂ ਦੇ ਕਿਸਾਨ ਖੇਤਾਂ ਵਿੱਚ ਸੋਨਾ ਉਗਾਉਂਦੇ ਹਨ, ਇੱਥੋਂ ਦੇ ਜਵਾਨ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਕਰਦੇ ਹਨ ਅਤੇ ਇੱਥੋਂ ਦੇ ਕਾਰੀਗਰ ਆਪਣੀ ਪ੍ਰਤਿਭਾ ਨਾਲ ਸਮਾਜ ਨੂੰ ਨਵੀਂ ਦਿਸ਼ਾ ਦਿੰਦੇ ਹਨ।ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿੱਚ ਖਾਦੀ ਅਤੇ ਗ੍ਰਾਮੋਦਯੋਗ ਦੀਆਂ 96 ਸਰਗਰਮ ਸੰਸਥਾਵਾਂ ਦੇ ਮਾਧਿਅਮ ਰਾਹੀਂ ਲਗਭਗ 58 ਹਜ਼ਾਰ 796 ਕਾਰੀਗਰਾਂ ਨੂੰ ਰੁਜ਼ਗਾਰ ਮਿਲ ਰਿਹਾ ਹੈ। ਇਸੇ ਤਰ੍ਹਾਂ, ਸੂਬੇ ਵਿੱਚ ਗ੍ਰਾਮੋਦਯੋਗ ਵਿਕਾਸ ਯੋਜਨਾ ਤਹਿਤ 1 ਲੱਖ 27 ਹਜ਼ਾਰ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੋਇਆ ਹੈ। ਹੁਣ ਤੱਕ ਇਸ ਯੋਜਨਾ ਵਿੱਚ 5 ਹਜ਼ਾਰ 533 ਮਸ਼ੀਨਾਂ ਅਤੇ ਟੂਲਕਿੱਟਾਂ ਦਿੱਤੀਆਂ ਜਾ ਚੁੱਕੀਆਂ ਹਨ। ਇਹ ਦਰਸਾਉਂਦਾ ਹੈ ਕਿ ਹਰਿਆਣਾ ਆਤਮ-ਨਿਰਭਰ ਪੇਂਡੂ ਆਰਥਿਕਤਾ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਰੁਜ਼ਗਾਰ ਸਿਰਜਣ ਪ੍ਰੋਗਰਾਮ ਤਹਿਤ ਪਿਛਲੇ 12 ਸਾਲਾਂ ਵਿੱਚ ਹਰਿਆਣਾ ਵਿੱਚ 18 ਹਜ਼ਾਰ 683 ਨਵੀਆਂ ਇਕਾਈਆਂ (ਯੂਨਿਟਾਂ) ਦੀ ਸਥਾਪਨਾ ਹੋਈ ਹੈ।

ਇਹ ਵੀ ਪੜ੍ਹੋ  खरीफ़ फ़सलों के लिए रासायनिक खादों का सही वितरण करें ताकि किसानों के लिए खाद की कमी न रहे : श्याम सिंह राणा

ਇਸ ਦੇ ਲਈ ਲਗਭਗ 638 ਕਰੋੜ ਰੁਪਏ ਦੀ ਮਾਰਜਿਨ ਮਨੀ ਸਬਸਿਡੀ ਪ੍ਰਦਾਨ ਕੀਤੀ ਗਈ, ਜਿਸ ਨਾਲ 1 ਲੱਖ 50 ਹਜ਼ਾਰ ਤੋਂ ਵੱਧ ਨਵੇਂ ਰੁਜ਼ਗਾਰ ਪੈਦਾ ਹੋਏ ਹਨ। ਇਹ ਪ੍ਰਾਪਤੀ ਹਰਿਆਣਾ ਦੇ ਮਿਹਨਤੀ ਨੌਜਵਾਨਾਂ ਅਤੇ ਉੱਦਮੀਆਂ ਦੀ ਸਫ਼ਲਤਾ ਦੀ ਕਹਾਣੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਚਾਲੂ ਵਿੱਤੀ ਸਾਲ ਵਿੱਚ ਹੈਂਡਲੂਮ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਪਾਣੀਪਤ ਵਿੱਚ 10 ਏਕੜ ਜ਼ਮੀਨ ‘ਤੇ ਰਾਸ਼ਟਰੀ ਪੱਧਰ ਦਾ ‘ਟ੍ਰੇਨਿੰਗ ਹੈਂਡਲੂਮ ਇੰਸਟੀਚਿਊਟ’ ਖੋਲ੍ਹਿਆ ਜਾਵੇਗਾ ਅਤੇ ਸਵੈ-ਸਹਾਇਤਾ ਸਮੂਹਾਂ ਦੇ ਉਤਪਾਦਾਂ ਦੀ ਮਾਰਕੀਟਿੰਗ ਲਈ ਹਰੇਕ ਬਲਾਕ ਵਿੱਚ ਇੱਕ ਆਧੁਨਿਕ ‘ਗ੍ਰਾਮ ਹਾਟ’ ਦੀ ਵੀ ਸਥਾਪਨਾ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ‘ਦੀਨਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲ ਯੋਜਨਾ’ ਤਹਿਤ 20 ਹਜ਼ਾਰ ਤੋਂ ਵੱਧ ਪੇਂਡੂ ਨੌਜਵਾਨਾਂ ਨੂੰ ਸਕਿੱਲ ਟ੍ਰੇਨਿੰਗ ਪ੍ਰਦਾਨ ਕਰਕੇ ਉਨ੍ਹਾਂ ਨੂੰ ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਦੇ ਅਵਸਰਾਂ ਨਾਲ ਜੋੜਿਆ ਜਾਵੇਗਾ।ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅਸੀਂ ਅਜਿਹੇ ਸਮੇਂ ਵਿੱਚ ਖੜ੍ਹੇ ਹਾਂ, ਜਦੋਂ ਮਾਨਯੋਗ ਪ੍ਰਧਾਨ ਮੰਤਰੀ ਜੀ ਦੀ ਅਗਵਾਈ ਵਿੱਚ ਦੁਨੀਆ ਭਾਰਤ ਨੂੰ ਨਵੀਂ ਉਮੀਦ ਅਤੇ ਨਵੇਂ ਵਿਸ਼ਵਾਸ ਨਾਲ ਦੇਖ ਰਹੀ ਹੈ। ਵਰਤਮਾਨ ਵਿੱਚ ਭਾਰਤ ਵਿਸ਼ਵ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਆਰਥਿਕਤਾ ਹੈ। ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਦੇਸ਼ ਨੇ ਆਤਮ-ਨਿਰਭਰਤਾ, ਨਵੀਨਤਾ ਅਤੇ ਉੱਦਮਤਾ ਨੂੰ ਵਿਕਾਸ ਦਾ ਆਧਾਰ ਬਣਾਇਆ ਹੈ। ਪਿੰਡਾਂ ਦੇ ਵਿਕਾਸ ਤੋਂ ਬਿਨਾਂ ਵਿਕਸਤ ਭਾਰਤ ਦਾ ਸੁਪਨਾ ਪੂਰਾ ਨਹੀਂ ਹੋ ਸਕਦਾ। ਇਸੇ ਲਈ ਭਾਜਪਾ ਦੀ ਡਬਲ ਇੰਜਣ ਸਰਕਾਰ ਪਿੰਡ, ਗਰੀਬ, ਕਿਸਾਨ, ਨੌਜਵਾਨ ਅਤੇ ਔਰਤਾਂ ਦੇ ਵਿਕਾਸ ਲਈ ਨਿਰੰਤਰ ਕੰਮ ਕਰ ਰਹੀ ਹੈ। ਸਰਕਾਰ ਦਾ ਸੰਕਲਪ ਹੈ ਕਿ ਪਿੰਡਾਂ ਵਿੱਚ ਹੀ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣ ਤਾਂ ਜੋ, ਨੌਜਵਾਨ ਰੁਜ਼ਗਾਰ ਦੀ ਭਾਲ ਵਿੱਚ ਆਪਣਾ ਪਿੰਡ ਛੱਡਣ ਲਈ ਮਜਬੂਰ ਨਾ ਹੋਣ। ਸਾਡਾ ਟੀਚਾ ਹੈ ਕਿ ਹਰ ਪਿੰਡ ਵਿੱਚ ਹੁਨਰ, ਸਵੈ-ਰੁਜ਼ਗਾਰ ਅਤੇ ਛੋਟੇ ਉਦਯੋਗਾਂ ਦਾ ਨੈਟਵਰਕ ਵਿਕਸਤ ਹੋਵੇ।ਮੁੱਖ ਮੰਤਰੀ ਨੇ ਕਿਹਾ ਕਿ ਖਾਦੀ ਰੁਜ਼ਗਾਰ ਉਤਸਵ ਪ੍ਰੋਗਰਾਮ ਦੇ ਮਾਧਿਅਮ ਰਾਹੀਂ ਅੱਜ ਜਦੋਂ ਇੱਕ ਨੌਜਵਾਨ ਮਧੂਮੱਖੀ ਪਾਲਣ ਦੇ ਲਈ ਬੀ-ਬਾਕਸ ਪ੍ਰਾਪਤ ਕਰੇਗਾ, ਜਦੋਂ ਕੋਈ ਭੈਣ ਸਿਲਾਈ ਮਸ਼ੀਨ ਨਾਲ ਆਪਣਾ ਉੱਦਮ ਸ਼ੁਰੂ ਕਰੇਗੀ, ਜਦੋਂ ਕੋਈ ਕਾਰੀਗਰ ਆਧੁਨਿਕ ਟੂਲਕਿੱਟ ਨਾਲ ਆਪਣੀ ਉਤਪਾਦਕਤਾ ਵਧਾਏਗਾ, ਉਦੋਂ ਸਿਰਫ਼ ਇੱਕ ਵਿਅਕਤੀ ਅੱਗੇ ਨਹੀਂ ਵਧੇਗਾ, ਸਗੋਂ ਪੂਰਾ ਪਰਿਵਾਰ ਅੱਗੇ ਵਧੇਗਾ, ਪੂਰਾ ਪਿੰਡ ਅੱਗੇ ਵਧੇਗਾ ਅਤੇ ਪੂਰਾ ਹਰਿਆਣਾ ਅੱਗੇ ਵਧੇਗਾ।ਉਨ੍ਹਾਂ ਨੇ ਕਿਹਾ ਕਿ ਖਾਦੀ ਅਤੇ ਗ੍ਰਾਮੋਦਯੋਗ ਵਿੱਚ ਅੱਜ ਅਪਾਰ ਸੰਭਾਵਨਾਵਾਂ ਛਿਪੀਆਂ ਹੋਈਆਂ ਹਨ। ਅੱਜ ਦੀ ਨਵੀਂ ਪੀੜ੍ਹੀ ਵਾਤਾਵਰਣ ਪ੍ਰਤੀ ਜਾਗਰੂਕ ਹੈ। ਖਾਦੀ ਤੋਂ ਬਿਹਤਰ ਅਤੇ ਵਾਤਾਵਰਣ ਦੇ ਅਨੁਕੂਲ (ਈਕੋ-ਫ੍ਰੈਂਡਲੀ) ਦੂਜਾ ਕੋਈ ਬਦਲ ਨਹੀਂ ਹੋ ਸਕਦਾ। ਮੁੱਖ ਮੰਤਰੀ ਨੇ ਕਿਹਾ ਕਿ ਮੈਂ ਹਰਿਆਣਾ ਦੇ ਪੜ੍ਹੇ-ਲਿਖੇ, ਪ੍ਰਤਿਭਾਸ਼ਾਲੀ ਅਤੇ ਤਕਨੀਕੀ ਤੌਰ ‘ਤੇ ਸਮਰੱਥ ਨੌਜਵਾਨਾਂ ਨੂੰ ਸੱਦਾ ਦਿੰਦਾ ਹਾਂ ਕਿ ਤੁਸੀਂ ਖਾਦੀ ਅਤੇ ਗ੍ਰਾਮੋਦਯੋਗ ਦੇ ਖੇਤਰ ਵਿੱਚ ਨਵੇਂ ਆਈਡੀਆਜ਼ ਨਾਲ ਅੱਗੇ ਆਓ। ਤੁਸੀਂ ਖਾਦੀ ਦੀ ਆਧੁਨਿਕ ਡਿਜ਼ਾਈਨਿੰਗ, ਆਕਰਸ਼ਕ ਪੈਕੇਜਿੰਗ, ਬ੍ਰਾਂਡਿੰਗ ਅਤੇ ਡਿਜੀਟਲ ਮਾਰਕੀਟਿੰਗ ਵਿੱਚ ਨਵੇਂ ਪ੍ਰਯੋਗ ਕਰੋ। ਉਨ੍ਹਾਂ ਨੇ ਕਿਹਾ ਕਿ ਜੇਕਰ ਤੁਹਾਡੇ ਅੰਦਰ ਕੁਝ ਨਵਾਂ ਕਰਨ ਦਾ ਜਨੂੰਨ ਹੈ, ਤਾਂ ਸਫ਼ਲਤਾ ਯਕੀਨੀ ਤੌਰ ‘ਤੇ ਤੁਹਾਡੇ ਕਦਮ ਚੁੰਮੇਗੀ।ਸਾਡੀ ਸਰਕਾਰ ਤੁਹਾਨੂੰ ਹਰ ਸੰਭਵ ਵਿੱਤੀ, ਪ੍ਰਸ਼ਾਸਨਿਕ ਅਤੇ ਤਕਨੀਕੀ ਸਹਾਇਤਾ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਅੱਜ ਦਾ ਇਹ ਖਾਦੀ ਰੁਜ਼ਗਾਰ ਉਤਸਵ ਇਸ ਗੱਲ ਦਾ ਪ੍ਰਮਾਣ ਹੈ ਕਿ ਜਦੋਂ ਸਰਕਾਰ ਦੀਆਂ ਨੀਤੀਆਂ ਜਨ-ਹਿੱਤਕਾਰੀ ਹੋਣ, ਜਦੋਂ ਅਗਵਾਈ ਦੂਰਅੰਦੇਸ਼ ਹੋਵੇ ਅਤੇ ਜਦੋਂ ਜਨਤਾ ਦੀ ਮਿਹਨਤ ਨਾਲ ਜੁੜ ਜਾਵੇ, ਉਦੋਂ ਵਿਕਾਸ ਦੀ ਗਤੀ ਨੂੰ ਕੋਈ ਨਹੀਂ ਰੋਕ ਸਕਦਾ। ਆਓ, ਅਸੀਂ ਸਾਰੇ ਮਿਲ ਕੇ ਸੰਕਲਪ ਲਈਏ ਕਿ ਖਾਦੀ ਨੂੰ ਅਪਣਾਵਾਂਗੇ, ਸਵਦੇਸ਼ੀ ਨੂੰ ਉਤਸ਼ਾਹਿਤ ਕਰਾਂਗੇ, ਸਥਾਨਕ ਉਤਪਾਦਾਂ ਨੂੰ ਸਨਮਾਨ ਦੇਵਾਂਗੇ, ਰੁਜ਼ਗਾਰ ਸਿਰਜਣ ਦੇ ਇਸ ਅਭਿਆਨ ਵਿੱਚ ਭਾਗੀਦਾਰ ਬਣਾਂਗੇ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਵਿਕਸਿਤ ਭਾਰਤ 2047’ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਆਪਣਾ ਯੋਗਦਾਨ ਪਾਵਾਂਗੇ।ਇਸ ਮੌਕੇ ‘ਤੇ ਸੰਸਦ ਮੈਂਬਰ ਧਰਮਬੀਰ ਸਿੰਘ, ਵਿਧਾਇਕ ਕਪੂਰ ਵਾਲਮੀਕਿ, ਵਿਧਾਇਕ ਰਣਧੀਰ ਪਨਿਹਾਰ, ਵਿਧਾਇਕ ਕੰਵਰ ਸਿੰਘ ਯਾਦਵ, ਖਾਦੀ ਬੋਰਡ ਦੇ ਚੇਅਰਮੈਨ ਮਨੋਜ ਗੋਇਲ, ਜੇ ਸਾਰਵਾਨ, ਪੂਰਵ ਮੰਤਰੀ ਜੇ ਪੀ ਦਲਾਲ, ਜ਼ਿਲ੍ਹਾ ਪ੍ਰਧਾਨ ਵੀਰੇਂਦਰ ਕੌਸ਼ਿਕ, ਸਿਵਾਨੀ ਨਗਰ ਪਾਲਿਕਾ ਚੇਅਰਪਰਸਨ ਵੰਦਨਾ ਕੇਡੀਆ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

Popular

More like this
Related

CM Nayab Singh Saini ਨੇ ਮੁਨੀਮਪੁਰ ਵਿੱਚ ਕਿਸਾਨਾਂ ਨੂੰ ਪ੍ਰਦਾਨ ਕੀਤੇ ਪੁਸ਼ਪ ਰਤਨ ਅਤੇ ਪੁਸ਼ਪ ਸਨਮਾਨ ਪੁਰਸਕਾਰ

👉ਫਲੋਰਿਕਲਚਰ ਖੇਤਰ ਵਿੱਚ ਸ਼ਲਾਘਾਯੋਗ ਯੋਗਦਾਨ ਲਈ ਮੁੱਖ ਮੰਤਰੀ ਨੇ...

Haryana ਵਿੱਚ ਖੇਤਰੀ ਹਵਾਈ ਸੰਪਰਕ ਨੂੰ ਮਿਲੇਗੀ ਨਵੀਂ ਉਡਾਣ- ਮੁੱਖ ਮੰਤਰੀ

👉ਮੁੱਖ ਮੰਤਰੀ ਨੇ ਭਿਵਾਨੀ ਵਿੱਚ ਚੌਧਰੀ ਬੰਸੀ ਲਾਲ ਸਿਵਲ...