ਪੇਸ਼ਾਬ ਵਿੱਚ ਖੂਨ? ਪੈਲਵਿਕ ਦਰਦ? ਪੰਜਾਬ ਦੇ ਡਾਕਟਰ ਨੇ ਦੱਸੇ ਪ੍ਰੋਸਟੇਟ ਕੈਂਸਰ ਦੇ ਲੱਛਣ, ਸਮੇਂ ਸਿਰ ਜਾਂਚ ਦੀ ਦਿੱਤੀ ਸਲਾਹ

Date:

spot_img

👉ਭਗਵੰਤ ਮਾਨ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਮਨਜ਼ੂਰ ਪ੍ਰੋਸਟੇਟ ਕੈਂਸਰ ਸਬੰਧੀ ਇਲਾਜ ਵਿੱਚ ਲਗਭਗ 60 ਪ੍ਰਤੀਸ਼ਤ ਹਿੱਸਾ ਹਾਰਮੋਨ ਥੈਰੇਪੀ ਲਈ ਰਿਹਾ
👉ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 5 ਮਹੀਨਿਆਂ ਵਿੱਚ 2.86 ਕਰੋੜ ਰੁਪਏ ਦੇ 1470 ਤੋਂ ਵੱਧ ਪ੍ਰੋਸਟੇਟ ਕੈਂਸਰ ਇਲਾਜ ਪੈਕੇਜ ਮਨਜ਼ੂਰ: ਡਾ. ਬਲਬੀਰ ਸਿੰਘ

Health News: ਸਟੇਟ ਹੈਲਥ ਏਜੰਸੀ (ਐਸਐਚਏ) ਪੰਜਾਬ ਦੇ ਅੰਕੜਿਆਂ ਅਨੁਸਾਰ ਪੰਜਾਬ ਦੀ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਪ੍ਰੋਸਟੇਟ ਕੈਂਸਰ ਦੇ ਇਲਾਜਾਂ ਵਿੱਚ ਲਗਭਗ 60 ਫੀਸਦ ਹਿੱਸਾ ਹਾਰਮੋਨ ਥੈਰੇਪੀ ਲਈ ਰਿਹਾ ਹੈ। ਇਹ ਅੰਕੜੇ ਦੱਸਦੇ ਹਨ ਕਿ ਸੂਬੇ ਵਿੱਚ ਪ੍ਰੋਸਟੇਟ ਕੈਂਸਰ ਦਾ ਬੋਝ ਵਧ ਰਿਹਾ ਹੈ ਅਤੇ ਨਾਲ ਹੀ ਐਡਵਾਂਸਡ ਕੈਂਸਰ ਸਬੰਧੀ ਇਲਾਜ ਦੇ ਖਰਚ ਨੂੰ ਪੂਰਾ ਕਰਨ ਲਈ ਲੋਕਾਂ ਦਾ ਸਰਕਾਰੀ ਸਿਹਤ ਯੋਜਨਾਵਾਂ ‘ਤੇ ਵੱਧ ਭਰੋਸਾ ਵੀ ਵਧ ਰਿਹਾ ਹੈ।ਸਟੇਟ ਹੈਲਥ ਏਜੰਸੀ ਦੇ ਅੰਕੜਿਆਂ ਮੁਤਾਬਿਕ ਪਿਛਲੇ ਪੰਜ ਮਹੀਨਿਆਂ ਵਿੱਚ ਪ੍ਰੋਸਟੇਟ ਕੈਂਸਰ ਨਾਲ ਸੰਬੰਧਤ 1478 ਇਲਾਜ ਪੈਕੇਜ ਮਨਜ਼ੂਰ ਕੀਤੇ ਗਏ, ਜਿਨ੍ਹਾਂ ‘ਤੇ ਕੁੱਲ 2.86 ਕਰੋੜ ਰੁਪਏ ਦਾ ਖਰਚ ਹੋਇਆ। ਇਨ੍ਹਾਂ ਵਿੱਚ ਹਾਰਮੋਨ ਥੈਰੇਪੀ ਸਭ ਤੋਂ ਮੁੱਖ ਇਲਾਜ ਰਹੀ, ਜਿਸ ਦੇ 918 ਆਪ੍ਰੇਸ਼ਨ ਕੀਤੇ ਗਏ। ਇਹ ਕੁੱਲ ਮਨਜ਼ੂਰ ਇਲਾਜਾਂ ਦਾ ਲਗਭਗ 60 ਪ੍ਰਤੀਸ਼ਤ ਹੈ ਅਤੇ ਇਸ ਇਲਾਜ ‘ਤੇ 1.57 ਕਰੋੜ ਰੁਪਏ ਖਰਚ ਹੋਇਆ, ਜੋ ਕੁੱਲ ਖਰਚ ਦਾ ਅੱਧ ਤੋਂ ਵੱਧ ਹਿੱਸਾ ਬਣਦਾ ਹੈ।

ਇਹ ਵੀ ਪੜ੍ਹੋ 👉Punjab Government ਵੱਲੋਂ ਕੰਮ-ਕਾਜੀ ਔਰਤਾਂ ਲਈ ਰਾਜ ਵਿੱਚ ਪੰਜ ਵਰਕਿੰਗ ਵਿਮੈਨ ਹੋਸਟਲ ਨਿਰਮਾਣ ਅਧੀਨ: ਡਾ. ਬਲਜੀਤ ਕੌਰ

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ, “ਐਡਵਾਂਸਡ ਪ੍ਰੋਸਟੇਟ ਕੈਂਸਰ ਦੇ ਇਲਾਜ ਵਿੱਚ ਹਾਰਮੋਨ ਥੈਰੇਪੀ ਅਜੇ ਵੀ ਸਭ ਤੋਂ ਮਹੱਤਵਪੂਰਨ ਵਿਕਲਪ ਹੈ ਕਿਉਂਕਿ ਇਹ ਟੈਸਟੋਸਟੇਰੋਨ, ਜੋ ਟਿਊਮਰ ਦੇ ਵਾਧੇ ਕਾਰਨ ਹੈ, ਦੇ ਪੱਧਰ ਨੂੰ ਘਟਾਉਂਦੀ ਹੈ। ਜਦੋਂ ਕੈਂਸਰ ਪ੍ਰੋਸਟੇਟ ਗ੍ਰੰਥੀ ਤੱਕ ਸੀਮਿਤ ਨਹੀਂ ਰਹਿੰਦਾ ਤਾਂ ਇਸਨੂੰ ਇਲਾਜ ਦੇ ਪਹਿਲੇ ਅਤੇ ਮੁੱਖ ਵਿਕਲਪ ਵਜੋਂ ਵਰਤਿਆ ਜਾਂਦਾ ਹੈ।”ਸਟੇਟ ਹੈਲਥ ਏਜੰਸੀ ਦੇ ਅੰਕੜਿਆਂ ਅਨੁਸਾਰ, ਹਾਰਮੋਨ ਆਧਾਰਿਤ ਇਲਾਜਾਂ ਵਿੱਚ ਲਿਉਪ੍ਰੋਲਾਈਡ ਸਭ ਤੋਂ ਵੱਧ ਵਰਤੀ ਜਾਣ ਵਾਲੀ ਦਵਾਈ ਰਹੀ ਹੈ। ਜ਼ਿਕਰਯੋਗ ਹੈ ਕਿ 853 ਪ੍ਰਕਿਰਿਆਵਾਂ ਇਸ ਦੀਆਂ ਵੱਖ-ਵੱਖ ਖੁਰਾਕਾਂ ਵਰਤੀਆਂ ਗਈਆਂ, ਜਿਨ੍ਹਾਂ ਦੀ ਲਾਗਤ 1.43 ਕਰੋੜ ਰੁਪਏ ਤੋਂ ਵੱਧ ਰਹੀ। ਯੋਜਨਾ ਤਹਿਤ ਕੀਮੋਥੈਰੇਪੀ ਦੂਜਾ ਸਭ ਤੋਂ ਵੱਡਾ ਇਲਾਜ ਰਿਹਾ। ਇਸ ਦੇ 490 ਕੇਸਾਂ ਦਾ ਇਲਾਜ ਕੀਤਾ ਗਿਆ, ਜਿਨ੍ਹਾਂ ‘ਤੇ 1.15 ਕਰੋੜ ਰੁਪਏ ਦਾ ਖਰਚ ਹੋਇਆ। ਇਨ੍ਹਾਂ ਵਿੱਚ ਡੋਸੇਟੈਕਸਲ ਆਧਾਰਿਤ ਇਲਾਜ ਦੇ ਨਾਲ ਪੈਕਲੀਟੈਕਸਲ-ਕਾਰਬੋਪਲੈਟਿਨ, ਸਿਸਪਲੈਟਿਨ-ਇਟੋਪੋਸਾਈਡ ਅਤੇ ਮਾਈਟੋਕਸੈਂਟਰੋਨ ਵਰਗੇ ਕੌਂਬਿਨੇਸ਼ਨ ਸ਼ਾਮਲ ਸਨ।ਕੁਝ ਐਡਵਾਂਸਡ ਕੀਮੋਥੈਰੇਪੀ ਪੈਕੇਜਾਂ ਦੀ ਲਾਗਤ 3.58 ਲੱਖ ਰੁਪਏ ਪ੍ਰਤੀ ਇਲਾਜ ਤੱਕ ਦਰਜ ਕੀਤੀ ਗਈ।

ਇਹ ਵੀ ਪੜ੍ਹੋ 👉ਪੰਜਾਬ ਵਿੱਚ ਰੇਲਵੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣ ਵਿੱਚ ਸ਼ਾਮਲ ਕੇ.ਜੈਡ.ਐਫ. ਦੇ ਦੋ ਕਾਰਕੁੰਨ ਮਲੇਸ਼ੀਆ ਤੋਂ ਡਿਪੋਰਟ ਕਰਵਾਏ

ਇਸ ਤੋਂ ਇਲਾਵਾ ਯੋਜਨਾ ਤਹਿਤ ਰੇਡੀਏਸ਼ਨ ਥੈਰੇਪੀ ਵੀ ਦਿੱਤੀ ਗਈ, ਜਿਸ ਵਿੱਚ 70 ਫਰੈਕਸ਼ਨ ‘ਤੇ ਕੁੱਲ 13.36 ਲੱਖ ਰੁਪਏ ਦਾ ਖਰਚ ਹੋਇਆ। ਇਹ ਦਰਸਾਉਂਦਾ ਹੈ ਕਿ ਚੋਣਵੇਂ ਮਾਮਲਿਆਂ ਵਿੱਚ ਰੇਡੀਏਸ਼ਨ ਥੈਰੇਪੀ ਵੀ ਇੱਕ ਮਹੱਤਵਪੂਰਨ ਇਲਾਜ ਵਿਕਲਪ ਹੈ।ਡਾ. ਸੁਪ੍ਰਾਨ ਸ਼ਰਮਾ, ਸਹਾਇਕ ਪ੍ਰੋਫੈਸਰ, ਯੂਰੋਲੋਜੀ ਵਿਭਾਗ, ਗਵਰਨਮੈਂਟ ਮੈਡੀਕਲ ਕਾਲਜ ਪਟਿਆਲਾ, ਨੇ ਦੱਸਿਆ ਕਿ ਵਿੱਤੀ ਸਹਾਇਤਾ ਨੇ ਕੈਂਸਰ ਮਰੀਜ਼ਾਂ ਨੂੰ ਸਮੇਂ ਸਿਰ ਇਲਾਜ ਉਪਲੱਬਧ ਕਰਵਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਦੱਸਿਆ ਕਿ ਬੀਮਾ ਜਾਂ ਸਰਕਾਰੀ ਸਹਾਇਤਾ ਦੀ ਘਾਟ ਵਿੱਚ ਮਹਿੰਗੇ ਇਲਾਜ ਅਕਸਰ ਮਰੀਜ਼ਾਂ ਲਈ ਚੁਣੌਤੀ ਬਣ ਜਾਂਦੇ ਹਨ ਅਤੇ ਇਲਾਜ ਵਿੱਚ ਦੇਰੀ ਦਾ ਕਾਰਨ ਬਣਦੇ ਹਨ।ਡਾ. ਸ਼ਰਮਾ ਨੇ ਪ੍ਰੋਸਟੇਟ ਕੈਂਸਰ ਦੀ ਸਮੇਂ ਸਿਰ ਪਛਾਣ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ, “50 ਸਾਲ ਤੋਂ ਵੱਧ ਉਮਰ ਦੇ ਪੁਰਸ਼ਾਂ ਨੂੰ ਪੇਸ਼ਾਬ ਵਿੱਚ ਖੂਨ ਆਉਣਾ, ਪੈਲਵਿਕ ਵਿੱਚ ਦਰਦ, ਵਾਰ-ਵਾਰ ਪੇਸ਼ਾਬ ਆਉਣਾ ਅਤੇ ਬਿਨਾਂ ਕਾਰਨ ਵਜ਼ਨ ਘਟਣਾ ਵਰਗੇ ਲੱਛਣਾਂ ‘ਤੇ ਖਾਸ ਧਿਆਨ ਦੇਣਾ ਚਾਹੀਦਾ ਹੈ।”

ਇਹ ਵੀ ਪੜ੍ਹੋ 👉ਅਕਾਲੀਆਂ ਨੂੰ ਖ਼ਿਆਲੀ ਦੁਨੀਆ ਤੋਂ ਬਾਹਰ ਆ ਜਾਣਾ ਚਾਹੀਦਾ ਹੈ; ਸੱਤਾ ਵਿੱਚ ਵਾਪਸੀ ਦੀ ਬਜਾਏ, ਹੁਣ ਉਨ੍ਹਾਂ ਦੀ ਜੇਲ੍ਹ ਜਾਣ ਦੀ ਵਾਰੀ ਆ ਗਈ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਉਨ੍ਹਾਂ ਨੇ 50 ਸਾਲ ਦੀ ਉਮਰ ਤੋਂ ਬਾਅਦ ਪ੍ਰੋਸਟੇਟ ਸਪੈਸਿਫਿਕ ਐਂਟੀਜਨ ਜਾਂਚ (ਪੀਐਸਏ ਟੈਸਟ) ਕਰਵਾਉਣ ਦੀ ਸਲਾਹ ਦਿੱਤੀ। ਜਿਨ੍ਹਾਂ ਲੋਕਾਂ ਦੇ ਪਰਿਵਾਰ ਵਿੱਚ ਪ੍ਰੋਸਟੇਟ ਕੈਂਸਰ ਦਾ ਪਿਛੋਕੜ ਰਿਹਾ ਹੈ, ਉਨ੍ਹਾਂ ਨੂੰ ਲਗਭਗ 40 ਸਾਲ ਦੀ ਉਮਰ ਤੋਂ ਹੀ ਨਿਯਮਤ ਸਕ੍ਰੀਨਿੰਗ ਸ਼ੁਰੂ ਕਰਨੀ ਚਾਹੀਦੀ ਹੈ। ਡਾ. ਸ਼ਰਮਾ ਨੇ ਕਿਹਾ ਕਿ ਭਾਵੇਂ ਜੈਨੇਟਿਕਸ ਪ੍ਰੋਸਟੇਟ ਕੈਂਸਰ ਦਾ ਮੁੱਖ ਕਾਰਕ ਹਨ, ਪਰ ਕੁਝ ਮਾਮਲਿਆਂ ਵਿੱਚ ਜੀਵਨਸ਼ੈਲੀ ਨਾਲ ਜੁੜੇ ਕਾਰਕ ਵੀ ਇਸ ਦਾ ਕਾਰਨ ਬਣ ਸਕਦੇ ਹਨ। ਸ਼ੁਰੂਆਤੀ ਅਵਸਥਾ ਵਿੱਚ ਕੈਂਸਰ ਦੀ ਪਛਾਣ ਹੋਣ ਨਾਲ ਮਰੀਜ਼ਾਂ ਦੀ ਜਾਨ ਬਚਣ ਦੀ ਸੰਭਾਵਨਾ ਕਾਫੀ ਵਧ ਜਾਂਦੀ ਹੈ ਅਤੇ ਕੀਮੋਥੈਰੇਪੀ ਵਰਗੇ ਗੰਭੀਰ ਇਲਾਜਾਂ ਦੀ ਲੋੜ ਵੀ ਘਟ ਸਕਦੀ ਹੈ।ਡਾ. ਸ਼ਰਮਾ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਰਾਹੀਂ ਕੈਂਸਰ ਇਲਾਜ ਲਈ ਵਿੱਤੀ ਸਹਾਇਤਾ ਦੇ ਵਿਸਥਾਰ ਨਾਲ ਹੋਰ ਪੁਰਸ਼ ਬਿਨਾਂ ਆਰਥਿਕ ਬੋਝ ਦੀ ਚਿੰਤਾ ਕੀਤੇ ਸਮੇਂ ਸਿਰ ਇਲਾਜ ਕਰਵਾ ਰਹੇ ਹਨ। ਇਸ ਨਾਲ ਮਰੀਜ਼ਾਂ ਦੀਆਂ ਚਿੰਤਾਵਾਂ ਘਟੀਆਂ ਹਨ, ਆਪਣੀ ਜੇਬ ਤੋਂ ਹੋਣ ਵਾਲਾ ਖਰਚ ਘਟਿਆ ਹੈ ਅਤੇ ਸੂਬੇ ਭਰ ਵਿੱਚ ਜੀਵਨ ਬਚਾਉਣ ਵਾਲੇ ਇਲਾਜਾਂ ਤੱਕ ਪਹੁੰਚ ਬਿਹਤਰ ਹੋਈ ਹੈ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

Popular

More like this
Related

मुख्यमंत्री ने सिरसा में किया जनकल्याण शिविर का अवलोकन

👉कोई भी पात्र व्यक्ति सरकारी योजनाओं के लाभ से...

प्रदेश सरकार की जनकल्याणकारी योजनाओं की पंजाब में हो रही चर्चा: मुख्यमंत्री

👉आगामी पंजाब विधानसभा चुनाव में खिलेगा कमल: मुख्यमंत्री नायब...

Raja Warring ਨੇ ਚੰਡੀਗੜ੍ਹ ਭਾਜਪਾ ਪ੍ਰਧਾਨ ਵੱਲੋਂ ਪੰਜਾਬੀਆਂ ਖਿਲਾਫ਼ ਅਪਮਾਨਜਨਕ ਟਿੱਪਣੀ ਦੀ ਕੀਤੀ ਨਿੰਦਾ

👉ਪੰਜਾਬ ਭਾਜਪਾ ਦੇ ਆਗੂਆਂ ਦੀ ਚੁੱਪੀ ’ਤੇ ਚੁੱਕੇ ਸਵਾਲ Punjab...

SSD Girls College Bathinda ਵੱਲੋਂ ਨਸ਼ਿਆਂ ਖ਼ਿਲਾਫ਼ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ

Bathinda News: SSD Girls College Bathinda ਵਿਖੇ ਪ੍ਰਿੰਸੀਪਲ ਡਾ....