Guru Kashi University ਨੇ ਮਨਾਇਆ 12ਵਾਂ ਅੰਤਰ ਰਾਸ਼ਟਰੀ ਯੋਗ ਦਿਵਸ

Date:

spot_img

👉ਨਸ਼ਾ ਮੁਕਤੀ ਲਈ ਚੁੱਕੀ ਗਈ ਸਹੁੰ
Talwandi Sabo News: Guru Kashi University; ਭਾਰਤ ਸਰਕਾਰ ਦੇ ਯੁਵਾ ਅਤੇ ਖੇਡ ਮੰਤਰਾਲਾ ਵੱਲੋਂ ਜਾਰੀ ਕੀਤੇ ਆਦੇਸ਼ਾਂ ਅਨੁਸਾਰ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਫਿਜ਼ੀਕਲ ਐਜੂਕੇਸ਼ਨ, ਡਾਇਰੈਕਟੋਰੇਟਆਫ਼ ਵਿਦਿਆਰਥੀ ਭਲਾਈਵੱਲੋਂ ਐੱਨ.ਐੱਸ.ਐੱਸ.ਵਿਭਾਗ ਦੇ ਸਹਿਯੋਗ ਨਾਲ 12ਵਾਂ ਅੰਤਰ-ਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਵਾਈਸ ਚਾਂਸਲਰ ਪ੍ਰੋ. (ਡਾ.) ਬਲਰਾਜ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦ ਕਿ ਡਾਇਰੈਕਟਰ ਵਿਦਿਆਰਥੀ ਭਲਾਈ, ਸਰਦੂਲ ਸਿੰਘ ਸਿੱਧੂ, ਡਾਇਰੈਕਟਰ ਸਪੋਰਟਸ, ਡਾ. ਬਲਵਿੰਦਰ ਸ਼ਰਮਾ, ਡੀਨ, ਡਾ. ਰਵੀ ਗਹਲਾਵਤ, ਡਿਪਟੀ ਰਜਿਸਟਰਾਰ ਕੁਲਵੀਰ ਸਿੰਘ, ਵਰਸਿਟੀ ਅਧਿਕਾਰੀ, ਸਟਾਫ਼ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ।

ਇਹ ਵੀ ਪੜ੍ਹੋ 👉CM Bhagwant Singh Mann 23 ਜੂਨ ਨੂੰ ਮੋੜ ਹਲਕੇ ‘ਚ; ਕਰਨਗੇ ਲੋਕ ਮਿਲਣੀ, ਵਿਧਾਇਕ ਸੁਖਵੀਰ ਮਾਈਸਰਖਾਨਾ ਨੂੰ ਮੁੜ ਥਾਪੜਾ!

ਮੁੱਖ ਮਹਿਮਾਨ ਵਾਈਸ ਚਾਂਸਲਰ ਡਾ. ਸਿੰਘ ਨੇ ਕਿਹਾ ਕਿ ਯੋਗ ਸਾਡੀ ਭਾਰਤੀ ਸੰਸਕ੍ਰਿਤੀ ਦਾ ਹਿੱਸਾ ਹੈ, ਜਿਸ ਰਾਹੀਂ ਅਸੀ ਸ਼ਰੀਰਕ ਤੰਦਰੁਸਤੀ ਹਾਸਿਲ ਕਰਦੇ ਹੋਏਮਾਨਸਿਕ ਤਣਾਅ ਤੋਂ ਛੁਟਕਾਰਾ ਪਾ ਸਕਦੇ ਹਾਂ। ਉਹਨਾਂ ਕਿਹਾ ਕਿ ਹਰ ਰੋਜ਼ ਅੱਧਾ ਘੰਟਾ ਯੋਗ ਕਰਨ ਨਾਲ ਸ਼ਰੀਰਕ ਤੰਦਰੁਸਤੀ, ਮਾਨਸਿਕ ਚੇਤਨਤਾ, ਰੂਹਾਨੀ ਸ਼ਾਂਤੀ ਅਤੇ ਮਨ ਨੂੰ ਸਕੂਨ ਮਿਲਦਾ ਹੈ। ਉਹਨਾਂ ਵਿਸ਼ੇਸ਼ ਤੌਰ ਤੇ ਨਾਰੀ ਸ਼ਕਤੀ ਨੂੰ ਆਪਣੇ ਘਰੇਲੂ ਕੰਮਾਂ ਦੇ ਨਾਲ-ਨਾਲ ਹਰ ਰੋਜ਼ ਕਸਰਤ ਕਰਨ ਲਈ ਪ੍ਰੇਰਿਤ ਕੀਤਾ।

ਇਹ ਵੀ ਪੜ੍ਹੋ 👉CM Bhagwant Singh Mann ਦੇ ਹੱਕ ਵਿਚ ਆਈ ਇਹ ਵੱਡੀ ਨਿਹੰਗ ਜਥੇਬੰਦੀ; ਦੇਖੋ ਵੀਡੀਓ

ਇਸ ਮੌਕੇ ਯੋਗ ਆਚਾਰੀਆ ਡਾ. ਸਾਕਸ਼ੀ ਵੱਲੋਂ ਯੋਗ ਆਸਨ, ਪ੍ਰਣਾਯਾਮ ਅਤੇ ਨਾੜੀ ਸ਼ੋਧਨ ਕਿਰਿਆਵਾਂ ਕਰਵਾਈਆਂ ਗਈਆਂ ਅਤੇ ਉਹਨਾਂ ਦੇ ਫਾਇਦਿਆਂ ਬਾਰੇ ਜਾਣਕਾਰੀ ਦਿੱਤੀ ਗਈ। ਉਹਨਾਂ ਯੋਗ ਦੇ ਇਤਿਹਾਸ ਅਤੇ ਸਹੀ ਤਰੀਕਿਆਂ ਤੋਂ ਜਾਣੂ ਕਰਵਾਇਆ।ਇਸ ਮੌਕੇ ਸਭਨਾਂ ਨੇ ਆਪਣੇ ਸਮਾਜ ਨੂੰ ਨਸ਼ਾ ਮੁਕਤ ਕਰਨ ਦਾ ਪ੍ਰਣ ਕੀਤਾ।ਇਸ ਮੌਕੇ ਡਾਇਰੈਕਟਰ ਵਿਦਿਆਰਥੀ ਭਲਾਈ ਸਿੱਧੂ ਨੇ ਆਪਣੇ ਧੰਨਵਾਦੀ ਭਾਸ਼ਣ ਵਿੱਚ ਸਭਨਾਂ ਨੂੰ ਹਰ ਰੋਜ਼ ਸਵੇਰੇ ਯੋਗ ਅਤੇ ਕਸਰਤ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਨਿਰੋਗ ਸ਼ਰੀਰ ਵਿੱਚ ਹੀ ਨਿਰੋਗ ਦਿਮਾਗ ਦਾ ਵਾਸਾ ਹੁੰਦਾ ਹੈ। ਐੱਨ.ਐੱਸ.ਐੱਸ. ਵੰਲਟੀਅਰਾਂ ਅਤੇ ਫੈਕਲਟੀ ਆਫ਼ ਫਿਜ਼ੀਕਲ ਐਜੂਕੇਸ਼ਨ ਦੀ ਟੀਮ ਵੱਲੋਂ ਕੀਤਾ ਗਿਆ ਪ੍ਰਬੰਧਨ ਸ਼ਲਾਘਾਯੋਗ ਸੀ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

Popular

More like this
Related

Punjab ‘ਚ ਤੜਕਸਾਰ ਪੁਲਿਸ ਮੁਕਾਬਲਾ; ਪੁਲਿਸ ਚੌਂਕੀ ‘ਤੇ ਗੋਲੀਬਾਰੀ ਕਰਨ ਵਾਲਾ ਕਾਬੂ

Tarn Taran News: ਪਿਛਲੇ ਦਿਨੀਂ ਸਭਰਾ ਪੁਲਿਸ ਚੌਂਕੀ 'ਤੇ...