ਮਾਮਲਾ ਨਿਹੰਗ ਸਿੰਘਾਂ ਦੀ ਗ੍ਰਿਫਤਾਰੀ ਦਾ; ਹਿਮਾਚਲ-ਉਤਰਾਖੰਡ ‘ਤੇ ਬਾਰਡਰ ਨਿਹੰਗ ਸਿੰਘਾਂ ਤੇ ਪੁਲਿਸ ਵਿਚਕਾਰ ਤਣਾਅ

Date:

spot_img

Dehradun News: ਪਿਛਲੇ ਦਿਨੀਂ ਕਰੁਣਪ੍ਰਯਾਗ ਵਿਚ ਨਿਹੰਗ ਸਿੰਘਾਂ ਤੇ ਸਥਾਨਕ ਵਾਸੀਆਂ ਵਿਚਕਾਰ ਹੋਈ ਝੜਪ ਤੋਂ ਬਾਅਦ ਨਿਹੰਗ ਸਿੰਘਾਂ ਨੂੰ ਗ੍ਰਿਫਤਾਰ ਕਰਕੇ ਨੰਗੇ ਸਿਰ ਪੇਸ਼ ਕਰਨ ਦਾ ਮਾਮਲਾ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਇਸੇ ਮਾਮਲੇ ਨੂੰ ਲੈ ਕੇ ਨਗਰਾਸੂ ਦੇ ਵਿਚ ਵੀ ਵਿਵਾਦ ਹੋਇਆ ਤੇ ਹੁਣ ਇਸੇ ਮਾਮਲੇ ਨੂੰ ਪੰਜਾਬ ਤੋਂ ਉੱਤਰਾਖੰਡ ਗਏ ਨਿਹੰਗ ਸਿੰਘਾਂ ਤੇ ਉਤਰਾਖੰਡ ਪੁਲਿਸ ਵਿਚਕਾਰ ਹਿਮਾਚਲ ਬਾਰਡਰ ਉੱਪਰ ਤਣਾਅ ਬਣਿਆ ਹੋਇਆ। ਨਿਹੰਗ ਸਿੰਘਾਂ ਨੂੰ ਰੋਕਣ ਲਈ ਪੁਲਿਸ ਵੱਲੋਂ ਕੁਲਹਾਨ ਬਾਰਡਰ ‘ਤੇ ਲਗਾਏ ਬੈਰੀਕੇਡ ਸਿੰਘਾਂ ਨੇ ਪੱਟ ਦਿੱਤੇ ਅਤੇ ਨਿਹੰਗਾਂ ਦਾ ਇੱਕ ਜਥਾ ਉਤਰਾਖੰਡ ਵਿਚ ਦਾਖਲ ਹੋਣ ‘ਚ ਸਫ਼ਲ ਰਿਹਾ।

ਇਹ ਵੀ ਪੜ੍ਹੋ 👉ਅਕਾਲੀ ਦਲ ਨੂੰ ਵੱਡਾ ਝਟਕਾ; ਹਲਕਾ ਇੰਚਾਰਜ਼ ਹੋਇਆ ‘ਆਪ’ ਵਿਚ ਸ਼ਾਮਲ

ਇਸ ਦੌਰਾਨ ਦੇਹਰਾਦੂਨ ਪ੍ਰਸ਼ਾਸਨ ਨੇ ਭਾਰੀ ਗਿਣਤੀ ਵਿਚ ਪੁਲਿਸ ਨਫ਼ਰੀ ਤੈਨਾਤ ਕੀਤੀ ਹੋਈ ਹੈ ਤੇ ਦੋਨਾਂ ਧਿਰਾਂ (ਪ੍ਰਸ਼ਾਸਨ ਅਤੇ ਨਿਹੰਗ ਜਥੇਬੰਦੀਆਂ) ਵਿਚਕਾਰ ਮੀਟਿੰਗਾਂ ਦਾ ਦੌਰ ਵੀ ਜਾਰੀ ਹੈ। ਨਿਹੰਗ ਸਿੰਘਾਂ ਵੱਲੋਂ ਆਪਣੇ ਸਾਥੀਆਂ ਵਿਰੁਧ ਪਰਚਾ ਦਰਜ਼ ਕਰਨ ਵਾਲੇ ਪੁਲਿਸ ਅਧਿਕਾਰੀ, ਨਿਹੰਗ ਸਿੰਘਾਂ ਉੱਪਰ ਥਾਣੇ ‘ਚ ਤਸ਼ਦੱਦ ਕਰਨ ਵਾਲੇ ਪੁਲਿਸ ਕਰਮਚਾਰੀਆਂ ਅਤੇ ਉਨ੍ਹਾਂ ਨੂੰ ਨੰਗੇ ਸਿਰ ਅਦਾਲਤ ਵਿਚ ਪੇਸ਼ ਕਰਨ ਵਾਲੇ ਪੁਲਿਸ ਵਾਲਿਆਂ ਨੂੰ ਤੁਰੰਤ ਬਰਖਾਸਤ ਕਰਨ ਦੀ ਮੰਗ ਰੱਖੀ ਹੈ। ਇਸੇ ਮੰਗ ਨੂੰ ਲੈ ਕੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਕਰੁਣਪ੍ਰਯਾਗ ਵਿਚ ਮਾਰਚ ਕੱਢਣ ਅਤੇ ਉਸਤੋਂ ਬਾਅਦ ਰੁਦਰਪ੍ਰਯਾਗ ਜਾਣ ਦਾ ਐਲਾਨ ਕੀਤਾ ਹੋਇਆ, ਜਿਸਨੂੰ ਰੋਕਣ ਨੂੰ ਲੈ ਕੇ ਉਤਰਾਖੰਡ ਪ੍ਰਸ਼ਾਸਨ ਇੱਕ ਲੱਤ ‘ਤੇ ਡਟਿਆ ਹੋਇਆ।

ਇਹ ਵੀ ਪੜ੍ਹੋ 👉Amritsar Commissionerate Police ਨੂੰ ਮਿਲੀ ਵੱਡੀ ਸਫ਼ਲਤਾ; 10 ਅਤਿ-ਆਧੁਨਿਕ ਹਥਿਆਰਾਂ ਸਮੇਤ 7 ਕਾਬੂ

ਕਿਹਾ ਜਾ ਰਿਹਾ ਕਿ ਪ੍ਰਸ਼ਾਸਨ ਨਿਹੰਗ ਸਿੰਘ ਜਥੇਬੰਦੀਆਂ ਨੂੰ ਮਸਲੇ ਦੇ ਹੱਲ ਤੱਕ ਹਿਮਾਚਲ ਦੀ ਹੱਦ ਵਿਚ ਪੈਂਦੇ ਇਤਿਹਾਸਕ ਗੁਰਦੁਆਰਾ ਪਾਉਂਟਾ ਸਾਹਿਬ ਵਿਖੇ ਰਹਿਣ ਲਈ ਮਨਾਉਣ ਵਿਚ ਸਫ਼ਲ ਰਿਹਾ। ਹਾਲਾਂਕਿ ਖ਼ਬਰ ਲਿਖੇ ਜਾਣ ਤੱਕ ਦੋਨਾਂ ਧਿਰਾਂ ਵਿਚਕਾਰ ਤਣਾਅ ਬਰਕਰਾਰ ਸੀ। ਗੌਰਤਲਬ ਹੈ ਕਿ ਇਸ ਮਾਮਲੇ ਨੂੰ ਲੈ ਕੇ ਪੰਜਾਬ ਤੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਤੋਂ ਇਲਾਵਾ ਦਿੱਲੀ ਕਮੇਟੀ ਸਮੇਤ ਹੋਰ ਸਿੱਖ ਜਥੇਬੰਦੀਆਂ ਵੱਲੋਂ ਉਤਰਾਖੰਡ ਪੁਲਿਸ ਤੇ ਸਿਵਲ ਪ੍ਰਸ਼ਾਸਨ ਨਾਲ ਮੀਟਿੰਗਾਂ ਕਰਕੇ ਰੋਸ਼ ਵੀ ਜਤਾਇਆ ਜਾ ਚੁੱਕਾ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img

Share post:

Popular

More like this
Related

ਅਕਾਲੀ ਦਲ ਨੂੰ ਵੱਡਾ ਝਟਕਾ; ਹਲਕਾ ਇੰਚਾਰਜ਼ ਹੋਇਆ ‘ਆਪ’ ਵਿਚ ਸ਼ਾਮਲ

Gurdaspur News: ਪਿਛਲੇ ਦਿਨੀਂ ਹੋਈਆਂ ਨਗਰ ਕੋਂਸਲ ਚੋਣਾਂ ਵਿਚ...

लोकतंत्र की रक्षा के लिए दिया गया हर बलिदान राष्ट्र की अमूल्य धरोहर: मुख्यमंत्री नायब सिंह सैनी

👉आपातकाल भारतीय लोकतंत्र के इतिहास का सबसे काला अध्याय,...