Punjabi Khabarsaar
ਬਠਿੰਡਾ

ਚੋਣਾਂ ਦੇ ਮੱਦੇਨਜ਼ਰ: ਕੇਂਦਰੀ ਬਲਾਂ ਨੇ ਸ਼ਹਿਰ ’ਚ ਕੱਢਿਆ ਫਲੈਗ ਮਾਰਚ

ਬਠਿੰਡਾ ’ਚ ਸੀਆਰਪੀਐਫ਼ ਦੀਆਂ ਤਿੰਨ ਕੰਪਨੀਆਂ ਪੁੱਜੀਆਂ, 30 ਦੀ ਕੀਤੀ ਹੈ ਮੰਗ
ਸੁਖਜਿੰਦਰ ਮਾਨ
ਬਠਿੰਡਾ, 11 ਜਨਵਰੀ: ਆਗਾਮੀ 14 ਫ਼ਰਵਰੀ ਨੂੰ ਹੋਣ ਜਾ ਰਹੀਆਂ ਪੰਜਾਬ ਅੰਦਰ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਅੱਜ ਕੇਂਦਰੀ ਸੁਰੱਖਿਆ ਬਲਾਂ ਵਲੋਂ ਸਥਾਨਕ ਪੁਲਿਸ ਦੀ ਮੱਦਦ ਨਾਲ ਸ਼ਹਿਰ ਵਿਚ ਫਲੈਗ ਮਾਰਚ ਕੱਢਿਆ ਗਿਆ। ਐਸ.ਐਸ.ਪੀ ਅਜੈ ਮਲੂਜਾ ਦੀ ਅਗਵਾਈ ਹੇਠ ਸਥਾਨਕ ਪੁਲਿਸ ਲਾਈਨ ਤੋਂ ਸ਼ੁਰੂ ਹੋਇਆ ਇਹ ਫਲੈਗ ਮਾਰਚ ਸ਼ਹਿਰ ਦੇ ਵੱਖ ਵੱਖ ਬਜ਼ਾਰਾਂ ਤੇ ਖੇਤਰਾਂ ਵਿਚੋਂ ਹੁੰਦਾ ਹੋਇਆ ਗੋਲ ਡਿੱਗੀ ਤੱਕ ਪੁੱਜਿਆ। ਇਸ ਮੌਕੇ ਸਥਾਨਕ ਪੁਲਿਸ ਦੇ ਉਚ ਅਧਿਕਾਰੀਆਂ ਤੋਂ ਇਲਾਵਾ ਕੇਂਦਰੀ ਬਲਾਂ ਦੇ ਕਮਾਂਡੇਂਟ ਵੀ ਹਾਜ਼ਰ ਸਨ। ਇਸਤੋਂ ਇਲਾਵਾ ਪੁਲਿਸ ਵਲੋਂ ਕੇਂਦਰੀ ਬਲਾਂ ਦੀ ਮੱਦਦ ਨਾਲ ਅੱਜ ਸ਼ਹਿਰ ਦੇ ਦਰਜ਼ਨਾਂ ਥਾਵਾਂ ’ਤੇ ਵਿਸੇਸ ਨਾਕਾਬੰਦੀ ਕਰਕੇ ਵਾਹਨਾਂ ਦੀ ਜਾਂਚ ਕੀਤੀ ਗਈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਚੋਣ ਜ਼ਾਬਤੇ ਨੂੰ ਲਾਗੂ ਕਰਵਾਉਣ ਅਤੇ ਗੈਰ ਸਮਾਜੀ ਅਨਸਰਾਂ ਦੀ ਰੋਕਥਾਮ ਲਈ ਹੁਣ ਵਿਸੇਸ ਨਾਕਾਬੰਦੀ ਤੇ ਚੈਕਿੰਗ ਮੁਹਿੰਮ ਜਾਰੀ ਰਹੇਗੀ। ਗੌਰਤਲਬ ਹੈ ਕਿ ਆਗਾਮੀ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੇਂਦਰੀ ਬਲਾਂ ਦੀਆਂ 30 ਕੰਪਨੀਆਂ ਦੀ ਮੰਗ ਰੱਖੀ ਗਈ ਹੈ, ਜਿਸ ਵਿਚੋਂ 3 ਕੰਪਨੀਆਂ ਬਠਿੰਡਾ ਪੁੱਜ ਚੁੱਕੀਆਂ ਹਨ। ਇਸਤੋਂ ਇਲਾਵਾ ਇੱਕ ਕੰਪਨੀ ਮਾਨਸਾ ਜ਼ਿਲ੍ਹੇ ਵਿਚ ਵੀ ਪੁੱਜੀ ਹੈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਸ਼ਹਿਰ ਵਿਚ ਨਾਕੇਬੰਦੀ ਤੋਂ ਇਲਾਵਾ ਜ਼ਿਲ੍ਹੇ ਦੀਆਂ ਦੂਜੇ ਰਾਜਾਂ ਨਾਲ ਲੱਗਦੀਆਂ ਸਰਹੱਦਾਂ ’ਤੇ ਵੀ ਨਾਕੇ ਲਗਾਏ ਜਾ ਰਹੇ ਹਨ। ਦਸਣਾ ਬਣਦਾ ਹੈ ਕਿ ਬਠਿੰਡਾ ਦੀ ਹੱਦ ਹਰਿਆਣਾ ਦੇ ਨਾਲ ਲੱਗਦੀ ਹੈ।

Related posts

ਕੋਈ ਵੀ ਯੋਗ ਲਾਭਪਾਤਰੀ ਸਿਹਤ ਬੀਮਾ ਯੋਜਨਾ (ਆਯੂਸ਼ਮਾਨ) ਕਾਰਡ ਤੋਂ ਨਾ ਰਹੇ ਵਾਝਾਂ : ਡਿਪਟੀ ਕਮਿਸ਼ਨਰ

punjabusernewssite

ਆਪ ਦੇ ਕੂੜ ਪ੍ਰਚਾਰ ਤੇ ਸਾਬਕਾ ਵਿਧਾਇਕ ਸਿੰਗਲਾ ਦੇ ਸਪੁੱਤਰ ਦੇ ਗੰਭੀਰ ਇਲਜ਼ਾਮ ,ਕਿਹਾ ਲੋਕਾਂ ਦੇ ਦਿਲ ਜਿੱਤਣ ਨਾਲ ਹੋਵੇਗੀ ਜਿੱਤ         

punjabusernewssite

ਬਠਿੰਡਾ ਪੁਲਿਸ ਨੇ ਖੁੱਲੀ ਬੋਲੀ ਰਾਹੀਂ 249 ਵਹੀਕਲ ਵੇਚ ਕੇ 46 ਲੱਖ ਵੱਟੇ

punjabusernewssite