ਚੋਣਾਂ ਦੇ ਮੱਦੇਨਜ਼ਰ: ਕੇਂਦਰੀ ਬਲਾਂ ਨੇ ਸ਼ਹਿਰ ’ਚ ਕੱਢਿਆ ਫਲੈਗ ਮਾਰਚ

Date:

spot_img

ਬਠਿੰਡਾ ’ਚ ਸੀਆਰਪੀਐਫ਼ ਦੀਆਂ ਤਿੰਨ ਕੰਪਨੀਆਂ ਪੁੱਜੀਆਂ, 30 ਦੀ ਕੀਤੀ ਹੈ ਮੰਗ
ਸੁਖਜਿੰਦਰ ਮਾਨ
ਬਠਿੰਡਾ, 11 ਜਨਵਰੀ: ਆਗਾਮੀ 14 ਫ਼ਰਵਰੀ ਨੂੰ ਹੋਣ ਜਾ ਰਹੀਆਂ ਪੰਜਾਬ ਅੰਦਰ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਅੱਜ ਕੇਂਦਰੀ ਸੁਰੱਖਿਆ ਬਲਾਂ ਵਲੋਂ ਸਥਾਨਕ ਪੁਲਿਸ ਦੀ ਮੱਦਦ ਨਾਲ ਸ਼ਹਿਰ ਵਿਚ ਫਲੈਗ ਮਾਰਚ ਕੱਢਿਆ ਗਿਆ। ਐਸ.ਐਸ.ਪੀ ਅਜੈ ਮਲੂਜਾ ਦੀ ਅਗਵਾਈ ਹੇਠ ਸਥਾਨਕ ਪੁਲਿਸ ਲਾਈਨ ਤੋਂ ਸ਼ੁਰੂ ਹੋਇਆ ਇਹ ਫਲੈਗ ਮਾਰਚ ਸ਼ਹਿਰ ਦੇ ਵੱਖ ਵੱਖ ਬਜ਼ਾਰਾਂ ਤੇ ਖੇਤਰਾਂ ਵਿਚੋਂ ਹੁੰਦਾ ਹੋਇਆ ਗੋਲ ਡਿੱਗੀ ਤੱਕ ਪੁੱਜਿਆ। ਇਸ ਮੌਕੇ ਸਥਾਨਕ ਪੁਲਿਸ ਦੇ ਉਚ ਅਧਿਕਾਰੀਆਂ ਤੋਂ ਇਲਾਵਾ ਕੇਂਦਰੀ ਬਲਾਂ ਦੇ ਕਮਾਂਡੇਂਟ ਵੀ ਹਾਜ਼ਰ ਸਨ। ਇਸਤੋਂ ਇਲਾਵਾ ਪੁਲਿਸ ਵਲੋਂ ਕੇਂਦਰੀ ਬਲਾਂ ਦੀ ਮੱਦਦ ਨਾਲ ਅੱਜ ਸ਼ਹਿਰ ਦੇ ਦਰਜ਼ਨਾਂ ਥਾਵਾਂ ’ਤੇ ਵਿਸੇਸ ਨਾਕਾਬੰਦੀ ਕਰਕੇ ਵਾਹਨਾਂ ਦੀ ਜਾਂਚ ਕੀਤੀ ਗਈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਚੋਣ ਜ਼ਾਬਤੇ ਨੂੰ ਲਾਗੂ ਕਰਵਾਉਣ ਅਤੇ ਗੈਰ ਸਮਾਜੀ ਅਨਸਰਾਂ ਦੀ ਰੋਕਥਾਮ ਲਈ ਹੁਣ ਵਿਸੇਸ ਨਾਕਾਬੰਦੀ ਤੇ ਚੈਕਿੰਗ ਮੁਹਿੰਮ ਜਾਰੀ ਰਹੇਗੀ। ਗੌਰਤਲਬ ਹੈ ਕਿ ਆਗਾਮੀ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੇਂਦਰੀ ਬਲਾਂ ਦੀਆਂ 30 ਕੰਪਨੀਆਂ ਦੀ ਮੰਗ ਰੱਖੀ ਗਈ ਹੈ, ਜਿਸ ਵਿਚੋਂ 3 ਕੰਪਨੀਆਂ ਬਠਿੰਡਾ ਪੁੱਜ ਚੁੱਕੀਆਂ ਹਨ। ਇਸਤੋਂ ਇਲਾਵਾ ਇੱਕ ਕੰਪਨੀ ਮਾਨਸਾ ਜ਼ਿਲ੍ਹੇ ਵਿਚ ਵੀ ਪੁੱਜੀ ਹੈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਸ਼ਹਿਰ ਵਿਚ ਨਾਕੇਬੰਦੀ ਤੋਂ ਇਲਾਵਾ ਜ਼ਿਲ੍ਹੇ ਦੀਆਂ ਦੂਜੇ ਰਾਜਾਂ ਨਾਲ ਲੱਗਦੀਆਂ ਸਰਹੱਦਾਂ ’ਤੇ ਵੀ ਨਾਕੇ ਲਗਾਏ ਜਾ ਰਹੇ ਹਨ। ਦਸਣਾ ਬਣਦਾ ਹੈ ਕਿ ਬਠਿੰਡਾ ਦੀ ਹੱਦ ਹਰਿਆਣਾ ਦੇ ਨਾਲ ਲੱਗਦੀ ਹੈ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Malwa College Bathinda ਵੱਲੋਂ 9/11 ਦੇ ਪੀੜਤਾਂ ਦੀ ਯਾਦ ਨੂੰ ਸਮਰਪਿਤ ਖੂਨਦਾਨ ਕੈਂਪ

Bathinda News: Malwa College Bathinda ਵੱਲੋਂ ਰੈੱਡ ਰਿਬਨ ਕਲੱਬ...

Punjab Police ਨੂੰ ਮਿਲੀ ਵੱਡੀ ਸਫ਼ਲਤਾ; ਨਾਮੀਂ ਭਗੋੜਾ ਗੈਂਗਸਟਰ ਯੂਰਪ ਤੋਂ ਵਾਪਸ ਲਿਆਂਦਾ

👉ਜੱਗੂ ਭਗਵਾਨਪੁਰੀਆ ਗੈਂਗ ਦਾ ਮੁੱਖ ਗੁਰਗਾ, ਅੰਮ੍ਰਿਤ ਦਾਲਮ ਕਤਲ,...

Chief Secretary KAP Sinha ਵੱਲੋਂ ਰਾਜ ਪੱਧਰੀ ਜਨਗਣਨਾ ਤਾਲਮੇਲ ਕਮੇਟੀ ਮੀਟਿੰਗ ਵਿੱਚ ਤਿਆਰੀਆਂ ਦੀ ਸਮੀਖਿਆ

Chandigarh News:ਅੱਜ ਇੱਥੇ ਪੰਜਾਬ ਦੇ ਮੁੱਖ ਸਕੱਤਰ ਸ੍ਰੀ ਕੇ.ਏ.ਪੀ....