Bathinda News: ਸੰਗੀਤ ਨਾਟਕ ਅਕਾਦਮੀ, ਨਵੀਂ ਦਿੱਲੀ (ਭਾਰਤ ਸਰਕਾਰ) ਵੱਲੋਂ ਮਹਾਂਕਵੀ ਕਾਲੀਦਾਸ ਜਯੰਤੀ ਨੂੰ ਸਮਰਪਿਤ ‘ਵੰਦੇ ਮਾਤਰਮ’ ਦੇ 150ਵੇਂ ਵਰ੍ਹੇ ਦੇ ਅਵਸਰ ‘ਤੇ ਦੇਸ਼ ਭਰ ਵਿੱਚ ਕਰਵਾਏ ਜਾ ਰਹੇ “ਰਾਸ਼ਟਰੀ ਨਾਟ-ਉਤਸਵ” ਤਹਿਤ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਦੇ ਸਹਿਯੋਗ ਨਾਲ ਨਾਟਿਅਮ ਵੱਲੋਂ ਇਤਿਹਾਸਕ ਨਾਟਕ ‘ਵੰਦੇ ਮਾਤਰਮ – ਆਜ਼ਾਦੀ ਗਾਥਾ’ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਕੀਤੀ ਗਈ। ਨਾਟਕ ਨੇ ਆਜ਼ਾਦੀ ਦੇ ਸੰਘਰਸ਼ ਦੀ ਗਾਥਾ ਨੂੰ ਇਤਿਹਾਸਕ ਪ੍ਰਮਾਣਿਕਤਾ, ਕਲਾਤਮਕ ਸੰਵੇਦਨਾ ਅਤੇ ਰਾਸ਼ਟਰ-ਭਗਤੀ ਦੇ ਜਜ਼ਬੇ ਨਾਲ ਇਸ ਤਰ੍ਹਾਂ ਮੰਚਿਤ ਕੀਤਾ ਕਿ ਦਰਸ਼ਕ ਪੂਰੀ ਪੇਸ਼ਕਾਰੀ ਦੌਰਾਨ ਉਸ ਯੁੱਗ ਨਾਲ ਭਾਵਨਾਤਮਕ ਤੌਰ ’ਤੇ ਜੁੜੇ ਰਹੇ।ਲਗਭਗ ਇੱਕ ਘੰਟੇ ਦੀ ਇਸ ਪੇਸ਼ਕਾਰੀ ਵਿੱਚ 1849 ਵਿੱਚ ਪੰਜਾਬ ਦੇ ਅੰਗਰੇਜ਼ੀ ਰਾਜ ਅਧੀਨ ਜਾਣ ਤੋਂ ਲੈ ਕੇ 1947 ਵਿੱਚ ਦੇਸ਼ ਦੀ ਆਜ਼ਾਦੀ ਤੱਕ ਦੇ ਸੰਘਰਸ਼ ਨੂੰ ਪ੍ਰਭਾਵਸ਼ਾਲੀ ਦ੍ਰਿਸ਼ਾਂ, ਕਾਵਿਕ ਸੰਵਾਦਾਂ, ਸੰਗੀਤ, ਨ੍ਰਿਤ-ਨਾਟ ਅਤੇ ਜੀਵੰਤ ਅਦਾਕਾਰੀ ਰਾਹੀਂ ਪੇਸ਼ ਕੀਤਾ ਗਿਆ। ਨਾਟਕ ਵਿੱਚ 1857 ਦੇ ਪਹਿਲੇ ਆਜ਼ਾਦੀ ਸੰਘਰਸ਼, ਵੰਦੇ ਮਾਤਰਮ ਦੀ ਗੂੰਜ, ਸਵਦੇਸ਼ੀ ਲਹਿਰ, ਸਰਦਾਰ ਅਜੀਤ ਸਿੰਘ ਦੀ ਅਗਵਾਈ ਵਿੱਚ ਪੱਗੜੀ ਸੰਭਾਲ ਜੱਟਾ ਅੰਦੋਲਨ, ਜਲ੍ਹਿਆਂਵਾਲਾ ਬਾਗ਼ ਦਾ ਸਾਕਾ, ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦਾ ਬਲੀਦਾਨ, ਕਰੋ ਜਾਂ ਮਰੋ ਦਾ ਸੱਦਾ, ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਆਜ਼ਾਦ ਹਿੰਦ ਫੌਜ, ਆਈ.ਐਨ.ਏ. ਦੇ ਮੁਕੱਦਮੇ, 1946 ਦਾ ਨੇਵੀ ਵਿਦਰੋਹ ਅਤੇ ਅੰਤ ਵਿੱਚ ਆਜ਼ਾਦੀ ਦੀ ਇਤਿਹਾਸਕ ਪ੍ਰਾਪਤੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੂਪਮਾਨ ਕੀਤਾ ਗਿਆ।
ਇਹ ਵੀ ਪੜ੍ਹੋ Bathinda Police ਦੇ CIA-1 Staff ਵੱਲੋਂ ਇੱਕ ਦੇਸੀ ਤੇ ਇੱਕ ਵਿਦੇਸ਼ੀ ਪਿਸਤੌਲ ਸਮੇਤ ਇੱਕ ਕਾਬੂ
ਪੇਸ਼ਕਾਰੀ ਦੌਰਾਨ ਹਰ ਮਹੱਤਵਪੂਰਨ ਦ੍ਰਿਸ਼ ਤੋਂ ਬਾਅਦ ਦਰਸ਼ਕਾਂ ਦੀਆਂ ਤਾੜੀਆਂ ਨੇ ਕਲਾਕਾਰਾਂ ਦਾ ਉਤਸ਼ਾਹ ਵਧਾਇਆ। ਖ਼ਾਸ ਤੌਰ ’ਤੇ ਜਲ੍ਹਿਆਂ ਵਾਲੇ ਬਾਗ ਦਾ ਖੂਨੀ ਸਾਕਾ, ਕਰੋ ਜਾਂ ਮਰੋ, ਆਈ.ਐਨ.ਏ. ਦੇ ਮੁਕੱਦਮੇ, ਨੇਵੀ ਵਿਦਰੋਹ ਅਤੇ ਸਮਾਪਤੀ ਵੇਲੇ ਸਮੂਹ ਕਲਾਕਾਰਾਂ ਵੱਲੋਂ ਪੇਸ਼ ਕੀਤੇ ਗਏ ‘ਵੰਦੇ ਮਾਤਰਮ’ ਨੇ ਸਾਰੇ ਪੰਡਾਲ ਨੂੰ ਦੇਸ਼-ਭਗਤੀ ਦੇ ਜਜ਼ਬੇ ਨਾਲ ਭਰ ਦਿੱਤਾ। ਕਈ ਪਲਾਂ ਦੌਰਾਨ ਦਰਸ਼ਕ ਪੂਰੀ ਤਰ੍ਹਾਂ ਨਿਸ਼ਬਦ ਹੋ ਕੇ ਮੰਚ ਉੱਤੇ ਵਾਪਰ ਰਹੇ ਇਤਿਹਾਸ ਨੂੰ ਮਹਿਸੂਸ ਕਰਦੇ ਨਜ਼ਰ ਆਏ ਅਤੇ ਸਮਾਪਤੀ ’ਤੇ ਗੂੰਜਦੀਆਂ ਤਾੜੀਆਂ ਨੇ ਪੇਸ਼ਕਾਰੀ ਦੀ ਸਫਲਤਾ ਦੀ ਗਵਾਹੀ ਦਿੱਤੀ।ਨਾਟਕ ਦਾ ਨਿਰਦੇਸ਼ਨ ਗੁਰਨੂਰ ਸਿੰਘ ਨੇ ਬਹੁਤ ਹੀ ਸੰਜੀਦਗੀ ਅਤੇ ਕਲਾਤਮਕ ਸੂਝ-ਬੂਝ ਨਾਲ ਕੀਤਾ ਜਦਕਿ ਇਸ ਦਾ ਲੇਖਨ ਕਾਰਜ ਕੀਰਤੀ ਕਿਰਪਾਲ ਦੁਆਰਾ ਕੀਤਾ ਗਿਆ। ਨਾਟਿਅਮ ਦੇ ਸਮੂਹ ਕਲਾਕਾਰਾਂ ਨੇ ਆਪਣੀ ਪ੍ਰਭਾਵਸ਼ਾਲੀ, ਸਹਿਜ ਅਤੇ ਜੀਵੰਤ ਅਦਾਕਾਰੀ ਨਾਲ ਹਰ ਪਾਤਰ ਨੂੰ ਇਸ ਕਦਰ ਆਤਮਸਾਤ ਕੀਤਾ ਕਿ ਇਤਿਹਾਸ ਦੇ ਸਫ਼ੇ ਮਾਨੋ ਮੰਚ ਉੱਤੇ ਸਾਕਾਰ ਹੋ ਉੱਠੇ। ਉਨ੍ਹਾਂ ਦੇ ਸਾਂਝੇ ਅਭਿਨੈ, ਸੰਵਾਦਾਂ ਦੀ ਦ੍ਰਿੜ੍ਹ ਪੇਸ਼ਕਾਰੀ ਅਤੇ ਭਾਵ-ਅਭਿਵਿਅਕਤੀ ਨੇ ਆਜ਼ਾਦੀ ਦੇ ਸੰਘਰਸ਼ ਦੀਆਂ ਇਤਿਹਾਸਕ ਘਟਨਾਵਾਂ ਨੂੰ ਇੰਨੀ ਯਥਾਰਥਤਾ ਨਾਲ ਰੂਪਮਾਨ ਕੀਤਾ ਕਿ ਦਰਸ਼ਕ ਆਪਣੇ ਆਪ ਨੂੰ ਉਸ ਦੌਰ ਦਾ ਪ੍ਰਤੱਖ ਗਵਾਹ ਮਹਿਸੂਸ ਕਰਨ ਲੱਗੇ।
ਇਹ ਵੀ ਪੜ੍ਹੋ ਮੰਦਭਾਗੀ ਖ਼ਬਰ; 3 ਸਾਲਾਂ ਬੱਚੇ ਦੀ ਸਕੂਲੀ ਵੈਨ ਹੇਠ ਆਉਣ ਕਾਰਨ ਮੌ*ਤ
ਇਸ ਮੌਕੇ ਡਾ. ਪਰਮਜੀਤ ਸਿੰਘ, ਡੀਨ ਸਟੂਡੈਂਟ ਵੈਲਫੇਅਰ, ਐਮ.ਆਰ.ਐਸ.ਪੀ.ਟੀ.ਯੂ., ਡਾ. ਇਕਬਾਲ ਸਿੰਘ ਬਰਾੜ, ਡਾਇਰੈਕਟਰ ਕਲਚਰਲ ਵਿਭਾਗ, ਐਮ.ਆਰ.ਐਸ.ਪੀ.ਟੀ.ਯੂ., ਡਾ. ਹਰਜਿੰਦਰਪਾਲ ਸਿੰਘ ਸਿੱਧੂ, ਪੀ.ਆਰ.ਓ., ਐਮ.ਆਰ.ਐਸ.ਪੀ.ਟੀ.ਯੂ., ਡਾ. ਰਾਜੀਵ ਸ਼ਰਮਾ, ਪ੍ਰਿੰਸੀਪਲ, ਡੀ.ਏ.ਵੀ. ਕਾਲਜ, ਬਠਿੰਡਾ, ਡਾ. ਅਨੁਰਾਧਾ ਭਾਟੀਆ, ਪ੍ਰਿੰਸੀਪਲ, ਡੀ.ਏ.ਵੀ. ਸਕੂਲ, ਬਠਿੰਡਾ, ਸ਼੍ਰੀਮਤੀ ਅੰਮ੍ਰਿਤ ਗਿੱਲ, ਸਮਾਜ ਸੇਵਿਕਾ, ਡਾ. ਆਦੀਸ਼ ਵਰਮਾ, ਫੈਕਲਟੀ, ਥੀਏਟਰ ਵਿਭਾਗ, ਸੈਂਟਰਲ ਯੂਨੀਵਰਸਿਟੀ ਆਫ ਪੰਜਾਬ, ਬਠਿੰਡਾ, ਸ਼੍ਰੀਮਤੀ ਸੁਰਿੰਦਰ ਕੌਰ, ਪ੍ਰਧਾਨ ਨਾਟਿਅਮ, ਡਾ. ਪੂਜਾ ਗੁਪਤਾ, ਸਰਪ੍ਰਸਤ ਨਾਟਿਅਮ, ਸ਼੍ਰੀ ਸੁਦਰਸ਼ਨ ਗੁਪਤਾ, ਸਰਪ੍ਰਸਤ ਨਾਟਿਅਮ, ਸਾਹਿਤਕਾਰ ਸੁਰਿੰਦਰਪ੍ਰੀਤ ਘਣੀਆ, ਅਮਰਜੀਤ ਜੀਤ, ਲਛਮਣ ਸਿੰਘ, ਮਲਕੀਤ ਸਿੰਘ ਮਛਾਣਾ ਸਮੇਤ ਸਾਹਿਤ, ਸਿੱਖਿਆ, ਕਲਾ ਅਤੇ ਰੰਗਮੰਚ ਨਾਲ ਜੁੜੀਆਂ ਅਨੇਕਾਂ ਪ੍ਰਮੁੱਖ ਸ਼ਖ਼ਸੀਅਤਾਂ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।ਪ੍ਰੋਗਰਾਮ ਦੇ ਆਰੰਭ ਵਿੱਚ ਡਾ. ਕਸ਼ਿਸ਼ ਗੁਪਤਾ, ਸਰਪ੍ਰਸਤ ਨਾਟਿਅਮ ਨੇ ਸਮੂਹ ਹਾਜ਼ਰੀਨ ਦਾ ਸਵਾਗਤ ਕਰਦਿਆਂ ਕਿਹਾ ਕਿ ‘ਵੰਦੇ ਮਾਤਰਮ’ ਭਾਰਤ ਦੀ ਆਜ਼ਾਦੀ ਦੀ ਚੇਤਨਾ, ਆਤਮ-ਸਨਮਾਨ ਅਤੇ ਰਾਸ਼ਟਰੀ ਏਕਤਾ ਦਾ ਅਮਰ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਨਾਟ ਪੇਸ਼ਕਾਰੀਆਂ ਨਵੀਂ ਪੀੜ੍ਹੀ ਨੂੰ ਆਪਣੇ ਇਤਿਹਾਸ, ਸੱਭਿਆਚਾਰ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।ਅੰਤ ਵਿੱਚ ਕੀਰਤੀ ਕਿਰਪਾਲ, ਜ਼ਿਲ੍ਹਾ ਭਾਸ਼ਾ ਅਫ਼ਸਰ, ਬਠਿੰਡਾ ਨੇ ਸੰਗੀਤ ਨਾਟਕ ਅਕਾਦਮੀ, ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਸਮੂਹ ਪਤਵੰਤਿਆਂ, ਮੀਡੀਆ ਪ੍ਰਤੀਨਿਧੀਆਂ, ਦਰਸ਼ਕਾਂ ਅਤੇ ਨਾਟਿਅਮ ਦੀ ਪੂਰੀ ਟੀਮ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਰੰਗਮੰਚ ਦੀ ਅਸਲ ਸਾਰਥਕਤਾ ਉਦੋਂ ਹੁੰਦੀ ਹੈ ਜਦੋਂ ਉਹ ਇਤਿਹਾਸ ਨੂੰ ਸਿਰਫ਼ ਬਿਆਨ ਨਹੀਂ ਕਰਦਾ, ਸਗੋਂ ਉਸ ਨੂੰ ਦਰਸ਼ਕਾਂ ਦੀ ਚੇਤਨਾ ਵਿੱਚ ਜੀਵੰਤ ਕਰ ਦਿੰਦਾ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





