Ludhiana News: ਲੁਧਿਆਣਾ ਜ਼ਿਲ੍ਹੇ ਦੇ ਕੁਹਾੜਾ ਇਲਾਕੇ ਨਜ਼ਦੀਕ ਪੈਂਦੇ ਪਿੰਡ ਸ਼ਾਲੂ ਭੈਣੀ ਦੇ ਵਿਚ ਵਾਪਰੀ ਇੱਕ ਦਰਦਨਾਕ ਘਟਨਾ ਦੇ ਵਿਚ ਇੱਕ 3 ਸਾਲਾਂ ਬੱਚੇ ਦੀ ਸਕੂਲੀ ਵੈਨ ਹੇਠ ਆੳਣ ਕਾਰਨ ਮੌਤ ਹੋਣ ਦੀ ਸੂਚਨਾ ਮਿਲੀ ਹੈ। ਮ੍ਰਿਤਕ ਬੱਚਾ ਸਮਰਦੀਪ ਸਿੰਘ ਮਾਂ ਦੇ ਨਾਲ ਆਪਣੀ ਵੱਡੀ ਭੈਣ ਨੂੰ ਸਵੇਰ ਸਮੇਂ ਸਕੂਲ ਵੈਨ ਚੜਾਉਣ ਲਈ ਆਇਆ ਹੋਇਆ ਸੀ।
ਇਹ ਵੀ ਪੜ੍ਹੋ 👉AAP ਨੇ ਹਲਕਾ ਬਠਿੰਡਾ ਦਿਹਾਤੀ ਤੋਂ Gopal Singh Kotfatta ਨੂੰ ਕੀਤਾ ਹਲਕਾ ਇੰਚਾਰਜ਼ ਨਿਯੁਕਤ
ਇਸ ਦੌਰਾਨ ਅਚਾਨਕ ਬੇਧਿਆਨੀ ਦੇ ਨਾਲ ਵੈਨ ਚੱਲਣ ਸਮੇਂ ਬੱਚੇ ਟਾਈਰ ਥੱਲੇ ਆ ਗਿਆ ਤੇ ਉਸਦੀ ਮੌਕੇ ‘ਤੇ ਮੌਤ ਹੋ ਗਈ। ਜਦ ਰੌਲਾ ਪਿਆ ਤਾਂ ਵੈਨ ਚਾਲਕ ਨੇ ਮੌਕੇ ਉੱਪਰੋਂ ਭੱਜਣ ਦੀ ਕੋਸ਼ਿੱਸ ਕੀਤੀ ਪ੍ਰੰਤੂ ਲੋਕਾਂ ਨੇ ਥੋੜੀ ਦੂਰ ਤੋਂ ਉਸਨੂੰ ਕਾਬੂ ਕਰ ਲਿਆ। ਦਸਿਆ ਜਾ ਰਿਹਾ ਕਿ ਮ੍ਰਿਤਕ ਸਮਰਦੀਪ ਸਿੰਘ ਆਪਣੇ ਮਾਂ-ਪਿਉ ਦਾ ਇਕੱਲਾ ਪੁੱਤਰ ਸੀ। ਘਟਨਾ ਤੋਂ ਬਾਅਦ ਪ੍ਰਵਾਰ ਅਤੇ ਪਿੰਡ ਵਿਚ ਸੋਗ ਦੀ ਲਹਿਰ ਹੈ। ਪੁਲਿਸ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





