spot_img
spot_img

ਵਾਈਸ ਚਾਂਸਲਰ ਡਾ. ਜਗਤਾਰ ਧੀਮਾਨ ਅਤੇ ਕਮਿਸ਼ਨਰ ਲਵਜੀਤ ਕਲਸੀ ਵੱਲੋਂ 17 ਵੇਂ ਉਪਨ ਕਲੱਸਟਰ ਬਾਸਕਟਬਾਲ ਟੂਰਨਾਮੈਂਟ ਦਾ ਰਸਮੀ ਉਦਘਾਟਨ

Date:

spot_img

Talwandi Sabo News: ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉੱਘੇ ਖੇਤੀ ਵਿਗਿਆਨੀ, ਲੇਖਕ, ਕਵੀ ਅਤੇ ਪਰੋ. ਵਾਈਸ ਚਾਂਸਲਰ ਡਾ. ਜਗਤਾਰ ਸਿੰਘ ਧੀਮਾਨ ਅਤੇ ਲਵਜੀਤ ਕਲਸੀ, ਪੀ.ਸੀ.ਐੱਸ. ਕਮਿਸ਼ਨਰ ਨਗਰ ਨਿਗਮ, ਬਠਿੰਡਾ ਵੱਲੋਂ ਗੁਰੂ ਨਾਨਕ ਦੇਵ ਪਬਲਿਕ ਸਕੂਲ, ਕਮਲਾ ਨਹਿਰੂ ਕਾਲੋਨੀ, ਬਠਿੰਡਾ ਵਿਖੇ 17ਵੇਂਉਪਨ ਕਲੱਸਟਰ ਬਾਸਕਟਬਾਲ ਟੂਰਨਾਮੈਂਟ ਦਾ ਰਸਮੀ ਉਦਘਾਟਨੀ ਕੀਤਾ ਗਿਆ। ਜਦ ਕਿ ਜਤਿੰਦਰ ਸਿੰਘ ਭੱਲਾ, ਚੇਅਰਮੈਨ,ਇੰਮਪਰੂਵਮੈਂਟ ਟਰਸਟ, ਬਠਿੰਡਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਦਘਾਟਨ ਮੌਕੇ ਸਕੂਲ ਪ੍ਰਬੰਧਕ ਕਮੇਟੀ ਪ੍ਰਧਾਨ ਜੋਗਿੰਦਰ ਸਿੰਘ, ਪ੍ਰੋ. ਜਸਵੀਰ ਸਿੰਘ ਸਿੱਧੂ, ਮੈਨੇਜਰ ਹਰਜਸ ਸਿੰਘ ਬਰਾੜ, ਪ੍ਰਿੰਸੀਪਲ ਜਸਦੀਪ ਕੌਰ ਮਾਨ, ਪੰਜਾਬੀ ਸੱਭਿਆਚਾਰ ਕਾਰਕੁੰਨ ਅੰਮ੍ਰਿਤ ਗਿੱਲ, ਸਕੂਲ ਪ੍ਰਬੰਧਕੀ ਕਮੇਟੀ ਮੈਂਬਰ ਅਤੇ ਪੰਤਵੰਤੇ ਸ਼ਾਮਿਲ ਹੋਏ।

ਇਹ ਵੀ ਪੜ੍ਹੋ  ਬਹਿਬਲ ਕਲਾਂ ਗੋਲੀ ਕਾਂਡ; Sukhbir Badal ਦੀ SIT ਅੱਗੇ ਪੇਸ਼ੀ ਅੱਜ

ਖੇਡਾਂ ਦਾ ਝੰਡਾ ਲਹਿਰਾਉਣ ਉਪਰੰਤ ਡਾ. ਧੀਮਾਨ ਵੱਲੋਂ ਮਾਰਚ ਪਾਸਟ ਤੋਂ ਸਲਾਮੀ ਲਈ ਗਈ।ਇਸ ਮੌਕੇ ਖਿਡਾਰੀਆਂ ਨੂੰ ਸੰਬੋਧਨ ਹੁੰਦਿਆਂ ਉਹਨਾਂ ਕਿਹਾ ਕਿ ਖੇਡਾਂ ਸਾਨੂੰ ਅਨੁਸ਼ਾਸ਼ਨ ਵਿੱਚ ਰਹਿਣਾ ਅਤੇ ਸਮੇਂ ਦਾ ਪਾਬੰਦ ਬਣਾਉਂਦੀਆਂ ਹਨ। ਉਹਨਾਂ ਕਿਹਾ ਕਿ ਤੰਦਰੁਸਤ ਸ਼ਰੀਰ ਵਿੱਚ ਹੀ ਤੰਦਰੁਸਤ ਦਿਮਾਗ ਦਾ ਵਾਸਾ ਹੁੰਦਾ ਹੈ, ਇਸ ਲਈ ਹਰ ਵਿਅਕਤੀ ਨੂੰ ਹਰ ਰੋਜ਼ ਘੱਟੋ-ਘੱਟ 40 ਮਿੰਟ ਖੇਡ ਮੈਦਾਨ ਵਿੱਚ ਕਸਰਤ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਖੇਡਾਂ ਸਾਡੇ ਹਿਰਦੇ ਨੂੰ ਵਿਸ਼ਾਲ ਬਣਾਉਂਦੀਆਂ ਹਨ, ਇਸ ਲਈ ਖਿਡਾਰੀ ਜਿੱਤ-ਹਾਰ ਨੂੰ ਖੁਸ਼ੀ-ਖੁਸ਼ੀ ਸਵੀਕਾਰ ਕਰਦੇ ਹਨ। ਉਹਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਿਹਤ ਪੱਖੋਂ ਤੰਦਰੁਸਤ, ਮਾਨਸਿਕ ਤੌਰ ਤੇ ਚੇਤੰਨ ਅਤੇ ਆਤਮਿਕ ਤੌਰ ਕੇ ਜਾਗਰੂਕ ਰਹਿ ਕੇ ਆਪਣੇ ਜੀਵਨ ਟੀਚੇ ਹਾਸਿਲ ਕਰਨੇ ਚਾਹੀਦੇ ਹਨ।

ਇਹ ਵੀ ਪੜ੍ਹੋ  Punjab’ ਚ ਫਾਰਮੇਸੀ ਅਫਸਰ ਦੀ ਪ੍ਰੀਖਿਆ ਵਿੱਚ ਨਕਲ ਕਰਵਾਉਣ ਵਾਲੇ ਰੈਕੇਟ ਦਾ ਪਰਦਾਫਾਸ਼, 28 ਉਮੀਦਵਾਰਾਂ ਸਮੇਤ 35 ਗ੍ਰਿਫਤਾਰ

ਪ੍ਰਿੰਸੀਪਲ ਜਸਦੀਪ ਕੌਰ ਨੇ ਆਪਣੇ ਸੁਆਗਤੀ ਭਾਸ਼ਣ ਵਿੱਚ ਦੱਸਿਆ ਕਿ ਤਿੰਨ ਰੋਜ਼ਾ ਟੂਰਨਾਮੈਂਟਵਿੱਚ ਸੀ.ਬੀ.ਐੱਸ.ਈ. ਸਕੂਲਾਂ ਦੀਆਂ ਲਗਭਗ 25 ਟੀਮਾਂ ਨੇ ਹਿੱਸਾ ਲਿਆ। ਸਕੂਲ ਪ੍ਰਬੰਧਕਾਂ ਵੱਲੋਂ ਜੇਤੂ ਟੀਮਾਂ ਦੇ ਵਿਦਿਆਰਥੀਆਂ, ਕੋਚਾਂ ਅਤੇ ਸੰਬੰਧਤ ਸਟਾਫਨੂੰ ਟਰਾਫ਼ੀਆਂ, ਅਤੇ ਸਰਟੀਫ਼ਿਕੇਟ ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਦੱਸਿਆ ਕਿ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਨਵੇਂ ਅਤੇ ਆਧੁਨਿਕ ਬਾਸਕਟਬਾਲ ਖੇਡ ਮੈਦਾਨ ਤਿਆਰ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਵਿਦਿਆਰਥੀਆਂ ਵੱਲੋਂ ਹਰ-ਰੋਜ਼ ਖੇਡ ਮੈਦਾਨ ਵਿੱਚ ਅਭਿਆਸ ਕਾਰਨ ਨਾਲ ਵਿਦਿਆਰਥੀਆਂ ਵਿੱਚ ਟੀਮ ਭਾਵਨਾ ਪੈਦਾ ਹੁੰਦੀ ਹੈ ਤੇ ਉਹ ਨਸ਼ਿਆਂ ਤੋਂ ਦੂਰ ਰਹਿੰਦੇ ਹਨ। ਉਹਨਾਂ ਭਵਿੱਖ ਵਿੱਚ ਸਕੂਲ ਵੱਲੋਂ ਇਸ ਤਰ੍ਹਾਂ ਦੇ ਵੱਡੇ ਟੂਰਨਾਮੈਂਟ ਆਯੋਜਿਤ ਕਰਨ ਦੀ ਗੱਲ ਵੀ ਆਖੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Barnala Police ਦਾ ਤੜਕਸਾਰ ਬਦਮਾਸ਼ਾਂ ਨਾਲ ਮੁਕਾਬਲਾ; ਹਥਿਆਰਾਂ ਸਮੇਤ ਨਾਮੀਂ ਗੈਂਗਸਟਰ ਕਾਬੂ

Barnala News: Barnala Police ਅਤੇ ਕਾਉਂਟਰ ਇੰਟੈਲੀਜੈਂਸੀ ਟੀਮ ਦਾ...