spot_img
spot_img

ਮੋਦੀ ਜੀ, ਜਦੋਂ ਤੁਹਾਡੀ ਸੀਬੀਆਈ ਸਬੂਤ ਹੀ ਨਹੀਂ ਦੇਵੇਗੀ, ਤਾਂ ਫਾਸਟ ਟ੍ਰੈਕ ਦਾ ਡਰਾਮਾ ਕਿਉਂ?:- ਕੇਜਰੀਵਾਲ

Date:

spot_img

👉ਵੀਰਵਾਰ ਨੂੰ ਹੀ ਤੁਹਾਡਾ ਭਰੋਸਾ ਖੋਖਲਾ ਸਾਬਤ ਹੋ ਗਿਆ, ਜਦੋਂ ਸੀਬੀਆਈ ਨੇ 2024 ਨੀਟ ਪੇਪਰ ਲੀਕ ਦੇ ਮਾਸਟਰਮਾਈਂਡ ਨੂੰ ਬੇਗੁਨਾਹ ਦੱਸ ਦਿੱਤਾ – ਕੇਜਰੀਵਾਲ
👉ਜਦੋਂ ਸੀਬੀਆਈ ਸਬੂਤ ਹੀ ਨਹੀਂ ਦੇਵੇਗੀ ਤਾਂ ਫਾਸਟ ਟ੍ਰੈਕ ਕੋਰਟ ਦੀ ਕੀ ਮਹੱਤਤਾ ਹੈ, ਫਿਰ ਪ੍ਰਧਾਨ ਮੰਤਰੀ ਬੱਚਿਆਂ ਨੂੰ ਝੂਠੇ ਭਰੋਸੇ ਕਿਉਂ ਦੇ ਰਹੇ ਹਨ?- ਕੇਜਰੀਵਾਲ
👉ਜੇਕਰ ਪ੍ਰਧਾਨ ਮੰਤਰੀ ਦੀ ਨੀਅਤ ਵਿੱਚ ਖੋਟ ਨਹੀਂ ਹੁੰਦੀ ਤਾਂ ਪੇਪਰ ਲੀਕ ਮਾਫੀਆ ਦੇ ਮਾਸਟਰਮਾਈਂਡ ਨੂੰ ਜ਼ਮਾਨਤ ਨਹੀਂ, ਸਖ਼ਤ ਸਜ਼ਾ ਦੁਆਉਂਦੇ – ਕੇਜਰੀਵਾਲ

National News: ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਵੱਲੋਂ ਪੇਪਰ ਲੀਕ ‘ਤੇ ਫਾਸਟ ਟ੍ਰੈਕ ਕੋਰਟ ਬਣਾਉਣ ਲਈ ਸੰਸਦ ਵਿੱਚ ਕਾਨੂੰਨ ਲਿਆਉਣ ਦੇ ਭਰੋਸੇ ਨੂੰ ਪੂਰੀ ਤਰ੍ਹਾਂ ਖੋਖਲਾ ਅਤੇ ਝੂਠਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੇਪਰ ਲੀਕ ਲਈ ਸੋਮਵਾਰ ਨੂੰ ਸੰਸਦ ਵਿੱਚ ਫਾਸਟ ਟ੍ਰੈਕ ਕੋਰਟ ਬਣਾਉਣ ਦਾ ਮੋਦੀ ਜੀ ਦਾ ਦਿੱਤਾ ਗਿਆ ਭਰੋਸਾ ਕਿੰਨਾ ਖੋਖਲਾ ਹੈ, ਇਹ ਵੀਰਵਾਰ ਨੂੰ ਖ਼ੁਦ ਹੀ ਸਾਬਤ ਹੋ ਗਿਆ। ਜਦੋਂ 2024 ਨੀਟ ਪੇਪਰ ਲੀਕ ਦੇ ਮਾਸਟਰਮਾਈਂਡ ਨੂੰ ਸੀਬੀਆਈ ਨੇ ਅਦਾਲਤ ਵਿੱਚ ਬੇਗੁਨਾਹ ਐਲਾਨ ਦਿੱਤਾ। ਉਨ੍ਹਾਂ ਪੀਐਮ ਨੂੰ ਕਿਹਾ ਕਿ ਜੇਕਰ ਅਜਿਹੀ ਹੀ ਜਾਂਚ ਕਰਨੀ ਹੈ, ਜੇਕਰ ਤੁਸੀਂ ਸਬੂਤ ਹੀ ਨਹੀਂ ਪੇਸ਼ ਕਰਨੇ, ਤਾਂ ਫਾਸਟ ਟ੍ਰੈਕ ਕੋਰਟ ਬਣਾਉਣ ਦਾ ਡਰਾਮਾ ਕਿਉਂ? ਮੋਦੀ ਜੀ, ਤੁਹਾਡੀ ਨੀਅਤ ਵਿੱਚ ਹੀ ਖੋਟ ਹੈ।

ਇਹ ਵੀ ਪੜ੍ਹੋ 👉Cabinet Minister Barinder Kumar Goyal ਵੱਲੋਂ ‘ਮਿਸ਼ਨ ਹਰਿਆਲੀ 2026’ ਦਾ ਆਗ਼ਾਜ਼;ਪੰਜਾਬ ਵਿੱਚ ਲਗਾਏ ਜਾਣਗੇ 9 ਲੱਖ ਬੂਟੇ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਵੀਰਵਾਰ ਰਾਤ 12 ਵਜੇ ਪ੍ਰਧਾਨ ਮੰਤਰੀ ਜੀ ਨੇ ਇੱਕ ਵੀਡੀਓ ਜਾਰੀ ਕਰਕੇ ਪੂਰੇ ਦੇਸ਼ ਨੂੰ ਕਿਹਾ ਕਿ ਪੇਪਰ ਲੀਕ ਮਾਮਲਿਆਂ ਲਈ ਫਾਸਟ ਟ੍ਰੈਕ ਕੋਰਟ ਬਣਾਉਣ ਵਾਸਤੇ ਸੋਮਵਾਰ ਨੂੰ ਸੰਸਦ ਵਿੱਚ ਇੱਕ ਕਾਨੂੰਨ ਲਿਆਂਦਾ ਜਾਵੇਗਾ। ਪ੍ਰਧਾਨ ਮੰਤਰੀ ਜੀ ਦਾ ਇਹ ਭਰੋਸਾ ਕਿੰਨਾ ਖੋਖਲਾ ਅਤੇ ਝੂਠਾ ਹੈ, ਇਹ ਵੀਰਵਾਰ ਨੂੰ ਹੀ ਸਾਬਤ ਹੋ ਗਿਆ। 2024 ਵਿੱਚ ਜਦੋਂ ਨੀਟ ਦਾ ਪੇਪਰ ਲੀਕ ਹੋਇਆ ਸੀ, ਉਸ ਸਮੇਂ ਇਨ੍ਹਾਂ ਨੇ ਕਿਹਾ ਸੀ ਕਿ ਸੰਜੀਵ ਮੁਖੀਆ ਨਾਂ ਦਾ ਇੱਕ ਆਦਮੀ ਇਸ ਦਾ ਮਾਸਟਰਮਾਈਂਡ ਹੈ। ਸਰਕਾਰ ਨੇ ਪੂਰੇ ਲਾਮ-ਲਸ਼ਕਰ ਨਾਲ ਉਸ ਨੂੰ ਗ੍ਰਿਫ਼ਤਾਰ ਕੀਤਾ, ਪਰ ਗ੍ਰਿਫ਼ਤਾਰੀ ਦੇ 3 ਮਹੀਨਿਆਂ ਦੇ ਅੰਦਰ ਹੀ ਸਰਕਾਰ ਨੇ ਉਸ ਨੂੰ ਜ਼ਮਾਨਤ ਦਿਵਾ ਦਿੱਤੀ ਅਤੇ ਉਹ ਜੇਲ੍ਹ ਤੋਂ ਬਾਹਰ ਆ ਗਿਆ। ਉਸ ‘ਤੇ ਮੁਕੱਦਮਾ ਚੱਲਣ ਲੱਗਾ।ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਵੀਰਵਾਰ ਦੁਪਹਿਰ 1:30 ਵਜੇ ਪੀਟੀਆਈ ਦੀ ਖ਼ਬਰ ਆਈ ਕਿ ਸੀਬੀਆਈ ਨੇ ਅਦਾਲਤ ਵਿੱਚ ਕਿਹਾ ਹੈ ਕਿ ਸੰਜੀਵ ਮੁਖੀਆ ਬੇਗੁਨਾਹ ਹੈ। ਸੀਬੀਆਈ ਨੇ ਕਿਹਾ ਕਿ ਸੰਜੀਵ ਮੁਖੀਆ ਖ਼ਿਲਾਫ਼ ਕੋਈ ਸਬੂਤ ਨਹੀਂ ਮਿਲਿਆ ਹੈ, ਇਸ ਲਈ ਉਸ ਨੂੰ ਛੱਡ ਦਿੱਤਾ ਜਾਵੇ। ਜੇਕਰ ਸੀਬੀਆਈ ਦੇ ਹਿਸਾਬ ਨਾਲ ਸੰਜੀਵ ਮੁਖੀਆ ਮਾਸਟਰਮਾਈਂਡ ਨਹੀਂ ਹੈ, ਤਾਂ ਫਿਰ ਮਾਸਟਰਮਾਈਂਡ ਕੌਣ ਹੈ? ਸੀਬੀਆਈ ਨੇ ਕਿਸੇ ਮਾਸਟਰਮਾਈਂਡ ਦਾ ਨਾਂ ਨਹੀਂ ਦੱਸਿਆ। ਇਸ ਦਾ ਮਤਲਬ ਹੈ ਕਿ 2024 ਦਾ ਜੋ ਪੇਪਰ ਲੀਕ ਹੋਇਆ, ਉਸ ਨੂੰ ਕਿਸੇ ਨੇ ਲੀਕ ਕੀਤਾ ਹੀ ਨਹੀਂ। ਕੀ ਤੁਸੀਂ ਫਾਸਟ ਟ੍ਰੈਕ ਕੋਰਟ ਬਣਾ ਕੇ ਇਸ ਤਰ੍ਹਾਂ ਕੰਮ ਕਰੋਗੇ?

ਇਹ ਵੀ ਪੜ੍ਹੋ 👉‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਪੰਜਾਬ ਸਰਕਾਰ ਨੇ 8069 ਕੈਂਸਰ ਮਰੀਜ਼ਾਂ ਦੇ ਕੈਸ਼ਲੈੱਸ ਇਲਾਜ ’ਤੇ 20.22 ਕਰੋੜ ਰੁਪਏ ਖ਼ਰਚ ਕੀਤੇ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਵੀਰਵਾਰ ਸਵੇਰੇ 9:30 ਵਜੇ ਪ੍ਰਧਾਨ ਮੰਤਰੀ ਜੀ ਨੇ ਟਵੀਟ ਕਰਕੇ ਵੀ ਕਿਹਾ ਸੀ ਕਿ ਮੈਂ ਫਾਸਟ ਟ੍ਰੈਕ ਕੋਰਟ ਬਣਾਵਾਂਗਾ ਅਤੇ ਮਹਿਜ਼ ਕੁਝ ਘੰਟਿਆਂ ਬਾਅਦ, 1:30 ਵਜੇ ਪੀਟੀਆਈ ਦੀ ਖ਼ਬਰ ਆ ਗਈ ਕਿ ਸੀਬੀਆਈ ਨੇ ਮਾਸਟਰਮਾਈਂਡ ਨੂੰ ਛੱਡ ਦਿੱਤਾ। ਪ੍ਰਧਾਨ ਮੰਤਰੀ ਜੀ, ਜੇਕਰ ਤੁਹਾਡੀ ਸੀਬੀਆਈ ਅਦਾਲਤ ਵਿੱਚ ਸਬੂਤ ਹੀ ਪੇਸ਼ ਨਹੀਂ ਕਰੇਗੀ, ਤਾਂ ਇਹ ਫਾਸਟ ਟ੍ਰੈਕ ਅਦਾਲਤਾਂ ਦੀ ਅਹਿਮਿਅਤ ਹੀ ਕੀ ਹੈ? ਤੁਸੀਂ ਪੇਪਰ ਲੀਕ ਮਾਫੀਆ ਨੂੰ ਕਿਉਂ ਬਚਾਉਣਾ ਚਾਹੁੰਦੇ ਹੋ? ਤੁਸੀਂ ਦੇਸ਼ ਨੂੰ ਇਸ ਤਰ੍ਹਾਂ ਦੇ ਝੂਠੇ ਅਤੇ ਖੋਖਲੇ ਭਰੋਸੇ ਕਿਉਂ ਦੇ ਰਹੇ ਹੋ?ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੂਰੇ ਦੇਸ਼ ਦਾ ਯੂਥ ਪੀੜਤ ਹੈ। ਬੱਚਿਆਂ ਨੇ ਖ਼ੁਦਕੁਸ਼ੀਆਂ ਕਰ ਲਈਆਂ ਹਨ ਅਤੇ ਤੁਸੀਂ ਇਸ ਤਰ੍ਹਾਂ ਦੇ ਖੋਖਲੇ ਵਾਅਦੇ ਕਰ ਰਹੇ ਹੋ। ਕੀ ਤੁਸੀਂ ਇਹ ਯਕੀਨੀ ਬਣਾਉਣ ਲਈ ਕੋਈ ਕਦਮ ਚੁੱਕਿਆ ਹੈ ਕਿ ਅਗਲੇ ਸਾਲ ਨੀਟ ਦਾ ਪੇਪਰ ਲੀਕ ਨਾ ਹੋਵੇ? ਕੋਈ ਕਦਮ ਨਹੀਂ ਚੁੱਕਿਆ ਗਿਆ। ਇਸ ਵਾਰ ਪੇਪਰ ਲੀਕ ਹੋਇਆ, ਕਈ ਬੱਚਿਆਂ ਨੇ ਖ਼ੁਦਕੁਸ਼ੀ ਕੀਤੀ। ਅਗਲੀ ਵਾਰ ਪੇਪਰ ਫਿਰ ਲੀਕ ਹੋਵੇਗਾ ਅਤੇ ਤੁਸੀਂ ਫਾਸਟ ਟ੍ਰੈਕ ਕੋਰਟ ਬਣਾਉਂਦੇ ਘੁੰਮ ਰਹੇ ਹੋ। ਇਹ ਫਾਸਟ ਟ੍ਰੈਕ ਕੋਰਟਾਂ ਨਾਲ ਕੀ ਹੋਵੇਗਾ?ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਫਾਸਟ ਟ੍ਰੈਕ ਕੋਰਟ ਤਾਂ ਪਹਿਲਾਂ ਹੀ ਪੋਕਸੋ ਅਤੇ ਜਬਰ-ਜਨਾਹ ਦੇ ਮਾਮਲਿਆਂ ਲਈ ਬਣੇ ਹੋਏ ਹਨ, ਪਰ ਉੱਥੇ ਵੀ ਸਾਲਾਂ-ਬੱਧੀ ਸਮਾਂ ਲੱਗ ਜਾਂਦਾ ਹੈ। ਪ੍ਰਧਾਨ ਮੰਤਰੀ ਜੀ, ਜੇਕਰ ਤੁਸੀਂ ਪੇਪਰ ਲੀਕ ਮਾਫੀਆ ਦੇ ਮਾਸਟਰਮਾਈਂਡ ਨੂੰ ਛਡਾਉਣਾ ਹੀ ਹੈ, ਜੇਕਰ ਤੁਸੀਂ ਸਬੂਤ ਇਕੱਠੇ ਹੀ ਨਹੀਂ ਕਰਨੇ, ਜਾਂਚ ਹੀ ਨਹੀਂ ਕਰਨੀ, ਉਨ੍ਹਾਂ ਨੂੰ ਜ਼ਮਾਨਤ ਹੀ ਦੁਆਉਣੀ ਹੈ ਅਤੇ ਜੇਲ੍ਹ ਤੋਂ ਹੀ ਛਡਾਉਣਾ ਹੈ, ਤਾਂ ਇਹ ਫਾਸਟ ਟ੍ਰੈਕ ਕੋਰਟ ਆਖ਼ਰ ਕੀ ਕਰਨਗੇ? ਪ੍ਰਧਾਨ ਮੰਤਰੀ ਜੀ, ਤੁਹਾਡੀ ਨੀਅਤ ਵਿੱਚ ਹੀ ਖੋਟ ਹੈ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Faridkot ‘ਚ ਪ੍ਰੇਮੀ ਨੂੰ ਹੋਟਲ ‘ਚ ਮਿਲਣ ਗਈ ਸ਼ਾਦੀਸ਼ੁਦਾ ਔਰਤ ਦੀ ਦੌਰਾ ਪੈਣ ਕਾਰਨ ਮੌ*ਤ

Faridkot News: Faridkot ਜ਼ਿਲ੍ਹੇ ਦੇ ਕੋਟਕਪੂਰਾ ਸ਼ਹਿਰ ਵਿਚ ਸਥਿਤ...

ਪੰਜਾਬ ਦੇ ਇਕਲੌਤੇ ਮੰਤਰੀ ਰਵਨੀਤ ਬਿੱਟੂ ਵੱਲੋਂ ਮੋਦੀ ਮੰਤਰੀ ਮੰਡਲ ‘ਚੋਂ ਅਸਤੀਫ਼ਾ

Punjab News: ਪੰਜਾਬ ਤੋਂ ਕੇਂਦਰੀ ਮੰਤਰੀ ਮੰਡਲ ਵਿਚ ਇਕਲੌਤੇ...