👉ਪੰਜਾਬ ਵਿੱਚ ਹੋਏ ਪੇਪਰ ਲੀਕ ਮਾਮਲੇ ‘ਚ ਹਰਜੋਤ ਬੈਂਸ ਦੇਣ ਹੁਣ ਅਸਤੀਫਾ : ਗਰਗ/ਕੋਤਭਾਈ
Bathinda News: ਦੇਸ਼ ਦੀ ਸਿੱਖਿਆ ਪ੍ਰਣਾਲੀ ਦੇ ਵਿਰੋਧ ਵਿੱਚ ਵਿਦਿਆਰਥੀਆਂ ਵੱਲੋਂ ਸੰਸਦ ਦਾ ਘਰਾਓ ਕਰਕੇ ਮੋਦੀ ਸਰਕਾਰ ਖਿਲਾਫ਼ ਵਿੱਢੇ ਸੰਘਰਸ਼ ਦੌਰਾਨ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਵੱਲੋਂ ਅਸਤੀਫਾ ਦੇਣ ਦੇ ਐਲਾਨ ਨੂੰ ਕਾਂਗਰਸ ਨੇ ਜਿੱਤ ਕਰਾਰ ਦਿੱਤਾ ਹੈ।ਜਿਸਦੇ ਚੱਲਦੇ ਸ਼ਨੀਵਾਰ ਨੂੰ ਬਠਿੰਡਾ ਕਾਂਗਰਸ ਵੱਲੋਂ ਢੋਲ ਦੀ ਥਾਪ ‘ਤੇ ਜੇਤੂ ਮਾਰਚ ਕੱਢਿਆ ਗਿਆ। ਜ਼ਿਲਾ ਪ੍ਰਧਾਨ ਸ਼ਹਿਰੀ ਰਾਜਨ ਗਰਗ ਅਤੇ ਜ਼ਿਲਾ ਪ੍ਰਧਾਨ ਦਿਹਾਤੀ ਪ੍ਰੀਤਮ ਸਿੰਘ ਕੋਟਭਾਈ ਦੀ ਅਗਵਾਈ ਵਿੱਚ ਕਾਂਗਰਸ ਨੇ ਫਾਇਰ ਬ੍ਰਗੇਡ ਚੌਂਕ ਤੋਂ ਲੈ ਕੇ ਵੱਖ-ਵੱਖ ਬਜ਼ਾਰਾਂ ਵਿੱਚ ਦੀ ਰੇਲਵੇ ਸਟੇਸ਼ਨ ਅਤੇ ਮਾਲ ਰੋਡ ਤੋਂ ਹੁੰਦੇ ਹੋਏ ਇਹ ਜੇਤੂ ਮਾਰਚ ਕੱਢਿਆ। ਇਸ ਦੌਰਾਨ ਜਿੱਥੇ ਮ੍ਰਿਤਕ ਵਿਦਿਆਰਥੀਆਂ ਨੂੰ ਸ਼ਰਧਾ ਫੁੱਲ ਭੇਂਟ ਕੀਤੇ ਗਏ, ਉੱਥੇ ਹੀ ਲਾਠੀ ਚਾਰਜ ਦਾ ਸ਼ਿਕਾਰ ਹੋਏ ਵਿਦਿਆਰਥੀਆਂ ਨਾਲ ਵੀ ਹਮਦਰਦੀ ਪ੍ਰਗਟ ਕੀਤੀ ਗਈ ਅਤੇ ਬਾਕੀ ਰਹਿੰਦੀਆਂ ਮੰਗਾਂ ਵੀ ਪੂਰੀਆਂ ਕਰਨ ਦੀ ਮੰਗ ਕੀਤੀ ਗਈ। ਵੱਡੀ ਗਿਣਤੀ ਵਿੱਚ ਵਪਾਰੀਆਂ ਅਤੇ ਸ਼ਹਿਰੀਆਂ ਨੇ ਵੀ ਸ਼ਮੂਲੀਅਤ ਕਰਦੇ ਹੋਏ ਇਸ ਜੇਤੂ ਮਾਰਚ ਦਾ ਸਮਰਥਨ ਕੀਤਾ।
ਇਸ ਮੌਕੇ ਪ੍ਰਧਾਨ ਸ਼ਹਿਰੀ ਰਾਜਨ ਗਰਗ ਅਤੇ ਦਿਹਾਤੀ ਪ੍ਰੀਤਮ ਸਿੰਘ ਕੋਟਭਾਈ ਨੇ ਕਿਹਾ ਕਿ ਦੇਸ਼ ਦੀ ਮੋਦੀ ਸਰਕਾਰ ਦਾ ਸਿਸਟਮ ਫੇਲ ਹੋ ਚੁੱਕਿਆ ਹੈ, ਆਖਿਰ ਕਾਰ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਕਾਂਗਰਸ ਵੱਲੋਂ ਕੀਤੇ ਗਏ ਵੱਡੇ ਪ੍ਰਦਰਸ਼ਨ ਅਤੇ 32 ਦਿਨ ਲਗਾਤਾਰ ਵਿਦਿਆਰਥੀਆਂ ਤੇ ਸੰਘਰਸ਼ ਦੇ ਕੀਤੇ ਗਏ ਸਮਰਥਨ ਨਾਲ ਰੋਜ਼ ਵਿਰੋਧ ਪ੍ਰਦਰਸ਼ਨ ਕਰਕੇ ਅੱਜ ਕਾਂਗਰਸ ਅਤੇ ਵਿਦਿਆਰਥੀਆਂ ਦੇ ਸੰਘਰਸ਼ ਦੀ ਜਿੱਤ ਹੋਈ ਜਿਸ ਕਰਕੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਅਸਤੀਫਾ ਦੇਣਾ ਪਿਆ ।ਉਹਨਾਂ ਕਿਹਾ ਕਿ ਇਸ ਅਸਤੀਫੇ ਨਾਲ ਦੇਸ਼ ਦੀ ਸਿੱਖਿਆ ਪ੍ਰਣਾਲੀ ਦਾ ਸਿਸਟਮ ਦਰੁਸਤ ਹੋਣ ਵਾਲਾ ਨਹੀਂ ਇਸ ਮਾਮਲੇ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੀ ਅਸਤੀਫਾ ਬਣਦਾ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਦੇਸ਼ ਦੀ ਸਿੱਖਿਆ ਪ੍ਰਣਾਲੀ ਨੂੰ ਦਰੁਸਤ ਕਰਨ ਲਈ ਠੋਸ ਸਿਸਟਮ ਬਣਾਉਣ ਵੱਲ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਲੱਖਾਂ ਵਿਦਿਆਰਥੀਆਂ ਦਾ ਭਵਿੱਖ ਦਾ ਤੇ ਨਾ ਲੱਗੇ। ਕਾਂਗਰਸੀ ਆਗੂਆਂ ਨੇ ਜਿੱਥੇ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਨੂੰ ਕਾਂਗਰਸ ਦੀ ਜਿੱਤ ਦੱਸਿਆ ਉਥੇ ਹੀ ਪੰਜਾਬ ਵਿੱਚ ਹੋਏ ਪੇਪਰ ਲੀਕ ਮਾਮਲੇ ਤੇ ਵੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਵੀ ਅਸਤੀਫਾ ਮੰਗਿਆ। ਇਸ ਮੌਕੇ ਕੇ ਕੇ ਅਗਰਵਾਲ, ਅਸ਼ੋਕ ਕੁਮਾਰ, ਅਰੁਣ ਵਧਾਵਣ, ਪਵਨ ਮਾਨੀ, ਬਲਵੰਤ ਰਾਏ ਨਾਥ, ਅਵਤਾਰ ਸਿੰਘ ਗੋਨਿਆਣਾ, ਸੁਨੀਲ ਕੁਮਾਰ ਕਿਰਨਜੀਤ ਸਿੰਘ ਗਹਿਰੀ, ਮੀਡੀਆ ਇੰਚਾਰਜ ਰੁਪਿੰਦਰ ਬਿੰਦਰਾ, ਦਰਸ਼ਨ ਜੀਦਾ, ਅੰਮ੍ਰਿਤ ਗਿੱਲ, ਮਾਸਟਰ ਹਰਿਮੰਦਰ ਸਿੰਘ,ਬਲਜਿੰਦਰ ਠੇਕੇਦਾਰ, ਮਾਧਵ ਰਾਮ ਸ਼ਰਮਾ, ਟਹਿਲ ਸਿੰਘ ਸੰਧੂ ਆਦਿ ਹਾਜਰ ਸਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।






