👉ਥਾਣਾ ਵੈਰੋਕਾ ਪੁਲਿਸ ਵੱਲੋਂ ਲੁੱਟ ਖੋਹ ਦੀ ਵਾਰਦਾਤ 24 ਘੰਟਿਆਂ ਅੰਦਰ ਟੇ੍ਰਸ, 3 ਦੋਸ਼ੀ ਕਾਬੂ
Fazilka News: Fazilka Police ਵੱਲੋਂ ਮਾੜੇ ਅਨਸਰਾਂ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਮੁਹਿੰਮ ਦੇ ਤਹਿਤ ਥਾਣਾ ਵੈਰੋਕਾ ਪੁਲਿਸ ਵੱਲੋਂ ਇੱਕ ਮੋਟਰਸਾਈਕਲ ਸਵਾਰ (ਮਹਿਲਾ ਸਰਪੰਚ ਦੇ ਪਤੀ) ਤੋਂ ਨਕਦੀ ਖੋਹ ਕੇ ਫਰਾਰ ਹੋਏ ਤਿੰਨ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਨੂੰ ਮੁਕੱਦਮਾ ਦਰਜ ਹੋਣ ਤੋਂ 24 ਘੰਟਿਆਂ ਦੇ ਅੰਦਰ ਅੰਦਰ ਟ੍ਰੇਸ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਗਈ ਹੈ।ਮਦਨ ਲਾਲ ਵਾਸੀ ਪਿੰਡ ਛੱਪੜੀ ਵਾਲਾ ਨੇ ਥਾਣਾ ਵੈਰੋਕਾ ਵਿਖੇ ਇਤਲਾਹ ਦਿੱਤੀ ਕਿ ਉਹ ਮਿਤੀ 22 ਜੁਲਾਈ 2026 ਨੂੰ ਵਕਤ ਕਰੀਬ 3:30 ਵਜੇ ਬਾਅਦ ਦੁਪਹਿਰ ਉਹ ਆਪਣੇ ਮੋਟਰਸਾੲਕਲ ਤੇ ਸਵਾਰ ਹੋ ਕੇ ਜਲਾਲਾਬਾਦ ਤੋਂ ਆਪਣੇ ਪਿੰਡ ਜਾ ਰਿਹਾ ਸੀ ਤਾਂ ਪਿੰਡ ਜੈਮਲ ਵਾਲਾ ਨੇੜੇ ਤਿੰਨ ਅਣਪਛਾਤੇ ਵਿਅਕਤੀਆਂ ਨੇ ਉਸ ਤੇ ਹਮਲਾ ਕਰ ਦਿੱਤਾ ਅਤੇ ਉਸ ਤੋਂ 49,500/—ਰੁਪਏ ਦੀ ਨਕਦੀ ਖੇਹ ਕੇ ਲੈ ਗਏ।
ਇਹ ਵੀ ਪੜ੍ਹੋ 👉Punjab Police ਨੇ ਕੇਂਦਰੀ ਏਜੰਸੀਆਂ ਦੇ ਤਾਲਮੇਲ ਨਾਲ ਗੈਂਗਸਟਰ ਜੋਬਨਜੀਤ ਬਿੱਲਾ ਨੂੰ ਇੰਡੋਨੇਸ਼ੀਆ ਤੋਂ ਲਿਆਂਦਾ ਭਾਰਤ
ਮੁਦਈ ਦੇ ਬਿਆਨ ਮੁਤਾਬਿਕ ਮੁਕੱਦਮਾ ਨੰਬਰ 112 ਮਿਤੀ 22—7—2026 ਜੁਰਮ 304,112 ਬੀ.ਐਨ.ਐਸ ਥਾਣਾ ਵੈਰੋਕਾ ਨਾਮਾਲੂਮ ਦੋਸ਼ੀਆਂ ਖਿਲਾਫ ਦਰਜ ਰਜਿਸਟਰ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਗਈ।ਦੌਰਾਨੇ ਤਫਤੀਸ਼ ਸ੍ਰੀ ਲਵਦੀਪ ਸਿੰਘ ਗਿੱਲ ਡੀ.ਐਸ.ਪੀ (ਸਥਾਨਿਕ) ਫਾਜਿਲਕਾ, ਵਾਧੂ ਚਾਰਜ ਡੀ.ਐਸ.ਪੀ ਸਬ ਡਵੀਜਨ ਜਲਾਲਾਬਾਦ ਦੀ ਅਗਵਾਈ ਹੇਠ ਅਤੇ ਐਸ.ਆਈ ਪਰਗਟ ਸਿੰਘ ਮੁੱਖ ਅਫਸਰ ਥਾਣਾ ਵੈਰੋਕਾ ਜਲਾਲਾਬਾਦ ਦੀ ਨਿਗਰਾਨੀ ਹੇਠ ਦੋਸ਼ੀਆਂ ਨੂੰ ਟ੍ਰੇਸ ਕਰਨ ਲਈ ਵੱਖ ਵੱਖ ਟੀਮਾਂ ਬਣਾਈਆਂ ਗਈਆਂ। ਇਹਨਾਂ ਟੀਮਾਂ ਵੱਲੋਂ ਘਟਨਾ ਦੇ ਆਸ ਪਾਸ ਅਤੇ ਲਾਗਲੇ ਪਿੰਡਾਂ ਵਿੱਚ ਲੱਗੇ ਸੀ.ਸੀ.ਟੀ.ਵੀ ਕੈਮਰੇ ਖੰਗਾਲੇ ਗਏ। ਦੌਰਾਨੇ ਤਫਤੀਸ਼ ਮੁਕੱਦਮਾ ਦਰਜ ਹੋਣ ਤੋਂ 24 ਘੰਟੇ ਦੇ ਅੰਦਰ ਅੰਦਰ ਨੂੰ ਘਟਨਾ ਨੂੰ ਅੰਜਾਮ ਦੇਣ ਵਾਲੇ ਤਿੰਨੋ ਦੋਸ਼ੀਆਂ 1. ਕਰਨ ਸਿੰਘ ਪੁੱਤਰ ਰੁਲੀਆ ਸਿੰਘ 2. ਪ੍ਰਿੰਸ ਪੁੱਤਰ ਸੁਖਵਿੰਦਰ ਸਿੰਘ ਵਾਸੀਆਨ ਗੋਬਿੰਦ ਨਗਰੀ ਜਲਾਲਾਬਾਦ ਅਤੇ 3. ਰਾਹੁਲ ਪੁੱਤਰ ਮਾਂਗੀ ਲਾਲ ਵਾਸੀ ਟਿੱਬੇ ਵਾਲੀ ਬਸਤੀ ਗੁਰੂ ਹਰਸਹਾਏ (ਜਿਲ੍ਹਾ ਫਿਰੋਜਪੁਰ) ਨੂੰ ਟ੍ਰੇਸ ਕਰ ਲਿਆ ਗਿਆ।
ਇਹ ਵੀ ਪੜ੍ਹੋ 👉Bathinda Police ਨੇ ਭੁੱਕੀ ਤਸਕਰੀ ਕਰਦੀਆਂ ਦੋ ਨੌਜਵਾਨ ਲੜਕੀਆਂ ਨੂੰ ਕੀਤਾ ਗ੍ਰਿਫਤਾਰ
ਜਿਹਨਾਂ ਨੂੰ ਗ੍ਰਿਫਤਾਰ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਦੋਸ਼ੀਆਂ ਦੀ ਮੁੱਢਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਗੁਰੂ ਹਰਸਹਾਏ, ਗੋਲੂਕਾ, ਜਲਾਲਾਬਾਦ, ਬਾਹਮਣੀ ਵਾਲਾ, ਲਾਧੂਕਾ ਅਤੇ ਹੋਰ ਆਸਪਾਸ ਦੇ ਇਲਾਕਿਆਂ ਵਿੱਚ ਮੋਟਰਸਾਈਕਲਾਂ ਤੇ ਘੁੰਮਦੇ ਰਹਿੰਦੇ ਸਨ ਅਤੇ ਸੁੰਨਸਾਨ ਥਾਵਾਂ ਤੇ ਰਾਹ ਜਾਦੇ ਮੋਟਰ ਸਾਈਕਲ ਸਵਾਰਾਂ ਨੂੰ ਹਥਿਆਰਾਂ ਦਾ ਡਰ ਦੇ ਕੇ ਆਪਣਾ ਨਿਸ਼ਾਨਾ ਬਣਾ ਕੇੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਜਿਹਨਾਂ ਵੱਲੋਂ ਜਿਆਦਾਤਰ ਨਕਦੀ, ਮੋਬਾਇਲ ਫੋਨ ਅਤੇ ਪਰਸ ਖੋਹੇ ਜਾਂਦੇ ਸਨ। ਦੋਸ਼ੀ ਕਰਨ ਅਤੇ ਪ੍ਰਿੰਸ ਦੇ ਖਿਲਾਫ ਪਹਿਲਾਂ ਵੀ ਚੋਰੀ ਅਤੇ ਲੁੱਟਾਂ ਖੋਹਾਂ ਕਰਨ ਦੇ ਮੁਕੱਦਮੇ ਦਰਜ ਹਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।






