spot_img
spot_img

World Hepatitis Day: PILBS ਮੋਹਾਲੀ ਵੱਲੋਂ ਭਲਕੇ ਵਿਸ਼ੇਸ਼ ਲਿਵਰ ਹੈਲਥ ਕੈਂਪ ਲਗਾਇਆ ਜਾਵੇਗਾ, ਮੁੱਖ ਟੈਸਟ ਸਿਰਫ਼ 1000 ਰੁਪਏ ਵਿੱਚ ਹੋਣਗੇ ਉਪਲਬਧ

Date:

spot_img

👉ਡਾਇਰੈਕਟਰ ਡਾ. ਵੀਰੇਂਦਰ ਸਿੰਘ ਵੱਲੋਂ ਆਮ ਜਨਤਾ ਨੂੰ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ
👉ਕੈਂਪ ਸਿਰਫ਼ ਲਿਵਰ ਦੇ ਮਰੀਜ਼ਾਂ ਲਈ ਹੀ ਨਹੀਂ, ਸਗੋਂ ਹਰ ਉਸ ਵਿਅਕਤੀ ਲਈ ਹੈ ਜੋ ਇਹ ਯਕੀਨੀ ਬਣਾਉਣਾ ਚਾਹੁੰਦਾ ਹੈ ਕਿ ਉਸ ਦਾ ਲਿਵਰ ਸਿਹਤਮੰਦ ਹੈ: ਡਾ. ਵੀਰੇਂਦਰ ਸਿੰਘ
👉ਇਸ ਪੈਕੇਜ ਵਿੱਚ ਡਾਕਟਰੀ ਸਲਾਹ ਸਮੇਤ ਫਾਈਬਰੋਸਕੈਨ, ਅਲਟਰਾਸਾਊਂਡ, ਹੈਪੇਟਾਈਟਸ ਸਕ੍ਰੀਨਿੰਗ ਵਰਗੇ ਪ੍ਰਮੁੱਖ ਟੈਸਟ ਸ਼ਾਮਲ
Mohali News:World Hepatitis Day ਮੌਕੇ, ਲਿਵਰ ਦੀ ਦੇਖਭਾਲ ਲਈ ਸੂਬੇ ਦੀ ਪ੍ਰਮੁੱਖ ਸੁਪਰ-ਸਪੈਸ਼ਲਿਟੀ ਸੰਸਥਾ ਪੰਜਾਬ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਜ਼ (ਪੀ.ਆਈ.ਐਲ.ਬੀ.ਐਸ.), ਮੋਹਾਲੀ ਵੱਲੋਂ 28 ਜੁਲਾਈ, 2026 (ਮੰਗਲਵਾਰ) ਨੂੰ ਸਵੇਰੇ 9 ਵਜੇ ਤੋਂ ਸੰਸਥਾ ਦੇ ਓ.ਪੀ.ਡੀ. ਕੰਪਲੈਕਸ ਵਿੱਚ ਵਿਆਪਕ ਲਿਵਰ ਹੈਲਥ ਕੈਂਪ ਲਗਾਇਆ ਜਾ ਰਿਹਾ ਹੈ।ਇਸ ਸਾਲ ਦੀ ਗਲੋਬਲ ਥੀਮ “ਲੈਟਸ ਬ੍ਰੇਕ ਇਟ ਡਾਊਨ” ਨੂੰ ਧਿਆਨ ਵਿੱਚ ਰੱਖਦਿਆਂ, ਇਸ ਕੈਂਪ ਦਾ ਉਦੇਸ਼ ਆਮ ਜਨਤਾ ਲਈ ਲਿਵਰ ਸਬੰਧੀ ਆਧੁਨਿਕ ਜਾਂਚ ਸਹੂਲਤਾਂ ਨੂੰ ਸੁਖਾਲਾ ਅਤੇ ਕਿਫ਼ਾਇਤੀ ਬਣਾਉਣਾ ਹੈ।

ਇਹ ਵੀ ਪੜ੍ਹੋ  ਸਰਹੱਦ ਪਾਰੋਂ ਚੱਲ ਰਹੇ ਤਸਕਰੀ ਮਾਡਿਊਲ ਨਾਲ ਜੁੜੇ ਚਾਰ ਵਿਅਕਤੀ 5 ਪਿਸਤੌਲ, 2 ਕਿਲੋ ਹੈਰੋਇਨ ਅਤੇ 5 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ

ਪੀ.ਆਈ.ਐਲ.ਬੀ.ਐਸ. ਦੇ ਡਾਇਰੈਕਟਰ ਡਾ. ਵੀਰੇਂਦਰ ਸਿੰਘ ਨੇ ਦੱਸਿਆ ਕਿ ਇਸ ਵਿਸ਼ੇਸ਼ ਪਹਿਲਕਦਮੀ ਤਹਿਤ ਮਾਹਰ ਹੈਪੇਟੋਲੋਜਿਸਟ ਦੀ ਸਲਾਹ ਸਮੇਤ ਮੁੱਖ ਲਿਵਰ ਟੈਸਟ—ਜਿਨ੍ਹਾਂ ਵਿੱਚ ਫਾਈਬਰੋਸਕੈਨ, ਅਲਟਰਾਸਾਊਂਡ, ਲਿਵਰ ਫੰਕਸ਼ਨ ਟੈਸਟ (ਐਲਐਫਟੀ), ਰੀਨਲ ਫੰਕਸ਼ਨ ਟੈਸਟ (ਆਰਐਫਟੀ), ਯੂਰਿਨ ਰੂਟੀਨ ਮਾਈਕਰੋਸਕੋਪੀ, ਹੈਪੇਟਾਈਟਸ ਬੀ ਅਤੇ ਸੀ ਦੀ ਸਕ੍ਰੀਨਿੰਗ ਸ਼ਾਮਲ ਹਨ, ਮਹਿਜ਼ 1000 ਰੁਪਏ ਵਿੱਚ ਉਪਲਬਧ ਹੋਣਗੇ।ਡਾ. ਵੀਰੇਂਦਰ ਸਿੰਘ ਨੇ ਆਮ ਲੋਕਾਂ ਨੂੰ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕਰਦਿਆਂ ਸੂਬੇ ਭਰ ਦੇ ਲੋਕਾਂ ਨੂੰ ਕੈਂਪ ਵਿੱਚ ਪਹੁੰਚ ਕੇ ਆਪਣੀ ਸਿਹਤ ਨੂੰ ਪਹਿਲ ਦੇਣ ਲਈ ਕਿਹਾ।ਡਾਇਰੈਕਟਰ ਨੇ ਕਿਹਾ, “ਇਹ ਕੈਂਪ ਸਿਰਫ਼ ਲਿਵਰ ਦੀ ਬੀਮਾਰੀ ਤੋਂ ਪੀੜਤ ਮਰੀਜ਼ਾਂ ਲਈ ਹੀ ਨਹੀਂ ਹੈ, ਸਗੋਂ ਹਰ ਉਸ ਵਿਅਕਤੀ ਲਈ ਹੈ ਜੋ ਇਹ ਯਕੀਨੀ ਬਣਾਉਣਾ ਚਾਹੁੰਦਾ ਹੈ ਕਿ ਉਸ ਦਾ ਲਿਵਰ ਸਿਹਤਮੰਦ ਹੈ।”ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਬੀਮਾਰੀ ਦੀ ਸਮੇਂ ਸਿਰ ਪਛਾਣ ਅਤੇ ਜਾਂਚ ਲਿਵਰ ਦੀਆਂ ਗੰਭੀਰ ਸਮੱਸਿਆਵਾਂ ਤੋਂ ਬਚਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਕਿਹਾ ਕਿ ਬਿਨਾਂ ਲੱਛਣ ਵਾਲੇ ਵਿਅਕਤੀਆਂ ਲਈ ਵੀ ਨਿਯਮਤ ਜਾਂਚ ਜ਼ਰੂਰੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

नांगल चौधरी में मल्टी-मोडल लॉजिस्टिक हब परियोजना को मिलेगी नई रफ्तार : डॉ. अमित कुमार अग्रवाल

👉उच्चस्तरीय बैठक में परियोजना की प्रगति की हुई समीक्षा,...

Bathinda ‘ਚ ਵਿਦਿਆਰਥੀ ਸੰਘਰਸ਼ ਦੀ ਜਿੱਤ ‘ਤੇ ਕਿਸਾਨ ਰੈਲੀ ਅਤੇ ਮੁਜਾਹਰਾ

Bathinda News: ਨੀਟ ਪੇਪਰ ਘੁਟਾਲੇ ਖਿਲਾਫ ਜੰਤਰ ਮੰਤਰ 'ਤੇ...