spot_img
spot_img

Bathinda ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਤੇ ਉੱਪ ਚੇਅਰਮੈਨ ਦੀ ਚੋਣ ਅੱਜ, ਭੁੱਚੋਂ ਹਲਕੇ ਨੂੰ ਮਿਲ ਸਕਦੀ ਹੈ ਚੇਅਰਮੈਨੀ!

Date:

spot_img

Bathinda News: Bathinda ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਤੇ ਉੱਪ ਚੇਅਰਮੈਨ ਦੀ ਚੋਣ ਅੱਜ ਬੁੱਧਵਾਰ ਨੂੰ ਹੋਣ ਜਾ ਰਹੀ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਕੋਰਟ ਦੇ ਆਦੇਸ਼ਾਂ ਉੱਪਰ ਦੁਪਿਹਰ ਕਰੀਬ 2 ਵਜੇਂ ਹੋਣ ਜਾ ਰਹੀ ਇਸ ਚੋਣ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸੁਰੱਖਿਆ ਦੇ ਕਾਫ਼ੀ ਸਖ਼ਤ ਪ੍ਰਬੰਧ ਕੀਤੇ ਗਏ ਹਨ। ਇਸ ਚੋਣ ਦੇ ਲਈ ਹਾਈਕੋਰਟ ਨੇ 2 ਵਕੀਲਾਂ ਨੂੰ ਬਤੌਰ ਆਬਜ਼ਰਵਰ ਵੀ ਬਠਿੰਡਾ ਭੇਜਿਆ ਹੈ।

ਇਹ ਵੀ ਪੜ੍ਹੋ 👉ਮਾਈਨਿੰਗ ਵਿਭਾਗ ਦਾ SDO 8 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫ਼ਤਾਰ

ਦਸਣਾ ਬਣਦਾ ਹੈ ਕਿ 14 ਦਸੰਬਰ 2025 ਨੂੰ ਜ਼ਿਲ੍ਰਾ ਪ੍ਰੀਸ਼ਦ ਬਠਿੰਡਾ ਦੇ ਕੁੱਲ 17 ਜੋਨਾਂ ਲਈ ਹੋਈ ਚੋਣ ਦੇ ਨਤੀਜਿਆਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਜਿੱਤ ਮਿਲੀ ਸੀ।ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਤਹਿਤ ਬਠਿੰਡਾ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਮੈਨੀ ਦਲਿਤ ਵਰਗ ਅਤੇ ਉਪ ਚੇਅਰਮੈਨ ਦੀ ਕੁਰਸੀ ਜਨਰਲ ਵਰਗ ਦੀ ਔਰਤ ਲਈ ਰਾਖਵੀਂ ਕੀਤੀ ਗਈ ਸੀ। ਸੂਚਨਾ ਮੁਤਾਬਕ ਇਸਤੋਂ ਪਹਿਲਾਂ ਵੀ ਚੇਅਰਮੈਨ ਦੀ ਚੋਣ ਲਈ ਮੀਟਿੰਗ ਰੱਖੀ ਗਈ ਸੀ ਪ੍ਰੰਤੂ ਮੁਲਤਵੀਂ ਹੋ ਗਈ ਸੀ।

ਇਹ ਵੀ ਪੜ੍ਹੋ 👉AAP ਵੱਲੋਂ ਨਵੇਂ ਹਲਕਾ ਇੰਚਾਰਜਾਂ ਦਾ ਐਲਾਨ, ਦੇਖੋ ਲਿਸਟ

ਚਰਚਾ ਮੁਤਾਬਕ ਜੇਕਰ ਅਕਾਲੀ ਦਲ ਦੇ ਸਾਰੇ ਜਿੱਤੇ ਮੈਂਬਰ ਇੱਕਜੁਟ ਰਹਿੰਦੇ ਹਨ ਤਾਂ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਦੀ ‘ਕੁਰਸੀ’ ਭੁੱਚੋਂ ਹਲਕੇ ਵਿਚ ਜਾ ਸਕਦੀ ਹੈ, ਕਿਉਂਕ ਅਕਾਲੀ ਦਲ ਵੱਲੋਂ ਪੂਹਲੀ ਜੋਨ ਤੋਂ ਜਿੱਤੇ ਸਵਰਨ ਸਿੰਘ ਨੇ ਰਿਕਾਕਡ ਤੋੜ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਸੀ ਤੇ ਉਹ ਜ਼ਿਲ੍ਹਾ ਜਥੇਦਾਰ ਜਗਸੀਰ ਸਿੰਘ ਕਲਿਆਣ ਦੇ ਨਜ਼ਦੀਕੀਆਂ ਵਿਚੋਂ ਮੰਨੇ ਜਾਂਦੇ ਹਨ। ਇਸੇ ਤਰ੍ਹਾਂ ਉੱਪ ਚੇਅਰਮੈਨੀ ਦਾ ਤਾਜ਼ ਬਠਿੰਡਾ ਦਿਹਾਤੀ ਹਲਕੇ ਨਾਲ ਸਬੰਧਤ ਬੱਲੂਆਣਾ ਹਲਕੇ ਤੋਂ ਮਰਹੂਮ ਜਥੇਦਾਰ ਜਗਸੀਰ ਸਿੰਘ ਦੀ ਧਰਮਪਤਨੀ ਦੇ ਸਿਰ ਸਜ਼ ਸਕਦਾ ਹੈ। ਹਾਲਾਂਕਿ ਆਮ ਆਦਮੀ ਪਾਰਟੀ ਵੱਲੋਂ ਵੀ ਇੰਨ੍ਹਾਂ ਦੋਨਾਂ ਕੁਰਸੀਆਂ ‘ਤੇ ਆਪਣੇ ਸਮਰਥਕਾਂ ਨੂੰ ਬਿਠਾਉਣ ਲਈ ਪੂਰੀਆਂ ਤਿਆਰੀਆਂ ਵਿੱਢੀਆਂ ਹੋਈਆਂ ਹਨ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Punjab Congress ਦਾ ਕਾਟੋ-ਕਲੈਸ਼; ਭੁਪੇਸ਼ ਬਘੇਲ ਭਲਕ ਤੋਂ ਮੁੜ ਪੰਜਾਬ ਦੌਰੇ ‘ਤੇ

Punjab News: Punjab Congress (ਪੰਜਾਬ ਕਾਂਗਰਸ) ਦੀ ਪ੍ਰਧਾਨਗੀ ਨੂੰ...