spot_img
spot_img

Punjab Congress ਦਾ ਕਾਟੋ-ਕਲੈਸ਼; ਭੁਪੇਸ਼ ਬਘੇਲ ਭਲਕ ਤੋਂ ਮੁੜ ਪੰਜਾਬ ਦੌਰੇ ‘ਤੇ

Date:

spot_img

Punjab News: Punjab Congress (ਪੰਜਾਬ ਕਾਂਗਰਸ) ਦੀ ਪ੍ਰਧਾਨਗੀ ਨੂੰ ਲੈ ਕੇ ਚੱਲ ਰਹੇ ਕਾਟੋ-ਕਲੈਸ਼ ਦੌਰਾਨ ਪੰਜਾਬ ਮਾਮਲਿਆਂ ਦੇ ਇੰਚਾਰਜ਼ ਭੁਪੇਸ਼ ਬਘੇਲ ਮੁੜ 30 ਜੁਲਾਈ ਤੋਂ ਪੰਜਾਬ ਪੁੱਜ ਰਹੇ ਹਨ। ਇਸ ਦੌਰਾਨ ਉਹ 9 ਦਿਨ ਇੱਥੇ ਰਹਿਣਗੇ ਅਤੇ ਇਸ ਵਾਰ ਉਹ ਪੰਜਾਬ ਦੇ ਮਾਲਵਾ ਤੇ ਦੁਆਬਾ ਖੇਤਰਾਂ ਦਾ ਦੌਰਾ ਕਰਨਗੇ ਅਤੇ ਸਥਾਨਕ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਮਿਲਣਗੇ। ਦਸਣਾ ਬਣਦਾ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮੁੜ ਪ੍ਰਧਾਨ ਬਣਾਉਣ ‘ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਧੜਾ ਕਾਫ਼ੀ ਨਰਾਜ਼ ਦਿਖਾਈ ਦੇ ਰਿਹਾ ਤੇ ਉਨ੍ਹਾਂ ਵੱਲੋਂ ਲਗਾਤਾਰ ਆਪਣਾ ਅਲੱਗ ਰਾਸਤਾ ਅਪਣਾਇਆ ਹੋਇਆ।

ਇਹ ਵੀ ਪੜ੍ਹੋ 👉Bathinda ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਤੇ ਉੱਪ ਚੇਅਰਮੈਨ ਦੀ ਚੋਣ ਅੱਜ, ਭੁੱਚੋਂ ਹਲਕੇ ਨੂੰ ਮਿਲ ਸਕਦੀ ਹੈ ਚੇਅਰਮੈਨੀ!

ਇਸਤੋਂ ਪਹਿਲਾਂ ਵੀ ਸ਼੍ਰੀ ਬਘੇਲ ਕਰੀਬ ਇੱਕ ਹਫ਼ਤੇ ਦੇ ਦੌਰੇ ਉੱਪਰ ਪੰਜਾਬ ਆਏ ਸਨ, ਜਿੱਥੈ ਉਨ੍ਹਾਂ ਵੱਲੋਂ ਵੱਖ ਵੱਖ ਆਗੂਆਂ ਨਾਲ ਲੰਚ ਤੇ ਡਿਨਰ ਡਿਪਲੋਮੇਸੀ ਤਹਿਤ ਮੀਟਿੰਗਾਂ ਕੀਤੀਆਂ ਗਈਆਂ। ਪ੍ਰੰਤੂ ਇਸਦੇ ਬਾਵਜੂਦ ਦੋਨਾਂ ਧੜਿਆਂ ਵਿਚ ਇਕਸੁਰਤਾ ਹੁੰਦੀ ਦਿਖਾਈ ਨਹੀਂ ਦਿੱਤੀ। ਜਿਸਦੇ ਚੱਲਦੇ ਹਾਈਕਮਾਂਡ ਵੱਲੋਂ ਵੀ ਦਿੱਲੀ ਸੱਦ ਕੇ ਸਭਨਾਂ ਨੂੰ ਮਿਲਕੇ ਚੱਲਣ ਦਾ ਸੰਦੇਸ਼ ਦਿੱਤੇ ਗਿਆ ਪਰ ਇਸਦੇ ਬਾਵਜੂਦ ਚੰਨੀ ਧੜਾ ਰਾਜਾ ਵੜਿੰਗ ਦੀ ਪ੍ਰਧਾਨਗੀ ਮੰਨਣ ਤੋਂ ਇੰਨਕਾਰੀ ਦਿਖਾਈ ਦੇ ਰਿਹਾ। ਅਜਿਹੇ ਵਿਚ ਛੱਤੀਸ਼ਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਦਾ ਦੂਜਾ ਦੌਰਾ ਕਾਫ਼ੀ ਮਹੱਤਵਪੂਰਨ ਹੋ ਜਾਂਦਾ ਹੈ।

ਇਹ ਵੀ ਪੜ੍ਹੋ 👉Bhagwant Mann govt ਨੇ ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਨਾਲ ਵਾਅਦਾ ਪੁਗਾਇਆ; 3 ਸਾਲ ਵਾਲੇ ਆਊਟਸੋਰਸ ਵਰਕਰਾਂ ਨੂੰ ਮਿਲੇਗਾ ਸਿੱਧਾ ਕੰਟਰੈਕਟ: ਹਰਜੋਤ ਸਿੰਘ ਬੈਂਸ

ਕਾਂਗਰਸ ਦੇ ਆਗੂਆਂ ਮੁਤਾਬਕ 30 ਜੁਲਾਈ ਨੂੰ ਦੇਰ ਰਾਤ ਚੰਡੀਗੜ੍ਹ ਪੁੱਜਣ ਤੋਂ ਬਾਅਦ ਸ਼੍ਰੀ ਬਘੇਲ 31 ਜੁਲਾਈ ਨੂੰ ਮੁਹਾਲੀ ਤੇ ਫ਼ਤਿਹਗੜ੍ਹ ਸਾਹਿਬ ਦੇ ਆਗੂਆਂ ਤੇ ਵਰਕਰਾਂ ਨੂੰ ਮਿਲਣਗੇ। ਇਸਤੋਂ ਬਾਅਦ 1 ਅਗੱਸਤ ਨੂੰ ਪਟਿਆਲਾ ਤੇ ਸੰਗਰੂਰ, 2 ਅਗੱਸਤ ਨੂੰ ਬਰਨਾਲਾ ਤੇ ਮਾਨਸਾ, 3 ਅਗੱਸਤ ਨੂੰ ਬਠਿੰਡਾ ਤੇ ਮੁਕਤਸਰ, 4 ਅਗੱਸਤ ਨੂੰ ਫ਼ਾਜਲਿਕਾ ਤੇ ਫ਼ਿਰੋਜਪੁਰ, 5 ਨੂੰ ਮੋਗਾ ਤੇ ਫ਼ਰੀਦਕੋਟ, 6 ਨੂੰ ਲੁਧਿਆਣਾ, 7 ਨੂੰ ਮਲੇਰਕੋਟਲਾ ਤੇ ਖੰਨਾ ਅਤੇ ਆਖਰੀ ਦਿਨ 8 ਅਗੱਸਤ ਨੂੰ ਨਵਾਂ ਸ਼ਹਿਰ ਤੇ ਰੋਪੜ ਦਾ ਦੌਰਾ ਕਰਕੇ ਸਥਾਨਕ ਆਗੂਆਂ ਤੇ ਵਰਕਰਾਂ ਨਾਲ ਗੱਲਬਾਤ ਕਰਨਗੇ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related