spot_img
spot_img

Punjab Police ਵੱਲੋਂ ਨਕਲ ਕਰਵਾਉਣ ਵਾਲੇ ਹਰਿਆਣਾ ਅਧਾਰਤ ਗਿਰੋਹ ਦਾ ਪਰਦਾਫਾਸ਼, ਅਸੀਂ ਕਿਸੇ ਨੂੰ ਸੂਬੇ ਦੀ ਸਿੱਖਿਆ ਪ੍ਰਣਾਲੀ ਨੂੰ ਬਦਨਾਮ ਨਹੀਂ ਕਰਨ ਦੇਵਾਂਗੇ: ਹਰਜੋਤ ਸਿੰਘ ਬੈਂਸ

Date:

spot_img

👉ਹਰਿਆਣਾ ਦਾ ਭਿਵਾਨੀ ਬਣ ਗਿਆ ਹੈ ਨਕਲ ਦਾ ਗੜ੍ਹ; ਹਰਿਆਣਾ ਦੇ ਪਾਲੇ ਪੇਪਰ ਲੀਕ ਮਾਫੀਆ ਨੇ ਹਜ਼ਾਰਾਂ ਨੌਜਵਾਨਾਂ ਦੇ ਸੁਪਨਿਆਂ ਦਾ ਕਤਲ ਕੀਤਾ: ਹਰਜੋਤ ਸਿੰਘ ਬੈਂਸ
👉ਪੰਜਾਬ ਪੁਲਿਸ ਵੱਲੋਂ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਦੇ ਫਾਰਮੇਸੀ ਨਕਲ ਮਾਮਲੇ ਨੂੰ ਸੁਲਝਾਇਆ, ਭਿਵਾਨੀ ਦਾ ਰਹਿਣ ਵਾਲਾ ਨਿਕਲਿਆ ਮਾਸਟਰਮਾਈਂਡ: ਹਰਜੋਤ ਸਿੰਘ ਬੈਂਸ
👉ਭਗਵੰਤ ਮਾਨ ਸਰਕਾਰ ਨੇ ‘ਉੱਡਦਾ ਪੰਜਾਬ’ ਨੂੰ ‘ਪੜ੍ਹਦਾ ਪੰਜਾਬ’ ਵਿੱਚ ਤਬਦੀਲ ਕੀਤਾ: ਹਰਜੋਤ ਸਿੰਘ ਬੈਂਸ
👉ਪੰਜਾਬ ਪੁਲਿਸ ਵੱਲੋਂ ਫਾਰਮੇਸੀ ਪ੍ਰੀਖਿਆ ਨਕਲ ਰੈਕੇਟ ਦਾ ਪਰਦਾਫਾਸ਼; ਇਹ ਪੇਪਰ ਲੀਕ ਦਾ ਮਾਮਲਾ ਨਹੀਂ ਬਲਕਿ ਇੱਕ ਸੰਗਠਿਤ, ਤਕਨਾਲੋਜੀ-ਅਧਾਰਤ ਨਕਲ ਰੈਕੇਟ ਨਾਲ ਸਬੰਧਤ ਹੈ: ਆਈ.ਜੀ.ਪੀ. ਨੀਲਾਂਬਰੀ ਜਗਦਲੇ
Punjab News:ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਕਿਹਾ ਕਿ ਪੰਜਾਬ ਪੁਲਿਸ ਨੇ ਭਿਵਾਨੀ ਦੇ ਇੱਕ ਮਾਸਟਰਮਾਈਂਡ ਦੀ ਅਗਵਾਈ ਵਾਲੇ ਹਰਿਆਣਾ ਸਥਿਤ ਅੰਤਰਰਾਜੀ ਨਕਲ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ ਜਿਸਨੇ ਕਥਿਤ ਤੌਰ ‘ਤੇ ਬੀ.ਐਫ.ਯੂ.ਐਚ.ਐਸ. ਫਰੀਦਕੋਟ ਫਾਰਮੇਸੀ ਭਰਤੀ ਪ੍ਰੀਖਿਆ ਵਿੱਚ ਅਤਿ-ਆਧੁਨਿਕ ਤਕਨਾਲੋਜੀ ਦੀ ਵਰਤੋਂ ਨਕਲ ਕਰਵਾਈ ਸੀ। ਇਸ ਨਾਲ ਹਰਿਆਣਾ ਦੇ ਸੰਗਠਿਤ ਨਕਲ ਨੈੱਟਵਰਕ ਦਾ ਪਰਦਾਫਾਸ਼ ਕੀਤਾ ਗਿਆ ਹੈ ਅਤੇ ਪੰਜਾਬ ‘ਤੇ ਲੱਗੇ ਪੇਪਰ ਲੀਕ ਦੇ ਦੋਸ਼ਾਂ ਨੂੰ ਨਕਾਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਨੇ ਇਸ ਰੈਕੇਟ ਨੂੰ ਸਾਲਾਂ ਤੋਂ ਵਧਣ-ਫੁੱਲਣ ਦਿੱਤਾ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਕਿਸੇ ਨੂੰ ਵੀ ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਬਦਨਾਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਸੂਬਾ ਸਰਕਾਰ ਨੇ “ਉੱਡਦਾ ਪੰਜਾਬ” ਨੂੰ “ਪੜ੍ਹਦਾ ਪੰਜਾਬ” ਵਿੱਚ ਬਦਲ ਦਿੱਤਾ ਹੈ।ਅੱਜ ਇੱਥੇ ਪੇਡਾ ਕੰਪਲੈਕਸ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਦੀ ਸਿੱਖਿਆ ਪ੍ਰਣਾਲੀ ਪਾਰਦਰਸ਼ਤਾ ਅਤੇ ਯੋਗਤਾ ‘ਤੇ ਅਧਾਰਤ ਹੈ, ਜਦੋਂ ਕਿ ਹਰਿਆਣਾ ਸਾਲਾਂ ਤੋਂ ਉੱਥੇ ਚੱਲ ਰਹੇ ਰੈਕੇਟ ਦੇ ਬਾਵਜੂਦ ਪ੍ਰੀਖਿਆ ਵਿੱਚ ਨਕਲ ਨੂੰ ਰੋਕਣ ਵਿੱਚ ਅਸਫਲ ਰਿਹਾ ਹੈ। ਉਨ੍ਹਾਂ ਕਿਹਾ, “ਹਰਿਆਣਾ ਦੇ ਮੁੱਖ ਮੰਤਰੀ ਦੂਜੇ ਸੂਬਿਆਂ ਵਿੱਚ ਰਾਜਨੀਤਿਕ ਏਜੰਡੇ ਤੈਅ ਕਰਨ ਵਿੱਚ ਰੁੱਝੇ ਹੋਏ ਹਨ, ਪਰ ਉਨ੍ਹਾਂ ਕੋਲ ਆਪਣੇ ਸੂਬੇ ਦੇ ਵਿਦਿਆਰਥੀਆਂ ਦੇ ਭਵਿੱਖ ਦੀ ਰਾਖੀ ਲਈ ਸਮਾਂ ਨਹੀਂ ਹੈ।”ਸ. ਬੈਂਸ ਨੇ ਕਿਹਾ, “ਹਰਿਆਣਾ ਪੁਲਿਸ ਨਕਲ ਸਿੰਡੀਕੇਟ ਵਿਰੁੱਧ ਕਾਰਵਾਈ ਕਰਨ ਵਿੱਚ ਅਸਫਲ ਰਹੀ ਹੈ।

ਇਹ ਵੀ ਪੜ੍ਹੋ  OTS-2025 ਨੂੰ ਮਿਲਿਆ ਭਰਵਾਂ ਹੁੰਗਾਰਾ; ਹੁਣ ਤੱਕ 167.23 ਕਰੋੜ ਰੁਪਏ ਜਮ੍ਹਾਂ ਹੋਏ ਅਤੇ 534.54 ਕਰੋੜ ਰੁਪਏ ਦੀ ਰਾਹਤ ਦਿੱਤੀ ਗਈ: ਹਰਪਾਲ ਸਿੰਘ ਚੀਮਾ

ਇਹ ਪੰਜਾਬ ਪੁਲਿਸ ਸੀ ਜਿਸਨੇ ਬੀ.ਐਫ.ਯੂ.ਐਚ.ਐਸ. ਫਰੀਦਕੋਟ ਫਾਰਮੇਸੀ ਨਕਲ ਮਾਮਲੇ ਨੂੰ ਸੁਲਝਾਇਆ, ਜਿਸ ਦੀਆਂ ਤਾਰਾਂ ਭਿਵਾਨੀ ਦੇ ਮਾਸਟਰਮਾਈਂਡ ਨਾਲ ਜੁੜੀਆਂ ਹੋਈਆਂ ਸਨ। ਫਿਰ ਵੀ ਸਾਨੂੰ ਬਦਨਾਮ ਕੀਤਾ ਜਾ ਰਿਹਾ ਹੈ।” ਸ. ਹਰਜੋਤ ਸਿੰਘ ਬੈਂਸ ਨੇ ਦੋਸ਼ ਲਗਾਉਂਦਿਆਂ ਕਿਹਾ, “ਹਰਿਆਣਾ ਵਿੱਚ ਭਿਵਾਨੀ ਸਿਰਫ਼ ਇੱਕ ਸ਼ਹਿਰ ਨਹੀਂ ਹੈ, ਇਹ ਨਕਲ ਦਾ ਗੜ੍ਹ ਹੈ। ਉਨ੍ਹਾਂ ਨੇ ਹਰਿਆਣਾ ਦੇ ਉਨ੍ਹਾਂ ਹਜ਼ਾਰਾਂ ਨੌਜਵਾਨਾਂ ਦੇ ਸੁਪਨਿਆਂ ਨੂੰ ਤਬਾਹ ਕਰ ਦਿੱਤਾ ਜੋ ਨੌਕਰੀਆਂ, ਦਾਖਲੇ ਅਤੇ ਪਲੇਸਮੈਂਟ ਪ੍ਰਾਪਤ ਕਰ ਸਕਦੇ ਸਨ। ਆਪਣੇ ਬੱਚਿਆਂ ਨੂੰ ਤਬਾਹ ਕਰਨ ਤੋਂ ਬਾਅਦ, ਉਹ ਆਪਣਾ ਕਾਰੋਬਾਰ ਵਧਾਉਣ ਲਈ ਪੰਜਾਬ ਆਏ। ਇਹ ਸੈਣੀ ਸਰਕਾਰ ਦਾ ਮਾਡਲ ਹੈ; ਆਪਣੇ ਆਪ ਨੂੰ ਤਬਾਹ ਕਰੋ, ਫਿਰ ਦੂਜਿਆਂ ਨੂੰ ਤਬਾਹ ਕਰੋ।”ਸਿੱਖਿਆ ਮੰਤਰੀ ਨੇ ਕਿਹਾ ਕਿ ਇਹ ਰੈਕੇਟ ਹਰਿਆਣਾ ਤੋਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਫਾਰਮ ਭਰ ਕੇ ਅਤੇ ਨਕਲ ਕਰਵਾਉਣ ਲਈ ਆਧੁਨਿਕ ਉਪਕਰਨਾਂ ਦੀ ਵਰਤੋਂ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮ ਨੈੱਟਵਰਕ ਚਲਾਉਣ ਲਈ ਮਾਈਕ੍ਰੋ-ਚਿੱਪ ਡਿਵਾਈਸਾਂ ਵਿੱਚ ਬਦਲੇ ਕੇਚੌਡਾ (ਕੇ33) ਫੋਨਾਂ, ਲੁਕਾਏ ਗਏ ਸੰਚਾਰ ਉਪਕਰਣਾਂ ਅਤੇ ਹੋਰ ਉੱਨਤ ਯੰਤਰਾਂ ਦੀ ਵਰਤੋਂ ਕਰਦੇ ਸਨ। ਉਨ੍ਹਾਂ ਕਿਹਾ, “ਮਾਸਟਰਮਾਈਂਡ ਹਰਿਆਣਾ ਦੇ ਭਿਵਾਨੀ ਦਾ ਰਹਿਣ ਵਾਲਾ ਹੈ। ਇਹ ਹੈਂਡਲਰ ਸਾਲਾਂ ਤੋਂ ਹਰਿਆਣਾ ਵਿੱਚ ਅਜਿਹੀਆਂ ਗਤੀਵਿਧੀਆਂ ਨੂੰ ਅੰਜ਼ਾਮ ਦਿੰਦੇ ਸਨ। ਜਦੋਂ ਉਨ੍ਹਾਂ ਦੇ ਆਪਣੇ ਸੂਬਾ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਆਪਣੇ ਕਾਰੋਬਾਰ ਨੂੰ ਵਧਾਉਣ ਲਈ ਪੰਜਾਬ ਵੱਲ ਆਏ।” ਸਿੱਖਿਆ ਦੇ ਖੇਤਰ ਵਿੱਚ ਪੰਜਾਬ ਦੀ ਪ੍ਰਗਤੀ ਨੂੰ ਉਜਾਗਰ ਕਰਦਿਆਂ, ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸੂਬੇ ਦੀ ਕਾਰਗੁਜ਼ਾਰੀ ਲਗਾਤਾਰ ਕਈ ਜਾਣੇ-ਪਛਾਣੇ ਸਿੱਖਿਆ ਕੇਂਦਰਾਂ ਨੂੰ ਪਛਾੜਦੀ ਰਹੀ ਹੈ। ਉਨ੍ਹਾਂ ਕਿਹਾ, “ਹਰਿਆਣਾ ਦਾਅਵਾ ਕਰਦਾ ਹੈ ਕਿ ਸਿੱਖਿਆ ਪੱਖੋਂ ਗੁਰੂਗ੍ਰਾਮ ਇਸਦਾ ਨੰਬਰ ਇੱਕ ਸ਼ਹਿਰ ਹੈ। ਪਰ ਪੰਜਾਬ ਦਾ ਸਭ ਤੋਂ ਘੱਟ ਪ੍ਰਦਰਸ਼ਨ ਕਰਨ ਵਾਲਾ ਜ਼ਿਲ੍ਹਾ ਪਟਿਆਲਾ ਵੀ ਗੁਰੂਗ੍ਰਾਮ ਨਾਲੋਂ ਬਿਹਤਰ ਪ੍ਰਦਰਸ਼ਨ ਕਰਦਾ ਹੈ। ਪੰਜਾਬ ਨੇ ਪ੍ਰਾਇਮਰੀ ਸਕੂਲ ਸਿੱਖਿਆ ਵਿੱਚ ਕੇਰਲਾ ਨੂੰ ਵੀ ਪਛਾੜ ਦਿੱਤਾ ਹੈ। ਜਦੋਂ ਕਿ ਉਹ ਰਾਜਨੀਤੀ ਖੇਡਣ ਵਿੱਚ ਰੁੱਝੇ ਹੋਏ ਹਨ। ਅਸੀਂ ਨੀਤੀ ਬਣਾਉਣ ਵਿੱਚ ਰੁੱਝੇ ਹੋਏ ਹਾਂ।”ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਸਿੱਖਿਆ ਸੁਧਾਰਾਂ ਦੇ ਸ਼ਾਨਦਾਰ ਨਤੀਜੇ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ, “ਸਾਲ 2026 ਵਿੱਚ 361 ਵਿਦਿਆਰਥੀਆਂ ਨੇ ਜੇਈਈ (ਮੇਨ) ਅਤੇ 64 ਨੇ ਜੇਈਈ (ਐਡਵਾਂਸਡ) ਪਾਸ ਕੀਤੀ।

ਇਹ ਵੀ ਪੜ੍ਹੋ  ਮਹਾਨ ਸ਼ਹੀਦ ਊਧਮ ਸਿੰਘ ਦੇ ‘ਸ਼ਹੀਦੀ ਦਿਹਾੜੇ’ ’ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 107 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟ ਸੁਨਾਮ ਨੂੰ ਸਮਰਪਿਤ

ਇਸੇ ਤਰ੍ਹਾਂ ਨੀਟ ਪਾਸ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਸਾਲ 2024 ਵਿੱਚ 437 ਤੋਂ 2026 ਵਿੱਚ 882 ਹੋ ਗਈ। ਇਹ ਦੋ ਸਾਲਾਂ ਵਿੱਚ 100 ਫ਼ੀਸਦ ਤੋਂ ਵੱਧ ਦੇ ਵਾਧੇ ਨੂੰ ਦਰਸਾਉਂਦਾ ਹੈ। ਸਾਲ 2022 ਵਿੱਚ 80 ਤੋਂ ਘੱਟ ਵਿਦਿਆਰਥੀਆਂ ਨੇ ਇਹ ਸਫਲਤਾ ਹਾਸਲ ਕੀਤੀ ਸੀ ਜੋ ਅੱਜ 882 ਵਿਦਿਆਰਥੀਆਂ ਤੱਕ ਪਹੁੰਚ ਗਈ ਹੈ। ਇਹ ਮਿਆਰੀ ਸਿੱਖਿਆ ਨਾਲ ਹੀ ਸੰਭਵ ਹੋਇਆ ਹੈ।” ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਗੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਵਿਭਾਗ ਬਲਾਕਚੈਨ ਤਕਨਾਲੋਜੀ ਦੀ ਪੜਚੋਲ ਕਰ ਰਿਹਾ ਹੈ ਤਾਂ ਜੋ ਪ੍ਰੀਖਿਆਵਾਂ ਵਿੱਚ ਨਕਲ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ, “ਪੰਜਾਬ ਪ੍ਰੀਖਿਆਵਾਂ ਦੀ ਇਮਾਨਦਾਰੀ ਨੂੰ ਯਕੀਨੀ ਬਣਾਉਣ ਲਈ ਭਵਿੱਖ ਮੁੱਖੀ ਪ੍ਰਣਾਲੀਆਂ ਵਿੱਚ ਨਿਵੇਸ਼ ਕਰ ਰਿਹਾ ਹੈ। ਹਰਿਆਣਾ ਕੀ ਕਰ ਰਿਹਾ ਹੈ? ਕੁਝ ਵੀ ਨਹੀਂ, ਕਿਉਂਕਿ ਇਸਦਾ ਮੁੱਖ ਮੰਤਰੀ ਫੋਟੋਆਂ ਖਿੱਚਣ ਵਿੱਚ ਰੁੱਝਿਆ ਹੋਇਆ ਹੈ।” ਸ. ਬੈਂਸ ਨੇ ਕਾਨਫਰੰਸ ਦੌਰਾਨ ਕਿਹਾ, “ਜੇਕਰ ਕੋਈ ਮੈਨੂੰ ਨਿੱਜੀ ਤੌਰ ‘ਤੇ ਨਿਸ਼ਾਨਾ ਬਣਾਉਂਦਾ ਹੈ, ਤਾਂ ਮੈਨੂੰ ਕੋਈ ਪਰਵਾਹ ਨਹੀਂ ਹੈ। ਮੈਂ ਇੱਕ ਆਮ ਆਦਮੀ ਹਾਂ। ਪਰ ਮੈਂ ਆਪਣੇ ਪੰਜਾਬ, ਆਪਣੇ ਮੁੱਖ ਮੰਤਰੀ ਸ. ਮਾਨ ਜਾਂ ਆਪਣੇ ਵਿਦਿਆਰਥੀਆਂ ਵਿਰੁੱਧ ਇੱਕ ਸ਼ਬਦ ਵੀ ਨਹੀਂ ਸੁਣਾਂਗਾ। ਚਾਰ ਸਾਲਾਂ ਤੋਂ, ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਸਾਡੇ ਬਾਰੇ ਝੂਠ ਫੈਲਾਉਂਦੇ ਰਹੇ ਹਨ। ਪਰ ਅੱਜ, ਪੂਰਾ ਦੇਸ਼ ਸੱਚ ਜਾਣਦਾ ਹੈ।”ਹਰਿਆਣਾ ਸਰਕਾਰ ਨੂੰ ਸੰਦੇਸ਼ ਦਿੰਦਿਆਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ, “ਪੇਪਰ ਲੀਕ ਕਰਨ ਵਾਲਿਆਂ ਨੂੰ ਸ਼ੈਅ ਦੇਣੀ ਬੰਦ ਕਰਨੀ ਚਾਹੀਦੀ ਹੈ। ਪਹਿਲਾਂ ਆਪਣੇ ਸੂਬੇ ਨੂੰ ਸੰਭਾਲੋ। ਅਸੀਂ ਨਕਲ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਹੈ। ਅਸੀਂ ਇਸ ਗਤੀਵਿਧੀਆਂ ਵਿੱਚ ਸ਼ਾਮਸ਼ ਹਰ ਵਿਅਕਤੀ ਨੂੰ ਫੜਾਂਗੇ। ਪੰਜਾਬ ਨੂੰ ਬਦਨਾਮ ਕਰਨਾ ਬੰਦ ਕਰੋ।”ਸਿੱਖਿਆ ਨੂੰ ਆਪਣੀ ਜ਼ਿੰਦਗੀ ਦਾ ਮਿਸ਼ਨ ਦੱਸਦਿਆਂ ਮੰਤਰੀ ਨੇ ਅੱਗੇ ਕਿਹਾ, “ਸਿੱਖਿਆ ਸਿਰਫ਼ ਮੇਰਾ ਪੋਰਟਫੋਲੀਓ ਨਹੀਂ ਹੈ, ਇਹ ਮੇਰਾ ਜਨੂੰਨ ਹੈ। ਮੈਂ ਹਰ ਪੰਜਾਬੀ ਵਿਦਿਆਰਥੀ ਦੇ ਭਵਿੱਖ ਦੀ ਰਾਖੀ ਕਰਾਂਗਾ, ਭਾਵੇਂ ਸਾਡੇ ਵਿਰੁੱਧ ਕਿੰਨੀਆਂ ਵੀ ਸਾਜ਼ਿਸ਼ਾਂ ਰਚੀਆਂ ਜਾਣ।”

ਇਹ ਵੀ ਪੜ੍ਹੋ  ਆਪ ਸਰਕਾਰ ਦੇਸ਼ ਲਈ ਮਹਾਨ ਕੁਰਬਾਨੀਆਂ ਦੇਣ ਵਾਲੇ ਆਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪੰਜਾਬ ਪੁਲਿਸ ਵੱਲੋਂ ਅਤਿ-ਆਧੁਨਿਕ ਅੰਤਰ-ਰਾਜੀ ਧੋਖਾਧੜੀ ਨੈੱਟਵਰਕ ਦਾ ਪਰਦਾਫਾਸ਼: ਆਈਜੀਪੀ ਨੀਲਾਂਬਰੀ ਜਗਦਲੇ
ਆਈ.ਜੀ.ਪੀ. ਜਗਦਲੇ ਨੇ ਕਿਹਾ “ਮੈਂ ਇੱਕ ਗੱਲ ਬਿਲਕੁਲ ਸਪਸ਼ਟ ਕਰਨਾ ਚਾਹੁੰਦੀ ਹਾਂ ਕਿ ਇਹ ਪੇਪਰ ਲੀਕ ਹੋਣ ਦਾ ਮਾਮਲਾ ਨਹੀਂ ਹੈ। ਇਹ ਅੰਤਰ-ਰਾਜੀ ਸਬੰਧਾਂ ਵਾਲਾ ਇੱਕ ਸੰਗਠਿਤ ਅਤੇ ਤਕਨਾਲੋਜੀ-ਅਧਾਰਿਤ ਧੋਖਾਧੜੀ ਦਾ ਰੈਕੇਟ ਹੈ।” ਉਨ੍ਹਾਂ ਅੱਗੇ ਕਿਹਾ,”ਹੁਣ ਤੱਕ 10 ਹੈਂਡਲਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਗਲਤ ਢੰਗਾਂ ਦੀ ਵਰਤੋਂ ਕਰਨ ਵਾਲੇ 25 ਉਮੀਦਵਾਰਾਂ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਗਿਆ ਹੈ।” ਆਈ.ਜੀ.ਪੀ. ਨੇ ਦੱਸਿਆ ਕਿ ਇਸ ਰੈਕੇਟ ਵਿੱਚ ਹੁਣ ਤੱਕ 13 ਹੈਂਡਲਰਾਂ ਦੀ ਪਛਾਣ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ਵਿੱਚੋਂ ਅੱਠ ਹਰਿਆਣਾ ਅਤੇ ਰਾਜਸਥਾਨ ਦੇ ਹਨ, ਜਦੋਂ ਕਿ ਪੰਜ ਵਿਆਕਤੀ ਪੰਜਾਬ ਦੇ ਹਨ।ਜਗਦਲੇ ਨੇ ਅੱਗੇ ਦੱਸਿਆ “19 ਜੁਲਾਈ ਦੀ ਸਵੇਰ ਨੂੰ ਸਾਨੂੰ ਖ਼ਾਸ ਖੁਫ਼ੀਆ ਜਾਣਕਾਰੀ ਮਿਲੀ ਸੀ ਕਿ ਇੱਕ ਅੰਤਰ-ਰਾਜੀ ਗਿਰੋਹ ਫ਼ਰੀਦਕੋਟ ਵਿਖੇ ਬੀਐਫਯੂਐਚਐਸ ਫਾਰਮੇਸੀ ਪ੍ਰੀਖਿਆ ਦੌਰਾਨ ਨਕਲ ਕਰਵਾਉਣ ਲਈ ਐਡਵਾਂਸਡ ਵਾਇਰਲੈੱਸ ਅਤੇ ਬਲੂਟੁੱਥ ਡਿਵਾਈਸਾਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਸਾਡੇ ਮੁਖ਼ਬਰਾਂ ਨੇ ਉਨ੍ਹਾਂ ਦੇ ਟਿਕਾਣੇ ਦਾ ਪਤਾ ਲਗਾਇਆ ਤਾਂ ਉਹ ਸੁਸਾਇਟੀ ਨਗਰ, ਫ਼ਰੀਦਕੋਟ ਵਿਖੇ ਗੁਰਮੀਤ ਸਿੰਘ ਦਾ ਘਰ ਸੀ।” ਪੁਲਿਸ ਨੂੰ ਪਤਾ ਲੱਗਾ ਕਿ ਉੱਥੇ ਇੱਕ ਪੂਰੀ ਤਰ੍ਹਾਂ ਕਾਰਜਸ਼ੀਲ ਆਰਜ਼ੀ ਕੰਟਰੋਲ ਰੂਮ ਬਣਿਆ ਹੋਇਆ ਸੀ, ਜੋ ਵਾਇਰਲੈੱਸ ਟ੍ਰਾਂਸਮੀਟਰਾਂ, ਮੋਡੀਫਾਈਡ ਮੋਬਾਈਲ ਫ਼ੋਨਾਂ ਅਤੇ ਜਵਾਬ ਲਿਖਵਾਉਣ ਲਈ ਤਿਆਰ ਬੈਠੀ ਹੈਂਡਲਰਾਂ ਦੀ ਇੱਕ ਸਮਰਪਿਤ ਟੀਮ ਨਾਲ ਲੈਸ ਸੀ।ਆਈ.ਜੀ.ਪੀ. ਨੇ ਅੱਗੇ ਦੱਸਿਆ,”ਉਨ੍ਹਾਂ ਦਾ ਕੰਮ ਕਰਨ ਦਾ ਤਰੀਕਾ ਬਹੁਤ ਹੀ ਸਟੀਕ ਅਤੇ ਹੈਰਾਨ ਕਰਨ ਵਾਲਾ ਸੀ। ਭਿਵਾਨੀ ਦੇ ਰਹਿਣ ਵਾਲੇ ਇੱਕ ਉਮੀਦਵਾਰ ਨੇ ਪ੍ਰੀਖਿਆ ਸ਼ੁਰੂ ਹੁੰਦੇ ਹੀ ਪ੍ਰਸ਼ਨ ਪੱਤਰ ਨੂੰ ਸਕੈਨ ਕਰਨ ਲਈ ਇੱਕ ਜਾਸੂਸੀ ਕੈਮਰੇ ਦੀ ਵਰਤੋਂ ਕੀਤੀ। ਉਸਨੇ ਇਹ ਤਸਵੀਰਾਂ ਭਿਵਾਨੀ ਦੇ ਹੀ ਇੱਕ ਹੈਂਡਲਰ ਸਾਜਨ ਨੂੰ ਭੇਜੀਆਂ, ਜਿਸਨੇ ਪੇਪਰ ਹੱਲ ਕੀਤਾ। ਇਸ ਤੋਂ ਬਾਅਦ ਜਵਾਬ ਕੰਟਰੋਲ ਰੂਮ ਵਿੱਚ ਭੇਜੇ ਗਏ ਜਿੱਥੇ ਹੈਂਡਲਰ ਦੀਪਕ ਅਤੇ ਮਨਜੀਤ ਨੂੰ ਪ੍ਰੀਖਿਆ ਹਾਲ ਦੇ ਅੰਦਰ ਮੌਜੂਦ ਉਮੀਦਵਾਰਾਂ ਨੂੰ ਵਾਇਰਲੈੱਸ ਡਿਵਾਈਸਾਂ ਰਾਹੀਂ ਜਵਾਬ ਬੋਲ ਕੇ ਲਿਖਵਾਉਣ ਦਾ ਕੰਮ ਸੌਂਪਿਆ ਗਿਆ ਸੀ। ਇਸ ਤੋਂ ਪਹਿਲਾਂ ਕਿ ਉਹ ਆਪਣੀ ਯੋਜਨਾ ਨੂੰ ਅੰਜਾਮ ਦੇ ਸਕਦੇ, ਸਾਡੀਆਂ ਟੀਮਾਂ ਨੇ ਛਾਪਾ ਮਾਰ ਦਿੱਤਾ। ਅਸੀਂ ਕੰਟਰੋਲ ਰੂਮ ‘ਤੇ ਛਾਪਾ ਮਾਰ ਕੇ ਸਾਰੇ ਛੇ ਹੈਂਡਲਰਾਂ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ।”ਆਈ.ਜੀ.ਪੀ. ਨੇ ਇਸ ਮੁਹਿੰਮ ਦੇ ਪੱਧਰ ਦਾ ਖ਼ੁਲਾਸਾ ਕਰਦਿਆਂ ਦੱਸਿਆ,”ਵੱਖ-ਵੱਖ ਪ੍ਰੀਖਿਆ ਕੇਂਦਰਾਂ ਵਿੱਚ 200 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਅਸੀਂ ਤੁਰੰਤ ਸਾਰੇ ਪ੍ਰੀਖਿਆ ਸੁਪਰਵਾਈਜ਼ਰਾਂ, ਕੰਟਰੋਲਰਾਂ ਅਤੇ ਨਿਰੀਖਕਾਂ ਨੂੰ ਅਲਰਟ ਕਰ ਦਿੱਤਾ, ਜਿਨ੍ਹਾਂ ਨੇ ਉਮੀਦਵਾਰਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ।”

ਇਹ ਵੀ ਪੜ੍ਹੋ  Punjab government ਪਹਿਲੀ ਅਗਸਤ ਤੋਂ ਖਾਟੂ ਸ਼ਿਆਮ, ਸਾਲਾਸਰ, ਵ੍ਰਿੰਦਾਵਨ ਅਤੇ ਰਿਸ਼ੀਕੇਸ਼ ਲਈ ਮੁਫ਼ਤ ਤੀਰਥ ਯਾਤਰਾ ਕਰਵਾਏਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਉਨ੍ਹਾਂ ਦੱਸਿਆ ਕਿ ਪੁਲਿਸ ਨੇ 38 ਮੋਡੀਫਾਈਡ ਕੇਚੌਡਾ ਫੋਨ ਬਰਾਮਦ ਕੀਤੇ, ਜਿਨ੍ਹਾਂ ਵਿੱਚੋਂ 25 ਉਮੀਦਵਾਰਾਂ ਦੇ ਅਤੇ 13 ਹੈਂਡਲਰਾਂ ਦੇ ਸਨ। ਇਸ ਤੋਂ ਇਲਾਵਾ 21 ਲੁਕੇ ਵਾਇਰਲੈੱਸ ਈਅਰਪੀਸ ਅਤੇ ਕਾਰਵਾਈ ਵਿੱਚ ਵਰਤੇ ਗਏ ਦੋ ਵਾਹਨ ਵੀ ਬਰਾਮਦ ਕੀਤੇ। ਉਨ੍ਹਾਂ ਦੱਸਿਆ, “ਕੇਚੌਡਾ ਕੇ33 ਫੋਨ ਦਿੱਲੀ ਦੇ ਇੱਕ ਵਿਕਰੇਤਾ ਤੋਂ ਖ਼ਰੀਦੇ ਗਏ ਸਨ ਅਤੇ ਯੂਟਿਊਬ ‘ਤੇ ਆਸਾਨੀ ਨਾਲ ਉਪਲਬਧ ਟਿਊਟੋਰਿਅਲਸ ਦੀ ਮਦਦ ਨਾਲ ਇਨ੍ਹਾਂ ਨੂੰ ਮੋਡੀਫਾਈ ਕੀਤਾ ਗਿਆ ਸੀ। ਇਨ੍ਹਾਂ ਡਿਵਾਈਸਾਂ ਦੇ ਗ਼ੈਰ-ਜ਼ਰੂਰੀ ਹਿੱਸੇ ਜਿਵੇਂ ਕਿ ਸਕ੍ਰੀਨ, ਮਾਈਕ੍ਰੋਫ਼ੋਨ ਅਤੇ ਸਪੀਕਰ ਹਟਾ ਦਿੱਤੇ ਗਏ ਸਨ ਅਤੇ ਇਨ੍ਹਾਂ ਵਿੱਚ ਆਰ.ਐੱਫ. ਫ੍ਰੀਕੁਐਂਸੀ ਟ੍ਰਾਂਸਮੀਟਰ ਫਿੱਟ ਕੀਤੇ ਗਏ ਸਨ।” ਉਨ੍ਹਾਂ ਅੱਗੇ ਦੱਸਿਆ,” ਇਹ ਨੈੱਟਵਰਕ ਇੰਨਾ ਜ਼ਿਆਦਾ ਹਾਈ-ਟੈਕ ਸੀ ਕਿ ਇਹ ਹੀਡਨ ਈਅਰਪੀਸ ਇੰਨੇ ਛੋਟੇ ਹਨ ਕਿ ਇਹ ਕੰਨ ਦੀ ਨਲੀ ਦੇ ਬਹੁਤ ਅੰਦਰ ਤੱਕ ਫਿੱਟ ਹੋ ਸਕਦੇ ਹਨ ਅਤੇ ਸਰੀਰਕ ਜਾਂਚ ਦੌਰਾਨ ਵੀ ਨੰਗੀ ਅੱਖ ਨਾਲ ਦਿਖਾਈ ਨਹੀਂ ਦਿੰਦੇ।”ਇੱਕ ਮਹੱਤਵਪੂਰਨ ਸਪਸ਼ਟੀਕਰਨ ਦਿੰਦਿਆਂ ਆਈ.ਜੀ.ਪੀ. ਜਗਦਲੇ ਨੇ ਦੱਸਿਆ ਕਿ ਜਾਂਚ ਵਿੱਚ ਕਿਸੇ ਵੀ ਪ੍ਰੀਖਿਆ ਸਟਾਫ਼, ਅਧਿਕਾਰੀਆਂ ਜਾਂ ਕੇਂਦਰ ਦੇ ਸੁਪਰਵਾਈਜ਼ਰਾਂ ਦੀ ਸ਼ਮੂਲੀਅਤ ਨਹੀਂ ਪਾਈ ਗਈ ਹੈ। ਉਨ੍ਹਾਂ ਅੱਗੇ ਦੱਸਿਆ,”ਮੈਂ ਇਹ ਬਿਲਕੁਲ ਸਪੱਸ਼ਟ ਕਰਨਾ ਚਾਹੁੰਦੀ ਹਾਂ ਕਿ ਇਹ ਨਾ ਤਾਂ ਪੇਪਰ ਲੀਕ ਹੋਣ ਦਾ ਮਾਮਲਾ ਹੈ ਅਤੇ ਨਾ ਹੀ ਕਿਸੇ ਸਰਕਾਰੀ ਕਰਮਚਾਰੀ, ਅਧਿਕਾਰੀ ਜਾਂ ਪ੍ਰੀਖਿਆ ਕੇਂਦਰ ਦੇ ਸਟਾਫ਼ ਦੀ ਕੋਈ ਮਿਲੀਭੁਗਤ ਹੈ। ਸਾਡੀ ਜਾਂਚ ਨੇ ਇਹ ਸਾਬਤ ਕੀਤਾ ਹੈ ਕਿ ਇਹ ਨਕਲ ਕਰਵਾਉਣ ਵਾਲਾ ਗਿਰੋਹ ਪੂਰੀ ਤਰ੍ਹਾਂ ਬਾਹਰੋਂ ਕੰਮ ਕਰ ਰਿਹਾ ਸੀ ਅਤੇ ਉਮੀਦਵਾਰਾਂ ਜ਼ਰੀਏ ਕੰਮ ਕਰ ਰਿਹਾ ਸੀ।”ਆਈ.ਜੀ.ਪੀ. ਨੇ ਪੁਸ਼ਟੀ ਕੀਤੀ ਹਾਲਾਂਕਿ ਇਸ ਕਾਰਵਾਈ ਨੇ ਗਿਰੋਹ ਨੂੰ ਇੱਕ ਵੱਡਾ ਝਟਕਾ ਦਿੱਤਾ ਹੈ, ਪਰ ਕਿ ਇਹ ਮੁਹਿੰਮ ਅਜੇ ਖ਼ਤਮ ਨਹੀਂ ਹੋਈ ਹੈ। ਉਨ੍ਹਾਂ ਨੇ ਦਾਅਵਾ ਕੀਤਾ,”ਤਿੰਨ ਹੈਂਡਲਰ ਅਤੇ ਚਾਰ ਉਮੀਦਵਾਰ ਅਜੇ ਵੀ ਫ਼ਰਾਰ ਹਨ। ਸਾਡੀਆਂ ਟੀਮਾਂ ਹਰਿਆਣਾ, ਰਾਜਸਥਾਨ ਅਤੇ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਛਾਪੇਮਾਰੀ ਕਰ ਰਹੀਆਂ ਹਨ। ਅਸੀਂ ਉਦੋਂ ਤੱਕ ਚੈਨ ਨਾਲ ਨਹੀਂ ਬੈਠਾਂਗੇ ਜਦੋਂ ਤੱਕ ਇਸ ਸਾਜ਼ਿਸ਼ ਵਿੱਚ ਸ਼ਾਮਲ ਹਰੇਕ ਵਿਅਕਤੀ ਨੂੰ ਸਲਾਖਾਂ ਪਿੱਛੇ ਨਹੀਂ ਭੇਜ ਦਿੱਤਾ ਜਾਂਦਾ।”ਆਈ.ਜੀ.ਪੀ. ਜਗਦਲੇ ਨੇ ਕਿਹਾ, “ਪੰਜਾਬ ਪੁਲਿਸ ਦੀ ਅਪਰਾਧ, ਭ੍ਰਿਸ਼ਟਾਚਾਰ ਅਤੇ ਗ਼ਲਤ ਤਰੀਕਿਆਂ ਖ਼ਿਲਾਫ਼ ਜ਼ੀਰੋ-ਟਾਲਰੈਂਸ ਨੀਤੀ ਹੈ ਅਤੇ ਇਸ ਤਹਿਤ ਅਸੀਂ ਸਾਡੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਵਿਅਕਤੀ ਖ਼ਿਲਾਫ਼ ਇਸੇ ਤਰ੍ਹਾਂ ਦੀ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।”

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

जल संरक्षण का संदेश देती पुस्तक ‘एक बूँद सौ सवाल’ का हुआ विमोचन

👉सूचना, जनसंपर्क, भाषा एवं संस्कृति विभाग के आयुक्त एवं...

ਭਾਜਪਾ ਪੂਰੇ ਕਰੇਗੀ ਸਰਦਾਰ ਊਧਮ ਸਿੰਘ ਦੇ ਸੁਪਨੇ: ਸ੍ਰੀ ਨਾਇਬ ਸਿੰਘ ਸੈਣੀ

👉ਪੰਜਾਬ ਦੇ ਸਨੌਰ ਵਿਖੇ ਸ਼ਹੀਦ ਊਧਮ ਸਿੰਘ ਜੀ ਦੇ...

ਭਰਵੀਂ ਕਨਵੈਨਸ਼ਨ ਤੇ ਮਾਰਚ ਕਰਕੇ ਮਨਾਇਆ ਸ਼ਹੀਦ ਊਧਮ ਸਿੰਘ ਦਾ ਸ਼ਹਾਦਤ ਦਿਹਾੜਾ

Bathinda News: ਸ਼ਹੀਦ ਭਗਤ ਸਿੰਘ ਨੌਜਵਿਨ ਸਭਾ (ਐਸਬੀਵਾਈਐਫ), ਇਨਕਲਾਬੀ...

‘ਹਰ ਬੂਥ, ਮਜ਼ਬੂਤ’;ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਨੇ ਚੋਣਾਂ ਦਾ ਬਿਗੁਲ ਵਜਾਇਆ

👉ਪਾਰਟੀ ਨੇ ਜ਼ਮੀਨੀ ਪੱਧਰ 'ਤੇ ਸੰਗਠਨ ਨੂੰ ਮਜ਼ਬੂਤ ਕਰਨ...