Bathinda News: ਸ਼ਹੀਦ ਭਗਤ ਸਿੰਘ ਨੌਜਵਿਨ ਸਭਾ (ਐਸਬੀਵਾਈਐਫ), ਇਨਕਲਾਬੀ ਨੌਜਵਾਨ ਸਭਾ (ਆਰਵਾਈਏ), ਪੰਜਾਬ ਸੂਡੈਂਟਸ ਫੈਡਰੇਸ਼ਨ (ਪੀਐੲਐਫ)ਤੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਈਸਾ) ਵਲੋਂ ਸੁਤੰਤਰਤਾ ਸੰਗਰਾਮ ਦੇ ਮਹਾਨ ਸ਼ਹੀਦ ਊਧਮ ਸਿੰਘ ਸੁਨਾਮ ਉਰਫ ਮੁਹੰਮਦ ਸਿੰਘ ‘ਆਜ਼ਾਦ’ ਦਾ ਸ਼ਹੀਦੀ ਦਿਹਾੜਾ ਇੱਥੋਂ ਦੇ ਟੀਚਰਜ ਹੋਮ ਵਿਖੇ ਪ੍ਰਭਾਵਸ਼ਾਲੀ ਕਨਵੈਨਸ਼ਨ ਕਰ ਕੇ ਮਨਾਇਆ ਗਿਆ। ਆਈਸਾ ਦੀ ਕੇਂਦਰੀ ਕਮੇਟੀ ਦੀ ਮੈਂਬਰ ਸਾਥੀ ਅੰਜਲੀ ‘ਨਸ਼ੇ ਨਹੀਂ ਰੁਜ਼ਗਾਰ ਦਿਉ’ ਦੇ ਨਾਅਰੇ ਤਹਿਤ ਸੱਦੀ ਗਈ ਇਸ ਕਨਵੈਨਸ਼ਨ ਦੇ ਮੁੱਖ ਬੁਲਾਰੇ ਸਨ। ਉਨ੍ਹਾਂ ਜੰਤਰ-ਮੰਤਰ ਵਿਖੇ ਲੜੇ ਗਏ ਸ਼ਾਨਾਮੱਤੇ ਘੋਲ, ਜੋ ਬਿਜਲੀ ਦੀ ਗਤੀ ਨਾਲ ਦੇਸ਼ ਦੇ ਵੱਖੋ-ਵੱਖ ਹਿੱਸਿਆਂ ‘ਚ ਫੈਲ ਗਿਆ ਸੀ, ‘ਤੇ ਢਾਹੇ ਗਏ ਹੁਕੂਮਤੀ ਜਬਰ ਤੇ ਸਾਜਿਸ਼ਾਂ, ਸੰਘੀ ਸੰਗਠਨਾਂ ਦੇ ਪਾਲੇ ਗੁੰਡਿਆਂ ਦੀ ਬੁਰਛਾਗਰਦੀ ਤੇ ਘੋਲ ਦੀਆਂ ਹਾਂ-ਪੱਖੀ ਪ੍ਰਾਪਤੀਆਂ ਬਾਰੇ ਵਿਸਤਾਰ ਨਾਲ ਚਾਣਨਾ ਪਾਇਆ। ਸਾਥੀ ਅੰਜਲੀ ਨੇ ਕਿਹਾ ਕਿ ਅੰਦੋਲਨ ਦਾ ਸਭ ਤੋਂ ਵੱਡਾ ਸਬਕ ਇਹ ਹੈ ਕਿ ਦੇਸ਼ ਦਾ ਭਵਿੱਖ ਸੰਵਾਰਨ ਲਈ ਸਾਂਝੇ ਮੋਰਚੇ ਬਣਾ ਕੇ ਕੈਂਪਸ ਚੋਂ ਏਬੀਵੀਪੀ, ਰਾਜਨੀਤੀ ਚੋਂ ਭਾਜਪਾ ਤੇ ਸਮਾਜ ਚੋਂ ਆਰ.ਐਸ.ਐਸ ਤੇ ਸੰਘ ਪ੍ਰੀਵਾਰ ਪੂਰੀ ਤਰ੍ਹਾਂ ਅਲੱਗ-ਥਲੱਗ ਕਰ ਦਿੱਤੇ ਜਾਣ। ਇਸ ਮੌਕੇ ਧਰਮਿੰਦਰ ਸਿੰਘ ਮੁਕੇਰੀਆਂ, ਹੈਪੀ ਮਾਨ, ਗਗਨਦੀਪ, ਸੁਖਜੀਤ ਰਾਮਾਨੰਦੀ ਤੇ ਅਰਮਾਨ ਸਿੰਘ ਨੇ ਵੀ ਵਿਚਾਰ ਰੱਖੇ। ਮੰਚ ਦੀ ਕਾਰਵਾਈ ਹਰਵਿੰਦਰ ਚੋਟੀਆਂ ਨੇ ਚਲਾਈ। ਉਨ੍ਹਾਂ ਕਿਹਾ ਕਿ ਵਿਦੇਸ਼ ਵਿਉਪਾਰ ਸਮਝੌਤੇ (ਐਫਟੀਏ) ਦੁਨੀਆ ਦੇ ਸਮੁੱਚੇ ਦੇਸ਼ਾਂ ਦੇ ਕਾਰੋਬਾਰ ਤੇ ਨੀਤੀ-ਚੌਖਟੇ ਨੂੰ ਆਪਣੇ ਮੁਤਾਬਕ ਢਾਲਣ ਦਾ ਸਾਮਰਾਜੀਆਂ ਦਾ ਨਵਾਂ ਹਥਿਆਰ ਹੈ। ਆਗੂਆਂ ਨੇ ਕਿਹਾ ਕਿ ਸਾਮਰਾਜ ਤੇ ਫਿਰਕੂ-ਫਾਸ਼ੀਵਾਦ ਤੋਂ ਮੁਕਤੀ ਹਾਸਲ ਕੀਤੇ ਬਗੈਰ ਭਾਰਤੀ ਆਵਾਮ ਦੀ ਬਿਹਤਰੀ ਬਾਰੇ ਸੋਚਿਆ ਤੱਕ ਵੀ ਨਹੀਂ ਜਾ ਸਕਦਾ। ਨਵ-ਬਸਤੀਵਾਦੀ ਗੁਲਾਮੀ ਦੇ ਜੂਲੇ ਤੋਂ ਮੁਕਤੀ ਪਾਉਣ ਲਈ ਦੇਸ਼ ਵਾਸੀਆਂ ਨੂੰ ਸਾਮਰਾਜ ਤੇ ਫਿਰਕੂ-ਫਾਸ਼ੀਵਾਦ ਖਿਲਾਫ ਆਜ਼ਾਦੀ ਦਾ ਇਕ ਹੋਰ ਯੁੱਧ ਲੜਨਾ ਹੋਵੇਗਾ। ਕਨਵੈਨਸ਼ਨ ਵਲੋਂ ਸਰਵ ਸੰਮਤੀ ਨਾਲ ਪਾਸ ਕੀਤੇ ਇਕ ਮਤੇ ਰਾਹੀਂ ਨਿਤ ਵਧ ਰਹੀ ਬੇਰੁਜ਼ਗਾਰੀ ਤੇ ਮਹਿੰਗਾਈ, ਸਿੱਖਿਆ ਤੰਤਰ ਦੀ ਤਬਾਹੀ, ਜਮਹੂਰੀਅਤ ਦੇ ਖਾਤਮੇ ਦੇ ਕੋਝੇ ਯਤਨ ਆਦਿ ਖਿਲਾਫ 28 ਸਤੰਬਰ ਤੱਕ ਯੁਵਕ ਚੇਤਨਾ ਮੁਹਿੰਮ ਚਲਾਉਣ ਦਾ ਨਿਰਣਾ ਲਿਆ ਗਿਆ ਹੈ। ਇਕ ਵੱਖਰੇ ਮਤੇ ਰਾਹੀਂ ਪੰਜਾਬ ‘ਚ ਸੰਘਰਸ਼ੀ ਧਿਰਾਂ ‘ਤੇ ਢਾਹੇ ਜਾ ਰਹੇ ਰਾਜਕੀ ਦਮਨ ਖਿਲਾਫ ਜਨਤਕ ਲਹਿਰ ਉਸਾਰਨ ਦਾ ਫੈਸਲਾ ਲਿਆ ਗਿਆ ਹੈ।
ਇਹ ਵੀ ਪੜ੍ਹੋ 👉
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।






