ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਠਾਨਕੋਟ ‘ਚ ਇਸ ਸਕੀਮ ਤਹਿਤ ਜਾਰੀ ਕਰਨਗੇ ਰਾਸ਼ੀ
Punjab News: Punjab ‘ਚ ਅੱਜ ਮੁੜ 36 ਲੱਖ ਦੇ ਕਰੀਬ ਮਾਵਾਂ-ਧੀਆਂ ਦੇ ਫੋਨਾਂ ‘ਤੇ ਟੂੰ-ਟੂੰ ਹੋਵੇਗੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਔਰਤਾਂ ਨੂੰ 1000-1500 ਰੁਪਏ ਦੇ ਹਿਸਾਬ ਨਾਲ ਤਿੰਨ ਮਹੀਨਿਆਂ ਦਾ ਮਾਣਭੱਤਾ ਜਾਰੀ ਹੋਵੇਗਾ। ਇਸ ਸਕੀਮ ਤਹਿਤ ਅੱਜ ਮੁੱਖ ਮੰਤਰੀ ਸ: ਮਾਨ ਪਠਾਨਕੋਟ ਵਿੱਚ ਇਹ ਰਾਸ਼ੀ ਜਾਰੀ ਕਰਨਗੇ।ਇਹ ਮਾਣਭੱਤਾ ਅੱਜ ਸਿੱਧੇ ਔਰਤਾਂ ਦੇ ਬੈਂਕ ਖਾਤਿਆਂ ਵਿੱਚ ਵੀ ਟ੍ਰਾਂਸਫਰ ਕੀਤਾ ਜਾਵੇਗਾ। ਅੰਕੜਿਆਂ ਮੁਤਾਬਕ ਦੂਜੀ ਵਾਰ ਸੂਬੈ ਦੀਆਂ 35.5 ਲੱਖ ਔਰਤਾਂ ਦੇ ਖਾਤਿਆਂ ਵਿੱਚ ਇਹ ਰਾਸ਼ੀ ਟ੍ਰਾਂਸਫਰ ਕੀਤੀ ਜਾਵੇਗੀ। ਇਸਤੋਂ ਪਹਿਲਾਂ, 1 ਜੁਲਾਈ ਨੂੰ 33 ਲੱਖਾਂ ਔਰਤਾਂ ਨੂੰ ਇਸ ਯੋਜਨਾ ਦਾ ਲਾਭ ਮਿਲ ਚੁੱਕਾ ਹੈ। ਜਾਣਕਰੀ ਮੁਤਾਬਕ ਹੁਣ ਤੱਕ, ਪੰਜਾਬ ਵਿੱਚ ਕੁੱਲ 68.5 ਲੱਖ ਔਰਤਾਂ ਨੂੰ ਇਸ ਯੋਜਨਾ ਦਾ ਲਾਭ ਮਿਲਣ ਜਾ ਰਿਹਾ। ਦਸਣਾ ਬਣਦਾ ਹੈ ਕਿ ਸਰਕਾਰ ਦੀ ਇਸ ਸਕੀਮ ਤਹਿਤ ਜਨਰਲ ਸ਼੍ਰੇਣੀ ਦੀਆਂ ਔਰਤਾਂ ਨੂੰ ਪ੍ਰਤੀ ਮਹੀਨਾ ₹1,000 ਅਤੇ ਅਨੁਸੂਚਿਤ ਜਾਤੀਆਂ ਦੀਆਂ ਔਰਤਾਂ ਨੂੰ ਪ੍ਰਤੀ ਮਹੀਨਾ ₹1,500 ਦੀ ਮਾਣਭੱਤਾ ਰਾਸ਼ੀ ਜਾਰੀ ਕੀਤੀ ਜਾ ਰਹੀ ਹੈ। ਉਧਰ, ਮੀਡੀਆ ਇੰਚਾਰਜ਼ ਬਲਤੇਜ ਸਿੰਘ ਪੰਨੂ ਨੇ ਇਸ ਸਕੀਮ ਨੂੰ ਭਗਵੰਤ ਸਿੰਘ ਮਾਨ ਸਰਕਾਰ ਦੀ ਵਿਸਵਾਸ ਦੀ ਘੰਟੀ ਦਸਦਿਆਂ ਕਿਹਾ ਕਿ, ‘‘ਮਾਨ ਸਰਕਾਰ ਨੇ ਜੋ ਕਿਹਾ ਓਹ ਕੀਤਾ ਹੈ।”






