spot_img
spot_img

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਬਠਿੰਡਾ ਨੇ ਕਰਵਾਇਆ ਅਧਿਆਪਕ ਸਨਮਾਨ ਸਮਾਰੋਹ

Date:

spot_img

Bathinda News: Guru Gobind Singh Study Circle Bathinda; ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਬਠਿੰਡਾ ਵੱਲੋਂ ਟੀਚਰ ਹੋਮ ਬਠਿੰਡਾ ਵਿਖੇ “ਅਧਿਆਪਕ ਸਨਮਾਨ ਸਮਾਰੋਹ” ਕਰਵਾਇਆ ਗਿਆ, ਜਿਸ ਵਿੱਚ 65 ਤੋਂ ਵੱਧ ਸਕੂਲ ਅਧਿਆਪਕਾਂ, ਪ੍ਰਿੰਸੀਪਲਾਂ ਤੇ ਕਾਲਜਾਂ ਦੇ ਪ੍ਰੋਫੈਸਰਾਂ ਨੇ ਭਾਗ ਲਿਆ। ਭਾਈ ਸੰਦੀਪ ਸਿੰਘ ਜੰਡਾਵਾਲਾ ਵੱਲੋਂ ਸ਼ਬਦ ਗਾਇਨ ਨਾਲ ਪ੍ਰੋਗਰਾਮ ਦੀ ਸੁਰੂਆਤ ਕੀਤੀ ਗਈ l ਇਸ ਸਮਾਰੋਹ ਦੇ ਮੁੱਖ ਬੁਲਾਰੇ ਡਾ. ਅਵਨਿੰਦਰ ਪਾਲ ਸਿੰਘ ਨੇ ਅਧਿਆਪਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਸਮਾਜ ਦੇ ਵਿੱਚ ਨੈਤਿਕਤਾ ਘੱਟ ਰਹੀ ਹੈ, ਸਾਨੂੰ ਇਸ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।

ਇਹ ਵੀ ਪੜ੍ਹੋ 👉Punjab ‘ਚ ਅੱਜ ਮੁੜ 36 ਲੱਖ ਮਾਵਾਂ-ਧੀਆਂ ਦੇ ਫੋਨਾਂ ‘ਤੇ ਹੋਵੇਗੀ ਟੂੰਅ-ਟੂੰਅ

ਖੇਤਰ ਸਕੱਤਰ ਡਾ. ਗੁਰਜਿੰਦਰ ਸਿੰਘ ਰੋਮਾਣਾ ਨੇ ਸਟੇਜ ਦੀ ਕਾਰਵਾਈ ਸੰਭਾਲੀ। ਇਸ ਮੌਕੇ ਸਮੂਹ ਅਧਿਆਪਕ ਸਾਹਿਬਾਨਾਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ ਦੇਕੇ ਸਨਮਾਨਿਤ ਕੀਤਾ ਗਿਆ। ਖੇਤਰ ਪ੍ਰਧਾਨ ਬਲਵੰਤ ਸਿੰਘ ਕਾਲਝਾਰਾਣੀ ਵੱਲੋਂ ਸਮੂਹ ਆਏ ਹੋਏ ਅਧਿਆਪਕ ਸਾਹਿਬਾਨਾਂ ਅਤੇ ਸਟੱਡੀ ਸਰਕਲ ਦੇ ਵੀਰਾਂ ਦਾ ਧੰਨਵਾਦ ਕੀਤਾ।

ਇਹ ਵੀ ਪੜ੍ਹੋ 👉Canada ‘ਚ ਪੰਜਾਬੀ ਵਿਦਿਆਰਥੀਆਂ ‘ਤੇ ਦੇਸ਼-ਨਿਕਾਲੇ ਦੀ ਲਟਕੀ ਤਲਵਾਰ; ਹਫ਼ਤੇ ਤੋਂ ਸੰਘਰਸ਼ ਜਾਰੀ

ਇਸ ਮੌਕੇ ਫਰੀਦਕੋਟ- ਮੁਕਤਸਰ-ਬਠਿੰਡਾ ਜੋਨ ਦੇ ਸਰਪ੍ਰਸਤ ਬਾਪੂ ਬਲਵੰਤ ਸਿੰਘ ਮਾਨ, ਖੇਤਰ ਬਠਿੰਡਾ ਦੇ ਪ੍ਰਧਾਨ ਬਲਵੰਤ ਸਿੰਘ ਕਾਲਝਰਾਣੀ, ਅਧਿਆਪਕ ਵਿੰਗ ਦੇ ਐਡੀਸਨਲ ਖੇਤਰ ਸਕੱਤਰ ਇਕਬਾਲ ਸਿੰਘ ਕਾਉਣੀ, ਸਮਾਜਿਕ ਵਿੰਗ ਦੇ ਐਡੀਸਨਲ ਖੇਤਰ ਸਕੱਤਰ ਸੁਰਿੰਦਰਪਾਲ ਸਿੰਘ ਬੱਲੂਆਣਾ , ਰਾਮਪੁਰਾ ਯੂਨਿਟ ਦੇ ਇੰਚਾਰਜ ਰਮਨਪ੍ਰੀਤ ਸਿੰਘ, ਗੁਰਸੇਵਕ ਸਿੰਘ ਚੁੱਘੇ ਖੁਰਦ ਆਦਿ ਹਾਜ਼ਰ ਸਨ ।ਇਸ ਮੌਕੇ ਜੋਨ ਸਕੱਤਰ ਗੁਰਚਰਨ ਸਿੰਘ ਦੀ ਅਗਵਾਈ ਹੇਠ ਪੁਸਤਕ ਪ੍ਰਦਰਸ਼ਨੀ ਵੀ ਲਾਈ ਗਈ ,ਜਿਸ ਤੋਂ ਅਧਿਆਪਕਾਂ ਨੇ ਕਿਤਾਬਾਂ ਖਰੀਦੀਆਂ। ਅਧਿਆਪਕ ਸਾਹਿਬਾਨਾਂ ਵੱਲੋਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਇਸ ਸਮਾਗਮ ਦੀ ਪ੍ਰਸ਼ੰਸਾ ਕੀਤੀ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਜਸਵੀਰ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਸਕੂਲ ਟੂਰਨਾਮੈਂਟ ਖਰੀਦ ਕਮੇਟੀ ਦੀ ਮੀਟਿੰਗ ਸੰਪੰਨ

Bathinda News: ਆਗਾਮੀ ਜ਼ਿਲ੍ਹਾ ਸਕੂਲ ਟੂਰਨਾਮੈਂਟਾਂ ਦੀਆਂ ਤਿਆਰੀਆਂ ਨੂੰ...

Bathinda ‘ਚ ਅਕਾਲੀ ਦਲ ਦੇ ਢਾਂਚੇ ਦਾ ਵਿਸਥਾਰ, ਹੋਈਆਂ ਨਵੀਆਂ ਨਿਯੁਕਤੀਆਂ

Bathinda News: ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਸ਼ਹਿਰੀ ਬਠਿੰਡਾ ਨੇ...

Punjab ‘ਚ ਅੱਜ ਮੁੜ 36 ਲੱਖ ਮਾਵਾਂ-ਧੀਆਂ ਦੇ ਫੋਨਾਂ ‘ਤੇ ਹੋਵੇਗੀ ਟੂੰਅ-ਟੂੰਅ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਠਾਨਕੋਟ 'ਚ ਇਸ ਸਕੀਮ...