Bathinda News: ਹਲਕਾ ਰਾਮਪੁਰਾ ਫੂਲ ਦੇ ਸੰਗਠਨ ‘ਚ ਵੱਡਾ ਫ਼ੇਰਬਦਲ ਕਰਦਿਆਂ ਆਮ ਆਦਮੀ ਪਾਰਟੀ ਨੇ 4 ਬਲਾਕ ਪ੍ਰਧਾਨਾਂ ਨੂੰ ਬਦਲ ਦਿੱਤਾ ਹੈ। ਬੀਤੇ ਕੱਲ ਜਾਰੀ ਅਹੁੱਦੇਦਾਰਾਂ ਦੀ ਲਿਸਟ ਵਿਚ ਨਵ ਨਿਯੁਕਤ ਬਲਾਕ ਪ੍ਰਧਾਨ ਰਾਜਵਿੰਦਰ ਸਿੰਘ ਭਗਤਾ,ਬਲਾਕ ਪ੍ਰਧਾਨ ਟੇਕ ਸਿੰਘ ਸਿਰੀਏਵਾਲਾ, ਬਲਾਕ ਪ੍ਰਧਾਨ ਇੰਦਰ ਬਾਵਾ ਅਤੇ ਬਲਾਕ ਪ੍ਰਧਾਨ ਰਾਮ ਸਿੰਘ ਰਈਆ ਨੂੰ ਇਹ ਜਿੰਮੇਵਾਰੀ ਦਿੱਤੀ ਗਈ ਹੈ। ਹਲਕੇ ਵਿਚ ਚੱਲ ਰਹੀਆਂ ਸਿਆਸੀ ਚਰਚਾਵਾਂ ਮੁਤਾਬਕ ਪਾਰਟੀ ਵੱਲੋਂ ਨਵੀਆਂ ਨਿਯੁਕਤੀਆਂ ਦੇ ਰਾਹੀਂ ਪਾਰਟੀ ਦੇ ਸੂਬਾ ਸੰਗਠਨ ਸਕੱਤਰ ਅਤੇ ਮਾਰਕਫ਼ੈਡ ਦੇ ਚੇਅਰਮੈਨ ਇੰਦਰਜੀਤ ਸਿੰਘ ਮਾਨ ਨੂੰ ਸਿਆਸੀ ਤੌਰ ‘ਤੇ ਹੋਰ ਮਜਬੂਤ ਕੀਤਾ ਹੈ।
ਇਹ ਵੀ ਪੜ੍ਹੋ 👉Punjab Congress ‘ਚ ਹੁਣ ਆਰ-ਪਾਰ ਲੜਾਈ ਦੀ ਤਿਆਰੀ !
ਦਸਣਾ ਬਣਦਾ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਪਾਰਟੀ ਦੇ ਨਾਲ ਚੱਲ ਰਹੇ ਚੇਅਰਮੈਨ ਮਾਨ ਨੂੰ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ‘ਚ ਇਸ ਹਲਕੇ ਤੋਂ ਸੰਭਾਵੀਂ ਉਮੀਦਵਾਰ ਮੰਨਿਆ ਜਾ ਰਿਹਾ। ਹਲਕੇ ਵਿਚ ਚੱਲ ਰਹੀ ਚਰਚਾ ਮੁਤਾਬਕ ਸਾਲ 2022 ਵਿਚ ਵੀ ਉਹ ਟਿਕਟ ਦੇ ਪ੍ਰਮੁੱਖ ਦਾਅਵੇਦਾਰ ਸਨ ਪ੍ਰੰਤੂ ਮੌਜੂਦਾ ਵਿਧਾਇਕ ਬਲਕਾਰ ਸਿੱਧੂ ਨੂੰ ਟਿਕਟ ਦੇਣ ਦੇ ਬਾਵਜੂਦ ਉਹ ਨਿਸ਼ਠਾ ਦੇ ਨਾਲ ਪਾਰਟੀ ਲਈ ਕੰਮ ਕਰਦੇ ਰਹੇ ਤੇ ਇਸ ਦੌਰਾਨ ਪੂਰੀ ਤਰ੍ਹਾਂ ਵਿਵਾਦਾਂ ਤੋਂ ਰਹਿ ਰਹੇ। ਜਿਸਦੇ ਚੱਲਦੇ ਪਾਰਟੀ ਤੇ ਸਰਕਾਰ ਨੇ ਵੀ ਉਨ੍ਹਾਂ ਦੀ ਮਿਹਨਤ ਦਾ ਮੁੱਲ ਪਾਇਆ ਹੈ।ਉਧਰ, ਪਾਰਟੀ ਵੱਲੋਂ ਨਵਨਿਯੁਕਤ ਪ੍ਰਧਾਨਾਂ ਦਾ ਮੂੰਹ ਮਿੱਠਾ ਕਰਵਾ ਕੇ ਮੁਬਾਰਕਬਾਦ ਦਿੰਦਿਆਂ ਚੇਅਰਮੈਨ ਇੰਦਰਜੀਤ ਸਿੰਘ ਮਾਨ ਨੇ ਭਰੋਸਾ ਜਤਾਇਆ ਕਿ ਉਹ ਮਿਹਨਤ ਤੇ ਇਮਾਨਦਾਰੀ ਨਾਲ ਪਾਰਟੀ ਦੇ ਸਿਆਸੀ ਗ੍ਰਾਫ਼ ਨੂੰ ਹੋਰ ਉੱਚਾ ਚੁੱਕਣਗੇ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




