Punjab Congress ‘ਚ ਹੁਣ ਆਰ-ਪਾਰ ਲੜਾਈ ਦੀ ਤਿਆਰੀ !

Date:

spot_img

Punjab News: Punjab Congress ‘ਚ ‘ਕੁਰਸੀ’ ਨੂੰ ਲੈ ਕੇ ਸ਼ੁਰੂ ਹੋਈ ਸ਼ੀਤ ਜੰਗ ਹੁਣ ਆਰ-ਪਾਰ ਦੀ ਲੜਾਈ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ। ਚੰਨੀ ਵਰਸਜ਼ ਵੜਿੰਗ ਦੇ ਧੜਿਆਂ ਵਿਚਕਾਰ ਬਣੀਆਂ ‘ਦੂਰੀਆਂ’ ਹੁਣ ਵੱਡੀਆਂ ‘ਖਾਈਆਂ’ ਦਾ ਰੂਪ ਧਾਰਨ ਕਰ ਗਈਆਂ ਹਨ। ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਉਤਾਰਨ ਲਈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਧੜੇ ਵੱਲੋਂ ਜਿਸ ਤਰ੍ਹਾਂ ਦੀ ‘ਲਾਬਿੰਗ’ ਕੀਤੀ ਗਈ ਪ੍ਰੰਤੂ ਹਾਈਕਮਾਂਡ ਵੱਲੋਂ ‘ਰਾਜਾ ਵੜਿੰਗ’ ਦੀ ਪਿੱਠ ‘ਤੇ ਖੜੀ ਦਿਖਾਈ ਦੇ ਰਹੀ ਹੈ,ਉਸਤੋਂ ਬਾਅਦ ਹੁਣ ਰਣਨੀਤੀਆਂ ਬਦਲਦੀਆਂ ਦਿਖਾਈ ਦੇ ਰਹੀਆਂ ਹਨ। ਭੁਪੇਸ਼ ਬਘੇਲ ਦੀ ਅਗਵਾਈ ਹੇਠ ਪੰਜਾਬ ਕਾਂਗਰਸ ਵੱਲੋਂ ਹੁਣ ‘ਹਰ ਬੂਥ ‘ਤੇ ਕਾਂਗਰਸ ਮਜਬੂਤ’ ਦੇ ਨਾਅਰੇ ਹੇਠ ਜ਼ਿਲ੍ਹਾਵਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ 👉Bathinda Police ਦੇ ਦੋ ਥਾਣੇਦਾਰ ਲੱਖ ਰੁਪਏ ਦੀ ਰਿਸ਼ਵਤ ਲੈਂਦੇ ਵਿਜੀਲੈਂਸ ਦੀ ਟੀਮ ਨੇ ਚੁੱਕੇ; SHO ‘ਤੇ ਵੀ ਉੱਠੀ ਉਂਗਲ!

ਵੱਡੀ ਗੱਲ ਇਹ ਹੈ ਕਿ ਇੰਨ੍ਹਾਂ ਮੀਟਿੰਗਾਂ ਨੂੰ ਭਰਵਾਂ ਹੂੰਗਾਰਾ ਤਾਂ ਜਰੂਰ ਮਿਲ ਰਿਹਾ ਪ੍ਰੰਤੂ ਚੰਨੀ ਧੜੇ ਵੱਲੋਂ ਪੂਰੀ ਤਰ੍ਹਾਂ ਗੈਰ-ਹਾਜ਼ਰੀ ਤੋਂ ਬਾਅਦ ਇੰਨ੍ਹਾਂ ਮੀਟਿੰਗਾਂ ਵਿਚ ਆਪਣੇ ਸਮਰਥਕਾਂ ਦੇ ਰਾਹੀਂ ਨਾਅਰੇਬਾਜ਼ੀ ਕਰਵਾ ਕੇ ‘ਹਾਜ਼ਰੀ’ ਦਰਜ਼ ਕਰਵਾਈ ਜਾ ਰਹੀ ਹੈ। ਪ੍ਰੰਤੂ ਇਸ ‘ਹਾਜ਼ਰੀ’ ਤੋਂ ਹਾਈਕਮਾਂਡ ਹੁਣ ਨਰਾਜ਼ ਦਿਖਾਈ ਦੇ ਰਹੀ ਹੈ। ਸੂਤਰਾਂ ਮੁਤਾਬਕ ਬੀਤੀ ਸ਼ਾਮ ਕੇਂਦਰੀ ਆਗੂ ਕੇ ਸੀ ਵੈਣੁਗੋਪਾਲ ਵੱਲੋਂ ਇਸ ਮੁੱਦੇ ‘ਤੇ ਚਰਨਜੀਤ ਸਿੰਘ ਚੰਨੀ ਨੂੰ ਦਿੱਲੀ ਵਿਖੇ ਤਲਬ ਕਰਕੇ ਪਾਰਟੀ ਲਾਈਨ ਮੁਤਾਬਕ ਚੱਲਣ ਦੀਆਂ ਹਿਦਾਇਤਾਂ ਦਿੱਤੀਆਂ ਗਈਆਂ। ਚਰਚਾ ਮੁਤਾਬਕ ਮੌਜੂਦਾ ਸਿਆਸੀ ਪ੍ਰਸਥਿਤੀਆਂ ਨੂੰ ਦੇਖਦਿਆਂ ਚੰਨੀ ਲਈ ਹੁਣ ਵਾਪਸ ਮੁੜਣਾ ਕਾਫ਼ੀ ਮੁਸ਼ਕਿਲਾਂ ਜਾਪਦਾ ਹੈ, ਹਾਲਾਂਕਿ ਅਸੰਭਵ ਨਹੀਂ, ਜਿਸਦੇ ਕਾਰਨ ਉਨ੍ਹਾਂ ਵੱਲੋਂ ਹਾਲੇ ਆਪਣਾ ਹੋਰ ਜ਼ੋਰ ਦਿਖਾਇਆ ਜਾਣਾ ਕਾਫ਼ੀ ਯਕੀਨੀ ਲੱਗਦਾ ਹੈ।

ਇਹ ਵੀ ਪੜ੍ਹੋ 👉Bhagwant Singh Mann Govt ਵੱਲੋਂ ਪੰਜਾਬ ਦੀਆਂ ਸਾਰੀਆਂ ਗਊਸ਼ਾਲਾਵਾਂ ਦੇ ਬਿਜਲੀ ਬਿੱਲ ਮੁਆਫ਼

ਦੂਜੇ ਪਾਸੇ ਚਾਰ-ਚੁਫ਼ੇਰਿਓ ਆਪਣੇ ‘ਤੇ ਹੋ ਰਹੇ ਸਿਆਸੀ ਹਮਲਿਆਂ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੀ ਖੁੱਲ ਕੇ ਸਾਹਮਣੇ ਆ ਗਏ ਹਨ। ਹਾਈਕਮਾਂਡ ਤੇ ਖਾਸਕਰ ਪੰਜਾਬ ਮਾਮਲਿਆਂ ਦੇ ਇੰਚਾਰਜ਼ ਭੂਪੇਸ਼ ਬਘੇਲ ਦਾ ਹੱਥ ‘ਸਿਰ’ ਉੱਪਰ ਹੋਣ ਕਾਰਨ ਉਨ੍ਹਾਂ ਪੂਰੇ ਜੋਸ਼ ਦੇ ਨਾਲ ਆਪਣਾ ਵਿਰੋਧ ਕਰ ਰਹੇ ਆਗੂਆਂ ‘ਤੇ ਖੁੱਲ ਕੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਹਨ। ਜਿਸਦੀ ਮਿਸਾਲ ਬਠਿੰਡਾ ਤੇ ਫ਼ਰੀਦਕੋਟ ਸਮੇਤ ਫ਼ਿਰੋਜਪੁਰ ਵਿਖੇ ਹੋਈਆਂ ਰੈਲੀਆਂ ਵਿਚ ਚੰਨੀ ਧੜੇ ਨਾਲ ਸਬੰਧਤ ਆਗੂਆਂ ਦੀ ਟਿਕਟ ਕੱਟਣ ਦਾ ਐਲਾਨ ਕੀਤਾ ਗਿਆ। ਦੋਨਾਂ ਧੜਿਆਂ ਵੱਲੋਂ ਅਪਣਾਏ ਰੁੱਖ ਤੋਂ ਬਾਅਦ ਹੁਣ ਸਪੱਸ਼ਟ ਤੌਰ ‘ਤੇ ਆਉਣ ਵਾਲੇ ਦਿਨਾਂ ‘ਚ ਕਾਂਗਰਸ ਵਿਚ ਇੱਕ ਨਵੇਂ ਸਿਆਸੀ ਸਮੀਕਰਨ ਬਣਦੇ ਦਿਖਾਈ ਦੇਣਗੇ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Rampura Phul ਹਲਕੇ ‘ਚ Inderjeet Mann ਦੀ ਪਕੜ ਹੋਰ ਮਜਬੂਤ ਹੋਈ; 4 ਨਵੇਂ ਬਲਾਕ ਪ੍ਰਧਾਨ ਲਗਾਏ

Bathinda News: ਹਲਕਾ ਰਾਮਪੁਰਾ ਫੂਲ ਦੇ ਸੰਗਠਨ 'ਚ ਵੱਡਾ...