Raja Warring ਤੋਂ ਬਾਅਦ Bhupesh Baghel ਦਾ ਵੀ ਐਲਾਨ; 50 ਫ਼ੀਸਦੀ ਟਿਕਟਾਂ ਨੌਜਵਾਨਾਂ ਨੂੰ ਮਿਲਣਗੀਆਂ

Date:

spot_img

👉ਟਿਕਟਾਂ ਦੀ ਵੰਡ ‘ਚ ਜ਼ਿਲ੍ਹਾ ਪ੍ਰਧਾਨ ਤੇ ਪਾਰਟੀ ਸੰਗਠਨ ਦੀ ਹੋਵੇਗੀ ਮਹੱਤਵਪੂਰਨ ਭੂਮਿਕਾ
Punjab News: ਪੰਜਾਬ ਕਾਂਗਰਸ ਵਿੱਚ ‘ਕੁਰਸੀ’ ਨੂੰ ਲੈ ਕੇ ਚੱਲ ਰਹੀ ਸ਼ੀਤ ਜੰਗ ਦੌਰਾਨ ਪੰਜਾਬ ਮਾਮਲਿਆਂ ਦੇ ਇੰਚਾਰਜ਼ ਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਵੱਡਾ ਦਾਅਵਾ ਕੀਤਾ ਹੈ। ਪੰਜਾਬ ‘ਚ ਚੱਲ ਰਹੇ ਪ੍ਰੋਗਰਾਮ ‘ਹਰ ਬੂਥ ‘ਤੇ ਕਾਂਗਰਸ ਮਜਬੂਤ’ ਨੁੰ ਸੰਬੋਧਨ ਕਰਦਿਆਂ ਸ਼੍ਰੀ ਬਘੇਲ ਨੇ ਐਲਾਨ ਕੀਤਾ ਹੈ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ 50 ਫ਼ੀਸਦੀ ਟਿਕਟਾਂ 50 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਦਿੱਤੀਆਂ ਜਾਣਗੀਆਂ।

ਇਹ ਵੀ ਪੜ੍ਹੋ 👉Punjab ‘ਚ ਤੜਕਸਾਰ ਭਿਆਨਕ ਸੜਕ ਹਾਦਸਾ; 3 ਨੌਜਵਾਨਾਂ ਦੀ ਮੌ*ਤ

ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਟਿਕਟਾਂ ਦੀ ਵੰਡ ਵਿਚ ਸੰਗਠਨ ਅਤੇ ਖਾਸਤੌਰ ‘ਤੇ ਜ਼ਿਲ੍ਹਾ ਪ੍ਰਧਾਨਾਂ ਦੀ ਮਹੱਤਵਪੂਰਨ ਭੂਮਿਕਾ ਰਹੇਗੀ। ਕਾਂਗਰਸ ਦੇ ਕੌਮੀ ਆਗੂ ਮੁਤਾਬਕ, ‘‘ਰਾਹੁਲ ਜੀ ਸੰਗਠਨ ਨੂੰ ਬਹੁਤ ਤਾਕਤ ਦੇਣਾ ਚਾਹੁੰਦੇ ਹਨ ਅਤੇ ਚੋਣਾਂ ਸੰਗਠਨ ਰਾਹੀਂ ਹੀ ਲੜੀਆਂ ਜਾਣਗੀਆਂ। ” ਉਨ੍ਹਾਂ ਸੰਗਠਨ ਵਿਚ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ ਅਤੇ ਔਰਤਾਂ ਨੂੰ ਵੱਧ ਜਗ੍ਹਾ ਦੇਣ ਦੀ ਵੀ ਵਕਾਲਤ ਕੀਤੀ।

ਇਹ ਵੀ ਪੜ੍ਹੋ 👉‘ਹਰ ਬੂਥ, ਕਾਂਗਰਸ ਮਜ਼ਬੂਤ’; ਬਘੇਲ ਨੇ ਕਾਂਗਰਸੀਆਂ ਨੂੰ ਆਪਸੀ ਮਤਭੇਦ ਭੁਲਾਉਣ ਦੀ ਕੀਤੀ ਅਪੀਲ

ਦਸਣਾ ਬਣਦਾ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਪਿਛਲੇ ਸਮੇਂ ਤੋਂ ਲਗਾਤਾਰ ਇਹ ਐਲਾਨ ਕੀਤਾ ਜਾ ਰਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਪੁਰਾਣੇ ਚਿਹਰਿਆਂ ਦੀ ਬਜਾਏ ਆਮ ਨੌਜਵਾਨਾਂ ਨੂੰ ਅੱਗੇ ਲਿਆਂਦਾ ਜਾਵੇਗਾ। ਉਨ੍ਹਾਂ ਪਾਰਟੀ ਦੇ ਵਿਚ ਵੱਡੇ ਆਗੂਆਂ ਦੀ ਅਜ਼ਾਰੇਦਾਰੀ ਤੋੜਣ ਦਾ ਵੀ ਐਲਾਨ ਕੀਤਾ ਹੈ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਵਿਦੇਸ਼ ਜਾ ਕੇ ਮੁਕਰਨ ਵਾਲੀ ਇੱਕ ਹੋਰ ‘ਪਤਨੀ’ ਵਿਰੁਧ ਪਰਚਾ ਦਰਜ਼

Moga News: ਪਿਛਲੇ ਕੁੱਝ ਸਮੇਂ ਤੋਂ ਵਿਦੇਸ਼ ਜਾਣ ਦੇ...

Punjab ‘ਚ ਤੜਕਸਾਰ ਭਿਆਨਕ ਸੜਕ ਹਾਦਸਾ; 3 ਨੌਜਵਾਨਾਂ ਦੀ ਮੌ*ਤ

Jalandhar News: Punjab ਦੇ Jalandhar ਜ਼ਿਲ੍ਹੇ ਵਿਚ ਸ਼ਨੀਵਾਰ ਤੜਕਸਾਰ...