ਵਿਦੇਸ਼ ਜਾ ਕੇ ਮੁਕਰਨ ਵਾਲੀ ਇੱਕ ਹੋਰ ‘ਪਤਨੀ’ ਵਿਰੁਧ ਪਰਚਾ ਦਰਜ਼

Date:

spot_img

Moga News: ਪਿਛਲੇ ਕੁੱਝ ਸਮੇਂ ਤੋਂ ਵਿਦੇਸ਼ ਜਾਣ ਦੇ ਲਈ ਆਈਲੇਟਸ ਪਾਸ ਲੜਕੀਆਂ ਨੂੰ ‘ਸਹਾਰਾ’ ਬਣਾਉਣ ਵਾਲੇ ਸਹੁਰਿਆਂ ਨਾਲ ਠੱਗੀ ਵੱਜਣ ਦੀਆਂ ਘਟਨਾਵਾਂ ਦਾ ਸਿਲਸਿਲਾ ਰੁਕ ਨਹੀਂ ਰਿਹਾ ਹੈ। ਇਸੇ ਤਰ੍ਹਾਂ ਦੇ ਇੱਕ ਤਾਜ਼ੇ ਮਾਮਲੇ ਵਿਚ ਮੋਗਾ ਪੁਲਿਸ ਨੇ ਕੈਨੇਡਾ ‘ਚ ਬੈਠੀ ਇੱਕ ਨਵਵਿਆਹੁਤਾ ਲੜਕੀ ਵਿਰੁਧ ਧੋਖਾਧੜੀ ਦਾ ਪਰਚਾ ਦਰਜ਼ ਕੀਤਾ ਹੈ, ਜਿਸਨੇ ਲੱਖਾਂ ਰੁਪਏ ਖਰਚਾਉਣ ਤੋਂ ਬਾਅਦ ਆਪਣੈ ਪਤੀ ਨੂੰ ਕੈਨੇਡਾ ਸੱਦਣ ਤੋਂ ਇੰਨਕਾਰ ਕਰ ਦਿੱਤਾ। ਇਸ ਸਬੰਧ ਵਿਚ ਪਿੰਡ ਚੁੱਪਕੀਤੀ ਦੇ ਪੀੜਤ ਪਤੀ ਭੁਪਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵੱਲੋਂ ਸਿਕਾਇਤ ਕੀਤੀ ਗਈ ਸੀ।

ਇਹ ਵੀ ਪੜ੍ਹੋ 👉Punjab ‘ਚ ਤੜਕਸਾਰ ਭਿਆਨਕ ਸੜਕ ਹਾਦਸਾ; 3 ਨੌਜਵਾਨਾਂ ਦੀ ਮੌ*ਤ

ਜਿਸਦੇ ਵਿਚ ਉਸਨੇ ਆਪਣੀ ਮਨਦੀਪ ਕੌਰ ਉੱਪਰ ਇੱਕ ਸੋਚੀ ਸਮਝੀ ਸਾਜਿਸ਼ ਤਹਿਤ ਦਰਖਾਸਤੀ ਨਾਲ ਪੱਕੀ ਸ਼ਾਦੀ ਕਰਵਾ ਕੇ ਵਿਦੇਸ਼ ਕਨੈਡਾ ਲਿਜਾਣ ਦਾ ਵਿਸ਼ਵਾਸ ਦਵਾ ਕੇ ਲੱਖਾਂ ਦੀ ਠੱਗੀ ਮਾਰਨ ਦੇ ਦੋਸ਼ ਲਗਾਏ ਸਨ।ਥਾਣਾ ਸਿਟੀ ਮੋਗਾ ਵਿਚ ਪੁਲਿਸ ਵੱਲੋਂ ਮਨਦੀਪ ਕੌਰ ਵਿਰੁਧ ਅ/ਧ 318(4) ਭਾਰਤੀ ਨਿਆਂ ਸੰਘਤਾ 2023 (420 ਭ:ਦ:) ਦਰਜ਼ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸਤੋਂ ਇਲਾਵਾ ਇੱਕ ਹੋਰ ਮਾਮਲੇ ਵਿਚ ਥਾਣਾ ਸਿਟੀ ਮੋਗਾ ਦੀ ਪੁਲਿਸ ਨੇ ਫਰੈਂਡਜ ਕਲੋਨੀ ਮੋਗਾ ਸੱਜਲ ਗੋਇਲ ਪੁੱਤਰ ਪਰਮੋਦ ਚੰਦਰ ਗੋਇਲ ਦੀ ਸਿਕਾਇਤ ਉੱਪਰ ਏਜੰਟ ਅੰਕੁਰ ਗੋਇਲ ਪੁੱਤਰ ਕੁਲਭੂਸ਼ਣ ਗੋਇਲ ਵਾਸੀ ਨੇੜੇ ਟਰੱਕ ਯੂਨੀਅਨ ਮੋਗਾ ਵਿਰੁਧ ਮੁਕੱਦਮਾ ਦਰਜ਼ ਕੀਤਾ ਹੈ।

ਇਹ ਵੀ ਪੜ੍ਹੋ 👉Raja Warring ਤੋਂ ਬਾਅਦ Bhupesh Baghel ਦਾ ਵੀ ਐਲਾਨ; 50 ਫ਼ੀਸਦੀ ਟਿਕਟਾਂ ਨੌਜਵਾਨਾਂ ਨੂੰ ਮਿਲਣਗੀਆਂ

ਮੁਲਜ਼ਮ ਅੰਕੁਰ ਗੋਇਲ ਉੱਪਰ ਦੋਸ਼ ਹਨ ਕਿ ਉਸਨੇ ਸਿਕਾਇਤਕਰਤਾ ਦੀ ਮਾਤਾ ਨੂੰ ਵਿਦੇਸ਼ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ 25 ਲੱਖ ਰੁਪਏ ਦੀ ਠੱਗੀ ਮਾਰ ਲਈ। ਇਸਤੋਂ ਇਲਾਵਾ ਵਿਦੇਸ਼ ਭੇਜਣ ਦੇ ਨਾਂ ‘ਤੇ ਧੋਖਾਧੜੀ ਦੇ ਇੱਕ ਹੋਰ ਮਾਮਲੇ ਵਿਚ ਥਾਣਾ ਧਰਮਕੋਟ ਦੀ ਪੁਲਿਸ ਨੇ ਪਿੰਡ ਫਤਿਹਗੜ ਕੋਰੋਟਾਣਾ ਦੇ ਗੁਰਵੀਰ ਸਿੰਘ ਪੁੱਤਰ ਸੁਖਦੇਵ ਸਿੰਘ ਦੀ ਸਿਕਾਇਤ ਉੱਪਰ ਜਗਦੀਪ ਸਿੰਘ ਪੁੱਤਰ ਪਾਲ ਸਿੰਘ ਵਾਸੀ ਭਦੋੜ ਜਿਲ੍ਹਾ ਬਰਨਾਲਾ ਵਿਰੁਧ ਅਜਿਹਾ ਮੁਕੱਦਮਾ ਦਰਜ਼ ਕੀਤਾ ਹੈ। ਜਿਸਨੇ ਸਿਕਾਇਤਕਰਤਾ ਨੂੰ ਕਨੇਡਾ ਭੇਜਣ ਦਾ ਝਾਂਸਾ ਦੇ ਕੇ 18,00,000/- ਰੁਪਏ ਦੀ ਠੱਗੀ ਮਾਰ ਲਈ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Raja Warring ਤੋਂ ਬਾਅਦ Bhupesh Baghel ਦਾ ਵੀ ਐਲਾਨ; 50 ਫ਼ੀਸਦੀ ਟਿਕਟਾਂ ਨੌਜਵਾਨਾਂ ਨੂੰ ਮਿਲਣਗੀਆਂ

👉ਟਿਕਟਾਂ ਦੀ ਵੰਡ 'ਚ ਜ਼ਿਲ੍ਹਾ ਪ੍ਰਧਾਨ ਤੇ ਪਾਰਟੀ ਸੰਗਠਨ...

Punjab ‘ਚ ਤੜਕਸਾਰ ਭਿਆਨਕ ਸੜਕ ਹਾਦਸਾ; 3 ਨੌਜਵਾਨਾਂ ਦੀ ਮੌ*ਤ

Jalandhar News: Punjab ਦੇ Jalandhar ਜ਼ਿਲ੍ਹੇ ਵਿਚ ਸ਼ਨੀਵਾਰ ਤੜਕਸਾਰ...