ਦੇਸ਼ ਵਿੱਚ ਸਭ ਤੋਂ ਵੱਧ ਅਨਿਆਂ ਆਦਿਵਾਸੀ ਸਮਾਜ ਨਾਲ ਹੋਇਆ, ਸਿਰਫ਼ ‘‘ਆਪ’’ ਲੜ ਰਹੀ ਹੈ ਆਦਿਵਾਸੀਆਂ ਦੇ ਹੱਕਾਂ ਦੀ ਲੜਾਈ- ਕੇਜਰੀਵਾਲ

Date:

spot_img

👉ਸਾਰੀਆਂ ਸਿਆਸੀ ਪਾਰਟੀਆਂ ਨੇ ਆਦਿਵਾਸੀ ਸਮਾਜ ਦਾ ਜਲ, ਜੰਗਲ ਅਤੇ ਜ਼ਮੀਨ ਖੋਹ ਕੇ ਵੱਡੀਆਂ-ਵੱਡੀਆਂ ਕੰਪਨੀਆਂ ਨੂੰ ਦੇ ਦਿੱਤਾ- ਕੇਜਰੀਵਾਲ
👉ਆਦਿਵਾਸੀ ਸਮਾਜ ਨੂੰ ਉਨ੍ਹਾਂ ਦਾ ਹੱਕ ਦਿਵਾਉਣ ਲਈ ਲੜ ਰਹੇ ਚੈਤਰ ਵਸਾਵਾ ਇੱਕ ਝੂਠੇ ਕੇਸ ਵਿੱਚ ਜੇਲ੍ਹ ਵਿੱਚ ਹਨ- ਕੇਜਰੀਵਾਲ
New Delhi News: ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵਿਸ਼ਵ ਆਦਿਵਾਸੀ ਦਿਵਸ ‘ਤੇ ਦੇਸ਼ ਭਰ ਦੇ ਆਦਿਵਾਸੀ ਸਮਾਜ ਨੂੰ ਵਧਾਈ ਦਿੰਦਿਆਂ ਕਿਹਾ ਕਿ ਆਜ਼ਾਦ ਭਾਰਤ ਵਿੱਚ ਸਭ ਤੋਂ ਵੱਧ ਅਨਿਆਂ ਆਦਿਵਾਸੀ ਸਮਾਜ ਨਾਲ ਹੋਇਆ ਹੈ। ਦੂਜੀਆਂ ਸਾਰੀਆਂ ਪਾਰਟੀਆਂ ਨੇ ਆਦਿਵਾਸੀ ਸਮਾਜ ਦੇ ਜਲ, ਜੰਗਲ ਅਤੇ ਜ਼ਮੀਨ ‘ਤੇ ਡਾਕਾ ਮਾਰਿਆ ਅਤੇ ਉਨ੍ਹਾਂ ਤੋਂ ਖੋਹ ਕੇ ਵੱਡੀਆਂ-ਵੱਡੀਆਂ ਕੰਪਨੀਆਂ ਨੂੰ ਦੇ ਦਿੱਤਾ। ਸਿਰਫ਼ ਆਮ ਆਦਮੀ ਪਾਰਟੀ ਹੀ ਆਦਿਵਾਸੀ ਸਮਾਜ ਦੇ ਹੱਕਾਂ ਲਈ ਲੜ ਰਹੀ ਹੈ। ਅੱਜ ਆਦਿਵਾਸੀ ਨੇਤਾ ਚੈਤਰ ਵਸਾਵਾ ਇੱਕ ਝੂਠੇ ਕੇਸ ਵਿੱਚ ਜੇਲ੍ਹ ਵਿੱਚ ਹਨ, ਕਿਉਂਕਿ ਉਹ ਆਦਿਵਾਸੀ ਸਮਾਜ ਦੀ ਆਵਾਜ਼ ਉਠਾ ਰਹੇ ਸਨ। ਅਸੀਂ ਸਾਰੇ ਉਨ੍ਹਾਂ ਦੇ ਜਲਦ ਬਾਹਰ ਆਉਣ ਲਈ ਅਰਦਾਸ ਕਰਦੇ ਹਾਂ।

ਇਹ ਵੀ ਪੜ੍ਹੋ ਬਠਿੰਡਾ ‘ਚ ‘ਹਮਾਰੇ ਰਾਮ’ ਨਾਟਕ ਦੀ ਸਫ਼ਲ ਪੇਸ਼ਕਾਰੀ

ਅਰਵਿੰਦ ਕੇਜਰੀਵਾਲ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰਕੇ ਆਦਿਵਾਸੀ ਸਮਾਜ ਦੇ ਲੋਕਾਂ ਨੂੰ ਕਿਹਾ ਕਿ ਪਿਛਲੇ 75 ਸਾਲਾਂ ਵਿੱਚ ਆਦਿਵਾਸੀ ਸਮਾਜ ਨਾਲ ਸਭ ਤੋਂ ਵੱਧ ਅਨਿਆਂ ਹੋਇਆ ਹੈ। 75 ਸਾਲਾਂ ਵਿੱਚ ਦੇਸ਼ ਨੇ ਤਰੱਕੀ ਕੀਤੀ, ਬਾਕੀ ਸਾਰੇ ਸਮਾਜਾਂ ਦੇ ਲੋਕਾਂ ਨੇ ਤਰੱਕੀ ਕੀਤੀ, ਪਰ ਆਦਿਵਾਸੀ ਸਮਾਜ ਪਿੱਛੇ ਰਹਿ ਗਿਆ। ਅਜਿਹਾ ਇਸ ਲਈ ਹੋਇਆ ਕਿਉਂਕਿ ਆਦਿਵਾਸੀ ਸਮਾਜ ਨੂੰ ਜਾਨਬੁੱਝ ਕੇ ਪਿੱਛੇ ਰੱਖਿਆ ਗਿਆ। ਉਨ੍ਹਾਂ ਦੇ ਜਿੰਨੇ ਵੀ ਸਰੋਤ ਸਨ, ਉਨ੍ਹਾਂ ‘ਤੇ ਡਾਕਾ ਮਾਰਿਆ ਗਿਆ। ਜਲ, ਜੰਗਲ ਅਤੇ ਜ਼ਮੀਨ ਆਦਿਵਾਸੀ ਸਮਾਜ ਦਾ ਜਨਮਸਿੱਧ ਅਧਿਕਾਰ ਹੈ, ਪਰ ਇਹ ਸਮਾਜ ਤੋਂ ਖੋਹ ਕੇ ਵੱਡੀਆਂ-ਵੱਡੀਆਂ ਕੰਪਨੀਆਂ ਨੂੰ ਦੇ ਦਿੱਤੇ ਗਏ ਕਿਉਂਕਿ ਬਾਕੀ ਪਾਰਟੀਆਂ ਦੇ ਨੇਤਾ ਚੋਰ ਅਤੇ ਭ੍ਰਿਸ਼ਟਾਚਾਰੀ ਸਨ।

ਇਹ ਵੀ ਪੜ੍ਹੋ CM Bhagwant Singh Mann ਨੇ ਸ੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਦਾ ਨੀਂਹ ਪੱਥਰ ਰੱਖਿਆ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਤੁਹਾਡੇ ਹੱਕਾਂ ਲਈ ਲੜ ਰਹੀ ਹੈ ਅਤੇ ਇਸ ਲਈ ਕਿੰਨੀ ਹੀ ਵਾਰ ਸਾਡੇ ਨੇਤਾ ਜੇਲ੍ਹ ਗਏ ਹਨ। ਚੈਤਰ ਵਸਾਵਾ ਆਦਿਵਾਸੀ ਸਮਾਜ ਦਾ ਪੁੱਤਰ ਅਤੇ ਭਰਾ ਹੈ। ਉਹ ਆਦਿਵਾਸੀ ਸਮਾਜ ਨੂੰ ਹੱਕ ਦਿਵਾਉਣ ਲਈ ਨਾ ਜਾਣੇ ਕਿੰਨੀ ਵਾਰ ਜੇਲ੍ਹ ਗਏ ਹਨ। ਇਹ ਲੋਕ ਪੇਸਾ ਕਾਨੂੰਨ ਤਾਂ ਲੈ ਆਏ, ਪਰ ਉਸ ਨੂੰ ਲਾਗੂ ਨਹੀਂ ਕੀਤਾ। ਸਮਾਜ ਅਤੇ ਗ੍ਰਾਮ ਸਭਾ ਤੋਂ ਪੁੱਛੇ ਬਿਨਾਂ ਹੀ ਇਹ ਸਾਰੇ ਫੈਸਲੇ ਲੈ ਲੈਂਦੇ ਹਨ। ਅੱਜ ਚੈਤਰ ਵਸਾਵਾ ਜੇਲ੍ਹ ਵਿੱਚ ਹਨ ਕਿਉਂਕਿ ਉਹ ਆਦਿਵਾਸੀ ਸਮਾਜ ਲਈ ਲੜ ਰਹੇ ਹਨ। ਉਹ ਜਲਦੀ ਬਾਹਰ ਆਉਣ, ਇਸ ਲਈ ਅਰਦਾਸ ਕਰਨਾ।

 

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

‘ਆਪ’ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ, 117 ਹਲਕਿਆਂ ‘ਚ ਬੂਥ ਪੱਧਰੀ ਤਿਆਰੀਆਂ ਸ਼ੁਰੂ

👉ਮਨੀਸ਼ ਸਿਸੋਦੀਆ ਨੇ ਚੋਣਾਂ ਤੋਂ ਪਹਿਲਾਂ ਸੰਗਠਨ ਨੂੰ ਮਜ਼ਬੂਤ...

ਬਠਿੰਡਾ ‘ਚ ‘ਹਮਾਰੇ ਰਾਮ’ ਨਾਟਕ ਦੀ ਸਫ਼ਲ ਪੇਸ਼ਕਾਰੀ

👉ਉੱਘੇ ਅਦਾਕਾਰ ਆਸ਼ੂਤੋਸ਼ ਰਾਣਾ ਅਤੇ ਰਾਹੁਲ ਆਰ. ਭੂਚਰ ਨੇ...

ਸੰਤ ਰਵਿਦਾਸ ਦੇ ਸੰਦੇਸ਼ਾਂ ਤੋਂ ਸਮਾਜ ਨੂੰ ਮਿਲ ਰਹੀ ਸਮਰਸਤਾ ਦੀ ਪ੍ਰੇਰਣਾ – ਹਰਵਿੰਦਰ ਕਲਿਆਣ

👉ਕਾਸ਼ੀ ਤੋਂ ਨਿਕਲੀ 650ਵੀਂ ਜਯੰਤੀ ਦੀ ਕਲਸ਼ ਵੰਦਨ ਯਾਤਰਾ...

ਮੈਰਾਥਨ ਸਿਰਫ਼ ਦੌੜ ਨਹੀਂ, ਤੰਦਰੁਸਤ ਜੀਵਨ ਦਾ ਸੰਕਲਪ: ਨਾਇਬ ਸਿੰਘ ਸੈਣੀ

👉ਨਸ਼ੇ ਨੂੰ ਹਰਾਉਣ ਅਤੇ ਮੁੱਖ ਮੰਤਰੀ ਦੇ ਸੰਕਲਪ ਨੂੰ...