spot_img
spot_img

ਉਮੀਦਵਾਰ ਕੈਪਟਨ ਦਾ, ਲੜੇਗਾ ‘ਕਮਲ’ ਦੇ ਚੋਣ ਨਿਸ਼ਾਨ ’ਤੇ

Date:

spot_img

ਸੁਖਜਿੰਦਰ ਮਾਨ
ਬਠਿੰਡਾ, 25 ਜਨਵਰੀ: ਮਾਲਵਾ ਦਾ ‘ਦਿਲ’ ਮੰਨੀ ਜਾਣ ਵਾਲੇ ਬਠਿੰਡਾ ਸ਼ਹਿਰੀ ਹਲਕੇ ਤੋਂ ਆਪੋ-ਅਪਣੀ ਦਾਅਵੇਦਾਰੀ ਜਤਾਉਣ ਦੀ ਚੱਲਾ ਰੱਸ਼ਾ-ਕਸ਼ੀ ਦੌਰਾਨ ‘ਮੈਚ’ ਬੇਸ਼ੱਕ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਜਿੱਤਣ ਵਿਚ ਸਫ਼ਲ ਰਹੀ ਹੈ ਪ੍ਰੰਤੂ ਇੱਥੋਂ ਐਲਾਨੇਂ ਉਮੀਦਵਾਰ ਅਪਣੀ ਚੋਣ ਭਾਜਪਾ ਦੇ ਨਿਸ਼ਾਨ ‘ਕਮਲ ਦੇ ਫੁੱਲ’ ’ਤੇ ਲੜਣਗੇ। ਇਸਦਾ ਖ਼ੁਲਾਸਾ ਖ਼ੁਦ ਗਠਜੋੜ ਉੁਮੀਦਵਾਰ ਰਾਜ ਨੰਬਰਦਾਰ ਨੇ ਵੀ ਕੀਤਾ ਹੈ। ਦਸਣਾ ਬਣਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਦੇ ਸਮੇਂ ਤੋਂ ਹੀ ਇਸ ਹਲਕੇ ’ਤੇ ਦਾਅਵੇ ਜਤਾ ਰਹੀ ਭਾਜਪਾ ਨੇ ਬਠਿੰਡਾ ਸ਼ਹਿਰੀ ਹਲਕੇ ’ਤੇ ਮੁੜ ਅਪਣਾ ਹੱਕ ਜਤਾਇਆ ਸੀ ਪ੍ਰੰਤੂ ਕੈਪਟਨ ਵਲੋਂ ਅੜ ਜਾਣ ਦੇ ਚੱਲਦਿਆਂ ਦੋਨਾਂ ਧਿਰਾਂ ਵਲੋਂ ਵਿਚਕਾਰਲਾ ਰਾਹ ਅਪਣਾਇਆ ਹੈ, ਜਿਸਦੇ ਚੱਲਦੇ ਉਮੀਦਵਾਰ ਕੈਪਟਨ ਦਾ ਹੋਵੇਗਾ ਤੇ ਚੋਣ ਨਿਸ਼ਾਨ ਭਾਜਪਾ ਦਾ। ਹਾਲਾਂਕਿ ਇਸਦਾ ਗਠਜੋੜ ਉਮੀਦਾਵਰ ਨੂੰ ਵੀ ਵੱਡਾ ਫ਼ਾਈਦਾ ਹੈ ਪ੍ਰੰਤੂ ਭਾਜਪਾ ਦਾ ਕਮਲ ਚੋਣ ਨਿਸ਼ਾਨ ਮੈਦਾਨ ’ਚ ਆਉਣ ਕਾਰਨ ਦੂਜੀਆਂ ਪਾਰਟੀਆਂ ਨੂੰ ਇਸਦਾ ਫ਼ਾਈਦਾ ਤੇ ਨਫ਼ਾ ਨੁਕਸਾਨ ਹੋਣ ਦੀ ਪੜਚੋਲ ਸ਼ੁਰੂ ਹੋ ਗਈ ਹੈ। ਸਿਆਸੀ ਮਾਹਰਾਂ ਮੁਤਾਬਕ ਬੇਸ਼ੱਕ ਇੱਥੋਂ ਭਾਜਪਾ ਦੇ ਕਈ ਆਗੂ ਟਿਕਟ ਦੇ ਦਾਅਵੇਦਾਰ ਸਨ ਪ੍ਰੰਤੂ ਪਹਿਲੀ ਵਾਰ ਪਾਰਟੀ ਦੇ ਚੋਣ ਨਿਸ਼ਾਨ ਦੇ ਮੈਦਾਨ ਵਿਚ ਆਉਣ ਕਾਰਨ ਉਨ੍ਹਾਂ ਵਿਚ ਉਤਸ਼ਾਹ ਵੀ ਪਾਇਆ ਜਾ ਰਿਹਾ ਹੈ। ਇਸਤੋਂ ਇਲਾਵਾ ਭਾਜਪਾ ਦਾ ਸ਼ਹਿਰੀ ਖ਼ਾਸਕਰ ਇੱਕ ਭਾਈਚਾਰੇ ਵਿਚ ਵੱਡਾ ਪ੍ਰਭਾਵ ਹੋਣ ਕਾਰਨ ਇਸਦਾ ਨੁਕਸਾਨ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਹੋ ਸਕਦਾ ਹੈ। ਹਾਲਾਂਕਿ ਅਕਾਲੀ ਦਲ ਲਈ ਵੀ ਭਾਜਪਾ ਵਲੋਂ ਅਲੱਗ ਚੋਣ ਲੜਣ ਦਾ ਐਲਾਨ ਕਿਸੇ ਸਦਮੇ ਤੋਂ ਘੱਟ ਨਹੀਂ ਹੈ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

‘एक पेड़ मां के नाम’ अभियान को जनआंदोलन बनाएं, पर्यावरण संरक्षण में निभाएं सक्रिय भूमिका: सुभाष बराला

👉राज्यसभा सांसद ने पौधारोपण कार्यक्रम में सहभागिता कर नागरिकों...

Haryana के खिलाड़ियों का विश्व स्तर पर खेलों में बजा है डंका- मंत्री विपुल गोयल

👉भारत मंडपम में आयोजित स्पोर्टस फिटनेस और इन्फ्रास्ट्रक्चर एक्पो...