Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਸਿੱਖਿਆ

ਪੰਜਾਬ ਸਟੂਡੈਂਟਸ ਯੂਨੀਅਨ ਦੇ ਸੱਦੇ ਤਹਿਤ ਦਿੱਲੀ ਗੈਂਗਰੇਪ ਦੇ ਵਿਰੋਧ ‘ਚ ਕੇਂਦਰ ਦਾ ਪੁਤਲਾ ਫੂਕਿਆ

9 Views

ਸੁਖਜਿੰਦਰ ਮਾਨ
ਬਠਿੰਡਾ, 2 ਫ਼ਰਵਰੀ: ਪਿਛਲੇ ਦਿਨੀਂ ਦਿੱਲੀ ‘ਚ ਵਾਪਰੀ ਗੈਂਗਰੇਪ ਦੀ ਘਟਨਾ ਦੇ ਵਿਰੋਧ ਵਿਚ ਅੱਜ ਪੀਐਸਯੂ ਵਲੋਂ ਸਥਾਨਕ ਸਰਕਾਰੀ ਰਜਿੰਦਰਾ ਕਾਲਜ਼ ਦੇ ਗੇਟ ਅੱਗੇ ਕੇਂਦਰ ਸਰਕਾਰ ਦਾ ਪੁਤਲਾ ਫ਼ੂਕਿਆ ਗਿਆ | ਯੂਨੀਅਨ ਦੇ ਜ਼ਿਲ੍ਹਾ ਆਗੂ ਰਜਿੰਦਰ ਢਿਲਵਾਂ ਅਤੇ ਮਨਦੀਪ ਬਾਜਾਖਾਨਾ ਨੇ ਦੱਸਿਆ ਕਿ ਛੱਬੀ ਜਨਵਰੀ ਜਦੋਂ ਕੇਂਦਰ ਸਰਕਾਰ ਅਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋਂ ਜਮਹੂਰੀਅਤ ਦਾ ਢੌਂਗ ਰਚਿਆ ਜਾ ਰਿਹਾ ਸੀ ਤਾਂ ਦੂਜੇ ਪਾਸੇ ਦਿੱਲੀ ਵਿੱਚ ਇਕ 21 ਸਾਲਾ ਲੜਕੀ ਨਾਲ ਗੈੰਗਰੇਪ ਵਰਗੀ ਅਣਮਨੁੱਖੀ ਘਟਨਾ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ | ਉਨ੍ਹਾਂ ਕਿਹਾ ਕਿ ਇਕ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਬੇਟੀ ਬਚਾਓ ਅਤੇ ਬੇਟੀ ਪੜ੍ਹਾਓ ਦਾ ਨਾਅਰਾ ਦਿੱਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਔਰਤਾਂ ਖਿਲਾਫ ਵਾਪਰ ਰਹੀਆਂ ਘਟਨਾਵਾਂ ਵਿੱਚ ਦਿਨੋ ਦਿਨ ਵਾਧਾ ਹੋ ਰਿਹਾ ਹੈ,ਪਰ ਭਾਰਤ ਸਰਕਾਰ ਵੱਲੋਂ ਔਰਤਾਂ ਦੀ ਸੁਰੱਖਿਆ ਲਈ ਕਿਸੇ ਵੀ ਕਿਸਮ ਦੇ ਸਖਤ ਕਦਮ ਨਹੀਂ ਚੁੱਕੇ ਜਾ ਰਹੇ ਜਿਸ ਤੋਂ ਸਰਕਾਰ ਦੀ ਔਰਤ ਵਿਰੋਧੀ ਮਾਨਸਿਕਤਾ ਸਾਫ ਤੌਰ ਤੇ ਝਲਕਦੀ ਹੈ | ਪੀਐਸਯੂ ਦੇ ਕਾਲਜ ਕਮੇਟੀ ਪ੍ਰਧਾਨ ਅਰਸਦੀਪ ਕੌਰ ਨੇ ਦੱਸਿਆ ਕਿ ਦਿੱਲੀ ਚ ਵਾਪਰੀ ਇਸ ਘਟਨਾ ਪਿੱਛੇ ਭਾਜਪਾ ਦਾ ਰਾਹ ਦਰਸਾਵਾ ਕਰਨ ਵਾਲੇ ਫ਼ਿਰਕੂ ਸੰਘ ਆਰ.ਐੱਸ.ਐੱਸ ਦਾ ਘੱਟ ਗਿਣਤੀਆਂ ਤੇ ਔਰਤ ਵਿਰੋਧੀ ਏਜੰਡਾ ਕੰਮ ਕਰ ਰਿਹਾ ਹੈ | ਇਸ ਮੌਕੇ ਕਾਲਜ ਕਮੇਟੀ ਮੈੰਬਰ ਰੀਮਾ,ਵੀਰਪਾਲ,ਹੁਸਨਦੀਪ ਕੌਰ,ਰੇਨੂੰ,ਗੁਰਪ੍ਰੀਤ ਸਿੰਘ ਆਦਿ ਹਾਜਰ ਸਨ |

Related posts

ਸਹਾਇਕ ਪ੍ਰੋਫੈਸਰ ਦੀ ਮੌਤ ਲਈ ਸਿੱਖਿਆ ਮੰਤਰੀ ’ਤੇ ਪਰਚਾ ਦਰਜ ਹੋਵੇ : ਗੁਰਪ੍ਰੀਤ ਸਿੰਘ ਪੱਕਾ

punjabusernewssite

ਕੇਂਦਰੀ ਯੂਨੀਵਰਸਿਟੀ ਦੇ ਨਵੇਂ ਪ੍ਰਬੰਧਕੀ ਬਲਾਕ ਅਤੇ ਲਾਇਬ੍ਰੇਰੀ ਦਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਰੱਖਿਆ ਨੀਂਹ ਪੱਥਰ

punjabusernewssite

R.B.D.A.V School ਦੇ 02 ਵਿਦਿਆਰਥੀ lnspire Awards ਲਈ ਚੁਣੇ ਗਏ

punjabusernewssite