ਜੈਜੀਤ ਜੌਹਲ ਨੇ ਪਰਸਰਾਮ ਨਗਰ ਅਤੇ ਪ੍ਰਤਾਪ ਨਗਰ ਮੁੱਖ ਰੋਡ ਤੇ ਕੀਤਾ ਡੋਰ ਟੂ ਡੋਰ ਪ੍ਰਚਾਰ
ਸੁਖਜਿੰਦਰ ਮਾਨ
ਬਠਿੰਡਾ,11 ਫ਼ਰਵਰੀ: ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੀ ਚੋਣ ਮੁਹਿੰਮ ਨੂੰ ਅੱਗੇ ਤੋਰਦੇ ਹੋਏ ਜਿੱਥੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਚੋਣ ਪ੍ਰਚਾਰ ਕੀਤਾ ਤੇ ਸ਼ਹਿਰ ਦੇ ਕਰਵਾਏ ਵਿਕਾਸ ਦੇ ਨਾਮ ਤੇ ਵੋਟ ਦੀ ਮੰਗ ਕੀਤੀ ਉਥੇ ਹੀ ਅੱਜ ਬਾਰ ਐਸੋਸੀਏਸ਼ਨ ਦੇ ਮੈਂਬਰ ਸਾਹਿਬਾਨ ਨਾਲ ਮੁਲਾਕਾਤ ਕੀਤੀ ਤੇ ਵਕੀਲ ਭਾਈਚਾਰੇ ਨਾਲ ਦਿਲ ਦੀਆਂ ਗੱਲਾਂ ਕਰਦੇ ਹੋਏ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਸਹਿਯੋਗ ਦੀ ਮੰਗ ਕੀਤੀ ਤੇ ਬਾਰ ਐਸੋਸੀਏਸ਼ਨ ਦੀ ਚਡ੍ਹਦੀ ਕਲਾ ,ਵਕੀਲ ਭਾਈਚਾਰੇ ਦੀ ਹਰ ਸਮੱਸਿਆ ਦੇ ਹੱਲ ਲਈ ਹਮੇਸ਼ਾਂ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ। ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਬਾਰ ਐਸੋਸੀਏਸ਼ਨ ਵੱਲੋਂ ਜਦੋਂ ਵੀ ਉਨ੍ਹਾਂ ਤੋਂ ਚੈਂਬਰ ਬਣਾਉਣ ਸਮੇਤ ਕਿਸੇ ਵੀ ਪ੍ਰਾਜੈਕਟ ਲਈ ਗ੍ਰਾਂਟ ਮੰਗੀ ਤਾਂ ਤੁਰੰਤ ਸਹਿਯੋਗ ਲਈ ਹੱਥ ਵਧਾਇਆ। ਉਨ੍ਹਾਂ 50 ਲੱਖ ਰੁਪਏ ਚੈਂਬਰਾਂ ਦੇ ਨਿਰਮਾਣ ਅਤੇ 43 ਲੱਖ ਰੁਪਏ ਹੋਰ ਪ੍ਰਾਜੈਕਟਾਂ ਲਈ ਤੁਰੰਤ ਗਰਾਂਟ ਜਾਰੀ ਕੀਤੀ ਗਈ ਅਤੇ ਅੱਗੇ ਤੋਂ ਵੀ ਉਹ ਹਰ ਸਹਿਯੋਗ ਲਈ ਯਤਨਸ਼ੀਲ ਹਨ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਉਹ ਹਰ ਪਰਿਵਾਰ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਹਮੇਸ਼ਾਂ ਕੰਮ ਕਰਦੇ ਰਹੇ ਤੇ ਨਾ ਹੀ ਕੋਈ ਸਮੱਸਿਆ ਪੇਸ਼ ਆਉਣ ਦਿੱਤੀ ਅਤੇ ਅੱਗੇ ਤੋਂ ਵੀ ਬਠਿੰਡਾ ਸ਼ਹਿਰ ਪਰਿਵਾਰ ਨੂੰ ਤਰੱਕੀ ਵੱਲ ਲਿਜਾਣ ਲਈ ਉਪਰਾਲੇ ਜਾਰੀ ਰਹਿਣਗੇ। ਉਨ੍ਹਾਂ ਬਾਰ ਐਸੋਸੀਏਸ਼ਨ ਸਮੇਤ ਸ਼ਹਿਰ ਵਾਸੀਆਂ ਤੋਂ ਕਾਂਗਰਸ ਦੀ ਦੂਸਰੀ ਵਾਰ ਸਰਕਾਰ ਬਣਾਉਣ ਲਈ ਹੱਥ ਪੰਜੇ ਦਾ ਬਟਨ ਦਬਾਉਣ ਦੀ ਅਪੀਲ ਕੀਤੀ ।ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਚੋਣ ਮੁਹਿੰਮ ਨੂੰ ਮਜਬੂਤ ਬਣਾਉਂਦੇ ਹੋਏ ਵਿੱਤ ਮੰਤਰੀ ਟੀਮ ਦੇ ਮੈਂਬਰ ਜੈਜੀਤ ਸਿੰਘ ਜੌਹਲ ਵੱਲੋਂ ਅੱਜ ਪਰਸਰਾਮ ਨਗਰ ਅਤੇ ਪ੍ਰਤਾਪ ਨਗਰ ਮੇਨ ਰੋਡ ਤੇ ਡੋਰ ਟੂ ਡੋਰ ਪ੍ਰਚਾਰ ਕੀਤਾ ਅਤੇ ਸ਼ਹਿਰ ਦੇ ਕਰਵਾਏ ਵਿਕਾਸ ਦੇ ਨਾਮ ਤੇ ਵੋਟਾਂ ਦੀ ਮੰਗ ਕੀਤੀ ਉੱਥੇ ਹੀ ਬੀਬਾ ਵੀਨੂੰ ਬਾਦਲ ਵੱਲੋਂ ਵੀ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿਚ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ ਅਤੇ ਵਿਕਾਸ ਲਹਿਰ ਦੌਰਾਨ ਤੁਰਨ ਜਾਰੀ ਰੱਖਣ ਲਈ ਮਨਪ੍ਰੀਤ ਸਿੰਘ ਦੀ ਜਿੱਤ ਲਈ ਸਹਿਯੋਗ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਕਾਂਗਰਸ ਦੀ ਲੀਡਰਸ?ਿਪ ਕੌਂਸਲਰ ਅਤੇ ਹੋਰ ਵਰਕਰ ਹਾਜ਼ਰ ਸਨ ।
Share the post "ਬਠਿੰਡਾ ਸ਼ਹਿਰ ਦੇ ਹਰ ਵਰਗ ਲਈ ਕੀਤਾ ਕੰਮ, ਨਹੀਂ ਆਉਣ ਦਿੱਤੀ ਕੋਈ ਸਮੱਸਿਆ : ਮਨਪ੍ਰੀਤ ਸਿੰਘ ਬਾਦਲ"