ਸੁਖਜਿੰਦਰ ਮਾਨ
ਬਠਿੰਡਾ,14 ਫ਼ਰਵਰੀ: ਡੈਮੋਕ੍ਰੇਟਿਕ ਮੁਲਾਜਮ ਫੈਡਰੇਸਨ(ਡੀ.ਐਮ.ਐਫ.) ਦੇ ਜਿਲ੍ਹਾ ਕਨਵੀਨਰ ਸਿਕੰਦਰ ਧਾਲੀਵਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਚੋਣ ਕਮਿਸ਼ਨ ਤੇ ਪ੍ਰਸ਼ਾਸਨ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ 17ਵੀ ਵਿਧਾਨ ਸਭਾ ਚੋਣਾ ਦੌਰਾਨ ਆਸਾ ਵਰਕਰ, ਮਿਡ-ਡੇ-ਮੀਲ ਵਰਕਰ, ਆਂਗਣਵਾੜੀ ਵਰਕਰ ਤੇ ਹੋਰ ਕਈ ਮਾਣਭੱਤਾ ਅਤੇ ਕੱਚੇ ਮੁਲਾਜਮ ਤਾਇਨਾਤ ਹਨ, ਨੂੰ ਕੋਈ ਮਿਹਨਤਾਨਾ ਨਹੀਂ ਦਿੱਤਾ ਜਾ ਰਿਹਾ ।ਇਹ ਕੱਚੇ ਵਰਕਰ ਬਹੁਤ ਹੀ ਨਿਗੂਣੇ ਮਾਣ ਭੱਤੇ ਅਤੇ ਹੋਰ ਸਹੂਲਤਾਂ ਤੋਂ ਵਾਂਝੇ ਰਹਿ ਕੇ ਆਪਣੇ ਆਪਣੇ ਵਿਭਾਗਾਂ ਵਿੱਚ ਡਿਊਟੀ ਨਿਭਾ ਰਹੇ ਹਨ। ਸਕੂਲਾਂ ਵਿਚ ਤਾਇਨਾਤ ਮਿਡ ਡੇ ਮੀਲ ਵਰਕਰਾਂ ਤੋਂ ਚੋਣ ਅਮਲੇ ਦੇ ਖਾਣੇ ਦਾ ਪ੍ਰਬੰਧ ਕਰਵਾਇਆ ਜਾ ਰਿਹਾ ਹੈ ਜਿਸ ਦਾ ਉਨ੍ਹਾਂ ਨੂੰ ਕੋਈ ਮਿਹਨਤਾਨਾ ਨਹੀਂ ਦਿੱਤਾ ਜਾ ਰਿਹਾ।ਘੱਟੋ ਘੱਟ ਉਜਰਤ 18000 ਰੁਪਏ ਤੋਂ ਬਹੁਤ ਘੱਟ ਮਾਣਭੱਤਾ ਲੈ ਰਹੇ ਇਹ ਵਰਕਰ ਮੁਸਕਿਲ ਨਾਲ ਗੁਜਾਰਾ ਕਰਨ ਲਈ ਮਜਬੂਰ ਹਨ। ਆਗੂਆਂ ਨੇ ਕਿਹਾ ਕਿ ਪਹਿਲਾਂ ਤੋਂ ਹੀ ਵਿਤਕਰੇ ਦਾ ਸਿਕਾਰ ਕੱਚੇ ਕਾਮਿਆਂ ਨਾਲ ਬਿਨਾ ਮਿਹਨਤਾਂਨੇ ਤੋਂ ਕੰਮ ਲੈਣਾ ਉਂਝ ਹੀ ਗੈਰ ਇਖਲਾਕੀ ਹੈ।ਪਿਛਲੇ 15-20 ਸਾਲ ਤੋਂ ਇਹ ਕੱਚੇ ਹੋਣ ਦਾ ਸੰਤਾਪ ਹੰਢਾ ਰਹੇ ਹਨ। ਮੀਟਿੰਗ ਵਿੱਚ ਜਿਲ੍ਹਾ ਕੋ ਕਨਵੀਨਰ ਬਲਰਾਜ ਮੌੜ, ਜਗਪਾਲ ਬੰਗੀ ਅਤੇ ਮਿਡ ਡੇ ਮੀਲ ਯੂਨੀਅਨ ਦੀ ਜਿਲ੍ਹਾ ਪਧਾਨ ਕਰਮਜੀਤ ਕੌਰ ਗਹਿਲੇਵਾਲਾ ਨੇ ਵੀ ਵਿਚਾਰ ਰੱਖੇ।
ਚੋਣ ਡਿਊਟੀ ਦੇ ਰਹੇ ਕੱਚੇ ਕਾਮੇ ਮਿਹਨਤਾਨੇ ਤੋਂ ਵਾਂਝੇ ਕਿਉਂ?: ਡੀਐਮਐਫ਼
8 Views