ਸੁਖਜਿੰਦਰ ਮਾਨ
ਬਠਿੰਡਾ, 15 ਫ਼ਰਵਰੀ: ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਉਮੀਦਵਾਰ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ 20 ਫਰਵਰੀ ਨੂੰ ਪਰਿਵਾਰਕ ਸਾਂਝ, ਅਮਨ ਸ਼ਾਂਤੀ, ਭਾਈਚਾਰਕ ਸਾਂਝ,ਸ਼ਹਿਰ ਦੀ ਤਰੱਕੀ ਅਤੇ ਹਰ ਵਰਗ ਦੀ ਖੁਸ਼ਹਾਲੀ ਨੂੰ ਮੁੱਖ ਰੱਖ ਵੋਟ ਪਾਉ ਤਾਂ ਜੋ ਸ਼ਹਿਰ ਤਰੱਕੀ ਕਰੇ, ਹਰ ਵਰਗ ਨੂੰ ਸਰਕਾਰ ਦੀਆਂ ਸਕੀਮਾਂ ਦਾ ਲਾਭ ਮਿਲੇ, ਕਾਰੋਬਾਰ ਵਧੇ ਤੇ ਆਪਸੀ ਭਾਈਚਾਰਕ ਸਾਂਝ ਮਜਬੂਤ ਰਹੇ ।ਸ੍ਰੀ ਸਿੰਗਲਾ ਨੇ ਕਿਹਾ ਕਿ ਉਹ ਉਮੀਦਵਾਰਾਂ ਦੇ ਪਿਛੋਕੜ, ਕੀਤੇ ਕੰਮ, ਸਿਆਸੀ ਸਫਰ, ਸਾਫ਼ ਸੁਥਰੇ ਅਕਸ਼ ਨੂੰ ਮੁੱਖ ਰੱਖ ਕੇ ਵੋਟ ਦਾ ਇਸਤੇਮਾਲ ਕਰਨ, ਜੋ ਉਮੀਦਵਾਰ ਉਨਾਂ ਦੀ ਸੋਚ ਤੇ ਖਰਾ ਉਤਰਦਾ ਹੈ , ਉਸ ਨੂੰ ਵੋਟ ਪਾਈ ਜਾਵੇ ।ਉਨਾਂ ਕਿਹਾ ਕਿ ਇਕ ਪਾਸੇ ਪੰਜ ਸਾਲ ਬਠਿੰਡਾ ਵਿਚ ਵੱਡੇ ਕਾਰਖਾਨੇ ਲਾਉਣ ਦੇ ਵਾਅਦਿਆਂ ਨਾਲ ਸੱਤਾ ਤੇ ਆਏ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਜਿਨਾਂ ਨੇ ਕਾਰਖਾਨੇ ਤਾਂ ਕੀ ਲਾਉਣੇ ਸਨ, ਕੀਤੇ ਵਾਅਦੇ ਤਾਂ ਪੂਰੇ ਕੀ ਕਰਨੇ ਸਨ , ਥਰਮਲ ਪਲਾਂਟ ਵੀ ਢਾਹ ਦਿੱਤਾ ,ਲੋਕਾਂ ਨੂੰ ਬੇਰੁਜ਼ਗਾਰ ਕੀਤਾ, ਕੋਈ ਮੁੱਢਲੀ ਸਹੂਲਤ ਨਹੀਂ ਦਿੱਤੀ, ਬਲਕਿ ਨਸ਼ਿਆਂ ਦੇ ਕਾਰੋਬਾਰ ਨੂੰ ਬੜਾਵਾ ਦਿੱਤਾ, ਜੂਏ ਅੱਡੇ ਖੋਲੇ, ਕਸੀਨੋ ਚਲਾਏ, ਗੁੰਡਾਗਰਦੀ ਦਾ ਨੰਗਾ ਨਾਚ ਕੀਤਾ, ਦਹਿਸ਼ਤ ਦਾ ਮਾਹੌਲ ਬਣਾਇਆ, ਉਹ ਦੂਸਰੀ ਵਾਰ ਵੋਟ ਮੰਗਣ ਲਈ ਮੈਦਾਨ ਵਿੱਚ ਹਨ ਜਿਨਾਂ ਦੀ ਪੰਜਾਬ ਤੇ ਖਾਸਕਰ ਬਠਿੰਡਾ ਸ਼ਹਿਰ ਲਈ ਕੋਈ ਦੇਣ ਨਹੀਂ ,ਦੂਜੇ ਪਾਸੇ ਆਪ ਦੇ ਉਮੀਦਵਾਰ ਜਗਰੂਪ ਸਿੰਘ ਗਿੱਲ ,ਭਾਜਪਾ ਦੇ ਉਮੀਦਵਾਰ ਰਾਜ ਨੰਬਰਦਾਰ ਜੋ ਪੁਰਾਣੇ ਕਾਂਗਰਸੀ ਹਨ ਤੇ ਮਨਪ੍ਰੀਤ ਬਾਦਲ ਦੀ ਕਠਪੁਤਲੀ ਬਣ ਕੇ ਚੋਣ ਮੈਦਾਨ ਵਿੱਚ ਹਨ ਤੇ ਸਿਆਸੀ ਲਾਭ ਲੈਣ ਲਈ ਵੋਟ ਮੰਗ ਰਹੇ ਹਨ। ਇਨਾਂ ਤਿੰਨਾਂ ਉਮੀਦਵਾਰਾਂ ਦੇ ਮੁਕਾਬਲੇ ਸਿੰਗਲਾ ਪਰਿਵਾਰ ਹੈ ਜਿਸ ਨੇ ਕਦੇ ਵੀ ਸਿਆਸਤ ਨਹੀਂ ਬਲਕਿ ਸੇਵਾ ਹੀ ਕੀਤੀ ਤੇ ਇਹ ਫਰਜ਼ ਹਮੇਸ਼ਾਂ ਨਿਭਾਉਣ ਦੀ ਕੋਸਿਸ ਰਹੇਗੀ । ਉਨਾਂ ਕਿਹਾ ਕਿ ਸੱਤਾ ਵਿੱਚ ਆਉਂਦਿਆਂ ਲੋਕਾਂ ਦੀ ਸੇਵਾ ਵਿੱਚ ਦਿਨ ਰਾਤ ਇਕ ਕੀਤਾ, ਬਠਿੰਡਾ ਸ਼ਹਿਰ ਲਈ ਵੱਡੇ ਪ੍ਰਾਜੈਕਟ, ਏਮਜ਼ , ਯੂਨੀਵਰਸਿਟੀਆਂ, ਮੈਰੀਟੋਰੀਅਸ ਸਕੂਲ, ਆਦਰਸ਼ ਸਕੂਲ, ਸਟਰੀਟ ਲਾਈਟਾਂ, ਸੀਵਰੇਜ ਸਿਸਟਮ,ਸਾਫ਼ ਪੀਣ ਵਾਲੇ ਪਾਣੀ ਲਈ ਆਰ ਓ ਸਿਸਟਮ, ਫੋਰ ਲਾਈਨ ਸੜਕਾਂ ਸਮੇਤ ਹਰ ਸਹੂਲਤ ਮੁਹੱਈਆ ਕਰਾਉਣ ਦੇ ਯਤਨ ਕੀਤੇ ,ਜਦੋਂ ਕਿ ਉਨਾਂ ਦੀ ਕੋਸ?ਿਸ ਦੇ ਮੁਕਾਬਲੇ ਮੌਜੂਦਾ ਉਮੀਦਵਾਰਾਂ ਦੀ ਸ਼ਹਿਰ ਨੂੰ ਕੋਈ ਦੇ ਨਹੀਂ ।
Share the post "ਸਿੰਗਲਾ ਨੇ ਕੀਤੀ ਸ਼ਹਿਰੀਆਂ ਨੂੰ ਅਪੀਲ, ਉਮੀਦਵਾਰਾਂ ਦੇ ਪਿਛੋਕੜ, ਕੀਤੇ ਕੰਮ ਤੇ ਅਕਸ਼ ਨੂੰ ਦੇਖ ਪਾਉਣ ਵੋਟ"