Thursday, May 7, 2026
spot_img
spot_img

ਆਪ ਦੀ ਸਰਕਾਰ ਹੀ ਸਿਖਿਆ, ਸਿਹਤ, ਮੁਢਲੀਆਂ ਸਹੂਲਤਾਂ ਅਤੇ ਰੋਜਗਾਰ ਦੇ ਸਕਦੀ ਹੈ- ਗਿੱਲ 

Date:

spot_img
ਸੁਖਜਿੰਦਰ ਮਾਨ
ਬਠਿੰਡਾ, 17 ਫਰਵਰੀ : ਅੱਜ ਦਾਣਾ ਮੰਡੀ ਵਿਖੇ ਹਰੇਕ ਦੁਕਾਨਦਾਰ ਤੇ ਆੜਤੀਆਂ ਨਾਲ ਮੁਲਾਕਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਬਠਿੰਡਾ ਸ਼ਹਿਰ ਤੋਂ ਉਮੀਦਵਾਰ ਜਗਰੂਪ ਸਿੰਘ ਗਿੱਲ ਨੇ ਵਿਧਾਨ ਸਭਾ ਚੋਣਾਂ ਲਈ ਵੋਟਾਂ ਮੰਗੀਆਂ। ਜਿਥੇ ਆੜਤੀਆਂ ਤੇ  ਦੁਕਾਨਦਾਰਾਂ ਨੇ ਉਨਾਂ ਦਾ ਨਿੱਘਾ ਸਵਾਗਤ ਕੀਤਾ। ਸਭ ਨੇ ਉਨਾਂ ਨੂੰ ਭਰੋਸਾ ਦਿਵਾਇਆ ਕਿ ਉਹ ਬਦਲਾਅ ਚਾਹੁੰਦੇ ਹਨ ਤੇ ਇਕ ਮੌਕਾ ਆਮ ਆਦਮੀ ਪਾਾਰਟੀ ਨੂੰ ਜ਼ਰੂਰ ਦੇਣਾ ਚਾਹੁਣਗੇ।
ਇਸ ਮੌਕੇ ਸ. ਗਿਲ ਨੇ ਕਿਹਾ ਕਿ ਸੂਬੇ ਤੇ ਦੇਸ਼ ਦੀ ਤਰੱਕੀ ਉੱਚ ਪੱਧਰ ਸਿਖਿਆ, ਚੰਗੀਆਂ ਸਿਹਤ ਸਹੂਲਤਾਂ, ਵਧੀਆ ਰੋਜਗਾਰ ਆਦਿ ਨਾਲ ਹੁੰਦੀ ਹੈ। ਇਹ ਸਹੂਲਤਾਂ ਦੇਣਾ ਸਰਕਾਰ ਦੇ ਹੱਥ ਹੁੰਦਾ, ਪਰ ਪਿਛਲੇ 70 ਸਾਲਾਂ ਰਵਾਇਤੀ ਪਾਰਟੀਆਂ ਪੰਜਾਬ ਨੂੰ ਸਹੂਲਤਾਂ ਦੇਣ ਦੀ ਬਜਾਏ ਲੁੱਟ ਰਹੀਆਂ ਹਨ। ਉਨਾਂ ਕਿਹਾ ਕਿ ਨੌਜਵਾਨ ਨਸ਼ਿਆਂ ਦੇ ਚੰਗੁਲ ’ਚ ਫਸ ਕੇ ਆਪਣੀ ਜਾਨ ਗੁਆ ਰਹੇ ਹਨ ਜਾਂ ਵਿਦੇਸ਼ਾਂ ਵੱਲ ਨਸ ਗਏ, ਕਿਉਂਕਿ ਪੰਜਾਬ ਚ ਉਨਾਂ ਨੂੰ ਭਵਿੱਖ ਨਜ਼ਰ ਨਹੀਂ ਆ ਰਿਹਾ। ਜਗਰੂਪ ਗਿੱਲ ਨੇ ਕਿਹਾ ਕਿ ਜੇਕਰ ਸਰਕਾਰਾਂ ਆਪਣਾ ਸਹੀ ਕੰਮ ਕਰਦੀਆਂ ਅੱਜ ਪੰਜਾਬ ਦੀ ਜਵਾਨੀ ਬਰਬਾਦ ਨਾ ਹੁੰਦੀ ਤੇ ਨਾ ਹੀ ਉਹ ਵਿਦੇਸ਼ਾਂ ਦਾ ਰੁੱਖ ਕਰਦੇ। ਹੁਣ ਮੌਕਾ ਹੈ ਵੱਡੇ ਬਦਲਾਵ ਦਾ, ਜੋ ਪੰਜਾਬੀਆਂ ਦੇ ਹੱਥ ਹੈ। ਰਿਵਾਇਤੀ ਪਾਰਟੀਆਂ ਨੂੰ ਛੱਡ ਕੇ ਇਸ ਵਾਰ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਪੰਜਾਬ ਚ ਆਪ ਦੀ ਸਰਕਾਰ ਬਣਾਓ ਅਤੇ ਇਨਾ ਰਿਵਾਇਤੀ ਪਾਰਟੀਆਂ ਦੇ ਚੰਗੁਲ ਚੋ ਪੰਜਾਬ ਨੂੰ ਬਚਾਓ ।

Share post:

spot_img

Popular

More like this
Related

हरियाणा में चलेगा दहेज के खिलाफ राज्यव्यापी अभियान;एसडीएम होंगे दहेज निषेध अधिकारी

Haryana News: हरियाणा सरकार ने दहेज जैसी सामाजिक बुराई...

Haryana News: अनाज भंडारण के लिए शाहबाद-अंबाला के बीच बनाया जाए बड़ा साइलो: मुख्यमंत्री

👉मुख्यमंत्री श्री नायब सिंह सैनी ने अधिकारियों के साथ...