ਪਿੰਡ ਨਸੀਬਪੁਰਾ ਵਿਖੇ ਰਵੀਪਰੀਤ ਸਿੱਧੂ ਤੇ ਰਿਤਿਕਾ ਸਿੱਧੂ ਨੂੰ ਬਰਫ਼ੀ ਨਾਲ ਤੋਲਿਆ

Date:

spot_img
ਸੁਖਜਿੰਦਰ ਮਾਨ
ਨਸੀਬਪੁਰਾ(ਬਠਿੰਡਾ): ਹਲਕਾ ਤਲਵੰਡੀ ਸਾਬੋ ਤੋਂ ਭਾਜਪਾ ਦੇ ਉਮੀਦਵਾਰ ਰਵੀਪਰੀਤ ਸਿੰਘ ਸਿੱਧੂ ਨੂੰ ਅੱਜ ਪਿੰਡ ਨਸੀਬਪੁਰਾ ਵਿਖੇ ਵੇਸਨ ਦੀ ਬਰਫ਼ੀ ਨਾਲ ਅਤੇ ਬੀਬਾ ਰਿਤਿਕਾ ਸਿੱਧੂ ਨੂੰ ਖੋਏ ਦੀ ਬਰਫ਼ੀ ਨਾਲ ਤੋਲਿਆ ਗਿਆ। ਇਸ ਮੌਕੇ ਠਾਠਾਂ ਮਾਰਦੇ ਇਕੱਠ ਨੇ ਇੱਕਜੁਟ ਹੋ ਕੇ ਰਵੀ ਸਿੱਧੂ ਜ਼ਿੰਦਾਬਾਦ ਦੇ ਨਾਅਰੇ ਲਾਉਂਦਿਆਂ ਹਰ ਸੰਭਵ ਮਦਦ ਕਰਨ ਦਾ ਅੇਲਾਨ ਕੀਤਾ। ਸੰਦੀਪ ਘੁਮਾਣ ਦੇ ਗ੍ਰਹਿ ਵਿਖੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰ ਸਿੱਧੂ ਨੇ ਕਿਹਾ ਕਿ ਪਿੰਡ ਵਾਲਿਓ, ਤੁਹਾਡੇ ਵੱਲੋਂ ਦਿੱਤੇ ਪਿਆਰ ਸਤਿਕਾਰ ਦਾ ਮੁੱਲ ਮੋੜਨ ਲਈ ਅਸੀਂ ਵੀ ਅੱਡੀ ਚੋਟੀ ਦਾ ਜ਼ੋਰ ਲਾ ਦੇਵਾਂਗੇ। ਉਨ੍ਹਾਂ ਇਸ ਮੌਕੇ ਸਮੁੱਚੀ ਸੰਗਤ ਨੂੰ ਬੇਨਤੀ ਕਰਦਿਆਂ ਕਿਹਾ ਕਿ ਆਉਣ ਵਾਲੀ 20-2-22 ਨੂੰ ਕਮਲ ਦੇ ਫੁੱਲ ਵਾਲਾ ਬਟਨ ਦਬਾ ਕੇ ਮੈਨੂੰ ਕਾਮਯਾਬ ਕਰੋ ਤਾਂ ਜੋ ਮੈ ਤੁਹਾਡੇ ਸਭਨਾਂ ਦੇ ਕੰਮ ਕਰ ਸਕਾਂ।
ਬੀਤੇ ਕੱਲ੍ਹ ਕੇਂਦਰੀ ਮੰਤਰੀ  ਨਿਤਿਨ ਗਡਕਰੀ ਦੇ ਵੱਲੋਂ ਸ੍ਰ ਸਿੱਧੂ ਨੂੰ ਮਿਲੇ ਥਾਪੜੇ ਦਾ ਜਿਕਰ ਕਰਦਿਆਂ ਬੀਬਾ ਰਿਤਿਕਾ ਸਿੱਧੂ ਨੇ ਕਿਹਾ ਕਿ ਹਲਕਾ ਤਲਵੰਡੀ ਸਾਬੋ ਦੇ ਨਿਵਾਸੀਓ, ਤੁਹਾਡੀ  ਹਰ ਸਮੱਸਿਆ ਦਾ ਹੱਲ ਕਰਵਾਉਣ ਲਈ ਅਸੀਂ ਜਲਦ ਹੀ ਇੱਕ ਟੀਮ ਤਿਆਰ ਕਰ ਰਹੇ ਹਾਂ। ਅੱਜ ਦੇ ਸਮਾਗਮ ਨੂੰ ਸਫਲਤਾਪੂਰਵਕ ਕਰਨ ਵਾਲੇ ਸੰਦੀਪ ਘੁਮਾਣ, ਰਾਜਿੰਦਰ ਬਰਾੜ, ਸੁਖਜਿੰਦਰ ਸਿੰਘ, ਜਸਵੀਰ ਸਿੰਘ, ਕੁਲਵਿੰਦਰ ਸਿੰਘ, ਸੁਖਜੀਤ ਸਿੰਘ, ਬਲਵੀਰ ਸਿੰਘ, ਅਮਰਜੀਤ ਸਿੰਘ, ਗੁਰਭੇਜ ਸਿੰਘ, ਜਗਸੀਰ ਚਾਹਿਲ, ਸਿੰਕਦਰ ਸਿੰਘ, ਕਾਲਾ ਸਿੰਘ, ਪ੍ਰਗਟ ਸਿੰਘ ‘ਤੇ ਭੋਲਾ ਸਿੰਘ ਨੂੰ  ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਜੋਰਾਵਰ ਸਿੰਘ, ਨੋਨੂੰ ਪਟਿਆਲਾ, ਸੋਨੀ ਸਰਪੰਚ ਕੋਟ ਬਖਤੂ, ਧਰਮਿੰਦਰ ਦਮਦਮੀ ਮੀਡੀਆ ਸਲਾਹਕਾਰ, ਜਸਪ੍ਰੀਤ ਲੇਲੇਵਾਲਾ, ਠੇਕੇਦਾਰ ਮਨਜੀਤ ਸਿੰਘ ਜਗਾ ਰਾਮ, ਲਾਡੀ ਜਗਾ ਰਾਮ ਤੀਰਥ, ਬਲਵਾਨ ਵਰਮਾ ਤੋਂ ਇਲਾਵਾ ਹੋਰ ਬਹੁਤ ਸਾਰੇ ਆਗੂਆਂ ਨੇ ਸ਼ਿਰਕਤ ਕੀਤੀ।
spot_img
spot_img

Share post:

Popular

More like this
Related

ਪ੍ਰਾਈਵੇਟ ਏਜੰਟ ਰਾਹੀਂ 5,000 ਰੁਪਏ ਰਿਸ਼ਵਤ ਲੈਂਦਾ ਇੱਕ ਹੋਰ ਪਟਵਾਰੀ ਵਿਜੀਲੈਂਸ ਦੇ ਅੜਿੱਕੇ ਚੜਿਆ

Jalandhar News : ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ...