ਸੁਖਜਿੰਦਰ ਮਾਨ
ਬਠਿੰਡਾ, 18 ਫਰਵਰੀ: ਪਿਛਲੇ ਪੰਜ ਸਾਲਾਂ ਤੋਂ ਮੁਲਾਜਮਾਂ ਦੇ ਨਿਸ਼ਾਨੇ ’ਤੇ ਚੱਲੇ ਆ ਰਹੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਿਰੁਧ ਅੱਜ ਬਠਿੰਡਾ ਸ਼ਹਿਰ ਵਿਚ ਪੰਜਾਬ ਹੋਮਗਾਰਡ ਵੈੱਲਫੇਅਰ ਐਸੋਸੀਏਸ਼ਨ ਵਲੋਂ ਰੋਸ਼ ਮਾਰਚ ਕੱਢਿਆ ਗਿਆ। ਐਸੋਸੀਏਸ਼ਨ ਦੇ ਆਗੂ ਅਮਰਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਾਅਵਾ ਕੀਤਾ ਕਿ ਹੋਮਗਾਰਡ ਐਸੋਸੀਏਸ਼ਨ ਵਲੋਂ 2018 ਤੋਂ ਆਪਣੀਆਂ ਜਾਇਜ ਮੰਗਾਂ ਨੂੰ ਲੈ ਕੇ ਰੋਪੜ ਵਿਖੇ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ ਪਰੰਤੂ ਕਾਂਗਰਸ ਸਰਕਾਰ ਨੇ ਉਨ੍ਹਾਂ ਦੀ ਹਾਲੇ ਤੱਕ ਸੁਣਵਾਈ ਨਹੀਂ ਕੀਤੀ। ਉੁਨ੍ਹਾਂ ਕਿਹਾ ਕਿ ਪੰਜਾਬ ਵਿਚ ਅੱਤਵਾਦ ਦੇ ਦਿਨਾਂ ਵਿਚ ਭਰਤੀ ਕੀਤੇ ਜਵਾਨ ਹੁਣ ਧੱਕੇ ਖ਼ਾਣ ਲਈ ਮਜਬੂਰ ਹਨ। ਉਨ੍ਹਾਂ ਦਸਿਆ ਕਿ ਨਾ ਤਾਂ ਸੇਵਾਮੁਕਤੀ ਤੋਂ ਹੋਮਗਾਰਡ ਜਵਾਨਾਂ ਨੂੰ ਪੈਨਸ਼ਨ ਮਿਲਦੀ ਹੈ ਤੇ ਨਾ ਹੀ ਹੋਰ ਕੋਈ ਵਿਤੀ ਸਹਾਇਤਾ। ਇਹੀ ਨਹੀਂ ਥਾਣਿਆਂ ਵਿਚ ਵੀ ਉਨ੍ਹਾਂ ਤੋਂ ਸਖ਼ਤ ਡਿਊਟੀਆਂ ਲਈਆਂ ਜਾਂਦੀਆਂ ਹਨ। ਉਨਾਂ੍ਹ ਦੋਸ਼ ਲਗਾਇਆ ਕਿ ਐਸੋਸੀਏਸ਼ਨ ਦੀਆਂ ਜਾਇਜ ਮੰਗਾਂ ਮੰਨਣ ਵਿਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਡਾ ਅੜਿੱਕਾ ਬਣੇ ਰਹੇ, ਜਿਸਦੇ ਚੱਲਦੇ ਅੱਜ ਉਹ ਇੱਥੇ ਉਨ੍ਹਾਂ ਖਿਲਾਫ਼ ਰੋਸ਼ ਮਾਰਚ ਕੱਢ ਰਹੇ ਹਨ।
Share the post "ਬਠਿੰਡਾ ’ਚ ਹੋਮਗਾਰਡ ਐਸੋੋਸੀਏਸ਼ਨ ਨੇ ਵਿਤ ਮੰਤਰੀ ਦੇ ਹਲਕੇ ’ਚ ਕੱਢਿਆ ਰੋਸ਼ ਮਾਰਚ"