ਖ਼ਬਰਸਾਰ ਬਿਊਰੋ
ਨਵੀਂ ਦਿੱਲੀ, 01 ਮਾਰਚ: ਰੂਸ ਅਤੇ ਯੁੂਕਰੇਨ ’ਚ ਚੱਲ ਰਹੀ ਭਿਆਨਕ ਜੰਗ ਦੌਰਾਨ ਉਥੇ ਫ਼ਸੇ ਇੱਕ ਭਾਰਤੀ ਵਿਦਿਆਰਥੀ ਦੀ ਅੱਜ ਸਵੇਰੇ ਗੋਲੀਬਾਰੀ ’ਚ ਮੌਤ ਹੋ ਗਈ। ਮਿ੍ਰਤਕ ਦੀ ਪਹਿਚਾਣ ਨਵੀਨ ਕੁਮਾਰ ਵਜੋਂ ਹੋਈ ਹੈ ਜੋ ਮੂਲਰੂੁਪ ਵਿਚ ਕਰਨਾਟਕ ਦਾ ਵਾਸੀ ਸੀ। ਪਤਾ ਲੱਗਿਆ ਹੈ ਕਿ ਮਿ੍ਰਤਕ ਵਿਦਿਆਰਥੀ ਨੇ ਬੀਤੇ ਕੱਲ ਹੀ ਅਪਣੇ ਪ੍ਰਵਾਰ ਨਾਲ ਵੀਡੀਓ ਕਾਲ ਕਰਕੇ ਯੂਕਰੇਨ ਦੀ ਭਿਆਨਕ ਹਾਲਾਤ ਬਾਰੇ ਜਾਣਕਾਰੀ ਦਿੱਤੀ ਸੀ। ਮੁਢਲੀ ਰੀਪੋਰਟ ਮਬੁਤਾਬਕ ਯੂਕਰੇਨ ਦੇ ਖਾਰਕੀਵ ਸ਼ਹਿਰ ‘ਚ ਰਹਿ ਰਹੇ ਭਾਰਤੀ ਵਿਦਿਆਰਥੀਆਂ ਵਿਚੋਂ ਇੱਕ ਨਵੀਨ ਅੱਜ ਸਵੇਰੇ ਖ਼ਾਣਪੀਣ ਲਈ ਸਮਾਨ ਲੈਣ ਵਾਸਤੇ ਬਾਹਰ ਨਿਕਲਿਆ ਸੀ ਕਿ ਗੋਲੀਬਾਰੀ ਦੀ ਚਪੇਟ ’ਚ ਆ ਗਿਆ। ਭਾਰਤੀ ਵਿਦੇਸ਼ ਮੰਤਰਾਲੇ ਨੇ ਵੀ ਵਿਦਿਆਰਥੀ ਦੀ ਮੌਤ ਦੀ ਪੁਸ਼ਟੀ ਕਰਦਿਆਂ ਦਾਅਵਾ ਕੀਤਾ ਕਿ ਉਸਦੇ ਮਿ੍ਰਤਕ ਸਰੀਰ ਨੂੰ ਵਾਪਸ ਭਾਰਤ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸਦੇ ਇਲਾਵਾ ਇਹ ਵੀ ਪਤਾ ਚੱਲਿਆ ਹੈ ਕਿ ਰੂਸ ਵੱਲੋਂ ਹਮਲੇ ਤੇਜ ਕਰਨ ਅਤੇ ਇੱਕ ਵਿਦਿਆਰਥੀ ਦੀ ਮੌਤ ਤੋਂ ਬਾਅਦ ਭਾਰਤੀ ਦੂਤਘਰ ਨੇ ਤੁਰੰਤ ਯੂਕਰੇਨ ’ਚ ਰਹਿ ਰਹੇ ਭਾਰਤੀ ਨਾਗਰਿਕਾਂ ਤੇ ਵਿਦਿਆਰਥੀਆਂ ਨੂੰ ਦੇਸ ਛੱਡਣ ਦੀ ਸਲਾਹ ਦਿੱਤੀ ਹੈ। ਭਾਰਤੀ ਦੂਤਘਰ ਦੇ ਅਧਿਕਾਰੀਆਂ ਨੇ ਸਲਾਹ ਦਿੰਦਿਆਂ ਕਿਹਾ ਕਿ ਭਾਰਤੀ ਰੇਲਾਂ, ਬੱਸਾਂ ਜਾਂ ਹੋਰ ਜੋ ਵੀ ਸਾਧਨ ਮਿਲਦਾ ਹੈ, ਉਸਦੀ ਸਹਾਇਤਾ ਨਾਲ ਗੁਆਂਢੀ ਮੁਲਕਾਂ ਵਿਚ ਪੁੱਜਣ । ਉਧਰ ਰੂਸ ਯੂਕਰੇਨ ’ਚ ਵਧਦੀ ਜੰਗ ਦੌਰਾਨ ਅਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉਚ ਪੱਧਰੀ ਮੀਟਿੰਗ ਕਰਨ ਤੋਂ ਬਾਅਦ ਯੂਕਰੇਨ ’ਚ ਫ਼ਸੇ ਭਾਰਤੀਆਂ ਨੂੰ ਦੇਸ ਵਾਪਸ ਲਿਆਉਣ ਲਈ ਹਵਾਈ ਫੌਜ ਨੂੰ ਮੱਦਦ ਕਰਨ ਲਈ ਕਿਹਾ ਹੈ। ਸਰਕਾਰ ਦੇ ਉਚ ਪੱਧਰੀ ਸੂਤਰਾਂ ਮੁਤਾਬਕ ਇਸਦੇ ਲਈ ਭਾਰਤੀ ਹਵਾਈ ਫੌਜ ਦੇ ਸੀ-17 ਜਹਾਜਾਂ ਦੀ ਤਾਇਨਾਤੀ ਕੀਤੀ ਜਾ ਸਕਦੀ ਹੈ।
ਰੂਸ-ਯੂਕਰੇਨ ਯੁੱਧ: ਇੱਕ ਭਾਰਤੀ ਵਿਦਿਆਰਥੀ ਦੀ ਹੋਈ ਮੌਤ
5 Views