spot_img
spot_img

ਘੁੱਦਾ ਕਾਲਜ਼ ’ਚ ਐਨ.ਐਸ.ਐਸ ਕੈਂਪ ਆਯੋਜਿਤ

Date:

spot_img

ਸੁਖਜਿੰਦਰ ਮਾਨ
ਬਠਿੰਡਾ, 06 ਮਾਰਚ: ਪੰਜਾਬੀ ਯੂਨੀਵਰਸਿਟੀ ਦੇ ਘੁੱਦਾ ਸਥਿਤ ਕਾਲਜ ਦੇ ਐਨ ਐਸ ਐਸ ਵਿਭਾਗ ਵੱਲੋਂ ਸੱਤ ਰੋਜ਼ਾ ਐਨ ਐਸ ਐਸ ਕੈਂਪ ਦੇ ਦੂਜੇ ਦਿਨ ਅੱਜ ਵਲੰਟੀਅਰਜ ਨੂੰ ਟਰੈਫਿਕ ਨਿਯਮਾਂ ਬਾਰੇ ਜਾਣਕਾਰੀ ਦੇਣ ਲਈ ਇੱਕ ਸੈਮੀਨਾਰ ਕਰਵਾਇਆ ਗਿਆ। ਇਸ ਦੌਰਾਨ ਟਰੈਫ਼ਿਕ ਕਰਮਚਾਰੀ ਹਾਕਮ ਸਿੰਘ ਨੇ ਵਿਦਿਆਰਥੀਆਂ ਨੂੰ ਟਰੈਫ਼ਿਕ ਨਿਯਮਾਂ ਤੇ ਉਨ੍ਹਾਂ ਦੀ ਮਹੱਤਤਾ ਬਾਰੇ ਦਸਿਆ। ਕਾਲਜ਼ ਪਿ੍ਰੰਸੀਪਲ ਡਾ ਜਸਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਸੜਕੀ ਦੁਰਘਟਨਾਵਾਂ ਤੋਂ ਬਚਣ ਲਈ ਇੰਨ ਬਿੰਨ ਨਿਯਮਾਂ ਦੀ ਪਾਲਣਾ ਕਰਨ ਲਈ ਪਰੇਰਿਤ ਕੀਤਾ। ਪ੍ਰੋਗਰਾਮ ਅਫਸਰ ਪ੍ਰੋ ਰੁਪਿੰਦਰਪਾਲ ਸਿੰਘ ਨੇ ਇਸ ਮੌਕੇ ਕਿਹਾ ਕਿ ਹਰ ਵਿਅਕਤੀ ਨੂੰ ਅਪਣਾ ਡਰਾਈਵਿੰਗ ਲਾਇਸੰਸ ਬਣਾਉਣਾ ਚਾਹੀਦਾ ਹੈ। ਇਸ ਦੌਰਾਨ ਪਿੰਡ ਦੀ ਸਰਪੰਚ ਸ੍ਰੀਮਤੀ ਸੀਮਾ ਰਾਣੀ ਨੇ ਵੀ ਵਲੰਟੀਅਰਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਨਵਦੀਪ ਸਿੰਘ, ਪ੍ਰੋ ਸਰਮੁਖ ਸਿੰਘ, ਪ੍ਰੋ ਹਰਦੀਪ ਸਿੰਘ, ਪ੍ਰੋ ਮਨਵਿੰਦਰ ਕੌਰ,ਪ੍ਰੋ ਜਸਵਿੰਦਰ ਕੌਰ,ਪ੍ਰੋ ਅਮਨਦੀਪ ਕੌਰ,,ਸ੍ਰੀ ਦਾਰਾ ਸਿੰਘ ( ਪੰਚ), ਨਰਿੰਦਰ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Bathinda Municipal Corporation ਦੇ ਜਨਰਲ ਹਾਊਸ ਦੀ ਪਲੇਠੀ ਮੀਟਿੰਗ 8 ਨੂੰ; F&CC ਕਮੇਟੀ ਦੀ ਹੋਵੇਗੀ ਚੋਣ

👉ਸ਼ਹਿਰ ਵਿਚ ਮਲਬਾ ਸੁੱਟਣ ਵਾਲਿਆਂ ਵਿਰੁਧ ਸਖ਼ਤ ਕਾਰਵਾਈ ਦੀ...

करनाल में जिला विकास समन्वय एवं निगरानी समिति की बैठक

👉केंद्र व राज्य सरकार की जन कल्याणकारी योजनाओं का...