👉ਸ਼ਹਿਰ ਵਿਚ ਮਲਬਾ ਸੁੱਟਣ ਵਾਲਿਆਂ ਵਿਰੁਧ ਸਖ਼ਤ ਕਾਰਵਾਈ ਦੀ ਤਿਆਰੀ, ਸ਼ਹਿਰ ਦੇ ਪ੍ਰਮੁੱਖ ਬਜ਼ਾਰਾਂ ਵਿਚ ਬਿਜਲੀ ਦੀਆਂ ਤਾਰਾਂ ਹੋਣਗੀਆਂ ਅੰਡਰਗ੍ਰਾਊਂਡ
Bathinda News: Bathinda Municipal Corporation (ਬਠਿੰਡਾ ਨਗਰ ਨਿਗਮ) ਦੇ ਜਨਰਲ ਹਾਊਸ ਦੀ ਪਲੇਠੀ ਮੀਟਿੰਗ ਭਲਕੇ 8 ਜੁਲਾਈ ਨੂੰ ਸਵੇਰੇ 9 ਵਜੇਂ ਮੇਅਰ ਪਦਮਜੀਤ ਸਿੰਘ ਮਹਿਤਾ ਦੀ ਅਗਵਾਈ ਹੇਠ ਹੋਣ ਜਾ ਰਹੀ ਹੈ। ਲੰਘੀ 11 ਜੂਨ ਨੂੰ ਮੇਅਰ ਦੀ ਚੋਣ ਤੋਂ ਬਾਅਦ ਹੋ ਰਹੀ ਇਸ ਪਹਿਲੀ ਮੀਟਿੰਗ ਦੇ ਵਿਚ ਜਿੱਥੇ ਕਈ ਵਿਕਾਸ ਕਾਰਜ਼ਾਂ ਨੂੰ ਮੰਨਜੂਰੀ ਮਿਲਣ ਦੀ ਸੰਭਾਵਨਾ ਹੈ, ਉਥੇ ਵਿੱਤ ਤੇ ਲੇਖਾ (F&CC) ਕਮੇਟੀ ਦੀ ਵੀ ਚੋਣ ਹੋਣ ਜਾ ਰਹੀ ਹੈ। ਹਾਲਾਂਕਿ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁੱਦੇ ਵੀ ਖਾਲੀ ਪਏ ਹਨ ਪਰ ਚਰਚਾ ਮੁਤਾਬਕ ਇੰਨ੍ਹਾਂ ਅਹੁੱਦਿਆਂ ਲਈ ਚੋਣ ਹਾਲੇ ਲਮਕ ਸਕਦੀ ਹੈ। ਸੂਚਨਾ ਮੁਤਾਬਕ ਸ਼ਹਿਰ ਦੀ ਸਫ਼ਾਈ ਵਿਵਸਥਾ ਲਈ ਕਰੀਬ 150 ਮੁਲਾਜਮਾਂ ਦੀ ਭਰਤੀ ਪ੍ਰਸਤਾਵ ਨੂੰ ਡਾਇਰੈਕਟੋਰੇਟ ਵੱਲੋਂ ਰੱਦ ਕਰਨ ਤੋਂ ਬਾਅਦ ਇਸ ਮਤੇ ਨੂੰ ਮੁੜ ਸਰਕਾਰ ਕੋਲ ਵਿਚਾਰਨ ਲਈ ਭੇਜਿਆ ਜਾਵੇਗਾ।
ਇਸਤੋਂ ਇਲਾਵਾ ਸ਼ਹਿਰ ਦੀਆਂ ਖਾਲੀ ਥਾਵਾਂ ‘ਤੇ ਮਲਬਾ ਸੁੱਟਣ ਵਾਲਿਆਂ ਵਿਰੁਧ ਵੀ ਸਖ਼ਤੀ ਕਰਨ ਦਾ ਫੈਸਲਾ ਲਿਆ ਗਿਆ ਹੈ ਤੇ ਇਸ ਸਬੰਧ ਵਿਚ ਹਾਊਸ ਦੀ ਮੀਟਿੰਗ ਅੰਦਰ ਇੱਕ ਮਹੱਤਵਪੂਰਨ ਮਤਾ ਲਿਆਂਦਾ ਜਾ ਰਿਹਾ। ਜਿਸਦੇ ਤਹਿਤ ਸੜਕਾਂ ਕਿਨਾਰੇ ਤੇ ਖਾਲੀ ਥਾਵਾਂ ਉਪਰ ਮਲਬਾ ਸੁੱਟਣ ਵਾਲਿਆਂ ਨੁੰ 25 ਹਜ਼ਾਰ ਰੁਪਏ ਜੁਰਮਾਨਾ ਕਰਨ ਤੇ ਉਨ੍ਹਾਂ ਦੇ ਵਹੀਕਲਾਂ ਨੂੰ ਜਬਤ ਕਰਨ ਦਾ ਪ੍ਰਬੰਧ ਕੀਤਾ ਗਿਆ।ਇਸੇ ਤਰ੍ਹਾਂ ਵਾਲਮੀਕ ਚੌਂਕ ਨਜ਼ਦੀਕ ਨਿਗਮ ਦੇ ਟਿੱਪਰ ਖੜ੍ਹੇ ਕਰਨ ਵਾਲੀ ਜਗ੍ਹਾਂ ਉੱਪਰ ਪੈਟਰੋਲ ਪੰਪ ਲਗਾਉਣ ਦੀ ਤਜਵੀਜ਼ ਵੀ ਬਣਾਈ ਗਈ ਹੈ। ਮੀਟਿੰਗ ਵਿਚ ਇੱਕ ਹੋਰ ਮਹੱਤਵਪੂਰਨ ਮਤੇ ਰਾਹੀਂ ਸ਼ਹਿਰ ਦੇ ਪ੍ਰਮੁੱਖ ਬਜ਼ਾਰਾਂ ਵਿਚ ਬਿਜਲੀ ਦੀਆਂ ਤਾਰਾਂ ਨੂੰ ਅੰਡਰਗ੍ਰਾਂਉਂਡ ਕਰਨ ਦੀ ਯੋਜਨਾ ਹੈ। ਇਸਦੇ ਲਈ ਪਾਵਰਕਾਮ ਦੇ ਨਾਲ ਮਿਲਕੇ ਤਿਆਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ 👉Big News; ਚੰਨੀ ਧੜੇ ਨਾਲ ਸੰਬੰਧ ਕਾਂਗਰਸ ਦੇ ਆਗੂ ਵਿਰੁੱਧ ਵੱਡਾ ਐਕਸ਼ਨ!
ਜਿਕਰਯੋਗ ਹੈ ਕਿ ਦਸੰਬਰ 2024 ਵਿਚ ਵਾਰਡ ਨੰਬਰ 48 ਦੀ ਉੱਪ ਚੋਣ ਵਿਚ ਕੋਂਸਲਰ ਚੁਣੇ ਗਏ ਪਦਮਜੀਤ ਸਿੰਘ ਮਹਿਤਾ ਨੇ ਪਹਿਲੀ ਵਾਰ ਫ਼ਰਵਰੀ 2025 ਵਿਚ ਮੇਅਰ ਦਾ ਅਹੁੱਦਾ ਹਾਸਲ ਕੀਤਾ ਸੀ। ਜਿਸਤੋਂ ਬਾਅਦ 26 ਮਈ 2026 ਨੂੰ ਨਗਰ ਨਿਗਮ ਦੇ ਜਨਰਲ ਹਾਊਸ ਦੀ ਹੋਈ ਚੋਣ ਵਿਚ ਮੁੜ ਉਨ੍ਹਾਂ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਨੁੰ ਦੋ ਤਿਹਾਈ ਬਹੁਮਤ ਹਾਸਲ ਹੋਇਆ ਤੇ ਉਹ ਮੁੜ ਸਰਬਸੰਮਤੀ ਨਾਲ ਮੇਅਰ ਚੁਣੇ ਗਏ। ਵਿਰੋਧੀ ਧਿਰਾਂ ਕਾਂਗਰਸ, ਭਾਜਪਾ ਤੇ ਅਕਾਲੀ ਦਲ ਨੂੰ ਆਸ ਮੁਤਾਬਕ ਵੋਟਰਾਂ ਦਾ ਸਮਰਥਨ ਨਹੀਂ ਮਿਲਿਆ ਹੈ, ਜਿਸਦੇ ਚੱਲਦੇ ਨਿਗਮ ਵਿਚ ਆਪ ਦਾ ‘ਚੜਤ’ ਹੈ। ਚਰਚਾ ਮੁਤਾਬਕ ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਮੇਅਰ ਮਹਿਤਾ ਨੂੰ ਵਿਧਾਨ ਸਭਾ ਦੀ ਚੋਣ ਲੜਾ ਸਕਦੀ ਹੈ ਤੇ ਇਸ ਸਬੰਧ ਵਿਚ 12 ਜੂਨ ਨੂੰ ਬਠਿੰਡਾ ਧੰਨਵਾਦੀ ਦੌਰੇ ‘ਤੇ ਆਏ ਪਾਰਟੀ ਸੁਪਰੀਮੋ ਅਰਵਿੰਦ ਕੇਜ਼ਰੀਵਾਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ਼ਾਰਾ ਵੀ ਕਰ ਚੁੱਕੇ ਹਨ। ਅਜਿਹੇ ਸਿਆਸੀ ਹਾਲਾਤਾਂ ਵਿਚ ਮੇਅਰ ਮਹਿਤਾ ਵੱਲੋਂ ਆਉਣ ਵਾਲੇ 4-5 ਮਹੀਨਿਆਂ ਦੌਰਾਨ ਸ਼ਹਿਰ ਦੇ ਵਿਕਾਸ ਕੰਮਾਂ ‘ਤੇ ਪੂਰਾ ਫ਼ੌਕਸ ਕੀਤੇ ਜਾਣ ਦੀ ਉਮੀਦ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





