ਸੁਖਜਿੰਦਰ ਮਾਨ
ਬਠਿੰਡਾ, 16 ਮਾਰਚ: ਸਥਾਨਕ ਡੀ.ਏ.ਵੀ ਕਾਲਜ ਵਿਖੇ ਸਵਛਤਾ ਤਹਿਤ ਇਕ ਰੋਜਾ ਐੱਨ.ਐਸ.ਐਸ ਕੈਂਪ ਲਗਾਇਆ ਗਿਆ। ਇਸ ਮੌਕੇ ਕਾਲਜ ਦੇ ਐਨ.ਐਸ.ਐਸ ਦੇ ਲਗਪਗ ਪੰਜਾਹ ਵਲੰਟੀਅਰਾਂ ਨੇ ਕਾਲਜ ਦੇ ਬੋਟੈਨੀਕਲ ਗਾਰਡਨ ਨੂੰ ਸਾਫ ਕੀਤਾ। ਇਨ੍ਹਾਂ ਐਨ.ਐਸ.ਐਸ ਵਲੰਟੀਅਰਾਂ ਨੇ ਬੋਟੈਨੀਕਲ ਗਾਰਡਨ ਵਿਚਲੀਆਂ ਫੁਲਵਾੜੀਆਂ ਨੂੰ ਸਾਫ਼ ਕਰਕੇ ਗਾਰਡਨ ਦੇ ਬੈਂਚਾਂ ਨੂੰ ਵੱਖੋ ਵੱਖ ਰੰਗ ਕੀਤੇ।ਇਨ੍ਹਾਂ ਵਿਦਿਆਰਥੀਆਂ ਨੇ ਆਪਣੀ ਮਿਹਨਤ ਸਦਕਾ ਗਾਰਡਨ ਦੀ ਨੁਹਾਰ ਬਦਲ ਦਿੱਤੀ। ਐਨ.ਐਸ.ਐਸ. ਅਫ਼ਸਰਾਂ ਡਾ.ਸਤੀਸ਼ ਗਰਵੋਰ, ਪ੍ਰੋ ਕੁਲਦੀਪ ਸਿੰਘ ਅਤੇ ਡਾ.ਸੁਰਿੰਦਰ ਕੁਮਾਰ ਸਿੰਗਲਾ ਨੇ ਇਨ੍ਹਾਂ ਵਲੰਟੀਅਰਾਂ ਦਾ ਮਾਰਗਦਰਸ਼ਨ ਕੀਤਾ।ਇਸ ਮੌਕੇ ਪ੍ਰੋ ਵਿਕਾਸ ਕਾਟੀਆ ਵਿਦਿਆਰਥੀਆਂ ਦੀ ਯੋਗ ਅਗਵਾਈ ਲਈ ਪਹੁੰਚੇ। ਕਾਲਜ ਪਿ੍ਰੰਸੀਪਲ ਡਾ.ਰਾਜੀਵ ਕੁਮਾਰ ਸ਼ਰਮਾ ਨੇ ਕਿਹਾ ਕਿ ਐਨ.ਐਸ.ਐਸ. ਅਫ਼ਸਰਾਂ ਅਤੇ ਵਲੰਟੀਅਰਾਂ ਦੇ ਇਸ ਕੈਂਪ ਪ੍ਰਤੀ ਉਤਸ਼ਾਹ ਨੂੰ ਦੇਖ ਕੇ ਉਨ੍ਹਾਂ ਨੂੰ ਖੁਸ਼ੀ ਹੋ ਰਹੀ ਹੈ। ਉਨਾਂ ਕਿਹਾ ਕਿ ਐਨ.ਐਸ.ਐਸ. ਦਾ ਮਨੋਰਥ ਸਿੱਖਿਆ ਦੇ ਮਾਧਿਅਮ ਨਾਲ ਸਮਾਜ ਦੀ ਸੇਵਾ ਕਰਨਾ ਹੈ ਅਤੇ ਵਿਦਿਆਰਥੀਆਂ ਨੇ ਇਸ ਕੈਂਪ ਵਿਚ ਇਹ ਉਦੇਸ਼ ਪੂਰਾ ਕੀਤਾ ਹੈ।ਇਨ੍ਹਾਂ ਵਿਦਿਆਰਥੀਆਂ ਦੇ ਉਪਰਾਲੇ ਨੇ ਬੋਟੈਨੀਕਲ ਗਾਰਡਨ ਨੂੰ ਨਵੀਂ ਰੰਗਤ ਬਖਸ਼ ਕੇ ਸੋਹਣਾ ਬਣਾਇਆ ਹੈ।
ਡੀ.ਏ.ਵੀ. ਕਾਲਜ ਵਿਖੇ ਇੱਕ ਰੋਜ਼ਾ ਐਨ.ਐਸ.ਐਸ. ਕੈਂਪ ਦਾ ਆਯੋਜਨ
13 Views