ਸੁਖਜਿੰਦਰ ਮਾਨ
ਬਠਿੰਡਾ, 24 ਮਾਰਚ: ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਇਕ ਜਗਰੂਪ ਸਿੰਘ ਗਿੱਲ ਜਿੱਥੇ ਪੜ੍ਹੇ -ਲਿਖੇ ਅਤੇ ਸਿਆਸਤ ਦੀ ਡੂੰਘੀ ਸੂਝ ਰੱਖਦੇ ਹਨ ਉਥੇ ਉਹਨਾਂ ਦਾ ਰਾਜਨੀਤਕ, ਸਮਾਜਕ ਅਤੇ ਪ੍ਰਸ਼ਾਸਨਿਕ ਖੇਤਰ ਵਿਚ ਅੱਧੀ ਸਦੀ ਦਾ ਤਜ਼ਰਬਾ ਬਠਿੰਡਾ ਦੇ ਸਰਬ ਪੱਖੀ ਵਿਕਾਸ ਵਿਚ ਅਹਿਮ ਰੋਲ ਅਦਾ ਕਰੇਗਾ। ਇਹਨਾ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੂਬਾ ਸੰਯੁਕਤ ਸਕੱਤਰ ਜਤਿੰਦਰ ਸਿੰਘ ਭੱਲਾ ਨੇ ਸ੍ਰ. ਗਿੱਲ ਦਾ ਬਠਿੰਡਾ ਵਿਖੇ ਵਿਸ਼ੇਸ਼ ਸਨਮਾਨ ਕਰਨ ਦੌਰਾਨ ਕੀਤਾ।
ਭੱਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਸੂਬੇ ਵਿੱਚ ਆਪਣਾ ਉਸਾਰੂ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਜਿਸ ਦੀ ਸਾਰੇ ਵਰਗਾ ਵੱਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ। ਭੱਲਾ ਨੇ ਕਿਹਾ ਕਿ ਸੂਬੇ ਨੂੰ ਪਹਿਲੀ ਵਾਰ ਇਮਾਨਦਾਰ ਮੁੱਖ ਮੰਤਰੀ ਨਸੀਬ ਹੋਇਆ ਹੈ ਜਿਸ ਲਈ ਸੂਬੇ ਦ ਸਰਬ ਪੱਖੀ ਵਿਕਾਸ ਤਰਜੀਹੀ ਹੈ ਨਾ ਕਿ ਆਪਣਾ ਪਰਿਵਾਰ ਅਤੇ ਸੰਗੀ ਸਾਥੀ। ਭੱਲਾ ਨੇ ਹਲਕਾ ਵਿਧਾਇਕ ਸ੍ਰ.ਜਗਰੂਪ ਸਿੰਘ ਗਿੱਲ ਨੂੰ ਅਪੀਲ ਕੀਤੀ ਕਿ ਬੀਤੀ ਕਾਂਗਰਸ ਸਰਕਾਰ ਵੱਲੋਂ ਜ਼ਿਲ੍ਹੇ ਦੇ ਹਰਮਨ ਪਿਆਰੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਕੌਡੀਆਂ ਦੇ ਭਾਅ ਵੇਚਣ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਲੀਸ ਤੇ ਦਿੱਤੀ ਜ਼ਮੀਨ ਦੇ ਸਮਝੌਤਿਆਂ ਨੂੰ ਰੱਦ ਕਰਾਉਣ ਦੀ ਅਪੀਲ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵੀਰ ਸਿੰਘ ਭਾਈਰੂਪਾ, ਸੇਵਕ ਸਿੰਘ ਬਾਬਾ, ਸਤਨਾਮ ਸਿੰਘ ਅਤੇ ਸਿਮਰਜੀਤ ਸਿੰਘ ਮੈਂਗੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਗਿੱਲ ਦਾ ਤਜ਼ਰਬਾ ਬਠਿੰਡਾ ਦੇ ਸਰਬ ਪੱਖੀ ਵਿਕਾਸ ਲਈ ਅਹਿਮ: ਭੱਲਾ
8 Views