ਸੁਖਜਿੰਦਰ ਮਾਨ
ਚੰਡੀਗੜ੍ਹ, 25 ਮਾਰਚ: ਹਰਿਆਣਾ ਦੇ ਖੇਡ ਅਤੇ ਯੁਵਾ ਮਾਮਲੇ ਰਾਜ ਮੰਤਰੀ ਸਰਦਾਰ ਸੰਦੀਪ ਸਿੰਘ ਨੇ ਕਿਹਾ ਕਿ ਰਾਜ ਸਰਕਾਰ ਗਰੀਬਾਂ ਅਤੇ ਕਰਜੋਰ ਵਰਗਾਂ ਦੇ ਜੀਵਨ ਪੱਧਰ ਨੂੰ ਉੱਪਰ ਚੁੱਕਣ, ਅਨੁਸੂਚਿਤ ਜਾਤੀਆਂ ਅਤੇ ਪਿਛੜੇ ਵਰਗਾਂ ਦੇ ਸਮਾਜਿਕ, ਆਰਥਿਕ ਅਤੇ ਵਿਦਿਅਕ ਉਥਾਨ, ਫੌਜੀਆਂ ਤੇ ਸਾਬਕਾ ਫੌਜੀਆਂ ਦੇ ਸਨਾਮਨ ਅਤੇ ਮਹਿਲਾਵਾਂ ਦੀ ਸੁਰੱਖਿਆ ਅਤੇ ਮਜਬੂਤੀਕਰਣ ਲਈ ਪ੍ਰਤੀਬੱਧ ਹੈ। ਆਪਣੀ ਇਸ ਪ੍ਰਤੀਬੱਧਤਾ ਨੂੰ ਪੂਰਾ ਕਰਨ ਲਈ ਮੁੱਖ ਮੰਤਰੀ ਅੰਤੋਂਦੇਯ ਪਰਿਵਾਰ ਉਥਾਨ ਯੋਜਨਾ, ਮੁੱਖ ਮੰਤਰੀ ਵਿਆਹ-ਸ਼ਗਨ ਯੋਜਨਾ, ਪ੍ਰਧਾਨ ਮੰਤਰੀ ਰਿਹਾਇਸ਼ ਯੋਜਨਾ, ਮਹਿਲਾਵਾਂ ਲਈ ਨਿਜੀ ਕਰਜਾ ਯੋਜਨਾ ਵਰਗੀ ਅਨੇਕ ਯੋਜਨਾਵਾਂ ਚਲਾ ਰਹੀ ਹੈ। ਖੇਡ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਇਸ ਸਾਲ ਨੂੰ ਅੰਤੋਂਦੇਯ ਉਥਾਨ ਸਾਲ ਵਜੋ ਮਨਾਇਆ ਜਾ ਰਿਹਾ ਹੈ। ਲਾਇਨ ਵਿਚ ਖੜੇ ਆਖੀਰੀ ਵਿਅਕਤੀ ਦਾ ਜੀਵਨ ਪੱਧਰ ਉੱਪਰ ਚੁੱਕਣ ਦੇ ਉਦੇਸ਼ ਨਾਲ ਸਰਕਾਰ ਨੇ ਮੁੱਖ ਮੰਤਰੀ ਅੰਤੋਂਦੇਯ ਪਰਿਵਾਰ ਉਥਾਨ ਯੋਜਨਾ ਸ਼ੁਰੂ ਕੀਤੀ ਹੈ। ਪਰਿਵਾਰ ਪਹਿਚਾਣ ਪੱਤਰ ਪੋਰਟਲ ‘ਤੇ ਲਗਭਗ 11 ਲੱਖ ਅਜਿਹੇ ਪਰਿਵਾਰਾਂ ਦੀ ਪਹਿਚਾਣ ਕੀਤੀ ਗਈ ਹੈ ਜਿਨ੍ਹਾਂ ਦੀ ਸਾਲਾਨਾ ਆਮਦਨ 1.80 ਲੱਖ ਰੁਪਏ ਤੋਂ ਘੱਟ ਜਾਂ ਉਸ ਦੇ ਬਰਾਬਰ ਹੈ। ਇੰਨ੍ਹਾ ਪਰਿਵਾਰਾਂ ਦੀ ਆਮਦਨ ਘੱਟ ਤੋਂ ਘੱਟ 1.80 ਲੱਖ ਰੁਪਏ ਯਕੀਨੀ ਕਰਨ ਲਈ ਇੰਨ੍ਹਾਂ ਦੇ ਰੁਜਗਾਰ ਤੇ ਕੌਸ਼ਲ ਵਿਕਾਸ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।ਖੇਡ ਮੰਤਰੀ ਨੇ ਕਿਹਾ ਕਿ ਜਦੋਂ ਤਕ ਮਹਿਲਾਵਾਂ ਦੀ ਸਥਿਤੀ ਵਿਚ ਸੁਧਾਰ ਨਹੀਂ ਹੁੰਦਾ ਉਦੋਂ ਤਕ ਦੁਨੀਆ ਦੀ ਭਲਾਈ ਦੀ ਕੋਈ ਸੰਭਾਵਨਾ ਨਹੀਂ ਹੈ। ਇਸੀ ਤੱਥ ਨੂੰ ਮੱਦੇਨਜਰ ਰੱਖਦੇ ਹੋਏ ਰਾਜ ਸਰਕਾਰ ਮਹਿਲਾਵਾਂ ਨੁੰ ਸੁਰੱਖਿਅਤ ਮਾਹੌਲ ਮਹੁਇਆ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਆਰਥਕ ਤੇ ਸਮਾਜਿਕ ਰੂਪ ਨਾਲ ਵੀ ਮਜਬੂਤ ਕਰਨ ਦੇ ਲਈ ਪ੍ਰਤੀਬੱਧ ਹੈ। ਸਰਕਾਰ ਦਾ ਟੀਚਾ ਮਹਿਲਾ ਸੁਰੱਖਿਆ ਨੂੰ ਮਜਬੂਤ ਕਰਨ ਅਤੇ ਉਨ੍ਹਾਂ ਦੇ ਮਜਬੂਤੀਕਰਣ ਦੇ ਲਈ ਪੁਲਿਸ ਵਿਚ ਮਹਿਲਾਵਾਂ ਦੀ ਗਿਣਤੀ ਨੂੰ ਵਧਾ ਕੇ 15 ਫੀਸਦੀ ਕਰਨ ਦਾ ਵੀ ਹੈ। ਮਹਿਲਾਵਾਂ ਦੇ ਲਈ ਨਿਜੀ ਕਰਜਾ ਯੋਜਨਾ ਦੇ ਤਹਿਤ ਸਬਸਿਡੀ ਦੀ ਦਰ 10 ਫੀਸਦੀ ਤੋਂ ਵਧਾ ਕੇ 25 ਫੀਸਦੀ ਕੀਤੀ ਗਈ ਹੈ। ਸਟਾਰਟ-ਅੱਪ ਪਿੰਡ ਉਦਮਸ਼ੀਲਤਾ ਪ੍ਰੋਗ੍ਰਾਮ ਵਿਚ 1238 ਸਵੈਸਹਾਇਤਾ ਸਮੂਹ ਮਹਿਲਾ ਉਦਮਾਂ ਦਾ ਗਠਨ ਕੀਤਾ ਗਿਆ ਹੈਅਤੇ ਉਦਮ ਸਥਾਪਿਤ ਕਰਨ ਲਈ 5.25 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ਹੈ।
Share the post "ਸੂਬਾ ਸਰਕਾਰ ਗਰੀਬਾਂ ਤੇ ਕਮਜੋਰ ਵਰਗਾਂ ਦੇ ਜੀਵਨ ਪੱਧਰ ਨੂੰ ਉੱਪਰ ਚੁੱਕਣ ਦੇ ਲਈ ਪ੍ਰਤੀਬੱਧ – ਸੰਦੀਪ ਸਿੰਘ"