Sunday, May 10, 2026
spot_img
spot_img

ਆਈ ਐਚ ਐਮ ਬਠਿੰਡਾ ਨੇ ਵਿਦਿਆਥੀਆਂ ਲਈ ਥੀਮ ਪਾਰਟੀ ਦਾ ਕੀਤਾ ਆਯੋਜਨ

Date:

spot_img

ਸੁਖਜਿੰਦਰ ਮਾਨ
ਬਠਿੰਡਾ, 26 ਮਾਰਚ: ਸਟੇਟ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ (ਆਈ ਐਚ ਐਮ) ਬਠਿੰਡਾ ਵੱਲੋਂ “ਦਿ ਕਰੂਟ ਰੈਸਟੋਰੈਂਟ“ ਵਿਖੇ “ਫਿਰ ਭੀ ਦਿਲ ਹੈ ਹਿੰਦੁਸਤਾਨੀ“ ਥੀਮ ਪਾਰਟੀ ਦਾ ਆਯੋਜਨ ਕੀਤਾ ਗਿਆ ਜੋ ਕਿ ਬੀ. ਐਸ.ਸੀ. ਐੱਚ.ਐੱਚ.ਏ. ਤੀਜੇ ਸਾਲ ਦੇ ਵਿਦਿਆਰਥੀਆਂ ਦੇ ਪ੍ਰਾਹੁਣਚਾਰੀ ਪਾਠਕ੍ਰਮ ਦਾ ਹਿੱਸਾ ਹੈ।
ਇਸ ਮੌਕੇ ਸੰਸਥਾ ਦੇ ਵਿਦਿਆਰਥੀਆਂ ਵੱਲੋਂ ਵਿਸੇਸ ਮੀਨੂੰ ਦੇ ਨਾਲ ਰੈਸਟੋਰੈਂਟ ਦੀ ਸੈਟਿੰਗ ਕੀਤੀ ਗਈ ਅਤੇ ਰੈਸਟੋਰੈਂਟ ਨੂੰ ਸਜਾਇਆ ਗਿਆ। ਇਸ ਵਿਸ਼ੇਸ਼ ਮੀਨੂੰ ਵਿੱਚ ਚਿਕਨ ਚੇਟੀਨਾਡ ਹਾਰੇ ਦੀ ਦਾਲ, ਮਾਲੀ ਕੋਫਤਾਨ, ਕਠੈਲ ਕੀ ਬਿਰਯਾਨੀ, ਸਾਲਨ, ਪਚੜੀ, ਮਸਰੂਮ ਕੋਕਨੀ ਅਤੇ ਵੱਖ-ਵੱਖ ਸਟਾਰਟਰ ਅਤੇ ਮਿਠਾਈਆਂ ਵਰਗੇ ਭੋਜਨਾਂ ਰਾਹੀਂ ਵੱਖ-ਵੱਖ ਰਾਜਾਂ ਦੇ ਸੱਭਿਆਚਾਰ ਦੀ ਨੁਮਾਇੰਦਗੀ ਕੀਤੀ।
ਇੱਥੇ ਇਹ ਵੀ ਖਾਸ ਤੌਰ ਤੇ ਦੱਸਣਯੋਗ ਹੈ ਕਿ ਦੋ ਸਾਲਾਂ ਬਾਅਦ ਕੋਵਿਡ ਮਹਾਂਮਾਰੀ ਦੇ ਦੌਰ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਬੜੇ ਹੀ ਉਤਸ਼ਾਹ ਨਾਲ ਸਜਾਵਟ ਕੀਤੀ ਗਈ ਅਤੇ ਸ਼ਾਨਦਾਰ ਭੋਜਨ ਤਿਆਰ ਕੀਤਾ ਗਿਆ।

Share post:

spot_img

Popular

More like this
Related

Ludhiana News:AAP ਤੇ BJP ਦੇ ਵਰਕਰਾਂ ‘ਚ ਖੜਕ ਪਈ, ਪੁਲਿਸ ਨੂੰ ਕਰਨਾ ਪਿਆ ਬਚਾਅ

Ludhiana News: ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਗ੍ਰਿਫਤਾਰੀ ਤੋਂ...

Chandigarh News : 7 ਦਿਨਾਂ ਲਈ ED ਰਿਮਾਂਡ ‘ਤੇ ਭੇਜੇ ਮੰਤਰੀ ਸੰਜੀਵ ਅਰੋੜਾ

Chandigarh News : ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ...