Canada News : Canada ‘ਚ ਅੰਮ੍ਰਿਤਧਾਰੀ ਨੌਜਵਾਨ ਨੂੰ ਕ੍ਰਿਪਾਨ ਕਰ ਕੇ ਪੁਲਿਸ ਭਰਤੀ ਦੀ ਪ੍ਰੀਖਿਆ ‘ਚ ਬੈਠਣ ਤੋਂ ਰੋਕਿਆ

Date:

spot_img

Canada News : ਕੈਨੇਡਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਿੱਖ ਭਾਈਚਾਰੇ ਵਿਚ ਚਿੰਤਾ ਅਤੇ ਗੁੱਸੇ ਦੀ ਲਹਿਰ ਪੈਦਾ ਕਰ ਦਿੱਤੀ ਹੈ। ਵਿੰਨੀਪੈਗ ਵਿੱਚ ਇਕ ਅੰਮ੍ਰਿਤਧਾਰੀ ਸਿੱਖ ਨੌਜਵਾਨ ਨੂੰ ਸਿਰਫ਼ ਕ੍ਰਿਪਾਨ ਧਾਰਨ ਕਰਨ ਕਰਕੇ ਪੁਲਿਸ ਭਰਤੀ ਦੀ ਲਿਖਤੀ ਪ੍ਰੀਖਿਆ ਵਿਚ ਬੈਠਣ ਤੋਂ ਰੋਕ ਦਿੱਤਾ ਗਿਆ। ਹੁਣ ਇਹ ਮਾਮਲਾ ਧਾਰਮਿਕ ਅਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ, ਜਸਪਾਲ ਸਿੰਘ ਗਿੱਲ ਨਾਮਕ ਨੌਜਵਾਨ ਨੇ 2024 ਵਿੱਚ ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਸੀ ਹਾਸਲ ਕੀਤੀ ਸੀ ਅਤੇ ਉਹ ਵਿੰਨੀਪੈਗ ਪੁਲਿਸ ਵਿੱਚ ਭਰਤੀ ਹੋਣ ਦੀ ਤਿਆਰੀ ਕਰ ਰਿਹਾ ਸੀ। ਜਦੋਂ ਉਹ ਲਿਖਤੀ ਪ੍ਰੀਖਿਆ ਦੇਣ ਲਈ ਪਹੁੰਚਿਆ ਤਾਂ ਭਰਤੀ ਅਧਿਕਾਰੀਆਂ ਨੇ ਉਸ ਦੀ ਕ੍ਰਿਪਾਨ ’ਤੇ ਇਤਰਾਜ਼ ਜਤਾਇਆ।

ਇਹ ਵੀ ਪੜ੍ਹੋ 👉‘ਸ਼ੁਕਰਾਨਾ ਯਾਤਰਾ’ ਵਿੱਚ ਲੱਖਾਂ ਸੰਗਤਾਂ ਨੇ ਸ਼ਿਰਕਤ ਕਰਕੇ ਬੇਅਦਬੀ ਵਿਰੋਧੀ ਇਤਿਹਾਸਕ ਕਾਨੂੰਨ ਲਈ ਅਕਾਲ ਪੁਰਖ ਦਾ ਧੰਨਵਾਦ ਕੀਤਾ-ਭਗਵੰਤ ਸਿੰਘ ਮਾਨ

ਜਸਪਾਲ ਸਿੰਘ ਨੇ ਅਧਿਕਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਕ੍ਰਿਪਾਨ ਸਿੱਖ ਧਰਮ ਦਾ ਅਟੁੱਟ ਹਿੱਸਾ ਹੈ ਅਤੇ ਇਹ ਧਾਰਮਿਕ ਚਿੰਨ੍ਹ ਵਜੋਂ ਧਾਰਨ ਕੀਤੀ ਜਾਂਦੀ ਹੈ। ਪਰ ਇਸ ਦੇ ਬਾਵਜੂਦ ਉਸ ਨੂੰ ਕ੍ਰਿਪਾਨ ਉਤਾਰਨ ਲਈ ਕਿਹਾ ਗਿਆ। ਜਸਪਾਲ ਸਿੰਘ ਨੇ ਇਸ ਨੂੰ ਆਪਣੇ ਧਾਰਮਿਕ ਅਤੇ ਨਾਗਰਿਕ ਹੱਕਾਂ ਦੀ ਉਲੰਘਣਾ ਦੱਸਿਆ। ਉਧਰ, ਵਿੰਨੀਪੈਗ ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਸੁਰੱਖਿਆ ਨਿਯਮਾਂ ਦੇ ਮੱਦੇਨਜ਼ਰ ਇਹ ਕਦਮ ਚੁੱਕਿਆ ਗਿਆ ਸੀ ਅਤੇ ਜਸਪਾਲ ਸਿੰਘ ਨੂੰ ਕ੍ਰਿਪਾਨ ਸੁਰੱਖਿਅਤ ਰੱਖਣ ਦਾ ਭਰੋਸਾ ਵੀ ਦਿੱਤਾ ਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਉਹ ਹਰ ਧਰਮ ਅਤੇ ਭਾਈਚਾਰੇ ਦੇ ਉਮੀਦਵਾਰਾਂ ਦਾ ਸਵਾਗਤ ਕਰਦੇ ਹਨ।ਪਰ ਇਹ ਮਾਮਲਾ ਹੁਣ ਹੋਰ ਵੀ ਗੰਭੀਰ ਬਣ ਗਿਆ ਹੈ ਕਿਉਂਕਿ ਕੈਨੇਡਾ ਦੀ ਸੁਪਰੀਮ ਕੋਰਟ ਪਹਿਲਾਂ ਹੀ ਸਪੱਸ਼ਟ ਕਰ ਚੁੱਕੀ ਹੈ ਕਿ ਸਿੱਖਾਂ ਨੂੰ ਕ੍ਰਿਪਾਨ ਧਾਰਨ ਕਰਨ ਤੋਂ ਰੋਕਣਾ ਧਾਰਮਿਕ ਅਜ਼ਾਦੀ ਦੀ ਉਲੰਘਣਾ ਹੋਵੇਗੀ।

ਇਹ ਵੀ ਪੜ੍ਹੋ 👉 ਲੰਗਰ ਸ੍ਰੀ ਗੁਰੂ ਰਾਦਮਾਸ ਜੀ ਤੋਂ ਬਾਬਾ ਅਟੱਲ ਰਾਇ ਸਾਹਿਬ ਨੂੰ ਜਾਂਦੇ ਰਸਤੇ ਦੇ ਨਵੀਕੀਰਨ ਅਤੇ ਸੁੰਦਰੀਕਰਨ ਦੀ ਸੇਵਾ ਆਰੰਭ

2006 ਦੇ ਇਤਿਹਾਸਕ ਫੈਸਲੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਕ੍ਰਿਪਾਨ ਕੋਈ ਹਥਿਆਰ ਨਹੀਂ, ਸਗੋਂ ਧਾਰਮਿਕ ਪ੍ਰਤੀਕ ਹੈ। ਹੁਣ ਜਸਪਾਲ ਸਿੰਘ ਨੇ ਇਸ ਮਾਮਲੇ ਨੂੰ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਲਿਜਾਣ ਦਾ ਫੈਸਲਾ ਕੀਤਾ ਹੈ। ਇਸੇ ਦੌਰਾਨ ਮੈਨੀਟੋਬਾ ਯੂਨੀਵਰਸਿਟੀ ਦੇ ਐਥਿਕਸ ਵਿਭਾਗ ਦੇ ਡਾਇਰੈਕਟਰ ਨੀਲ ਮੈਕਆਰਥਰ ਨੇ ਵੀ ਕਿਹਾ ਹੈ ਕਿ ਸੁਪਰੀਮ ਕੋਰਟ ਦੇ ਫੈਸਲੇ ਨੂੰ ਦੇਖਦਿਆਂ ਜਸਪਾਲ ਸਿੰਘ ਦਾ ਕੇਸ ਕਾਫ਼ੀ ਮਜ਼ਬੂਤ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜਦੋਂ ਕੈਨੇਡਾ ਦੇ ਪੁਲਿਸ ਅਫ਼ਸਰ ਖੁਦ ਕ੍ਰਿਪਾਨ ਧਾਰਨ ਕਰ ਸਕਦੇ ਹਨ ਤਾਂ ਫਿਰ ਇੱਕ ਪ੍ਰੀਖਿਆਰਥੀ ਨੂੰ ਇਸ ਤੋਂ ਕਿਵੇਂ ਰੋਕਿਆ ਜਾ ਸਕਦਾ ਹੈ। ਇਹ ਘਟਨਾ ਸਿੱਖ ਭਾਈਚਾਰੇ ਵਿੱਚ ਵੱਡੇ ਸਵਾਲ ਖੜੇ ਕਰ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎️ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

Popular

More like this
Related

Punjab ‘ਚ ਵੱਡੀ ਵਾਰਦਾਤ; ਜਮੀਨੀ ਵਿਵਾਦ ‘ਚ 4 ਲੋਕਾਂ ਦੀ ਗੋ*ਲੀ*ਆਂ ਚੱਲਣ ਕਾਰਨ ਹੋਈ ਮੌ+ਤ

Batala News: ਬੀਤੀ ਦੇਰ ਰਾਤ ਜਮੀਨੀ ਵਿਵਾਦ 'ਚ ਗੁਰਦਾਸਪੁਰ...