ਕਿਸਾਨਾਂ ਨੇ ਕਾਫੀ ਜਦੋ-ਜਹਿਦ ਨਾਲ ਅੱਗ ’ਤੇ ਕਾਬੂ ਪਾਇਆ
ਫਾਇਰ ਬਿ੍ਰਗੇਡ ਦੇਰੀ ਨਾਲ ਪਹੁੰਚੀ, ਲੋਕਾਂ ’ਚ ਰੋਸ
ਭੋਲਾ ਸਿੰਘ ਮਾਨ
ਮੌੜ ਮੰਡੀ, 9 ਅਪ੍ਰੈਲ: ਬਿਜਲੀ ਦੇ ਸਾਰਟ ਸਰਕਟ ਕਾਰਨ ਪਿੰਡ ਮੌੜ ਕਲਾਂ ਦੇ ਕਿਸਾਨ ਦੀ ਕਰੀਬ 7 ਏਕੜ ਕਣਕ ਸੜ ਕੇ ਸੁਆਹ ਹੋ ਗਈ। ਭਾਵੇਂ ਕਿਸਾਨਾਂ ਨੇ ਟਰੈਕਟਰਾਂ ਦੀ ਮੱਦਦ ਨਾਲ ਅੱਗ ’ਤੇ ਕਾਬੂ ਪਾ ਲਿਆ। ਪ੍ਰੰਤੂ ਫਾਇਰ ਬਿ੍ਰਗੇਡ ਦੇ ਸਮੇਂ ਸਿਰ ਨਾ ਪਹੁੰਚਣ ਕਾਰਨ ਕਿਸਾਨਾਂ ’ਚ ਪੰਜਾਬ ਸਰਕਾਰ ਅਤੇ ਫਾਇਰ ਬਿ੍ਰਗੇਡ ਪੰਜਾਬ ਦੇ ਅਧਿਕਾਰੀਆਂ ਪ੍ਰਤੀ ਵਧੇਰੇ ਰੋਸ ਪਾਇਆ ਜਾ ਰਿਹਾ ਹੈ। ਕਿਸਾਨ ਕੁਲਦੀਪ ਸਿੰਘ ਪੁੱਤਰ ਗੁਰਸੇਵਕ ਸਿੰਘ ਮੌੜ ਕਲਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਨੇ ਮੌੜ-ਰਾਮਪੁਰਾ ਸੜਕ ’ਤੇ ਸਥਿਤ ਰਾਮਨਗਰ ਕੈਂਚੀਆਂ ਨਜਦੀਕ ਜਮੀਨ ਠੇਕੇ ’ਤੇ ਲੈ ਕਿ ਕਣਕ ਦੀ ਬਿਜਾਈ ਕੀਤੀ ਹੋਈ ਸੀ। ਪ੍ਰੰਤੂ ਅੱਜ ਦੁਪਿਹਰ ਸਮੇਂ ਮਾਈਸਰਖਾਨਾ ਫੀਡਰ ਦੀ ਖੇਤ ਵਿਚਕਾਰ ਲੰਘ ਰਹੀ ਬਿਜਲੀ ਲਾਈਨ ਦੇ ਖੰਬੇ ਤੋਂ ਸਪਾਰਕ ਹੋ ਗਿਆ। ਜਿਸ ਕਾਰਨ ਉਸ ਦੀ ਪੁੱਤਾਂ ਵਾਂਗ ਪਾਲੀ 7 ਏਕੜ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ। ਉਨਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਕਿ ਉਸ ਦੇ ਹੋਏ ਨੁਕਸਾਨ ਦੀ ਭਰਪਾਈ ਕਰਵਾਈ ਜਾਵੇ, ਤਾਂ ਜੋ ਉਹ ਠੇਕੇ ’ਤੇ ਲਏ ਜਮੀਨ ਮਾਲਕਾਂ ਨੂੰ ਠੇਕਾ ਮੌੜ ਸਕੇ। ਉੱਧਰ ਕਣਕ ਨੂੰ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਨਾਇਬ ਤਹਿਸੀਲਦਾਰ ਰਮਿੰਦਰਪਾਲ ਸਿੰਘ ਮੌਕੇ ’ਤੇ ਪਹੁੰਚੇ ਅਤੇ ਉਹਨਾਂ ਪੀੜਿਤ ਕਿਸਾਨ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਇਸ ਨੁਕਸਾਨ ਦੀ ਰਿਪੋਰਟ ਬਣਾ ਕੇ ਤੁਰੰਤ ਹੀ ਸਰਕਾਰ ਨੂੰ ਭੇਜ ਰਹੇ ਹਨ, ਤਾਂ ਜੋ ਕਿਸਾਨ ਨੂੰ ਬਣਦਾ ਮੁਆਵਜ਼ਾ ਮਿਲ ਸਕੇ।
ਬਾਕਸ
ਫਾਇਰ ਬਿ੍ਰਗੇਡ ਮੌੜ ਦੇ ਇੰਚਾਰਜ਼ ਰਮੇਸ਼ ਕੁਮਾਰ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਸਾਡੇ ਕੋਲ 1ਵੱਜ ਕੇ 11 ਮਿੰਟ ’ਤੇ ਕਾਲ ਆਈ ਸੀ। ਨਗਰ ਕੌਂਸਲ ਮੌੜ ਦੇ ਦਫ਼ਤਰ ’ਚ ਫਾਇਰ ਬਿ੍ਰਗੇਡ ਦੀ ਗੱਡੀ ਤਿਆਰ ਖੜੀ ਸੀ ਅਤੇ 10 ਮਿੰਟਾਂ ਦੇ ਕਰੀਬ ਗੱਡੀ ਘਟਨਾ ਸਥਾਨ ’ਤੇ ਪਹੁੰਚ ਗਈ ਅਤੇ ਮੁਲਾਜਮਾਂ ਨੇ ਅੱਗ ’ਤੇ ਕਾਬੂ ਪਾਇਆ।
ਬਾਕਸ
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਕਾਰਜਕਾਰੀ ਇੰਜਨੀਅਰ ਮੌੜ ਕਮਲਜੀਤ ਸਿੰਘ ਮਾਨ ਨੇ ਕਿਹਾ ਕਿ ਬਿਜਲੀ ਲਾਈਨ ਖੰਬੇ ’ਤੇ ਲੱਗੇ ਇੰਸੂਲੇਟਰ ਤੋਂ ਤਾਰ ਖੁੱਲਣ ਕਾਰਨ ਸਪਾਰਕ ਹੋ ਗਿਆ। ਜਿਸ ਕਾਰਨ ਕਣਕ ਨੂੰ ਅੱਗ ਪੈ ਗਈ। ਉਹਨਾਂ ਕਿਹਾ ਕਿ ਉਹ ਇਸ ਘਟਨਾ ਦੀ ਰਿਪੋਰਟ ਬਣਾ ਕੇ ਉੱਚ ਅਧਿਕਾਰੀਆਂ ਨੂੰ ਭੇਜ ਰਹੇ ਹਨ।
ਬਿਜਲੀ ਸਪਾਰਕ ਨਾਲ ਮੌੜ ਕਲਾਂ ਦੇ ਕਿਸਾਨ ਦੀ 7 ਏਕੜ ਫ਼ਸਲ ਸੜ ਕੇ ਸੁਆਹ
17 Views