ਸੁਖਜਿੰਦਰ ਮਾਨ
ਬਠਿੰਡਾ, 20 ਅਪ੍ਰੈਲ: ਐਸ.ਐਸ.ਡੀ. ਗਰਲਜ਼ ਕਾਲਜ ਆਫ਼ ਐਜ਼ੂਕੇਸ਼ਨ ਵਿਖੇ ਪ੍ਰਿੰਸੀਪਲ ਡਾ. ਅਨੂ ਮਲਹੋਤਰਾ ਦੀ ਅਗਵਾਈ ਹੇਠ ਭਾਸ਼ਾ ਕਲੱਬ ਦੇ ਅੰਤਰਗਤ ਪੰਜਾਬੀ ਵਿਭਾਗ ਵੱਲੋ ਅਮ੍ਰਿੰਤਾ ਪ੍ਰੀਤਮ ਹਾਉਸ ਦੀ ਮੱਦਦ ਨਾਲ ਕੁਇਜ਼ ਕੰਪੀਟੀਸ਼ਨ ਦਾ ਆਯੋਜਨ ਕੀਤਾ ਗਿਆ ਜਿਸ ਦਾ ਵਿਸ਼ਾ ਪੰਜਾਬੀ ਸਭਿਆਚਾਰ ਸੀ,ਇਸ ਕੁਇਜ਼ ਮੁਕਾਬਲੇ ਨੂੰ ਕਰਵਾਉਣ ਦਾ ਮਨੋਰਥ ਵਿਦਿਆਰਥੀਆਂ ਨੂੰ ਸਾਰੇ ਅਲੋਪ ਹੋ ਰਹੇ ਸਭਿਆਚਾਰ ਤੇ ਵਿਰਸੇ ਨਾਲ ਜੋੜਨਾਂ ਸੀ, ਇਸ ਮੁਕਾਬਲੇ ਵਿਚ ਕਾਲਜ ਦੀਆਂ 9 ਟੀਮਾਂ ਨੇ ਹਿੱਸਾ ਲਿਆ ਜਿਸ ਦੇ ਪੁੱਛੇ ਗਏ ਸਾਰੇ ਪ੍ਰਸ਼ਨਾਂ ਦਾ ਵਿਦਿਆਰਥੀਆਂ ਨੇ ਬੜੇ ਹੀ ਜੋਸ਼ ਖਰੋਸ਼ ਨਾਲ ਜਵਾਬ ਦਿੱਤਾ । ਵਿਦਿਆਰਥਣ ਪ੍ਰਰਮਿੰਦਰ ਕੌਰ ਤੇ ਅਨਮੋਲ ਕੌਰ ਨੇ ਮੁਕਾਬਲਾ ਬੜੇ ਹੀ ਮਨੋਰੰਜਨ ਢੰਗ ਨਾਲ ਕਰਵਾਇਆ । ਵਿਭਾਗ ਦੇ ਇੰਚਾਰਜ ਮਨਿੰਦਰ ਕੌਰ ਨੇ ਵਿਦਿਆਰਥਣਾਂ ਨੂੰ ਅਲੋਪ ਹੀ ਰਹੇ ਪੰਜਾਬੀ ਸਭਿਆਚਾਰ ਬਾਰੇ ਆਪਣੇ ਵਿਚਾਰ ਸਾਝੇਂ ਕੀਤੇ ਇਸ ਮੁਕਾਬਲੇ ਵਿਚ ਪਹਿਲਾ ਸਥਾਨ ਗਰੁੱਪ ਲਵਪ੍ਰੀਤ ਕੌਰ, ਖੁਸ਼ਪ੍ਰੀਤ ਕੌਰ, ਮਨਦੀਪ ਕੌਰ ਦੂਜਾ ਸਥਾਨ ਅਮਨਦੀਪ ਕੌਰ ਹਰਮਨ ਤੇ ਚਾਰੂ ਨੇ ਹਾਸਿਲ ਕੀਤਾ, ਪ੍ਰੋਗਰਾਮ ਦੇ ਅੰਤ ਵਿਚ ਕਾਲਜ ਦੇ ਪ੍ਰਿੰਸੀਪਲ ਡਾ. ਅਨੂ ਮਲਹੋਤਰਾ ਜੀ ਨੇ ਜੇਤੂਆਂ ਨੂੰ ਇਨਾਮ ਵੰਡ ਕੇ ਉਹਨਾਂ ਦੀ ਹੌਸ਼ਲਾ ਅਫ਼ਜ਼ਾਈ ਕੀਤਾ । ਕਾਲਜ ਦੇ ਪ੍ਰਧਾਨ ਐਡਵੋਕੇਟ ਸ੍ਰੀ ਸੰਜੇ ਗੋਇਲ ਤੇ ਸੈਕਟਰੀ ਸ੍ਰੀ ਸਤੀਸ਼ ਅਰੋੜਾ ਨੇ ਵੀ ਜੇਤੂਆ ਨੂੰ ਵਧਾਈ ਦਿੱਤੀ ਤੇ ਪੰਜਾਬੀ ਵਿਭਾਗ ਦੇ ਇੰਚਾਰਜ ਤੇ ਵਿਦਿਆਰਥੀਆਂ ਦੇ ਇਸ ਕਾਰਜ ਦੀ ਸਲਾਘਾਂ ਕੀਤੀ ।
ਐਸ.ਐਸ.ਡੀ. ਗਰਲਜ਼ ਕਾਲਜ ਵਿਖੇ ਕੁਇਜ਼ ਕੰਪੀਟੀਸ਼ਨ ਦਾ ਆਯੋਜਨ
7 Views