Tuesday, May 12, 2026
spot_img
spot_img

ਅਮਿ੍ਤ ਲਾਲ ਅਗਰਵਾਲ ਦੂਜੀ ਵਾਰ ਬਣੇ ਅਗਰਵਾਲ ਸਭਾ ਬਠਿੰਡਾ ਦੇ ਪ੍ਧਾਨ

Date:

spot_img
ਸੁਖਜਿੰਦਰ ਮਾਨ
ਬਠਿੰਡਾ, 2 ਮਈ: ਆਮ ਆਦਮੀ ਪਾਰਟੀ ਦੇ ਸਹਿਰੀ ਜਿਲ੍ਹਾ ਬਠਿੰਡਾ ਦੇ ਕਾਰਜਕਾਰੀ ਪ੍ਰਧਾਨ ਅਮ੍ਰਿਤ ਲਾਲ ਅਗਰਵਾਲ ਨੂੰ ਲਗਾਤਾਰ ਦੂਜੀ ਵਾਰ ਅਗਰਵਾਲ ਸਭਾ ਦਾ ਪ੍ਰਧਾਨ ਚੁਣਿਆ ਗਿਆ ਹੈ। ਇਸਤੋਂ ਇਲਾਵਾ ਸੋਹਣ ਲਾਲ ਗੋਇਲ ਜਰਨਲ ਸਕੱਤਰ, ਦਰਸ਼ਨ ਕੁਮਾਰ ਗਰਗ ਨੂੰ ਕੈਸ਼ੀਅਰ, ਬਚਨ ਲਾਲ ਸੀਨੀਅਰ ਵਾਇਸ ਪ੍ਰਧਾਨ, ਸ਼ਾਮ ਲਾਲ ਤੇ ਸਤੀਸ਼ ਕੁਮਾਰ ਨੂੰ ਵਾਈਸ ਪ੍ਧਾਨ, ਭੁਪਿੰਦਰ ਬਾਂਸਲ ਯੂਥ ਪ੍ਧਾਨ,ਨਰਿੰਦਰ ਕੁਮਾਰ  ਯੂਥ ਵਾਇਸ ਪ੍ਧਾਨ ਨਰਿੰਦਰ ਕੁਮਾਰ ਨੂੰ ਜੁਆਇੰਟ ਸੈਕਟਰੀ ਅਤੇ ਨਰੇਸ਼ ਕੁਮਾਰ ਨੂੰ ਪੈ੍ਸ ਸਕੱਤਰ ਬਣਾਇਆ ਗਿਆ ਹੈ। ਇਸੇ ਤਰ੍ਹਾਂ ਐਮ. ਐਲ ਜਿੰਦਲ, ਰਮੇਸ਼ ਕੁਮਾਰ ਮੰਗਲਾ , ਦਰਸ਼ਨ ਗੋਇਲ, ਪਵਨ ਗਰਗ, ਪਵਨ ਕਾਂਸਲ, ਡੀ. ਕੇ. ਤਾਇਲ, ਪਵਨ ਕੁਮਾਰ, ਸਾਧੂ ਰਾਮ ਕਾਰਜਕਾਰੀ ਮੈਂਬਰ ਬਣਾਏ ਗਏ ਹਨ।
        ਉਧਰ ਨਵੇਂ ਚੁਣੇ ਗਏ ਪ੍ਰਧਾਨ ਅੰਮਿ੍ਤ ਲਾਲ ਅਗਰਵਾਲ ਨੇ ਅਗਰਵਾਲ ਸਭਾ ਦੇ ਸਮੂਹ ਮੈਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਉਨ੍ਹਾਂ ਨੂੰ ਦੂਜੀ ਵਾਰ ਮੌਕਾ ਦਿੱਤਾ। ਉਨਾਂ ਨੇ ਵਿਸਵਾਸ ਦਵਾਇਆ  ਕਿ ਅਗਰਵਾਲ ਸਮਾਜ ਲਈ ਦਿਨ ਰਾਤ ਕੰਮ ਕਰਨਗੇੇ। ਕੋਈ ਵੀ ਸਮਸਿਆ ਹੋਈ ਉਸ ਨੂੰ ਦੂਰ ਕਰਨ ਦਾ ਯਤਨ ਕਰਨਗੇ। ਸ੍ਰੀ ਅਗਰਵਾਲ ਨੇ ਸਾਰੇ ਅਗਰਵਾਲ ਸਮਾਜ ਨੂੰ ਅਪੀਲ ਕੀਤੀ ਕਿ ਇੱਕ ਮੰਚ ਤੇ  ਇਕੱਠੇ ਹੋ ਜਾਣ ਤਾਂ ਹੀ ਅਗਰਵਾਲ ਸਮਾਜ ਦੀ ਤਰੱਕੀ ਹੋ ਸਕਦੀ ਹੈ। ਸਿਆਸੀ ਲੋਕ ਹੁਣ ਤੱਕ ਅਗਰਵਾਲ ਸਮਾਜ ਦਾ ਸਿਆਸੀ ਸ਼ੋਸ਼ਣ ਕਰਦੇ ਰਹੇ ਰਹੇ ਹਨ। ਹੁਣ ਅਗਰਵਾਲ ਸਮਾਜ ਦਾ ਸ਼ੋਸ਼ਣ ਨਹੀਂ ਹੋਣ ਦੇਣਗੇ।

Share post:

spot_img

Popular

More like this
Related

Tarn Taran News: ਪ੍ਰੋ. ਵਿਰਸਾ ਸਿੰਘ ਵਲਟੋਹਾ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਕੋਰ ਕਮੇਟੀ ਦੇ ਮੈਂਬਰ ਨਿਯੁਕਤ

Tarn Taran News:ਸ਼੍ਰੋ਼ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ...

Punjab News: ਪੰਜਾਬ ‘ਚ ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪੰਚਾਇਤ ਚੋਣਾਂ ਦਾ ਐਲਾਨ; 26 ਨੂੰ ਪੈਣਗੀਆਂ ਵੋਟਾਂ

ਆਦਰਸ਼ ਚੋਣ ਜ਼ਾਬਤਾ ਤੁਰੰਤ ਪ੍ਰਭਾਵ ਨਾਲ ਲਾਗੂ: ਰਾਜ ਕਮਲ...