WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਸਿੱਖਿਆ

ਬਾਬਾ ਫ਼ਰੀਦ ਸਕੂਲ ਵੱਲੋਂ ‘ਇਗਨਾਈਟ ਯੂਅਰ ਮਾਈਂਡ’ ਨਾਮਕ ਬਿਜ਼ਨਸ ਆਈਡਿਆ ਜਨਰੇਸ਼ਨ ਮੁਕਾਬਲਾ ਕਰਵਾਇਆ

ਸੁਖਜਿੰਦਰ ਮਾਨ
ਬਠਿੰਡਾ, 6 ਮਈ : ਬਾਬਾ ਫ਼ਰੀਦ ਸਕੂਲ ਆਫ਼ ਇੰਟਪ੍ਰੀਨਿਓਰਸ਼ਿਪ (ਇੱਕ ਇਨਕਿਊਬੇਸ਼ਨ ਸੈਂਟਰ) ਵੱਲੋਂ ਇੰਟਪ੍ਰੀਨਿਓਰਸ਼ਿਪ ਐਂਡ ਇਨੋਵੇਸ਼ਨ ਸੈੱਲ ਅਤੇ ਫੈਕਲਟੀ ਆਫ਼ ਬਿਜ਼ਨਸ ਸਟੱਡੀਜ਼ ਦੇ ਸਹਿਯੋਗ ਨਾਲ ਕਾਲਜ ਕੈਂਪਸ ਵਿਖੇ ‘ਇਗਨਾਈਟ ਯੂਅਰ ਮਾਈਂਡ’ ਨਾਮਕ ਇੱਕ ਬਿਜ਼ਨਸ ਆਈਡਿਆ ਜਨਰੇਸ਼ਨ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਦਾ ਥੀਮ ਆਪਣੇ ਕਾਰੋਬਾਰੀ ਵਿਚਾਰ ਨੂੰ ਉਤਸ਼ਾਹਿਤ ਕਰਨਾ ਸੀ। ਇਸ ਗਤੀਵਿਧੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਆਪਣੇ ਵਿਲੱਖਣ ਕਾਰੋਬਾਰੀ ਵਿਚਾਰ ਪੇਸ਼ ਕਰਨ ਦਾ ਮੌਕਾ ਦੇਣਾ ਸੀ। ਇਸ ਗਤੀਵਿਧੀ ਦਾ ਉਦਘਾਟਨ ਬੀ.ਐਫ.ਜੀ.ਆਈ. ਦੇ ਡੀਨ (ਰਿਸਰਚ ਐਂਡ ਇਨੋਵੇਸ਼ਨ) ਡਾ. ਮਨੀਸ਼ ਗੁਪਤਾ, ਬੀ.ਐਫ.ਸੀ.ਐਮ.ਟੀ. ਦੇ ਵਾਈਸ ਪ੍ਰਿੰਸੀਪਲ ਡਾ. ਸਚਿਨ ਦੇਵ ਅਤੇ ਫੈਕਲਟੀ ਆਫ਼ ਬਿਜ਼ਨਸ ਸਟੱਡੀਜ਼ ਦੀ ਡੀਨ ਸ਼੍ਰੀਮਤੀ ਨੀਤੂ ਸਿੰਘ ਦੁਆਰਾ ਕੀਤਾ ਗਿਆ। ਇਸ ਮੁਕਾਬਲੇ ਵਿੱਚ 14 ਟੀਮਾਂ ਨੇ ਭਾਗ ਲਿਆ। ਹਰੇਕ ਟੀਮ ਨੇ ਆਪਣੇ ਵਿਲੱਖਣ ਵਪਾਰਕ ਵਿਚਾਰ ਜਿਵੇਂ ਕਿਸਾਨਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਲਈ ਈ-ਐਗਰੋ ਐਪ, ਆਨਲਾਈਨ ਕਾਰ ਵਾਸ਼ਿੰਗ ਸੇਵਾ, ਵਪਾਰਕ ਸਲਾਹਕਾਰ ਫ਼ਰਮ ਅਤੇ ਹੋਰ ਬਹੁਤ ਸਾਰੇ ਵਿਚਾਰ ਪੇਸ਼ ਕੀਤੇ। ਇਸ ਗਤੀਵਿਧੀ ਵਿੱਚ ਹਰੇਕ ਵਿਦਿਆਰਥੀ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਵਿਦਿਆਰਥੀਆਂ ਨੇ ਇਸ ਮੌਕੇ ਦੀ ਵਰਤੋਂ ਬਹੁਤ ਸਮਝਦਾਰੀ ਨਾਲ ਕੀਤੀ ਅਤੇ ਦਿੱਤੇ ਗਏ ਸਾਰੇ ਕਾਰਜਾਂ ਨੂੰ ਇੱਕ ਸਮਾਂ ਸੀਮਾ ਦੇ ਅੰਦਰ ਪੂਰਾ ਕੀਤਾ ਕਿਉਂਕਿ ਵਿਚਾਰ ਪੇਸ਼ ਕਰਨ ਲਈ ਲਗਭਗ 10-15 ਮਿੰਟ ਦਾ ਸਮਾਂ ਦਿੱਤਾ ਗਿਆ ਸੀ । ਉਨ੍ਹਾਂ ਨੇ ਆਪਣੇ ਵਿਚਾਰ ਪਾਵਰ ਪੁਆਇੰਟ ਪੇਸ਼ਕਾਰੀ ਰਾਹੀਂ ਪੇਸ਼ ਕੀਤੇ । ਇਸ ਮੁਕਾਬਲੇ ਦੇ ਜੱਜਾਂ ਨੇ ਆਪਣੇ ਵਿਚਾਰ ਨੂੰ ਲਾਗੂ ਕਰਨ ਬਾਰੇ ਹਰ ਵਿਦਿਆਰਥੀ ਨੂੰ ਸਵਾਲ ਵੀ ਪੁੱਛੇ। ਵਿਦਿਆਰਥੀਆਂ ਨੇ ਬਹੁਤ ਹੀ ਸਪਸ਼ਟਤਾ ਅਤੇ ਸਿਆਣਪ ਨਾਲ ਹਰ ਸੁਆਲ ਦਾ ਜਵਾਬ ਦਿੱਤਾ। ਵਿਦਿਆਰਥੀਆਂ ਨੇ ਕਿਹਾ ਕਿ ਉਨ੍ਹਾਂ ਨੇ ਇਸ ਗਤੀਵਿਧੀ ਤੋਂ ਪੇਸ਼ਕਾਰੀ ਦੇ ਹੁਨਰ, ਆਤਮ ਵਿਸ਼ਵਾਸ ਅਤੇ ਪ੍ਰਭਾਵਸ਼ਾਲੀ ਬੋਲਣ ਵਰਗੇ ਕਈ ਹੁਨਰ ਸਿੱਖੇ ਹਨ ਅਤੇ ਇਹ ਸਮਾਗਮ ਉਨ੍ਹਾਂ ਲਈ ਇੱਕ ਚੰਗੀ ਪਹਿਲਕਦਮੀ ਅਤੇ ਸਿੱਖਣ ਦਾ ਤਜਰਬਾ ਰਿਹਾ ਹੈ। ਅੰਤ ਵਿੱਚ ਇਸ ਮੁਕਾਬਲੇ ਦੇ ਨਤੀਜੇ ਘੋਸ਼ਿਤ ਕੀਤੇ ਗਏ ਜਿਸ ਅਨੁਸਾਰ ਟੀਮ ਨੰਬਰ 2 ਤੋਂ ਬੀ.ਕਾਮ. ਦੀ ਸਨਪ੍ਰੀਤ ਅਤੇ ਨਵਨੀਤ ਕੌਰ ਦਾ ਆਨਲਾਈਨ ਕਾਰ ਵਾਸ਼ਿੰਗ ਐਪ ਆਈਡੀਆ, ਟੀਮ ਨੰਬਰ 6 ਤੋਂ ਬੀ.ਬੀ.ਏ. ਦੇ ਸਹਿਜਪਾਲ ਦਾ ਟਰੇਡਿੰਗ ਕੰਸਲਟੈਂਸੀ ਐਪ ਆਈਡੀਆ ਅਤੇ ਟੀਮ ਨੰਬਰ 10 ਤੋਂ ਐਮ.ਬੀ.ਏ. ਦੇ ਤਰੁਣ, ਗਿਰੀਸ਼ ਅਤੇ ਖ਼ੁਸ਼ਪ੍ਰੀਤ ਦਾ ਆਨਲਾਈਨ ਹੋਮ ਸਰਵਿਸਿਜ਼ ਐਪ ਆਈਡੀਆ ਅਗਲੇ ਪੱਧਰ ਲਈ ਚੁਣਿਆ ਗਿਆ। ਇਹ ਸਾਰੇ ਵਿਦਿਆਰਥੀ ਅੰਤਰ-ਵਿਭਾਗੀ ਮੁਕਾਬਲੇ ਲਈ ਚੁਣੇ ਗਏ। ਅੰਤ ਵਿੱਚ ਬੀ.ਐਫ.ਜੀ.ਆਈ. ਦੇ ਡੀਨ (ਰਿਸਰਚ ਐਂਡ ਇਨੋਵੇਸ਼ਨ) ਡਾ. ਮਨੀਸ਼ ਗੁਪਤਾ ਨੇ ਇਸ ਉਪਰਾਲੇ ਲਈ ਸਾਰੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ। ਬੀ.ਐਫ.ਸੀ.ਐਮ.ਟੀ. ਦੇ ਵਾਈਸ ਪ੍ਰਿੰਸੀਪਲ ਡਾ. ਸਚਿਨ ਦੇਵ ਅਤੇ ਡੀਨ (ਫੈਕਲਟੀ ਆਫ਼ ਬਿਜ਼ਨਸ ਸਟੱਡੀਜ਼) ਸ਼੍ਰੀਮਤੀ ਨੀਤੂ ਸਿੰਘ ਨੇ ਇਸ ਸ਼ਾਨਦਾਰ ਪਹਿਲਕਦਮੀ ਲਈ ਰਿਸਰਚ ਐਂਡ ਇਨੋਵੇਸ਼ਨ ਦੇ ਸਾਰੇ ਕੋਆਰਡੀਨੇਟਰਾਂ, ਸਹਾਇਕ ਕੋਆਰਡੀਨੇਟਰਾਂ ਅਤੇ ਪੂਰੇ ਬਿਜ਼ਨਸ ਸਟੱਡੀਜ਼ ਵਿਭਾਗ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਵੱਲੋਂ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ। ਕੁੱਲ ਮਿਲਾ ਕੇ, ਇਹ ਇੱਕ ਦਿਲਚਸਪ ਗਤੀਵਿਧੀ ਸੀ ਅਤੇ ਹਰ ਕਿਸੇ ਨੇ ਇਸ ਤੋਂ ਬਹੁਤ ਕੁੱਝ ਸਿੱਖਿਆ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਵੀ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।

Related posts

ਪੰਜਾਬ ਸਰਕਾਰ ਵੱਲੋਂ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਸਬੰਧੀ ਅਰਜ਼ੀਆਂ ਲੈਣ ਲਈ ਪੋਰਟਲ ਖੋਲ੍ਹਿਆ: ਹਰਜੋਤ ਸਿੰਘ ਬੈਂਸ

punjabusernewssite

ਬਠਿੰਡਾ ਜ਼ਿਲ੍ਹੇ ਦੇ 621 ਕੱਚੇ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ

punjabusernewssite

ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਵਿਖੇ ਅਲੂਮਨੀ ਇੰਟਰੈਕਸ਼ਨ ਸੈਸ਼ਨ ਕਰਵਾਇਆ

punjabusernewssite