ਡਿਪਟੀ ਮੁੱਖ ਮੰਤਰੀ ਨੇ ਉਚਾਨਾ ਵਿਚ ਸੁਨੀ ਜਨਸਮਸਿਆਵਾਂ
ਸੁਖਜਿੰਦਰ ਮਾਨ
ਚੰਡੀਗੜ੍ਹ, 16 ਮਈ : ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਹੈ ਕਿ ਟ੍ਰਾਂਸਪੋਰਟ ਕਾਰਪੋਰੇਸ਼ਨ ਆਫ ਇੰਡੀਆ ਵੱਲੋਂ ਉਚਾਨਾ ਵਿਚ ਕਰੀਬ 40 ਕਰੋੜ ਰੁਪਏ ਦੀ ਲਾਗਤ ਨਾਲ ਡਰਾਈਵਰ ਸਿਖਲਾਈ ਸੰਸਥਾਨ ਸਥਾਪਿਤ ਕੀਤਾ ਜਾਵੇਗਾ। ਇਸ ਸੰਸਥਾਨ ਵਿਚ ਆਵਾਜਾਈ ਸਬੰਧੀ ਬੁਨਿਆਦੀ ਤਕਨੀਕੀ ਜਾਣਕਾਰੀ ਦੇ ਨਾਲ-ਨਾਲ ਨੌਜੁਆਨਾਂ ਨੂੰ ਵਾਹਨ ਡਰਾਈਵਿੰਗ ਦਾ ਸਿਖਲਾਈ ਵੀ ਦਿਵਾਈ ਜਾਵੇਗੀ, ਜਿਸ ਨਾਲ ਇਲਾਕੇ ਦੇ ਨੌਜੁਆਨਾਂ ਨੂੰ ਕੌਸ਼ਲ ਵਿਕਾਸ ਕਰਨ ਅਤੇ ਰੁਜਗਾਰ ਪ੍ਰਾਪਤੀ ਦੇ ਲਈ ਅਨੇਕ ਮੌਕੇ ਪ੍ਰਾਪਤ ਹੋਣਗੇ। ਡਿਪਟੀ ਸੀਐਮ ਅੱਜ ਜੀਂਦ ਜਿਲ੍ਹਾ ਦੇ ਉਚਾਨਾ ਕਸਬੇ ਵਿਚ ਜਨਸਮਸਿਆਵਾਂ ਸੁਣ ਰਹੇ ਸਨ।
ਇਸ ਮੌਕੇ ‘ਤੇ ਮੀਡੀਆ ਦੇ ਸੁਆਲਾਂ ਦਾ ਜਵਾਬ ਦਿੰਦੇ ਹੋਏ ਉਨ੍ਹਾ ਨੇ ਦਸਿਆ ਕਿ ਸਬ-ਡਿਵੀਜਨ ਦੇ ਪਿੰਡ ਖੇੜੀ ਮਸਾਨਿਆ ਵਿਚ ਵੀ ਪੰਚਾਇਤੀ ਰਾਜ ਵਿਭਾਗ ਵੱਲੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਕੰਮ ਕੁਸ਼ਲਤਾ ਇੰਜੀਨੀਅਰਿੰਗ ਕੇਂਦਰ ਸਥਾਪਿਤ ਕਰਨ ਦਾ ਪ੍ਰਾਵਧਾਨ ਹੈ। ਇਸ ਦੇ ਲਈ ਪਿੰਡ ਪੰਚਾਇਤ ਵੱਲੋਂ 20 ਏਕੜ ਜਮੀਨ ਵਿਭਾਗ ਨੂੰ ਉਪਲਬਧ ਕਰਵਾ ਦਿੱਤੀ ਗਈ ਹੈ। ਇਹ ਕੇਂਦਰ ਨੀਲੋਖੇੜੀ ਵਿਚ ਸਥਾਪਿਤ ਕੇਂਦਰ ਦੀ ਤਰਜ ‘ਤੇ ਬਣਾਇਆ ਜਾਵੇਗਾ, ਜਿਸ ਵਿਚ ਪਿੰਡ ਸਕੱਤਰ, ਬੀਡੀਪੀਓ, ਐਸਡੀਓ, ਐਕਸਸੀਐਨ ਸਮੇਤ ਹੋਰ ਵਿਭਾਗ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ।
ਸ੍ਰੀ ਦੁਸ਼ਯੰਤ ਚੌਟਾਲਾ ਨੇ ਅੱਗੇ ਦਸਿਆ ਕਿ ਉਚਾਨਾ ਵਿਚ ਕੌਮੀ ਰਾਜਮਾਰਗ ਅਥਾਰਿਟੀ ਦਾ ਸਰਵਿਸ ਲੇਨ ਬਨਾਉਣ ਦਾ ਕਮ ਹੁਣ ਪ੍ਰਗਤੀ ‘ਤੇ ਹੈ ਜਿਸ ਨੂੰ ਇਕ ਮਹੀਨੇ ਵਿਚ ਪੂਰਾ ਕਰਵਾਉਣ ਦੇ ਲਈ ਅਥਾਰਿਟੀ ਨੂੰ ਨਿਰਦੇਸ਼ ਦਿੱਤੇ ਗਏ ਹਨ, ਇਸ ਕਾਰਜ ਦੇ ਪੂਰਾ ਹੋਣ ‘ਤੇ ਉਚਾਨਾ ਦੇ ਆਮ ਬੱਸ ਅੱਡਾ ਨੂੰ ਸੁਚਾਰੂ ਰੂਪ ਨਾਲ ਕਾਰਜਸ਼ੀਲ ਕੀਤਾ ਜਾਵੇਗਾ। ਇਕ ਸੁਆਲ ਦੇ ਜਵਾਬ ਵਿਚ ਡਿਪਟੀ ਮੁੱਖ ਮੰਤਰੀ ਨੇ ਦਸਿਆ ਕਿ ਵਿਭਾਗ ਵੱਲੋਂ ਚੋਣ ਸੂਚੀਆਂ ਨੂੰ ਆਖੀਰੀ ਰੂਪ ਦਿੱਤਾ ਜਾ ਚੁੱਕਾ ਹੈ ਅਤੇ ਇਸ ਤੋਂ ਸਬੰਧਿਤ ਪ੍ਰਸਤਾਵ ਰਾਜ ਚੋਣ ਕਮਿਸ਼ਨ ਨੂੰ ਭੇਜ ਦਿੱਤਾ ਗਿਆ ਹੈ। ਉਨ੍ਹਾ ਨੇ ਦਸਿਆ ਕਿ ਰਾਜ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦਾ ਮੁੜ ਨਿਰੀਖਣ ਅਤੇ ਆਖੀਰੀ ਛਪਾਈ ਦਾ ਕੰਮ ਪੂਰਾ ਹੋਣ ‘ਤੇ ਸਥਾਨਕ ਨਿਗਮਾਂ, ਜਿਲ੍ਹਾ ਪਰਿਸ਼ਦ, ਬਲਾਕ ਕਮੇਟੀ ਅਤੇ ਪਿੰਡ ਪੰਚਾਇਤਾਂ ਦੇ ਚੋਣ ਅਗਲੀ ਜੁਲਾਈ ਜਾਂ ਅਗਸਤ ਮਹੀਨੇ ਵਿਚ ਸੰਭਾਵਿਤ ਹਨ।
ਡਿਪਟੀ ਮੁੱਖ ਮੰਤਰੀ ਨੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਸ਼ਹਿਰ ਵਿਚ ਬਿਹਤਰ ਕੁਆਲਿਟੀ ਦੀ ਸਟ੍ਰੀਟ ਲਾਇਟ ਲਗਵਾਉਣ ਦੇ ਲਈ ਜਲਦੀ ਤੋਂ ਜਲਦੀ ਏਸਟੀਮੇਟ ਬਨਾਉਣ ਦੇ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ, ਉਨ੍ਹਾਂ ਨੇ ਦਸਿਆ ਕਿ ਸਫਾਈ ਵਿਵਸਥਾ ਦਾ ਵੀ ਕਾਰਜ ਪ੍ਰਗਤੀ ‘ਤੇ ਹੈ, ਇਸ ਦੇ ਲਈ ਏਸਟੀਮੇਟ ਤਿਆਰ ਕੀਤੇ ਜਾ ਚੁੱਕੇ ਹਨ ਅਤੇ ਨੇੜੇ ਭਵਿੱਖ ਵਿਚ ਪੂਰੇ ਸੂਬੇ ਵਿਚ ਸਟ੍ਰੀਟ ਲਾਇਟਾਂ ਅਤੇ ਸਫਾਈ ਵਿਵਸਥਾ ਯਕੀਨੀ ਕਰਵਾਈ ਜਾਵੇਗੀ।
ਡਿਪਟੀ ਮੁੱਖ ਮੰਤਰੀ ਨੇ ਕਿਹਾ ਕਿ ਪਿੰਡ, ਗਰੀਬ ਅਤੇ ਕਿਸਾਨ ਦਾ ਵਿਕਾਸ ਮੌਜੂਦਾ ਗਠਜੋ ਸਰਕਾਰ ਦੀ ਪਹਿਲੀ ਪ੍ਰਾਥਮਿਕਤਾ ਹੈ। ਇਸ ਦਿਸ਼ਾ ਵਿਚ ਸਰਕਾਰ ਵੱਲੋਂ ਪਿੰਡ ਦੇ ਵਿਕਾਸ ਅਤੇ ਆਰਥਕ, ਸਮਾਜਿਕ ਅਤੇ ਵਿਦਿਅਕ ਪੱਧਰ ‘ਤੇ ਪਿਛੜੇ ਲੋਕਾਂ ਦੀ ਭਲਾਈ ਲਈ ਠੋਸ ਕਦਮ ਚੁੱਕੇ ਜਾ ਰਹੇ ਹਨ।
ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਕਿਸਾਨਾਂ ਦੇ ਹਿੱਤ ਮੌਜੂਦਾ ਸਰਕਾਰ ਦੇ ਹੱਥਾਂ ਵਿਚ ਪੂਰੀ ਤਰ੍ਹਾ ਸੁੱਖਿਅਤ ਹਨ। ਕਿਸਾਨਾਂ ਦੀ ਸਹੂਲਤ ਲਈ ਸਰਕਾਰ ਵੱਲੋਂ 31 ਮਈ ਤਕ ਕਣਕ ਖਰੀਦ ਪ੍ਰਕ੍ਰਿਆ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਚਾਲੂ ਰਬੀ ਸੀਜਨ ਦੌਰਾਨ ਉਮੀਦ ਕਣਕ ਦੀ ਆਮਦ ਅਤੇ ਖਰੀਦ ਰਿਕਾਰਡ ਹੋਈ ਹੈ। ਨਾਲ ਹੀ ਕਣਕ ਖਰੀਦ ਅਤੇ ਉਠਾਨਦੇ 72 ਘੰਟੇ ਦੇ ਅੰਦਰ ਫਸਲ ਦੀ ਅਦਾਇਗੀ ਸਿੱਧੇ ਕਿਸਾਨਾਂ ਦੇ ਖਾਤਿਆਂ ਵਿਚ ਭੇਜਣ ਦਾ ਕੰਮ ਕੀਤਾ ਹੈ।
ਡਿਪਟੀ ਮੁੱਖ ਮੰਤਰੀ ਨੇ ਪਾਰਟੀ ਦਫਤਰ ਵਿਚ ਲੋਕਾਂ ਦੀ ਸਮੂਹਿਕ ਅਤੇ ਵਿਅਕਤੀਗਤ ਸਮਸਿਆਵਾਂ ਸੁਣੀਆਂ ਅਤੇ ਇਸ ਦੇ ਜਲਦੀ ਤੋਂ ਜਲਦੀ ਸਹੀ ਹੱਲ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਉਨ੍ਹਾ ਨੇ ਮੌਜੂਦ ਅਧਿਕਾਰੀਆਂ ਨੂੰ ਸਪਸ਼ਟ ਹਿਦਾਇਤਾਂ ਦਿੱਤੀਆਂ ਕਿ ਉਹ ਜਨ ਸਮਸਿਆਵਾਂ ਨੂੰ ਗੰਭੀਰਤਾ ਨਾਲ ਲੈਣ ਅਤੇ ਉਨ੍ਹਾ ਦਾ ਆਪਣੇ ਪੱਧਰ ‘ਤੇ ਜਲਦੀ ਹੱਲ ਯਕੀਨੀ ਕਰਨ।
Share the post "ਉਚਾਨਾ ਵਿਚ ਸਥਾਪਿਤ ਕੀਤਾ ਜਾਵੇਗਾ ਡਰਾਈਵਿੰਗ ਸਿਖਲਾਈ ਸੰਸਥਾਨ – ਦੁਸ਼ਯੰਤ ਚੌਟਾਲਾ"