WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਹਰਿਆਣਾ

ਸੂਬਾ ਸਰਕਾਰ ਕਿਸਾਨੀ ਲਈ ਗੰਭੀਰ, ਸਥਾਪਿਤ ਕਰ ਰਹੀ ਐਕਸੀਲੈਂਸ ਕੇਂਦਰ – ਮੁੱਖ ਮੰਤਰੀ

ਬਾਗਬਾਨੀ ਤੇ ਮੱਛੀ ਪਾਲਣ ਖੇਤਰ ਵਿਚ ਨਵੀਂ ਤਕਨੀਕ ਅਪਨਾਉਣ ਨਾਲ ਵੱਧ ਰਹੀ ਕਿਸਾਨਾਂ ਦੀ ਆਮਦਨੀ
ਹਰਿਆਣਾ ਦੇ ਕਿਸਾਨਾਂ ਨੂੰ ਮਿਲ ਚੁਕੇ ਹਨ ਪਦਮਸ਼੍ਰੀ ਪੁਰਸਕਾਰ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 3 ਜਨਵਰੀ: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਪਿਛਲੇ 8 ਸਾਲਾਂ ਤੋਂ ਸੂਬਾ ਸਰਕਾਰ ਕਿਸਾਨ ਤੇ ਕਿਸਾਨੀ ਦੇ ਲਈ ਗੰਭੀਰ ਹੈ ਅਤੇ ਕੇਂਦਰ ਸਰਕਾਰ ਦੀ ਖੇਤੀਬਾੜੀ ਅਤੇ ਸਬੰਧਿਤ ਖੇਤਰ ਦੀ ਹਰ ਯੋਜਨਾ ਨੂੰ ਹੋਰ ਸੂਬਿਆਂ ਦੀ ਤੁਲਣਾ ਵਿਚ ਸੱਭ ਤੋਂ ਪਹਿਲਾਂ ਮੂਰਤਰੂਪ ਦੇ ਰਹੀ ਹੈ। ਕਿਸਾਨਾਂ ਦਾ ਰੁਝਾਨ ਪਾਰੰਪਰਿਕ ਖੇਤੀ ਦੇ ਨਾਲ-ਨਾਲ ਹੋਰ ਨਗਦੀ ਫਸਲਾਂ ਵੱਲੋਂ ਵਧੇ, ਇਸ ਦੇ ਲਈ ਨਾ ਸਿਰਫ ਕੇਂਦਰ ਸਰਕਾਰ ਦੇ ਸਗੋ ਦੂਜੇ ਦੇਸ਼ਾਂ ਦੇ ਸਹਿਯੋਗ ਨਾਲ ਐਕਸੀਲੈਂਸ ਕੇਂਦਰ ਖੋਲ ਰਹੀ ਹੈ, ਜਿਸ ਦੇ ਤਹਿਤ ਕਿਸਾਨਾਂ ਨੂੰ ਬਾਗਬਾਨੀ ਤੇ ਮੱਛੀ ਪਾਲਣ ਦੇ ਖੇਤਰ ਵਿਚ ਨਵੀਂ-ਨਵੀਂ ਤਕਨੀਕਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਕਿਸਾਨ ਉਨ੍ਹਾਂ ਨੂੰ ਅਪਣਾ ਕੇ ਆਪਣੀ ਆਮਦਨੀ ਵਧਾ ਰਿਹਾ ਹੈ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੁਦ ਕਿਸਾਨੀ ਨਾਲ ਜੁੜੇ ਰਹੇ ਹਨ ਤੇ ਕਿਸਾਨਾਂ ਦੀ ਦੁਖ-ਤਕਲੀਫ ਨੂੰ ਚੰਗੀ ਤਰ੍ਹਾ ਜਾਣਦੇ ਹਨ। ਕਿਸਾਨ ਜਮੀਨ ਦੇ ਨਾਲ-ਨਾਲ ਆਪਣੀ ਸੰਤਾਨ ਨੂੰ ਪਾਣੀ ਵੀ ਵਿਰਾਸਤ ਵਿਚ ਦੇ ਕੇ ਜਾਵੇ ਇਸ ਦੇ ਲਈ ਮੁੱਖ ਮੰਤਰੀ ਨੇ ਇਕ ਅਨੋਖੀ ਪਹਿਲ ਕਰਦੇ ਹੋਏ ਮੇਰਾ ਪਾਣੀ-ਮੇਰੀ ਵਿਰਾਸਤ ਨਾਂਟ ਨਾਲ ਇਥ ਨਵੀਂ ਯੋਜਨਾ ਸ਼ੁਰੂ ਕੀਤੀ , ਜਿਸ ਦੇ ਤਹਿਤ ਝੋਨੇ ਦੀ ਥਾਂ ਹੋਰ ਵਿਕਲਪਿਕ ਫਸਲਾਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ 7 ਹਜਾਰ ਰੁਪਏ ਪ੍ਰਤੀ ਏਕੜ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ, ਡਿਜੀਟਲ ਰਾਹੀਂ ਸਰਕਾਰੀ ਯੋਜਨਾਵਾਂ ਦਾ ਲਾਭ ਸਿੱਧਾ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਹੈ। ਸੂਬੇ ਦਾ ਕਿਸਾਨ ਅੱਜ ਨਵੀਂ ਤਕਨੀਕ ਦੀ ਵਰਤੋ ਕਰ ਘੱਟ ਲਾਗਤ ਵਿਚ ਵੱਧ ਮੁਨਾਫਾ ਕਮਾ ਰਿਹਾ ਹੈ। ਅੱਜ ਸਾਡੇ ਸਾਹਮਣੇ ਸੂਬੇ ਵਿਚ ਅਜਿਹੇ ਕਈ ਉਦਾਹਰਣ ਹਨ। ਹਰਿਆਣਾ ਦੇ ਦੋ ਪ੍ਰਗਤੀਸ਼ੀਲ ਕਿਸਾਨਾਂ ਨੂੰ ਪਦਮਸ਼?ਰੀ ਪੁਰਸਕਾਰ ਮਿਲ ਚੁੱਕਾ ਹੈ, ਜਿਸ ਵਿਚ ਸੋਨੀਪਤ ਜਿਲ੍ਹੇ ਦੇ ਕੰਵਲ ਸਿੰਘ ਚੌਹਾਨ ਤੇ ਕਰਨਾਲ ਜਿਲ੍ਹੇ ਦੇ ਸੁਲਤਾਨ ਸਿੰਘ ਸ਼ਾਮਿਲ ਹਨ। ਇੰਨ੍ਹਾਂ ਦੋਵਾਂ ਕਿਸਾਨਾਂ ਨੂੰ ਪਰੰਪਰਾਗਤ ਖੇਤੀ ਤੋਂ ਹੱਟ ਕੇ ਸਵੀਟ ਕਾਰਨ ਤੇ ਬੇਬੀ ਕਾਰਨ ਅਤੇ ਮੱਛੀ ਪਾਲਣ ਵਿਚ ਐਕਸੀਲੈਂਸ ਦੇ ਲਈ ਪਦਮਸ੍ਰੀ ਪੁਰਸਕਾਰ ਮਿਲਿਆ ਹੈ। ਮੁੱਖ ਮੰਤਰੀ ਨੇ ਇਕ ਹੋਰ ਅਨੋਖੀ ਪਹਿਲ ਕਰਦੇ ਹੋਏ ਜੋ ਪ੍ਰਗਤੀਸ਼ੀਲ ਕਿਸਾਨ ਘੱਟ ਤੋਂ ਘੱਟ 10 ਹੋਰ ਕਿਸਾਨਾਂ ਨੂੰ ਪ੍ਰਗਤੀਸ਼ੀਲ ਕਿਸਾਨ ਬਨਣ ਲਈ ਪ੍ਰੇਰਿਤ ਕਰੇਗਾ ਉਸ ਨੂੰ ਕਿਸਾਨ ਸ੍ਰੀ ਪੁਰਸਕਾਰ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।

ਬਾਗਬਾਨੀ ਤੇ ਮੱਛੀ ਪਾਲਣ ਵਿਚ ਆਧੁਨਿਕ ਤਕਨੀਕ ਨੂੰ ਪ੍ਰੋਤਸਾਹਨ ਦੇਣ ਲਈ ਐਕਸੀਲੈਂਸ ਕੇਂਦਰਾਂ ਦੀ ਕੀਤੀ ਜਾ ਰਹੀ ਸਥਾਪਨਾ
ਸੂਬੇ ਵਿਚ ਬਾਗਬਾਨੀ ਖੇਤਰ ਵਿਚ ਗੁਣਵੱਤਾ ਤੇ ਉਤਪਾਦਨ ਵਿਚ ਵਾਧੇ ਲਈ 11 ਐਕਸੀਲੈਂਸ ਕੇਂਦਰਾਂ ਦੀ ਸਥਾਪਨਾ ਕੀਤੀ ਗਈ ਹੈ। ਇੰਨ੍ਹਾਂ ਐਕਸੀਲੈਂਸ ਕੇਂਦਰਾਂ ਤੋਂ ਅਨੇਕਾਂ ਕਿਸਾਨਾਂ ਨੂੰ ਜੋੜਿਆ ਗਿਆ ਹੈ। ਇਸ ਤੋਂ ਇਲਾਵਾ, ਵਿਲੇਜ ਆਫ ਐਕਸੀਲੈਂਸ ਰਾਹੀਂ ਬਿਹਤਰ ਖੇਤੀਬਾੜੀ, ਬਾਗਬਾਨੀ ਤੇ ਪਸ਼ੂਪਾਲਣ ਵਿਚ ਵਰਨਣਯੋਗ ਉਪਲਬਧੀਆਂ ਦਰਜ ਕਰਨ ਵਾਲੇ ਪਿੰਡਾਂ ਨੂੰ ਚੋਣ ਕੀਤਾ ਗਿਆ ਹੈ। ਕਿਸਾਨ ਉਤਪਾਦਕ ਸਮੂਹ ਸਿੱਧੇ ਬਾਜਾਰ ਨਾਲ ਜੁੜੇ ਹਨ। ਮੁੱਖ ਮੰਤਰੀ ਬਾਗਬਾਨੀ ਬੀਮਾ ਯੋਜਨਾ ਦੇ ਤਹਿਤ ਬਾਗਬਾਨੀ ਫਸਲਾਂ ਦਾ 40 ਹਜਾਰ ਰੁਪਏ ਪ੍ਰਤੀ ਏਕੜ ਬੀਮਾ ਕੀਤਾ ਜਾਂਦਾ ਹੈ। ਸੂਬੇ ਵਿਚ ਬਾਗਬਾਨੀ ਦਾ ਖੇਤਰ ਪਹਿਲਾਂ ਤੋਂ ਕਿਤੇ ਵੱਧ ਗਿਆ ਹੈ। ਸੂਬੇ ਦੇ ਕਿਸਾਨਾਂ ਦਾ ਰੁਝਾਨ ਪਰੰਪਰਾਗਤ ਖੇਤੀ ਦੀ ਥਾਂ ਬਾਗਬਾਨੀ ਦੇ ਵੱਲ ਹੋ ਰਿਹਾ ਹੈ। ਕਰਨਾਲ ਵਿਚ ਮਹਾਰਾਣਾ ਪ੍ਰਤਾਪ ਬਾਗਬਾਨੀ ਯੂਨੀਵਰਸਿਟੀ ਸਥਾਪਿਤ ਕੀਤੀ ਗਈ ਹੈ। ਇਸ ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਨਵੇਂ ਖੋਜ ਅਤੇ ਵਿਕਸਿਤ ਕੀਤੀ ਜਾ ਰਹੀ ਤਕਨੀਕਾਂ ਦਾ ਲਾਭ ਕਿਸਾਨਾਂ ਨੂੰ ਸਿੱਧੇ ਮਿਲ ਰਿਹਾ ਹੈ।

ਹਰਿਆਣਾ ਵਿਚ ਪੈਕ ਹਾਊਸ ਨਾਲ ਬਦਲ ਰਹੀ ਖੇਤੀ – ਕਿਸਾਨਾਂ ਦੀ ਤਕਦੀਰ, ਬਾਗਬਾਨੀ ਖੇਤਰ ਵਿਚ ਆ ਰਹੀ ਹੈ ਕ੍ਰਾਂਤੀ
ਕਿਸਾਨਾਂ ਦੀ ਆਮਦਨੀ ਵਧਾਉਣ ਦੇ ਨਾਲ-ਨਾਲ ਉਤਪਾਦਾਂ ਦੀ ਢੁਲਾਈ, ਗ੍ਰੇਡਿੰਗ ਅਤੇ ਪੈਕੇਜਿੰਗ ਦਾ ਕੰਮ ਆਸਾਨੀ ਨਾਲ ਹੋਵੇ, ਇਸ ਦੇ ਲਈ ਸਰਕਾਰ ਪੈਕ ਹਾਊਸ ਸਥਾਪਿਤ ਕਰਨ ਵਾਲੇ ਕਿਸਾਨਾਂ ਨੂੰ ਸਬਸਿਡੀ ਪ੍ਰਦਾਨ ਕਰ ਰਹੀ ਹੈ। ਹਰਿਆਣਾ ਸਰਕਾਰ ਨੇ ਬਾਗਬਾਨੀ ਫਸਲਾਂ ਦੀ ਖੇਤੀ ਨੂੰ ਵੱਧ ਪ੍ਰੋਤਸਾਹਨ ਦੇਣ ਤੇ ਆਮਦਨੀ ਵਧਾਉਣ ਲਈ ਚਾਲੂ ਵਿੱਤ ਸਾਲ ਦੇ ਅੰਤ ਤਕ 100 ਪੈਕ ਹਾਊਸ ਸਥਾਪਿਤ ਕਰਨ ਦਾ ਟੀਚਾ ਰੱਖਿਆ ਹੈ।

ਹਰਿਆਣਾ ਨੂੰ ਮਿਲ ਚੁੱਕਾ ਹੈ ਬੇਸਟ ਸਟੇਟ ਦਾ ਪੁਰਸਕਾਰ
ਖੇਤੀਬਾੜੀ ਖੇਤਰ ਵਿਚ ਨੀਤੀਆਂ ਬਨਾਉਣ , ਉਤਪਾਦਨ ਤਕਨਾਲੋਜੀ, ਮਾਰਕਟਿੰਗ, ਮੁੱਲਵਰਧਨ, ਬੁਨਿਆਦੀ ਢਾਂਚੇ ਅਤੇ ਨਿਰਯਾਤ ਦੇ ਖੇਤਰਾਂ ਵਿਚ ਐਕਸੀਲੈਂਸ ਕੰਮਾਂ ਲਈ ਭਾਰਤੀ ਖੇਤੀਬਾੜੀ ਅਤੇ ਖੁਰਾਕ ਪਰਿਸ਼ਦ ਵੱਲੋਂ ਇੰਡੀਆ ਏਗਰੀ ਬਿਜਨੈਸ ਅਵਾਰਡ-2022 ਵਿਚ ਹਰਿਆਣਾ ਨੂੰ ਬੇਸਟ ਸਟੇਟ ਦਾ ਪੁਰਸਕਾਰ ਵੀ ਦਿੱਤਾ ਜਾ ਚੁੱਕਾ ਹੈ।

ਗਨੌਰ ਵਿਚ ਹੋਵੇਗੀ ਏਸ਼ਿਆ ਦੀ ਸੱਭ ਤੋਂ ਵੱਡੀ ਹਾਰਟੀਕਲਚਰ ਮਾਰਕਿਟ
ਸੋਨੀਪਤ ਦੇ ਗਨੌਰ ਵਿਚ ਏਸ਼ਿਆ ਦੀ ਸੱਭ ਤੋਂ ਵੱਡੀ ਹੋਰਟੀਕਲਚਰ ਮਾਰਕਿਟ ਬਨਾਉਣ ਜਾ ਰਹੀ ਹੈ। ਇਸ ਦੇ ਬਨਣ ਨਾਲ ਕਿਸਾਨ ਆਪਣੇ ਉਤਪਾਦ ਨੂੰ ਇਥ ਸਥਾਨ ’ਤੇ ਵੇਚ ਕੇ ਵੱਧ ਲਾਭ ਕਮਾ ਸਕਣਗੇ। ਹਰਿਆਣਾ ਦਾ ਕਿਸਾਨ ਅਨਾਜ ਦੇ ਨਾਲ-ਨਾਲ ਫੱਲ, ਸਬਜੀਆਂ ਅਤੇ ਫੁੱਲਾਂ ਦੀ ਖੇਤੀ ਕਰ ਕੇ ਦੇਸ਼ ਦੀ ਅਰਥਵਿਵਸਥਾ ਨੂੰ ਮਜਬੂਤੀ ਪ੍ਰਦਾਨ ਕਰ ਰਿਹਾ ਹੈ। ਅੱਜ ਹਰਿਆਣਾ ਖੇਤੀਬਾੜੀ ਦੇ ਖੇਤਰ ਵਿਚ ਦੇਸ਼ ਦੇ ਪੱਧਰ ’ਤੇ ਉਤਪਾਦਨ ਦੇ ਨਾਲ-ਨਾਲ ਗੁਣਵੱਤਾ ਵਿਚ ਆਪਣੀ ਅਹਿਮ ਭੁਮਿਕਾ ਨਿਭਾ ਰਿਹਾ ਹੈ। ਇਸ ਦੇ ਨਾਲ-ਨਾਲ ਕੌਮੀ ਰਾਜਧਾਨੀ ਖੇਤਰ ਦੀ ਲਗਭਗ 5 ਕਰੋੜ ਦੀ ਆਬਾਦੀ ਦੀ ਰੋਜਾਨਾ ਜਰੂਰਤਾਂ ਨੂੰ ਪੂਰਾ ਕਰਨ ਵਿਚ ਅੱਗੇ ਆ ਰਿਹਾ ਹੈ।

Related posts

ਦਿੱਲੀ-ਵੜੋਦਰਾ -ਮੁੰਬਈ ਐਕਸਪ੍ਰੈਸ ਵੇ ਨੂੰ ਸੌਗਾਤ, ਗੁਰੂਗ੍ਰਾਮ ਦੇ ਸੋਹਨਾ ਐਕਸਪ੍ਰੈਸ ਵੇ ਤੋਂ ਦੌਸਾ ਨੂੰ ਜੋੜੇਗਾ ਐਕਸਪ੍ਰੈਸ ਵੇ

punjabusernewssite

ਬਾਕਸਿੰਗ ਵਿਚ ਹਰਿਆਣਾ ਬਣਿਆ ਓਵਰਆਲ ਚੈਂਪੀਅਨ

punjabusernewssite

ਅੱਜ ਹਰਿਆਣਾ ਨੂੰ ਕਰੋੜਾਂ ਦੀ ਪਰਿਯੋਜਨਾਵਾਂ ਦੀ ਸੌਗਾਤ ਦੇਣਗੇ ਕੇਂਦਰੀ ਗ੍ਰਹਿ ਮੰਤਰੀ

punjabusernewssite